ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ /ਰਾਘਵ ਅਰੋੜਾ) ਏਡੀਸੀਪੀ ਸੀਟੀ-3 ਅੰਮ੍ਰਿਤਸਰ ਨਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਮਕਬੂਲਪੁਰਾ ਦੇ ਇੰਚਾਰਜ਼ ਸਬ-ਇੰਸਪੈਕਟਰ ਸਰਬਜੀਤ ਸਿੰਘ ਅਤੇ ਸੀ.ਆਈ.ਏ ਸਟਾਫ਼-1 ਅੰਮ੍ਰਿਤਸਰ ਦੇ ਇੰਚਾਰਜ਼ ਇੰਸਪੈਕਟਰ ਅਮੋਲਕ ਸਿੰਘ ਵੱਲੋਂ ਸਾਂਝੇ ਤੌਰ ਤੇ ਲਗਾਏ ਗਏ ਨਾਕੇ ਦੌਰਾਨ ਇੱਕ ਐਕਟੀਵਾ ਸਵਾਰ ਪਾਸੋਂ ਬੇਹਿਸਾਬੀ 14 ਲੱਖ ਰੁਪਏ ਬਰਾਮਦ ਕੀਤੇ ਹਨ।
ਉਹਨਾਂ ਦੱਸਿਆ ਕਿ ਇਹਨਾਂ ਪੈਸਿਆਂ ਨੂੰ ਵਿਧਾਨ ਸਭਾ ਹਲਕਾ ਪੂਰਬੀ ਦੇ ਫਲਾਇੰਗ ਸਕੁਐਡ ਦੇ ਸਾਹਮਣੇਂ ਵੀਡੀਓਗ੍ਰਾਫੀ ਦੇ ਤਹਿਤ 14 ਲੱਖ ਰੁਪਏ ਨਕਦੀ ਦੀ ਗਿਣਤੀ ਕੀਤੀ ਗਈ ਅਤੇ ਆਈਟੀ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਮਾਲਖਾਨੇ ਵਿੱਚ ਜਮ੍ਹਾ ਕਰ ਦਿੱਤਾ ਗਏ।
ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਨਕਦੀ ਅਤੇ ਹੋਰ ਵਸਤੂਆਂ ਲੈ ਕੇ ਜਾਣ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆਂ (ECI) ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ 50,000 ਰੁਪਏ ਤੋਂ ਵੱਧ ਨਕਦ/ਨਸ਼ੀਲੇ ਪਦਾਰਥ/ਸ਼ਰਾਬ/ਹਥਿਆਰ ਅਤੇ 10,000 ਰੁਪਏ ਤੋਂ ਵੱਧ ਤੋਹਫ਼ੇ ਵਾਲੀਆਂ ਵਸਤੂਆਂ ਤਸਦੀਕ ਦੇ ਅਧੀਨ ਹਨ
Leave a Reply