Haryana News

ਚੰਡੀਗੜ੍ਹ, 27 ਅਪ੍ਰੈਲ – ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਵੋਟਰ ਇਨ ਕਿਊ ਐਪ ਰਾਹੀਂ ਚੋਣ ਦੇ ਦਿਨ ਵੋਟ ਕੇਂਦਰਾਂ ‘ਤੇ ਲਗਾਉਣ ਵਾਲੀ ਭੀੜ ਦੀ ਜਾਣਕਾਰੀ ਲਈ ਜਾ ਸਕੇਗੀ| ਐਪ ‘ਤੇ ਜਾਣਕਾਰੀ ਲੈਕੇ ਵੋਟਰ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਜਾ ਸਕਣ| ਅਜਿਹੇ ਵਿਚ ਇਸ ਐਪ ਨਾਲ ਵੋਟਰ ਫੀਸਦੀ ਵੱਧਾਉਣ ਵਿਚ ਵੀ ਮਦਦ ਮਿਲੇਗੀ|

            ਕਰਨਾਲ ਦੇ ਜਿਲਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਉੱਤਰ ਸਿੰਘ ਨੇ ਦਸਿਆ ਕਿ ਚੋਣ ਕਮਿਸ਼ਨ ਲੋਕਸਭਾ ਚੋਣ ਦੌਰਾਨ ਵੋਟ ਫੀਸਦੀ ਨੂੰ ਵੱਧਾਉਣ ਲਈ ਅਹਿਮ ਕਦਮ ਚੁੱਕ ਰਿਹਾ ਹੈ| 25 ਮਈ ਨੂੰ ਹੋਣ ਵਾਲੀ ਲੋਕਸਭਾ 2024 ਦੀ ਆਮ ਚੋਣ ਲਈ ਕਮਿਸ਼ਨ ਵੱਲੋਂ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਵੋਟਰ ਇੰਨ ਕਿਊ ਨਾਮਕ ਐਪ ਸ਼ੁਰੂ ਕੀਤੀ ਗਈ ਹੈ| ਇਸ ਨਾਲ ਵੋਟਰ ਚੋਣ ਦੇ ਦਿਨ ਵੋਟਰ ਕੇਂਦਰਾਂ ‘ਤੇ ਲਗਾਉਣ ਵਾਲੀ ਭੀੜ ਨੂੰ ਲਾਇਵ ਵੇਖ ਸਕਦੇ ਹਨ, ਜਿਸ ਨਾਲ ਵੋਟਰ ਆਪਣੀ ਸਹੂਲਤ ਅਨੁਸਾਰ ਵੋਟ ਕਰਨ ਲਈ ਕੇਂਦਰ ‘ਤੇ ਜਾ ਸਕਦੇ ਹਨ| ਕਈ ਵਾਰ ਵੋਟਰ ਭੀੜ ਨੂੰ ਵੇਖ ਕੇ ਬਗੈਰ ਵੋਟ ਪਾਏ ਹੀ ਵਾਪਸ ਚਲੇ ਜਾਂਦੇ ਹਨ| ਲੇਕਿਨ ਹੁਣ ਇਸ ਐਪ ਰਾਹੀਂ ਵੋਟ ਕੇਂਦਰਾਂ ਦੀ ਜਾਣਕਾਰੀ ਮਿਲ ਸਕੇਗੀ|

            ਉਨ੍ਹਾਂ ਦਸਿਆ ਕਿ ਵੋਟ ਇਨ ਕਿਊ ਮੋਬਾਇਲ ਐਪ ਨੂੰ ਭਾਰਤ ਚੋਣ ਕਮਿਸ਼ਨ ਨੇ ਵੀ ਵਰਤੋਂ ਦੇ ਤੌਰ ‘ਤੇ ਆਪਣੀ ਪ੍ਰਵਾਨਗੀ ਦਿੱਤੀ ਹੈ| ਮੋਬਾਇਲ ਐਪ ‘ਤੇ ਵੋਟਰ ਆਪਣੇ ਇਲਾਕੇ ਦਾ ਨਾਂਅ, ਪੋਲਿੰਗ ਬੂਥ ਦਾ ਨਾਂਅ, ਵੋਟਰ ਦਾ ਨਾਂਅ ਆਦਿ ਫੀਡ ਕਰੇਗਾ ਤਾਂ ਉਸ ਨੂੰ ਇਕ ਓਟੀਪੀ ਮਿਲੇਗਾ, ਜਿਸ ਦੀ ਵਰਤੋਂ ਕਰਕੇ ਉਹ ਬੂਥ ‘ਤੇ ਸਿੱਧੇ ਬੀਐਲਓ ਨਾਲ ਜੁੜ ਸਕਦਾ ਹੈ| ਬੀਐਲਓ ਹਰੇਕ ਇਕ ਘੰਟਾ ਜਾਂ ਅੱਧੇ ਘੰਟੇ ਬਾਅਦ ਐਪ ਵਿਚ ਦੱਸੇਗਾ ਕਿ ਇਸ ਸਮੇਂ ਵੋਟ ਪਾਉਣ ਲਈ ਕਿੰਨੇ ਲੋਕ ਲਾਇਨ ਵਿਚ ਖੜ੍ਹੇ ਹਨ|

            ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਮੋਬਾਇਲ ਐਪ ਅਤੇ ਵੈਬਸਾਇਟ ਦਾ ਪਹਿਲੀ ਵਾਰ ਚੋਣ ਵਿਚ ਵਰਤੋਂ ਕੀਤੀ ਜਾ ਰਹੀ ਹੈ| ਇਸ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੋਟਰ ਨੂੰ ਵੋਟ ਪਾਉਣ ਲਈ ਵੱਧ ਸਮੇਂ ਤਕ ਉਡੀਕ ਨਹੀਂ ਕਰਨੀ ਪਏਗੀ ਅਤੇ ਇਹ ਭੀੜ ਘੱਟ ਹੁੰਦੇ ਹੀ ਵੋਟ ਪਾਉਣ ਲਈ ਜਾ ਸਕਦਾ ਹੈ| ਇਹ ਵਰਤੋਂ ਸਫਰ ਰਹੀ ਤਾਂ ਇਸ ਦੀ ਵਰਤੋਂ ਭਵਿੱਖ ਵਿਚ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਵੀ ਲਾਗੂ ਕੀਤੀ ਜਾ ਸਕਦਾ ਹੈ|

            ਜਿਲਾ ਚੋਣ ਅਧਿਕਾਰੀ ਉੱਤਰ ਸਿੰਘ ਨੇ ਦਸਿਆ ਕਿ ਵੋਟ ਇੰਨ ਕਿਊ ਮੋਬਾਇਲ ਐਪ ਦਾ ਪਹਿਲੀ ਵਾਰ ਚੋਣ ਵਿਚ ਵਰਤੋਂ ਕੀਤੀ ਜਾ ਰਹੀ ਹੈ| ਇਸ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੋਟਰ ਨੂੰ ਵੋਟ ਪਾਉਣ ਲਈ ਵੱਧ ਸਮੇਂ ਤਕ ਉਡੀਕ ਨਹੀਂ ਕਰਨੀ ਪਏਗੀ ਅਤੇ ਉਹ ਭੀੜ ਘੱਟ ਹੁੰਦੇ ਹੀ ਵੋਟ ਪਾਉਣ ਲਈ ਜਾ ਸਕਦਾ ਹੈ| ਇਹ ਵਰਤੋਂ ਸਫਲ ਨੂੰ ਭਵਿੱਖ ਵਿਚ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਵੀ ਲਾਗੂ ਕੀਤੀ ਜਾ ਸਕਦਾ ਹੈ| ਸ਼ੁਰੂਆਤ ਟ੍ਰਾਇਲ ਵੱਜੋਂ ਅਜੇ ਕਰਨਾਲ ਸਮੇਤ ਗੁਰੂਗ੍ਰਾਮ, ਰੋਹਤਕ, ਬਹਾਦੁਰਗੜ੍ਹ, ਕੈਥਲ, ਝੱਜਰ, ਰਿਵਾੜੀ, ਨਾਰਨੌਲ, ਨੂੰਹ, ਪਲਵਲ, ਫਰੀਦਾਬਾਦ, ਬੜਖਲ, ਪੰਚਕੂਲਾ, ਅੰਬਾਲਾ ਕੈਂਟ, ਅੰਬਾਲਾ ਸਿਟੀ, ਯਮੁਨਾਨਗਰ, ਥਾਨੇਸਰ, ਪਾਣੀਪਤ ਅਤੇ ਸੋਨੀਪਤ ਵਿਧਾਨ ਸਭਾ ਹਲਕਿਆਂ ਵਿਚ ਵੋਟਰ ਇੰਨ ਕਿਊ ਐਪ ਨੂੰ ਸ਼ੁਰੂ ਕੀਤਾ ਗਿਆ ਹੈ|

Leave a Reply

Your email address will not be published.


*