Haryana News

ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਨੇ ਰਾਜਪਾਲ ਨਾਲ ਕੀਤੀ ਸ਼੍ਰਿਸ਼ਟਾਚਾਰ ਮੁਲਾਕਾਤ

ਚੰਡੀਗੜ੍ਹ, 29 ਅਪ੍ਰੈਲ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨਾਲ ਅੱਜ ਰਾਜਭਵਨ ਹਰਿਆਣਾ ਵਿਚ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਨਰਸੀ ਰਾਮ ਬਿਸ਼ਨੋਈ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ ਅਤੇ ਰਾਜਪਾਲ ਨੂੰ ਯੂਨੀਵਰਸਿਟੀ ਦੀ ਨੀਤੀਆਂ , ਗਤੀਵਿਧੀਆਂ ਅਤੇ ਉਪਲਬਧੀਆਂ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਨੋਟੀਫਿਕੇਸ਼ਨ ਜਾਰੀ ਹੋਣ ਦੇ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਧਿਕਾਰੀ ਦੇ ਕੋਲ ਭਰਨਾ ਹੋਵੇਗਾ ਬਿਨੈ

ਚੰਡੀਗੜ੍ਹ, 29 ਅਪ੍ਰੈਲ – ਲੋਕਸਭਾ ਆਮ ਚੋਣ ਦੇ ਚਲਦੇ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਚੋਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਕੋਈ ਵੀ ਯੋਗ ਵਿਅਕਤੀ ਚੋਣ ਕਰਨ ਤੋਂ ਵਾਂਝਾ ਨਾ ਰਹੇ, ਜਿਸ ਦੇ ਲਈ ਵੋਟਰਾਂ ਨੁੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦੇ ਹੋਏ ਚੋਣ ਪ੍ਰਕ੍ਰਿਆ ਵਿਚ ਸਹਿਭਾਗੀ ਬਨਾਉਣ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ।

          ਭਾਰਤ ਚੋਣ ਕਮਿਸ਼ਨ ਵੱਲੋਂ 40 ਫੀਸਦੀ ਜਾਂ ਉਸ ਤੋਂ ਵੱਧ ਫੀਸਦੀ ਰੱਖਣ ਵਾਲੇ ਦਿਵਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜੁਰਗ ਨੂੰ ਘਰ ਤੋਂ ਵੋਟਿੰਗ ਕਰਨ ਦੀ ਵੈਕਲਪਿਕ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ 4 ਫੀਸਦੀ ਦਿਵਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜੁਰਗ ਨੂੰ ਘਰ ਤੋਂ ਵੋਟਿੰਗ ਕਰਨ ਲਈ ਫਾਰਮ -12 ਭਰ ਕੇ, ਆਪਣੀ ਸਹਿਮਤੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਹੋਣ ਦੇ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਧਿਕਾਰੀ ਨੁੰ ਬਿਨੈ ਕਰਨਾ ਹੋਵੇਗਾ। ਅਜਿਹੇ ਵਿਚ ਕੋਈ ਵੀ ਉਪਰੋਕਤ ਵਿਅਕਤੀ ਬਿਨ੍ਹਾਂ ਵੋਟਿੰਗ ਕਰੇ ਨਾ ਰਹੇ ਇਸ ਦੇ ਲਈ ਸਾਰੇ ਬੀਐਲਓ ਨੂੰ ਘਰ ਘਰ ਜਾ ਕੇ ਫਾਰਮ-12ਡੀਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਰਮ ਭਰਨ ਦੇ ਬਾਅਦ ਬੀਐਲਓ ਵੋਟਰਾਂ ਦੇ ਘਰ ਤੋਂ ਫਾਰਮ-12ਡੀ ਪ੍ਰਾਪਤ ਵੀ ਕਰੇਗਾ।

          ਜੇਕਰ ਕੋਈ ਵਿਅਕਤੀ ਬੂਥ ‘ਤੇ ਜਾ ਕੇ ਚੋਣ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ 12-ਡਹ ਭਰ ਕੇ ਦੇਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਦਸਿਆ ਕਿ ਦਿਅਵਾਂਗ ਵੋਟਰਾਂ ਨੂੰ ਦਿਵਆਂਗਤਾ ਪ੍ਰਮਾਣ ਪੱਤਰ ਦੀ ਇਕ ਫੋਟੋਕਾਪੀ ਜਮ੍ਹਾ ਕਰਵਾਉਣੀ ਹੋਵੇਗੀ। ਉਮੀਦਵਾਰਾਂ ਨੂੰ ਅਜਿਹੇ ਵੋਟਿੰਗ ਕਰਨ ਵਾਲਿਆਂ ਦੀ ਇਕ ਸੂਚੀ ਵੀ ਪ੍ਰਦਾਨ ਕੀਤੀ ਜਾਵੇਗੀ, ਜੇਕਰ ਉਹ ਪ੍ਰਕ੍ਰਿਆ ‘ਤੇ ਨਜਰ ਰੱਖਣ ਲਈ ਆਪਣੇ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ। ਚੋਣ ਅਧਿਕਾਰੀਆਂ ਦੀ ਟੀਮ ਵੋਟਰ ਦਾ ਵੋਟ ਲੈਣ ਦੇ ਲਈ ਉਸ ਦੇ ਪਤੇ ‘ਤੇ ਪਹੁੰਚੇਗੀ। ਵੋਟਰਾਂ ਨੂੰ ਉਨ੍ਹਾਂ ਦੇ ਦੌਰੇ ਦੇ ਬਾਰੇ ਵਿਚ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਜਾਵੇਗਾ।

ਬੈਂਕਾਂ ਦੀ ਤਰ੍ਹਾ ਵੋਟਰ ਖੁਦ ਕਰਨ ਕੇਵਾਈਸੀ

ਚੰਡੀਗੜ੍ਹ, 29 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਾਜ ਵਿਚ 25 ਮਈ, 2024 ਨੁੰ ਹੋਣ ਵਾਲੇ ਲੋਕਸਭਾ ਆਮ ਚੋਣਾਂ ਦੇ ਚੋਣ ਵਿਚ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਚੋਣ ਕਮਿਸ਼ਨ ਨੇ ਅਨੋਖੀ ਪਹਿਲ ਸ਼ੁਰੂ ਕੀਤੀ ਹੋਈ ਹੈ। ਇਸ ਬਾਰੇ ਏਟੀਐਮ ਤੇ ਲਿਫਟਾਂ ਵਿਚ ਵਿਸ਼ੇਸ਼ ਸਟੀਕਰ ਲਗਾਏ ਗਏ ਹਨ, ਤਾਂ ਜੋ ਵੱਧ ਤੋਂ ਵੱਧ ਵੋਟਰ ਵੋਟ ਕਰਨ ਲਈ ਜਾਗਰੁਕ ਹੋਣ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਆਪਣੇ ਮਾਂਪਿਆਂ ਦੇ ਨਾਲ ਸਕੂਲ ਦੇ ਚੋਣ ਕੇਂਦਰ ਵਿਚ ਆ ਕੇ ਸੈਲਫੀ ਲੈਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਹਰ ਯੋਗ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ, ਇਸ ਦੇ ਲਈ ਨਾਗਰਿਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਸਾਲ 2019 ਦੇ ਲੋਕਸਭਾ ਆਮ ਚੋਣਾਂ ਵਿਚ ਰਾਜ ਵਿਚ ਲਗਭਗ 70 ਫੀਸਦੀ ਚੋਣ ਹੋਇਆ ਸੀ, ਜੋ ਕਿ ਕੌਮੀ ਔਸਤ ਤੋਂ ਵੱਧ ਸੀ। ਇਸ ਵਾਰ ਸਾਡਾ ਟੀਚਾ ਹੈ ਕਿ ਸੂਬੇ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਹੋਵੇ।

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਵਾਰ ਚੋਣ ਫੀਸਦੀ ਵਧਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਵੋਟਰਾਂ ਨੁੰ ਜਾਗਰੁਕ ਕਰਨ ਤਹਿਤ ਭਾਰਤੀ ਡਾਕ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਕਿ ਲੋਕਤੰਤਰ ਵਿਚ ਜਨਤਾ ਦੀ ਭਾਗੀਦਾਰੀ ਅਹਿਮ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 62 ਬੈਂਕਾਂ ਦੀ ਲਗਭਗ 5600 ਤੋਂ ਵੱਧ ਬ੍ਰਾਂਚਾਂ ਦਾ ਵੱਡਾ ਨੈਟਵਰਕ ਹੈ। ਹਰ ਸਾਲ ਬੈਂਕ ਆਪਣੇ ਖਾਤਾਧਾਰਕਾਂ ਦੀ ਕੇਵਾਈਸੀ ਕਰਦਾ ਹੈ, ਉਸੀ ਤਰਜ ‘ਤੇ ਵੋਟਰ ਵੀ ਆਪਣੇ ਉਮੀਦਵਾਰ ਦਾ ਖੁਦ ਕੇਵਾਈਸੀ ਕਰਨ। ਇਸ ਦੇ ਲਈ ਕਮਿਸ਼ਨ ਨੇ ਨੌ ਯੋਰ ਕੈਂਡੀਡੇਟ ਮੋਬਾਇਲ ਐਪ ਤਿਆਰ ਕੀਤਾ ਹੈ। ਬੈਂਕਾਂ ਦੇ ਸਹਿਯੋਗ ਨਾਲ ਏਟੀਐਮ ਤੇ ਬ੍ਰਾਂਚਾਂ ਵਿਚ ਪੋਸਟਰ ਤੇ ਸਟੀਕਰ ਆਦਿ ਰਾਹੀਂ ਬੈਂਕ ਵਿਚ ਆਉਣ ਵਾਲੇ ਨਾਗਰਿਕਾਂ ਨੂੰ ਚੋਣ ਕਰਨ ਤਹਿਤ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦਾ ਥੀਮ ਚੁਣਾਵ ਦਾ ਪਰਵ ਦੇਸ਼ ਦਾ ਗਰਵ ਹੈ, ਇਸ ਲਈ ਨਾਗਰਿਕਾਂ ਦੇ ਵੋਟ ਅਧਿਕਾਰੀ ਦੀ ਵਰਤੋ ਦੇ ਬਿਨ੍ਹਾਂ ਇਹ ਪਰਵ ਅਧੂਰਾ ਹੈ। ਜਨਤਾ ਨੂੰ ਹਰ ਪੰਜ ਸਾਲ ਬਾਅਦ ਇਹ ਮੌਕਾ ਮਿਲਦਾ ਹੈ, ਇਸ ਲਈ ਇਸ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਵਿਚ ਇਸ ਬਾਰ 1 ਕਰੋੜ 99 ਲੱਖ 95 ਹਜਾਰ ਤੋਂ ਵੱਧ ਰਜਿਸਟਰਡ ਵੋਟਰ ਹਨ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਵੋਟਰ ਬਿਨ੍ਹਾਂ ਲੋਭ-ਲਾਲਚ ਤੇ ਬਿਨ੍ਹਾਂ ਡਰ ਦੇ ਆਪਣੀ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਰਾਜ ਵਿਚ 19810 ਚੋਣ ਕੇਂਦਰ ਹਨ।

Leave a Reply

Your email address will not be published.


*