ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਮਨਾਇਆ ਸ. ਜਗਦੇਵ ਸਿੰਘ ਜੱਸੋਵਾਲ ਦਾ ਜਨਮ ਦਿਵਸ

ਲੁਧਿਆਣਾ9 Justice news): ਪੰਜਾਬੀ ਵਿਰਸੇ ਦੇ ਬਾਬਾ ਬੋਹੜ ਸਵ. ਸ. ਜਗਦੇਵ ਸਿੰਘ ਜੱਸੋਵਾਲ ਦਾ 89ਵਾਂ ਜਨਮ ਦਿਵਸ ਅੱਜ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸਥਾਨਕ ਗੁਰਦੇਵ ਨਗਰ ਵਿਖੇ ਉਹਨਾਂ ਦੇ ਨਿਵਾਸ ਸਥਾਨ ਆਲਣਾ ਵਿਖੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਉੱਘੇ ਲਿਖਾਰੀ ਤੇ ਕਵੀ ਡਾ. ਗੁਰਭਜਨ ਸਿੰਘ ਗਿੱਲ, ਕ੍ਰਿਸ਼ਨ ਕੁਮਾਰ ਬਾਵਾ, ਰਾਜੀਵ ਕੁਮਾਰ ਲਵਲੀ, ਮਲਕੀਤ ਸਿੰਘ ਦਾਖਾ, ਸ. ਜਗਦੇਵ ਸਿੰਘ ਜੱਸੋਵਾਲ ਜੱਸੋਵਾਲ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਸਣੇ ਕਈ ਹੋਰ ਪਤਵੰਤੀਆਂ ਨੇ ਸ. ਜਸੋਵਾਲ ਦੀ ਸਮਾਜ ਪ੍ਰਤੀ ਦੇਣ ਨੂੰ ਯਾਦ ਕੀਤਾ।
ਲੇਖਕ ਅਤੇ ਕਵੀ ਡਾ ਗੁਰਭਜਨ ਗਿੱਲ ਤੇ ਮਾਲਵਾ ਸੱਭਿਆਚਾਰਕ ਮੰਚ ਦੇ ਸਰਪਰਸਤ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸ. ਜਗਦੇਵ ਸਿੰਘ ਜੱਸੋਵਾਲ 1935 ਚ ਪੈਦਾ ਹੋਏ, ਪਰ ਉਹਨਾਂ ਦੇ ਅਲਵਿਦਾ ਦੀ ਤਾਰੀਕ ਨਹੀਂ ਕਹਿ ਸਕਦੇ। ਭਾਵੇਂ ਉਹ ਸਰੀਰਕ ਰੂਪ ਚਲੇ ਗਏ ਹਨ, ਪਰ ਅਜੇ ਵੀ ਸਾਡੇ ਮਨਾਂ ਵਿਚ ਹਾਜ਼ਰ ਨਾਜ਼ਰ ਹਨ, ਕਿਉਂਕਿ ਅੱਜ ਉਹਨਾਂ ਦੇ ਜਨਮਦਿਨ ਮੌਕੇ ਦੇਸ਼ ਤੇ ਪ੍ਰਦੇਸ਼ ਤੋਂ ਉਨ੍ਹਾਂ ਦੇ ਚਾਹਵਾਨ ਇੱਥੇ ਪਹੁੰਚੇ ਹਨ। ਸ. ਜੱਸੋਵਾਲ ਦਾ ਸਿਆਸਤ ਤੋਂ ਜਿਆਦਾ ਸੱਭਿਆਚਾਰ ਵਿੱਚ ਯੋਗਦਾਨ ਰਿਹਾ। ਸ. ਜਸੋਵਾਲ ਵੱਲੋਂ 1978 ਵਿੱਚ ਪ੍ਰੋ ਮੋਹਨ ਸਿੰਘ ਮੇਲਾ ਸ਼ੁਰੂ ਕਰਵਾਇਆ ਗਿਆ। ਕੋਈ ਅਜਿਹਾ ਕਲਾਕਾਰ ਨਹੀਂ ਹੋਵੇਗਾ ਜਿਹੜਾ ਪ੍ਰੋ ਮੋਹਨ ਸਿੰਘ ਮੇਲੇ ਵਿੱਚ ਨਹੀਂ ਆਇਆ ਹੋਵੇ। ਇਸ ਦੌਰਾਨ ਉਹਨਾਂ ਨੇ ਸ. ਜੱਸੋਵਾਲ ਵੱਲੋਂ ਸੱਭਿਆਚਾਰਕ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ।
ਇਸ ਮੌਕੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਜਿੱਥੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਸ ਜਗਦੇਵ ਸਿੰਘ ਜੱਸੋਵਾਲ ਦੇ ਯੋਗਦਾਨ ਨੂੰ ਯਾਦ ਕੀਤਾ। ਉਥੇ ਹੀ ਉਹਨਾਂ ਦੇ ਜਨਮ ਦਿਹਾੜੇ ਮੌਕੇ ਐਲਾਨ ਕੀਤਾ ਕਿ ਫਾਊਂਡੇਸ਼ਨ ਵੱਲੋਂ ਹਰ ਸਾਲ ਸਰਦਾਰ ਜਸੋਵਾਲ ਦੇ ਜਨਮਦਿਨ ਮੌਕੇ ਸਭਿਆਚਾਰਕ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਸ਼ਖਸੀਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਦੌਰਾਨ ਕਨੇਡਾ ਦੀ ਧਰਤੀ ਤੋਂ ਦੇਸ਼ ਵਿਦੇਸ਼ ਵਿੱਚ ਚਲਦੇ ਦੇਸ਼ ਪ੍ਰਦੇਸ਼ ਦੇਵੀ ਤੇ ਹੋਸਟ ਅਤੇ ਨਿਊ ਡਾਇਰੈਕਟਰ ਸ ਹਰਜਿੰਦਰ ਸਿੰਘ ਥਿੰਦ ਨੂੰ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਜਿਨਾਂ ਨੇ ਸਰਦਾਰ ਜਸੋਵਾਲ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਜੱਸੋਵਾਲ ਸਾਹਿਬ ਦੀ ਪਹੁੰਚ ਵਿਦੇਸ਼ਾਂ ਤੱਕ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਕਰਮ ਸਵਾਮੀ ਬੀਕਾਨੇਰ, ਪ੍ਰਿਤਪਾਲ ਸਿੰਘ ਧਾਲੀਵਾਲ, ਪ੍ਰਭਸ਼ਰਨ ਸਿੰਘ ਬਰਾੜ, ਗਗਨਦੀਪ ਸਿੰਘ ਸਿੱਧੂ, ਜਗਦੀਪ ਗਿੱਲ, ਐਡਵੋਕੇਟ ਗੁਰਜੀਤ ਸਿੰਘ ਗਿੱਲ, ਐਡਵੋਕੇਟ ਰੋਬਿਨ ਸਿੱਧੂ, ਜਗਦੀਸ਼ ਸ਼ਰਮਾ, ਸਰਵਜੀਤ ਸਿੰਘ ਵਿਰਦੀ, ਜਸਮੇਰ ਢੱਟ, ਰਘਬੀਰ ਸਿੰਘ, ਥਿਏਟਰ ਆਰਟਿਸਟ ਹੇਜ਼ਲ, ਪਰਗਟ ਸਿੰਘ ਗਰੇਵਾਲ, ਜੋਗਿੰਦਰ ਸਿੰਘ ਜੰਗੀ, ਵੀ ਮੌਜੂਦ ਰਹੇ।

Leave a Reply

Your email address will not be published.


*