ਮਾਤ- ਭਾਸ਼ਾ ਦੇ ਮੁੱਦੇ ਉੱਤੇ ਸਭਾ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਤੇ ਚਿੰਤਾ ਪ੍ਰਗਟ ਕੀਤੀ ਗਈ – ਕੇਂਦਰੀ ਸਭਾ

ਫਗਵਾੜਾ (ਪ੍ਰੋਫੈਸਰ ਸੰਧੂ ਵਰਿਆਣਵੀ )
 ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ )ਰਜਿਸਟਰਡ ਦੀ ਕਾਰਜਕਾਰਨੀ ਦੀ ਵਧਾਈ ਹੋਈ ਇਕੱਤਰਤਾ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾਕਟਰ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਹੋਈ l ਸਭਾ ਵੱਲੋਂ ਸਦੀਵੀ ਵਿਛੜ ਗਏ ਪੱਤਰਕਾਰ ਜਗੀਰ ਸਿੰਘ ਜਗਤਾਰ,ਡਾਕਟਰ ਮੋਹਨਜੀਤ, ਮਾਸਟਰ ਹਰਬੰਸ ਸਿੰਘ ਹੀਉ ਅਤੇ ਹੋਰ ਲੇਖਕਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ l ਪ੍ਰਿੰਸੀਪਲ ਡਾਕਟਰ ਇੰਦਰਜੀਤ ਸਿੰਘ’ ਬਾਸੂ ‘ਦੁਆਰਾ  ਰਚਿਤ ਨਾਮਵਰ ਸਾਹਿਤਕਾਰ ਅਤੇ ਲੇਖਕ ਪਵਨ ਹਰਚੰਦਪੁਰੀ ਰਚਿਤ ਮਹਾ-ਕਾਵਿ “ਜਨਮ ਏ -ਖਾਲਸਾ” ਦਾ ਬਹੁਤ ਪੱਖੀ ਅਧਿਐਨ ਸਭਾ ਦੁਆਰਾ ਲੋਕ ਅਰਪਣ ਕੀਤੀ ਗਈ l ਉਪਰੰਤ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀ ਨੇ ਨਿਰਧਾਰਤ ਏਜੰਡਿਆਂ ਉੱਪਰ ਚਾਨਣਾ ਪਾਇਆ ਅਤੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੀ ਮੰਗ ਕੀਤੀl ਸਭ ਤੋਂ ਪਹਿਲਾਂ ਪ੍ਰਧਾਨ ਪਵਨ ਹਰਚੰਦਪੁਰੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਵਿਸਥਾਰ ਦਿੰਦਿਆਂ ਪੰਜਾਬ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਨਿਗਰਦੀ  ਜਾ ਰਹੀ ਹਾਲਤ ‘ਤੇ ਚਾਨਣਾ ਪਾਇਆ l ਉਹਨਾਂ ਪੰਜਾਬ ਅੰਦਰ ਪੰਜਾਬੀਆਂ ਦੇ ਘੱਟ ਗਿਣਤੀ ਹੋ ਜਾਣ ਦੀਆਂ ਹਾਲਤਾਂ ਨੂੰ ਵਿਚਾਰਦਿਆ ਤਵਾਜਨ ਬਣਾਈ ਰੱਖਣ ਲਈ ਵਿਸ਼ੇਸ਼ ਨਾਗਰਿਕਤਾ ਕਾਨੂੰਨ ਪੰਜਾਬ ਬਣਾਉਣ ਦੀ ਮੰਗ ਕੀਤੀ ਅਤੇ ਪੰਜਾਬ ਲਾਇਬਰੇਰੀ ਕਾਨੂੰਨ ਬਣਾਉਣ ‘ਤੇ ਵੀ ਜ਼ੋਰ ਦਿੱਤਾ l ਇਸ ਉਪਰੰਤ ਅਜੰਡਿਆ : ਮੁੱਖ ਮੰਤਰੀ ਦੇ ਨਾਮ ਮੰਗ ਪੱਤਰ, ਰਾਜਨੀਤਿਕ ਪਾਰਟੀਆਂ ਵੱਲੋਂ ਭਾਸ਼ਾ  ਮੁੱਦਾ, ਸਭਾ ਦੀਆਂ ਜੋਨ ਕਮੇਟੀਆਂ, ਅਕੈਡਮੀ ਚੋਣਾਂ ਅਤੇ ਵਿੱਤੀ ਮੁੱਦਿਆਂ ‘ਤੇ ਚਰਚਾ ਕੀਤੀl ਪ੍ਰੋਫੈਸਰ ਸੰਧੂ ਵਰਿਆਣਵੀ ਨੇ ਹਾਜ਼ਰ ਹਾਜ਼ਰ ਮੈਂਬਰਾਂ ਨੂੰ ਵਿਚਾਰ ਚਰਚਾ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ। ਇਸ ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਇਕਬਾਲ ਘਰੂ,  ਡਾ. ਜੋਗਿੰਦਰ ਸਿੰਘ ਨਿਰਾਲਾ,ਤਰਲੋਚਨ ਮੀਰ, ਗੁਰਚਰਨ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਸੁਰਿੰਦਰ ਸ਼ਰਮਾ ਨਾਗਰਾ,ਗੁਲਜਾਰ ਸਿੰਘ ਸ਼ੌਂਕੀ, ਰਵਿੰਦਰ ਚੋਟ, ਅਮਨਦੀਪ ਸਿੰਘ ਦਰਦੀ, ਅਮਰਜੀਤ ਅਮਨ, ਦਰਸ਼ਨ ਸਿੰਘ ਪ੍ਰੀਤੀਮਾਨ, ਦੇਸ ਰਾਜ ਬਾਲੀ, ਬਲਬੀਰ ਬੱਲੀ, ਮੋਹੀ ਅਮਰਜੀਤ,  ਜਗਦੇਵ ਕਲਸੀ ਰਾਏਕੋਟ,ਡਾਕਟਰ ਇੰਦਰਜੀਤ ਸਿੰਘ ਵਾਸੂ,   ਜਗਦੇਵ ਕਲਸੀ ਰਾਏਕੋਟ,ਕੈਪਟਨ ਦਵਿੰਦਰ ਸਿੰਘ,ਡਾ. ਜਗੀਰ ਸਿੰਘ ਨੂਰ, ਰੇਸ਼ਮ ਚਿੱਤਰਕਾਰ, ਜਗਦੀਸ਼ ਰਾਣਾ, ਜਸਵਿੰਦਰ ਜੱਸੀ, ਸਤਪਾਲ ਸਾਹਲੋਂ, ਕਮਲਜੀਤ ਕੰਵਰ,ਪਵਨ ਭੰਮੀਆਂ, ਡਾਕਟਰ ਬਿੱਕਰ ਸਿੰਘ, ਸ਼ਾਮ ਸਰਗ਼ੁੰਦੀ ,ਅਮਰੀਕ ਹਮਰਾਜ, ਭਿੰਡਰ ਪਟਵਾਰੀ, ਹਰ ਚਰਨ ਭਾਰਤੀ,ਮਨਜੀਤ ਸਿੰਘ, ਮਨੋਜ ਫਗਵਾੜਵੀ,ਦਰਸ਼ਨ ਸਿੰਘ ਰੋਮਾਣਾ, ਵਤਨਵੀਰ ਜਖਮੀ,  ਆਦਿ ਨੇ ਭਾਗ ਲਿਆ l ਪ੍ਰਧਾਨ ਪਵਨ ਹਰਚੰਦਪੁਰੀ ਨੇ ਹੋਈ ਬਹਿਸ ਦਾ ਸਿੱਟਾ ਕੱਢਦਿਆ ਪੰਜਾਬੀ ਭਾਸ਼ਾ ਦੇ ਮੁੱਦੇ ਉੱਤੇ ਮੰਗਾਂ ‘ਤੇ ਗੱਲਬਾਤ ਨਾ ਕਰਨ ਦੇ ਰਵੱਈਏ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ  ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਨੂੰ ਦੁਬਾਰਾ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ l ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਨੂੰ 11 ਵੱਖ ਵੱਖ ਜੋਨਾਂ ਦੀਆਂ ਮੀਟਿੰਗਾਂ ਕੇਂਦਰੀ ਸਭਾ ਦੇ ਚੁਣੇ ਹੋਏ ਅਹੁਦੇਦਾਰਾਂ ਰਾਹੀ  ਕਰਵਾਉਣ ਦਾ ਫੈਸਲਾ ਕੀਤਾ ਗਿਆ l ਪੰਜਾਬੀ ਸਾਹਿਤ ਅਕੈਡਮੀ ਚੋਣਾਂ ਵਿੱਚ ਹੋਈ ਹਾਰ ‘ਤੇ ਵਿਚਾਰ ਕੀਤੀ ਗਈ, ਸਬਕ ਲਏ ਗਏ ਅਤੇ ਵੱਧ ਤੋਂ ਵੱਧ ਮੈਂਬਰਾਂ  ਨੂੰ ਫੰਡ ਇਕੱਠਾ ਕਰਨ ਅਤੇ ਹਿੱਸਾ ਕੇਂਦਰੀ ਸਭਾ ਨੂੰ ਦੇਣ ਦੀ ਰਵਾਇਤ ਨੂੰ ਬਣਾਉਣ ਲਈ ਕਿਹਾ ਗਿਆ l ਇਸ ਪ੍ਰਭਾਵਸ਼ਾਲੀ ਮੀਟਿੰਗ ਕਰਵਾਉਣ ਦਾ ਪ੍ਰਬੰਧ ਕਰਨ ਲਈ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਗੁਰਾਇਆ ਦਾ ਧੰਨਵਾਦ ਕੀਤਾ ਗਿਆl ਆਖਰ ਵਿੱਚ ਕੇਂਦਰੀ ਸਭਾ ਦੇ ਦਫਤਰ ਸਕੱਤਰ ਜਗਦੀਸ਼ ਰਾਣਾ ਵੱਲੋਂ ਸਾਰੇ ਆਏ ਹੋਏ ਅਹੁਦੇਦਾਰਾਂ ਤੇ ਕਾਰਜਕਾਰੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ l

Leave a Reply

Your email address will not be published.


*