ਚਾਮੁੰਡਾ ਫਿਲਿੰਗ ਸਟੇਸ਼ਨ ਨੂੰ  ਲੁੱਟਣ ਵਾਲੇ ਚਾਰ ਆਰੋਪੀ ਪੁਲਿਸ ਨੇ ਕੀਤੇ ਕਾਬੂ

ਨਵਾਂਸ਼ਹਿਰ! ਬਲਾਚੌਰ  (ਜਤਿੰਦਰ ਪਾਲ ਸਿੰਘ ਕਲੇਰ )  ਜਿਲ੍ਹਾਂ ਸ਼ਹੀਦ ਭਗਤ ਸਿੰਘ ਦੇ ਐਸ ਐਸ ਪੀ ਡਾ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ  ਆਏ ਦਿਨ ਹੋ ਰਹੀਆ ਚੋਰੀਆ ਦੀ ਵਾਰਦਾਤਾ ਨੂੰ  ਟਰੇਸ ਕਰਨ ਦੇ ਵਿੱਚ ਜਿਲ੍ਹਾਂ ਪੁਲਿਸ ਵੱਲੋਂ ਭਾਰੀ ਸਫਲਤਾ ਹਾਸ਼ਿਲ ਕੀਤੀ ਗਈ | ਜਿਸਦੇ ਚੱਲਦੇ ਬਲਾਚੌਰ ਦੇ ਡੀ ਐਸ ਪੀ ਸ਼ਾਮ ਸੁੰਦਰ ਦੀ ਯੋਗ ਅਗਵਾਈ ਵਿੱਚ ਸਿਟੀ ਥਾਣਾ ਬਲਾਚੌਰ ਐਸ‌ ਐਚ‌ ਓ ਦਲਜੀਤ ਸਿੰਘ ਗਿੱਲ ਵੱਲੋਂ ਚਾਮੁੰਡਾ ਫਿਲਿੰਗ ਸਟੇਸ਼ਨ ,ਗੜਸ਼ੰਕਰ ਰੋਡ ਰੁੜਕੀ ਕਲਾਂ ਤੋ ਖਿਲੌਣਾ ਪਿਸਤੌਲ ਦੇ ਬੱਲ ਤੇ ਲੁੱਟਣ ਵਾਲੇ ਚਾਰ ਕਥਿਤ ਆਰੋਪੀਆ ਨੂੰ  ਪੁਲਿਸ ਨੇ 24 ਘੰਟਿਆ ਵਿੱਚ ਟਰੇਸ ਕਰ ਲਿਆ ਹੈ।ਪੁਲਿਸ ਨੇ ਕਥਿਤ ਆਰੋਪੀਆ ਦੇ ਖਿਲਾਫ ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
 ਇਸ ਸਬੰਧ  ਵਿੱਚ ਜਾਣਕਾਰੀ ਦਿੰਦੇ ਹੋਏ  ਡੀ ਐਸ ਪੀ ਸ਼ਾਮ ਸੁੰਦਰ ਨੇ ਦੱਸਿਆਂ ਉਨਾਂ ਦੀ ਅਗਵਈ ਵਿੱਚ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਇੰਸਪੈਕਟਰ ਦਲਜੀਤ ਸਿੰਘ ਗਿੱਲ ਮੁੱਖੀ ਥਾਣਾ ਸਿਟੀ ਬਲਾਚੌਰ   ਨੂੰ  ਸ਼ਾਮਿਲ ਕਰਕੇ ਤੁਰੰਤ ਪੁਲਿਸ ਵੱਲੋਂ ਹਰਕਤ ਵਿੱਚ ਆ ਕੇ  ਚਾਮੁੰਡਾ ਫਿਲਿੰਗ ਸਟੇਸ਼ਨ ਗੜਸ਼ੰਕਰ ਰੋਡ ਰੁੜਕੀ ਕਲਾ ਵਿਖੇ ਪਿਸਤੌਲ ਦੀ ਨੋਕ ਤੇ ਪੰਪ ਨੂੰ  ਲੁੱਟਣ ਵਾਲੇ ਚਾਰ ਕਥਿਤ ਆਰੋਪੀਆ ਨੂੰ  ਕਾਬੂ ਕੀਤਾ  | ਪੁਲਿਸ ਨੇ ਕਥਿਤ ਆਰੋਪੀਆ ਤੋਂ ਲੁੱਟੀ ਹੋਈ 76800 ਰੁ ਦੀ ਨਗਦੀ ਵੀ ਬਰਾਮਦ ਕੀਤੀ |  ਵਾਰਦਾਤ ਵਿੱਚ ਇਸਤੇਮਾਲ ਕੀਤਾ ਪਿਸਤੋਲ, ਇਕ ਦਾਤ, ਇਕ ਮੋਟਰਸਾਈਕਲ ਅਤੇ ਤਿੰਨ ਮੋਬਾਇਲ ਫੋਨ ਵੀ ਬਰਾਮਦ ਕੀਤੇ |  ਉਨਾ ਦੱਸਿਆ ਕਿ ਵਾਰਦਾਤ ਨੂੰ  ਅੰਜਾਮ ਦੇਣ ਵਾਲਿਆ ਵਿੱਚ ਤਿੰਨ ਦੋਸ਼ੀ ਇਸੇ ਪੰਪ ਦੇ ਕਰਿੰਦੇ  ਹਨ ਤੇ ਇਕ ਹੋਰ ਵਿਅਕਤੀ  ਹੈ | ਬਲਾਚੌਰ ਪੁਲਿਸ ਨੇ ਇਸ ਲੁੱਟ ਦੀ ਵਾਰਦਾਤ ਨੂੰ  24 ਘੰਟਿਆ ਵਿੱਚ ਟਰੇਸ ਕਰ ਲਿਆ ਹੈ |    ਉਨਾਂ ਦੱਸਿਆ ਕਿ ਪੁਲਿਸ ਨੇ ਚਾਰਾਂ  ਕਥਿਤ ਆਰੋਪੀਆ  ਸੌ ਫੀਸਦੀ ਰਿਕਵਰੀ ਕਰਵਾਈ ਗਈ ਹੈ |  ਡੀ ਐਸ ਪੀ ਸ਼ਾਮ ਸੁੰਦਰ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀਆ ਦੀ ਪਹਿਚਾਣ ਜਸ਼ਨ ਪੁੱਤਰ ਰਾਜੇਸ਼ ਕੁਮਾਰ ਵਾਸੀ ਕੌਲਗੜ ਥਾਣਾ ਸਦਰ ਬਲਾਚੌਰ, ਗੁਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਰੀਮਪੁਰ ਧਿਆਨਾ ਥਾਣਾ ਪੋਜੇਵਾਲ ਹਰਸ਼ਦੀਪ ਸਿੰਘ ਪੁੱਤਰ ਬਲਵਿੰਦਰ ਵਾਸੀ ਕੌਲਗੜ ਥਾਣ ਸਦਰ ਬਲਾਚੌਰ  ਅਤੇ ਸੁਨੀਲ ਚੋਪੜਾ ਪੁੱਤਰ ਓਮ ਪ੍ਰਕਾਸ਼ ਚੋਪੜਾ ਵਾਸੀ ਕਰੀਮਪੁਰ ਧਿਆਨੀ ਥਾਣਾ ਪੋਜੇਵਾਲ ਦੇ ਰੂਪ ਵਿੱਚ ਹੋਈ |  ਉਨਾ ਕਿਹਾ ਕਿ ਕਾਬੂ ਕੀਤੇ ਕਥਿਤ ਆਰੋਪੀਆ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਉਨਾ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿੰਨਾ ਤੋ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ |

Leave a Reply

Your email address will not be published.


*