ਰਾਜਨੀਤਕ ਪਾਰਟੀਆਂ ਦੀਆ ਸਰਗਰਮੀਆਂ ਕੇਵਲ ਸ਼ਹਿਰਾਂ ਦੇ ਵਾਰਡਾਂ ਅਤੇ ਰੁੱਸਿਆਂ ਨੂੰ ਮਨਾਉਣ ਤੱਕ ਸੀਮਤ

ਮਾਨਸਾ/ਬਠਿੰਡਾ ( ਡਾ.ਸੰਦੀਪ ਘੰਡ) ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਚੋਣ ਪ੍ਰਚਾਰ ਵਿੱਚ ਤੇਜੀ ਆ ਰਹੀ ਹੈ।ਮੁੱਖ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਨਾਮ ਐਲਾਨ ਕਰ ਦਿੱਤੇ ਗਏ ਹਨ।ਪੰਜਾਬ ਦੀਆਂ ਲੋਕ ਸਭਾ ਚੋਣਾ ਇਸ ਵਾਰ ਵੀ ਇੱਕ ਪੜਾਅ ਵਿੱਚ ਹੋ ਰਹੀਆਂ ਹਨ। ਪਰ ਇਸ ਵਾਰ ਇਹ ਚੋਣਾ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਐਲਾਨ ਕੀਤੀਆਂ ਗਈਆਂ ਮਿੱਤੀਆਂ ਅੁਨਸਾਰ ਸਬ ਤੋਂ ਆਖਰੀ ਫੈਸ ਵਿੱਚ ਮਿੱਤੀ 1 ਜੂਨ 2024 ਨੂੰ ਹੋਣਗੀਆਂ ਅਤੇ ਚੋਣ ਨਤੀਜੇ ਸਮੁੱਚੇ ਭਾਰਤ ਵਿੱਚ ਮਿੱਤੀ 4ਜੂਂਨ 2024 ਨੂੰ ਆਉਣਗੇ।ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਪਹਿਲੀ ਵਾਰ ਚੋਣਾਂ ਇੰਨੇ ਜਿਆਦਾ ਪੜਾਵਾਂ ਵਿੱਚ ਕਰਵਾਈਆ ਜਾ ਰਹੀਆ ਹਨ।ਇੰਨਾ ਲੰਮਾ ਚੋਣ ਪ੍ਰਚਾਰ ਉਮੀਦਵਾਰਾਂ ਲਈ ਸਿਰ ਦਰਦੀ ਅਤੇ ਵੱਧ ਖਰਚੇ ਵਾਲਾ ਤਾਂ ਹੁੰਦਾ ਹੀ ਹੈ ਇਸ ਤੋਂ ਇਲਾਵਾ ਰੋਜਾਨਾ ਨਵੇ ਤੋਂ ਨਵੇ ਮੁੱਦੇ ਖੱੜੇ ਹੁੰਦੇ ਰਹਿੰਦੇ ਹਨ।ਉਮੀਦਵਾਰਾਂ ਵੱਲੋਂ ਰੋਜਾਨਾਂ ਸਮੋਸਿਆਂ,ਕਚੋਰੀਆਂ,ਠੰਡਿਆਂ ਦੀ ਗਿਣਤੀ ਦੱਸਣੀ ਪੈਂਦੀ ਹੈ ਕਿੱਤੇ ਚੋਣ ਖਰਚਾ ਵੱਧ ਨਾਂ ਜਾਵੇ ਇਸ ਦਾ ਵੀ ਖਿਆਲ ਰੱਖਣਾ ਪੈਂਦਾਂ।
ਜੇਕਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਮੁੱਖ ਤੋਰ ਤੇ ਇਸ ਹਲਕੇ ਤੇ ਸ਼੍ਰਮੋਣੀ ਅਕਾਲੀ ਦਲ(ਬਾਦਲ)ਦਾ ਕਬਜਾ ਰਿਹਾ ਹੈ।2009 ਤੋਂ ਪਹਿਲਾਂ ਜਦੋਂ ਇਹ ਹਲਕਾ ਰੀਜਰਵ ਹੁੰਦਾ ਸੀ ਉਸ ਸਮੇ ਚਾਰ ਵਾਰ ਕਾਗਰਸ ਦੋ ਵਾਰ ਕਾਮਰੇਡ ਇੱਕ ਵਾਰ ਸ਼੍ਰਮੋਣੀ ਅਕਾਲੀ ਦਲ (ਮਾਨ) ਅਤੇ 10 ਵਾਰ ਸ਼੍ਰਮੋਣੀ ਅਕਾਲੀ ਦਲ(ਬਾਦਲ) ਦਾ ਕਬਜਾ ਰਿਹਾ ਹੇੈ।ਜਦੋਂ ਤੋਂ ਬਠਿੰਡਾ ਲੋਕ ਸਭਾ ਹਲਕਾ ਜਨਰਲ ਹੋਇਆ ਹੈ ਉਸ ਤੋਂ ਬਾਅਦ ਤਿੰਨ ਵਾਰ ਲੋਕ ਸਭਾ ਚੋਣਾ ਹੋਈਆਂ ਅਤੇ ਤਿੰਨੇ ਵਾਰ ਇਸ ਸੀਟ ਤੇ ਸ਼੍ਰਮੋਣੀ ਅਕਾਲੀ ਦਲ (ਬਾਦਲ) ਦੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਹੀ ਕਬਜਾ ਰਿਹਾ ਹੈ।2009 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਬਾ ਬਾਦਲ ਨੇ ਯੁਵਰਾਜ ਰਣਇੰਦਰ ਸਿੰਘ ਨੂੰ ਇੱਕ ਲੱਖ ਵੀਹ ਹਜਾਰ ਦੇ ਵੱਡੇ ਫਰਕ ਨਾਲ ਇਹ ਚੋਣਾ ਵਿੱਚ ਹਾਰ ਦਿੱਤੀ ਸੀ।2014 ਵਿੱਚ ਇਹ ਚੋਣਾ ਬਾਦਲ ਪ੍ਰੀਵਾਰ ਵਿੱਚ ਹੀ ਲੜੀਆਂ ਗਈਆਂ ਅਤੇ ਬੀਬਾ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਵੀਹ ਹਜਾਰ ਦੇ ਕਰੀਬ ਵੋਟਾਂ ਨਾਲ ਹਰਾ ਦਿੱਤਾ ਸੀ।ਅਸਲ ਵਿੱਚ ਕਿਹਾ ਜਾਦਾਂ ਕਿ ਬਾਦਲ ਪ੍ਰੀਵਾਰ ਲਈ ਇਹ ਲੋਕ ਸਭਾ ਹਲਕਾ ਮੁੱਛ ਦਾ ਸਵਾਲ ਬਣ ਜਾਦਾਂ ਜਿਸ ਕਾਰਣ ਬਾਦਲ ਪ੍ਰੀਵਾਰ ਹਰ ਹੀਲਾ ਵਰਤਕੇ ਇਹ ਚੋਣ ਜਿੱਤਣਾ ਚਾਹੁਦਾ ਹੈ।ਵੇਸੇ ਵੀ ਦੇਖਿਆ ਜਾਵੇ ਤਾਂ ਬਠਿੰਡਾ ਜਿਲੇ ਦਾ ਕੋਈ ਵੀ ਅਜਿਹਾ ਪਿੰਡ ਜਾਂ ਬੂਥ ਨਹੀ ਹੋਵੇਗਾ ਜਿਥੇ ਹਰਸਿਮਰਤ ਨਿੱਜੀ ਤੋਰ ਤੇ ਆਪ ਨਾ ਗਈ ਹੋਵੇ ਅਤੇ ਅਜਿਹਾ ਪਿੰਡ ਵੀ ਕੋਈ ਵਿਰਲਾ ਹੀ ਹੋਵੇਗਾ ਜਿਸ ਵਿੱਚ ਹਰਸਿਮਰਤ ਦੀ ਗ੍ਰਾਟ ਉਸ ਪਿੰਡ ਵਿੱਚ ਨਾ ਪਹੁੰਚੀ ਹੋਵੇ। 2019 ਵਿੱਚ ਫੇਰ ਮੁੱਖ ਮੁਕਾਬਲਾ ਦੋ ਪੁਰਾਣੇ ਵਿਰੋਧੀਆਂ ਵਿੱਚ ਸੀ ਪਰ ਆਪਣੀ ਰਾਜਨੀਤਕ ਤਿਕੜਮਬਾਜੀ ਨਾਲ ਬੀਬਾ ਬਾਦਲ ਨੇ ਕਾਗਰਸ ਪਾਰਟੀ ਦੇ ਨੋਜਵਾਨ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21 ਹਜਾਰ ਦੇ ਕਰੀਬ ਵੋਟਾਂ ਨਾਲ ਹਰਾਇਆ ਸੀ।ਇੱਕ ਗੱਲ ਜੋ ਸ਼੍ਰਮੋਣੀ ਅਕਾਲੀ ਦਲ ਲਈ ਹਮੇਸ਼ਾ ਫਾਇਦੇ ਵਾਲੀ ਰਹੀ ਹੈ ਉਹ ਹੈ ਇਸ ਦਾ ਕੈਡਰ ਸਥਾਨਕ ਪੱਧਰ ਦੇ ਛੋਟੇ ਵੱਡੇ ਨੇਤਾ ਜਿੰਨਾ ਵਿੱਚ ਬਲਵਿੰਦਰ ਸ਼ਿੰਘ ਭੂੰਦੜ,ਦਿਲਰਾਜ ਸਿੰਘ,ਪ੍ਰੇਮ ਕੁਮਾਰ ਅਰੋੜਾ,ਡਾ ਨਿਸ਼ਾਨ ਸਿੰਘ ਬੁਢਲਾਡਾ,ਜਿਲ੍ਹਾ ਪ੍ਰਧਾਨ ਜਤਿੰਦਰ ਸੋਢੀ,ਬੱਲਮ ਸਿੰਘ ਕਲੀਪੁਰ,ਜਸਦੀਪ ਸਿੰਘ ਇਸੇ ਤਰਾਂ ਬਠਿੰਡਾ ਜਿਲ੍ਹੇ ਨੇਤਾ ਨਿੱਜੀ ਤੋਰ ਤੇ ਚੋਣ ਪ੍ਰਚਾਰ ਨੂੰ ਚਲਾਉਦੇ ਹਨ।ਪਰ ਇਸ ਵਾਰ ਹਲਾਤ ਬਦਲੇ ਹੋਏ ਹਨ।ਉਸ ਸਮੇਂ ਜਿਆਦਾ ਹਲਾਤ ਬੀਬਾ ਬਾਦਲ ਦੇ ਹੱਕ ਵਿੱਚ ਸਨ ਪਰ ਇਸ ਵਾਰ ਬਹੁਤ ਵੱਡੀ ਤਬਦੀਲੀ ਆਈ ਹੈ।ਪਹਿਲੀ ਗੱਲ ਤਾਂ ਇਹ ਕਿ ਪਿਛਲੀਆਂ ਤਿੰਨੇ ਚੋਣਾਂ ਵਿੱਚ ਭਾਰਤੀ ਜੰਤਾ ਪਾਰਟੀ ਸ਼੍ਰਮੋਣੀ ਅਕਾਲੀ ਦਲ ਦਾ ਸਹਿਯੋਗ ਦੇ ਰਹੀ ਸੀ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਖਰੇ ਤੋਰ ਤੇ ਚੋਣ ਲੜ ਰਹੀ ਹੈ ਅਤੇ ਭਾਰਤੀ ਜੰਤਾ ਪਾਰਟੀ ਲਈ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਮੋਕਾ ਹੈ।ਦੁਜਾ ਬੀਜੇਪੀ ਨੇ ਆਪਣਾ ਉਮੀਦਵਾਰ ਵੀ ਅਕਾਲੀ ਦਲ ਦੇ ਪਿਛੋਕੜ ਵਾਲਾ ਉਤਾਰਿਆ ਹੈ।ਬੀਬਾ ਪਰਮਪਾਲ ਕੌਰ ਮਲੂਕਾ ਬਹੁਤ ਸਮਾਂ ਬਠਿੰਡਾ ਅਤੇ ਮਾਨਸਾ ਜਿਲ੍ਹੇ ਵਿੱਚ ਬਲਾਕ ਵਿਕਾਸ ਪੰਚਾਿੲੰਤ ਅਫਸਰ ਜਿਲਾ ਵਿਕਾਸ ਪੰਚਾਇੰਤ ਅਫਸਰ ਅਤੇ ਏ,ਡੀਸੀ ਵਿਕਾਸ ਵੱਜੋ ਕੰਮ ਕੀਤਾ ਹੈ ਜਿਸ ਕਾਰਣ ਮਾਨਸਾ ਅਤੇ ਬਟਿੰਡਾਂ ਜਿਿਲਆਂ ਦੀਆਂ ਪੰਚਾਇੰਤਾਂ ਵਿੱਚ ਉਹਨਾਂ ਦਾ ਚੰਗਾ ਅਸਰ ਰਸੂਖ ਹੈ।ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੀ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਹਨ ਅਤੇ ਉਹਨਾਂ ਦੇ ਸੁਹਰਾ ਸਾਹਿਬ ਸਿਕੰਦਰ ਸਿੰਘ ਮਲੂਕਾ ਬੇਸ਼ਕ ਅਕਲਾੀ ਦਲ ਵਿੱਚ ਹਨ ਪਰ ਫੇਰ ਵੀ ਉਹਨਾਂ ਦੇ ਚਿਹਰੇ ਦਾ ਫਾਇਦਾ ਬੀਬਾ ਪਰਮਪਾਲ ਕੌਰ ਨੂੰ ਮਿਲ ਸਕਦਾ ਹੈ।ਭਾਰਤੀ ਜੰਤਾ ਪਾਰਟੀ ਵੀ ਹੁਣ ਪਹਿਲਾਂ ਨਾਲੋਂ ਤਾਕਤਵਾਰ ਹੋਈ ਹੈ ਇਸ ਵਿੱਚ ਰਾਜਨੀਤੀ ਦੇ ਵੱਡੇ ਚਿਹਰੇ ਮਨਪ੍ਰੀਤ ਸਿੰਘ ਬਾਦਲ,ਸਰੂਪ ਚੰਦ ਸਿੰਗਲਾ,ਜਗਦੀਪ ਸਿੰਘ ਨਕਈ ਦਿਆਲ ਦਾਸ ਸੋਢੀ ਸ਼ਾਮਲ ਹਨ।
ਜੇਕਰ ਗੱਲ ਕਰੀਏ ਕਾਗਰਸ ਪਾਰਟੀ ਦੀ ਤਾਂ ਪਹਿਲਾਂ ਕਾਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਦੇ ਨਾਮ ਦੀ ਚਰਚਾ ਸੀ। ਸਿੱਧੁ ਮੂਸੇਵਾਲਾ ਦੇ ਪਿੱਤਾ ਬਲਕੋਰ ਸਿੰਘ ਦਾ ਨਾਮ ਵੀ ਲਿਆ ਜਾਦਾਂ ਰਿਹਾ ਪਰ ਆਖਰ ਟਿਕਟ ਲੈਣ ਵਿੱਚ ਥੋੜਾ ਸਮਾਂ ਪਹਿਲਾਂ ਕਾਗਰਸ ਵਿੱਚ ਸ਼ਾਮਲ ਹੋਏ ਜੀਤ ਮਹਿੰਦਰ ਸਿੱਧੂ ਨੂੰ ਉਮੀਦਰਵਾਰ ਬਣਾਇਆ ਗਿਆ ਹੈ।ਉਹਨਾਂ ਦਾ ਤਲਵੰਡੀ ਸਾਬੋ,ਮੋੜ ਮੰਡੀ,ਬਠਿੰਡਾ ਦਿਹਾਤੀ ਅਤੇ ਮਾਨਸਾ ਵਿੱਚ ਚੰਗਾ ਅਸਰ ਰਸੂਖ ਹੈ ਅਤੇ ਧੜੱਲੇਦਾਰ ਨੇਤਾ ਵੱਜੋਂ ਉਹਨਾਂ ਦੀ ਵੱਖਰੀ ਪਹਿਚਾਣ ਹੈ।ਜੇਕਰ ਕਾਗਰਸ ਪਾਰਟੀ ਆਪਸੀ ਧੜੇਬੰਦੀ ਨੂੰ ਖਤਮ ਕਰ ਲੈਂਦੀ ਹੈ ਤਾਂ ਜੀਤ ਮਹਿੰਦਰ ਸਿੱਧੂ ਲਈ ਸਫਰ ਸੁਖਾਲਾ ਹੋ ਸਕਦਾ ਨਹੀ ਤਾਂ ਅਜੇ ਸਿੱਧੂ ਨੂੰ ਸਖਤ ਮਿਹਨਤ ਦੀ ਜਰੂਰਤ ਹੈ।ਸਿੱਧੂ ਲਈ ਸਕਾਰਤਾਮਕ ਗੱਲ ਇਹ ਹੈ ਕਿ ਕੇਵਲ ਖੁਸ਼ਬਾਜ ਜਟਾਣਾ ਤੋਂ ਇਲਾਵਾ ਕਿਸੇ ਹੋਰ ਹਲਕੇ ਵਿੱਚ ਕਿਸੇ ਕਿਸਮ ਦੇ ਵਿਰੋਧ ਦਾ ਸਾਹਮਣਾ ਨਹੀ ਕਰਨਾ ਪਿਆ।
ਸ਼੍ਰਮੋਣੀ ਅਕਾਲੀ ਦਲ ਮਾਨ ਦਾ ਵੀ ਇੱਕ ਪੱਕਾ ਵੋਟ ਬੈਂਕ ਹੈ ਇਸ ਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਲਾਕੇ ਦੇ  ਨੋਜਵਾਨ ਨੇਤਾ ਅਤੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਲੱਖਾ ਸਿੰਘ ਸ਼ਿਧਾਨਾ ਨੂੰ ਚੋਣ ਮੈਦਾਨ ਵਿੱਣ ਉਤਾਰਿਆ ਹੈ।ਉਸ ਦਾ ਨੋਜਵਾਨਾਂ ਵਿੱਚ ਚੰਗਾ ਅਧਾਰ ਹੈ ਜਿਸ ਕਾਰਣ ਉਹ ਅਕਾਲੀ ਦਲ ਦੀਆਂ ਵੋਟਾਂ ਨੂੰ ਖੋਰਾ ਲਾ ਸਕਦੇ ਹਨ।ਲੋਕਾਂ ਦੀਆਂ ਸਮਮੱਸਿਆਵਾਂ ਨੂੰ ਆਪਣੇ ਪੱਧਰ ਤੇ ਆਪਣੇ ਤਾਰੀਕੇ ਨਾਲ ਹੱਲ ਕਰਵਾਉਣਾ ਉਸ ਦੇ ਹੱਕ ਵਿੱਚ ਜਾਦਾਂ ਹੈ।ਕਿਸਾਨ ਯੂਨੀਅਨ ਉਸ ਨੂੰ ਕਿੰਨਾ ਕੁ ਸਹਿਯੋਗ ਦਿੰਦੇ ਹਨ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਅਜੇ ਉਸ ਲਈ ਸੰਸਦ ਦੀਆਂ ਪੌੜੀਆਂ ਜੇ ਦੂਰ ਨਹੀ ਤਾਂ ਕੁਝ ਉੱਚੀਆ ਜਰੂਰ ਹਨ ਜਿਸ ਲਈ ਸਖਤ ਮਿਹਨਤ ਦੀ ਜਰੂਰਤ ਹੇ।
ਜੇਕਰ ਗੱਲ ਕਰੀਏ ਮਜੋਦਾ ਪਾਰਟੀ ਜੋ ਰਾਜ ਵਿੱਚ ਸਰਕਾਰ ਚਲਾ ਰਹੀ ਹੈ ਮੀਡੀਆਂ ਅਤੇ ਲੋਕਾਂ ਦਾ ਧਿਆਨ ਉਹਨਾਂ ਵੱਲ ਕੇਦਿਰਤ ਹੋਣਾ ਸੁਭਾਵਿਕ ਹੈ।ਬਠਿੰਡਾਂ ਵਿੱਚ ਪੇਦੈਂ ਨੋ ਵਿਧਾਨ ਸਭਾ ਹਲਕਿਆਂ ਵਿੱਚ ਸਾਰੇ ਦੇ ਸਾਰੇ ਐਮ,ਐਲ,ਏ. ਆਮ ਆਦਮੀ ਪਾਰਟੀ ਨਾਲ ਸਬੰਧਤ ਹਨ।ਆਮ ਆਦਮੀ ਪਾਰਟੀ ਵੱਲੋਂ ਜਿਆਦਾ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਇੱਕ ਬਹੁਤ ਵੱਡਾ ਜੋਖਮ ਉਠਾਉਣ ਵਾਲੀ ਗੱਲ ਹੈ ਜਾਂ ਕਹਿ ਸਕਦੇ ਹਾਂ ਇੱਕ ਜੁਆ ਹੈ।ਹੁਣ ਇਸ ਜੂਅੇ ਵਿੱਚ ਕੋਣ ਬਾਜੀ ਮਾਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਅਸਲ ਵਿੱਚ ਖੁੱਡੀਆ ਪ੍ਰੀਵਾਰ ਵੀ ਚਾਹੁੰਦਾ ਕਿ ਜੇਕਰ ਗੁਰਮੀਤ ਸਿੰਘ ਖੁੱਡੀਆਂ ਲੋਕ ਸਭਾ ਵਿੱਚ ਐਂਟਰੀ ਕਰ ਲੈਂਦੇ ਹਨ ਤਾਂ ਲੰਬੀ ਹਲਕੇ ਲਈ ਉਹਨਾਂ ਦੇ ਬੇਟੇ ਅਮੀਤ ਖੁੱਡੀਆ ਦਾ ਦਾਅ ਲੱਗ ਸਕਦਾ ਜੋ ਨੋਜਵਾਨਾਂ ਵਿੱਚ ਟਿਮੇ ਦਾ ਨਾਮ ਨਾਲ ਜਾਣਿਆ ਜਾਦਾਂ ਅਤੇ ਨੋਜਵਾਨ ਉੁਸ ਨੂੰ ਪਿਆਰ ਵੀ ਕਰਦੇ ਹਨ
ਆਮ ਆਦਮੀ ਪਾਰਟੀ ਦੇ ਐਮ.ਐਲ,ਏ ਵਾਸਤੇ ਪਰਖ ਕਰਨ ਲਈ ਵੀ ਇਹ ਢੁੱਕਵਾਂ ਸਮਾਂ ਹੁੰਦਾ ਕਿ ਇਸ ਲਈ ਹਰ ਵਿਧਾਨਕਾਰ ਆਪਣੇ ਪੱਧਰ ਤੇ ਵੱਧ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਕੇ ਜਿੱਤ ਦੇ ਮਾਰਜਨ ਨੂੰ ਵਧਾਉਣਾ ਚਾਹੁੰਦਾ ਹੈ। ਜਿਵੇ ਪਿਛੇ ਦਿਨੀ ਗੁਰਪ੍ਰੀਤ ਸਿੰਘ ਬਣਾਵਾਲੀ ਐਮ.ਐਲ.ਏ. ਸਰਦੂਲਗੜ ਆਪਣੇ ਹਲਕੇ ਵਿੱਚ ਸ਼੍ਰਮੋਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਵਿੱਚ ਸਫਲ ਰਹੇ ਜਦੋਂ ਉਹਨਾਂ ਭੂੰਦੜ ਪ੍ਰੀਵਾਰ ਦੇ ਨਜਦੀਕੀ ਬਲਾਕ ਸੰਮਤੀ ਮਾਨਸਾ ਦੇ ਸਾਬਕਾ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ ਅਤੇ ਅੋਤਾਂਵਾਲੀ ਦੇ ਸਰਪੰਚ ਆਪਣੇ ਸਾਥੀਆ ਨਾਲ  ਆਮ ਆਦਮੀ ਪਾਰਟੀ ਵਿੱਚ।ਜਿਸ ਬਾਰੇ ਬੋਲਿਦਆਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਪ੍ਰਿਸੀਪਲ ਬੁੱਧ ਰਾਮ ਅਤੇ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਗੁਰਸ਼ਰਨ ਸਿੰਘ ਸ਼ਰਨੀ ਮੂਸ਼ਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ।
ਫਿਲਹਾਲ ਗੁਰਮੀਤ ਸਿੰਘ ਖੁੱਡੀਆ ਵੱਲੋਂ ਆਪਣੀ ਚੋਣ ਮੁਹਿੰਮ ਬਹੁਤ ਯੋਜਨਾਵੱਧ ਤਾਰੀਕੇ ਨਾਲ ਚਲਾਈ ਜਾ ਰਹੀ ਹੈ।ਉਹਨਾਂ ਦੇ ਸਪੁੱਤਰ ਅਮੀਤ ਸਿੰਘ ਖੁੱਡੀਆ ਅਤੇ ਸੁਮੀਤ ਸਿੰਘ ਖੁੱਡੀਆ ਵੱਲੋਂ ਵੀ ਆਪਣੇ ਪਿੱਤਾ ਦੇ ਹੱਕ ਵਿੱਚ ਮੁਹਿੰੰਮ ਨੂੰ ਚਲਾਇਆ ਜਾ ਰਿਹਾ ਹੈ ਦੋਨੋ ਚੰਗੇ ਬੁਲਾਰੇ ਹਨ ਜਿਸ ਕਾਰਣ ਲੋਕ ਉਹਨਾਂ ਦੀ ਗੱਲ ਨੂੰ ਚੰਗੀ ਤਰਾਂ ਸੁਣਦੇ ਹਨ।
ਆਉਣ ਵਾਲੇ ਦਿੰਨਾਂ ਵਿੱਚ ਕਈ ਅਜਾਦ ਉਮੀਦਵਾਰ ਵੀ ਸਾਹਮਣੇ ਆ ਸਕਦੇ ਹਨ ਜਿਵੇਂ ਭਾਰਤ ਸਰਕਾਰ ਦੇ ਯੂਥ ਕਲੱਬਾਂ ਦੇ ਵਿਭਾਗ ਵਿੱਚੋਂ ਸੇਵਾ ਮੁਕਤ ਅਧਿਕਾਰੀ ਜਿੰਨਾ ਦੀ ਨੋਜਵਾਨਾਂ ਵਿੱਚ ਮਜਬੂਤ ਪਕੜ ਹੈ ਦਾ ਨਾਮ ਵੀ ਇੱਕ ਵੱਡੀ ਕੋਮੀ ਪਾਰਟੀ ਦੇ ਉਮੀਦਵਾਰ ਵੱਜੋਂ ਲਿਆ ਜਾ ਰਿਹਾ ਸੀ ਪਰ ਹੁਣ ਉਸ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨੀ ਚਾਹੁੰਧਾ ਹੈ ਜਿਸ ਲਈ ਅਜੇ ਤਿੰਨ ਸਾਲ ਹੋਰ ਇੰਤਜਾਰ ਕਰਨਾ ਪਵੇਗਾ।ਇਸੇ ਤਰਾਂ ਬਲਜਿੰਦਰ ਸੰਗੀਲਾ ਨੇ ਵੀ ਕਹਿ ਦਿੱਤਾ ਹੈ ਕਿ ਉਹ ਲੋਕ ਸਭਾ ਦੀ ਥਾਂ ਵਿਧਾਨ ਸਭਾ ਚੋਣਾ ਰਾਂਹੀ ਲੋਕਾਂ ਦੀ ਸੇਵਾ ਕਰਨਗੇ।ਭਾਰਤੀ ਸੋਸ਼ਲਸਿਟ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਜੋ ਰਾਜਨੀਤੀ ਵਿੱਚ ਲੰਮੇ ਸਮੇਂ ਤੋਂ ਸਰਗਰਮ ਨੋਜਵਾਨ ਹਨ ਪਰ ਉਸ ਦੀ ਪਹਿਚਾਣ ਰਾਜਨੀਤੀ ਨਾਲੋਂ ਸਮਾਜ ਸੇਵਾ ਵੱਜੋਂ ਜਿਆਦਾ ਹੈ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਬੇਸ਼ਕ ਸਿੱਧੇ ਤੋਰ ਤੇ ਚੋਣਾਂ ਵਿੱਚ ਭਾਗ ਨਹੀ ਲੇ ਰਹੀ ਪਰ ਦੇਸ਼ ਵਿੱਚ ਹਾਕਮਾਂ ਵੱਲੋਂ ਅਪਨਾਏ ਜਾ ਰਹੇ ਤਾਨਾਸ਼ਾਹੀ ਵਰਤਾਰੇ ਨੂੰ ਦੇਖਦੇ ਹੋਏ ਅਸੀ ਇੰਡੀਆਂ ਗੱਠਜੋੜ ਦਾ ਬਿੰਨਾ ਸ਼ਰਤ ਸਮਰਥਨ ਕਰ ਰਹੇ ਹਾਂ।
ਮਾਨਸਾ ਦੇ ਲੋਕ ਸੀਵਰੇਜ ਦੇ ਮਾੜੇ ਪ੍ਰਬੰਧਾਂ ਬਾਰੇ ਸਰਕਾਰੇ ਦਰਬਾਰੇ ਬਹੁਤ ਵਾਰ ਕਹਿ ਚੁੱਕੇ ਹਨ ਉਹਨਾਂ ਦਾ ਇਹ ਗੁੱਸਾ ਦਿਨੋ ਦਿਨ ਵੱਧ ਰਿਹਾ ਹੈ।ਮਾਨਸਾ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਬਿੰਦੂ ਭਾਈ ਗੁਰਦਾਸ ਡੇਰਾ ਜਿਸ ਦੇ ਆਸਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਬਾਰੇ ਸਥਾਨਕ ਨੇਤਾਵਾਂ ਨੇ ਛੇ ਮਹੀਨੇ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਸੀ ਉਹ ਵੀ ਪਰਨਾਲਾ ਉਥੇ ਦਾ ਉਥੇ ਹੈ।ਮਾਨਸਾ ਜਿਲ੍ਹੇ ਦੀ ਨਿਰੋਲ ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਜਿਸ ਦਾ ਸ਼ਹਿਰ ਅੰਦਰ ਆਪਣਾ ਅਸਰ ਰਸੂਖ ਹੈ ਅਤੇ ਸਮਾਜਿਕ ਮੁੱਿਦਆਂ ਨੂੰ ਪਹਿਲ ਦੇ ਅਧਾਰ ਤੇ ਚੁੱਕਦੇ ਹਨ ਵੱਲੋਂ ਵੀ ਸਮੂਹ ਰਾਜਨੀਤਕ ਦਲਾਂ ਨੂੰ ਸੀਵਰੇਜ ਅਤੇ ਕੂੜੇ ਦੇ ਡੰਪ ਨੂੰ ਪਹਿਲ ਦੇ ਅਧਾਰ ਤੇ ਚਕਾਉਣ ਲਈ ਕਿਹਾ ਗਿਆ ਹੈ।ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾਂ,ਡਾ.ਲਖਵਿੰਦਰ ਸਿੰਘ ਮੁਸਾ,ਵਿਸ਼ਵਦੀਪ ਬਰਾੜ,ਡਾ.ਸੰਦੀਪ ਘੰਡ,ਜਗਸੀਰ ਸਿੰਘ ਸੇਵਾ ਮੁਕਤ ਪੁਲੀਸ ਅਧਿਕਾਰੀ,ਉਮ ਪ੍ਰਕਾਸ਼ ਸੇਵਾ ਮੁਕਤ ਪੀਸੀਐਸ ਅਧਿਕਾਰੀ,ਡਾ.ਸ਼ੇਰਜੰਗ ਸਿੰਘ ਸਿੱਧੂ,ਡਾ.ਤੇਜਿੰਦਰ ਸਿੰਘ ਰੇਖੀ,ਕੇਕੇ ਸਿੰਗਲਾਂ,ਨਰਿੰਦਰ ਕੁਮਾਰ,ਬਲਰਾਜ ਮਾਨ,ਰਾਜ ਜੋਸ਼ੀ,ਹਰਿੰਦਰ ਮਾਨਸ਼ਾਹੀਆ ਅਤੇ ਹਰਦੀਪ ਸਿੱਧੂ ਨੇ ਦੱਸਿਆ ਕਿ ਸੀਵਰੇਜ ਅਤੇ ਕੂੜੇ ਦਾ ਡੰਪ ਰਾਜਨੀਤਕ ਨੇਤਾਵਾਂ ਲਈ ਗਲੇ ਦੀ ਹੱਡੀ ਬਣ ਸਕਦਾ ਹੈ ਉਹਨਾਂ ਇਹਨਾਂ ਸਮੱਸਿਆਵਾਂ ਨੂੰ ਪਹਿਲ ਦੇ ਅਦਾਰ ਤੇ ਹੱਲ ਕਰਨ ਦੀ ਅਪੀਲ ਕੀਤੀ ਹੈ।
ਆਉਣ ਵਾਲੇ ਦਿੰਨਾਂ ਵਿੱਚ ਜਿਵੇਂ ਜਿਵੇਂ ਗਰਮੀ ਨਾਲ ਕੁਦਰਤੀ ਤਾਪਮਾਨ ਵੱਧੇਗਾ ਉਸੇ ਤਰਾਂ ਰਾਜਨੀਤਕ ਨੇਤਾਵਾਂ ਦੇ ਇਲਜਾਮ ਅਤੇ ਭਾਸ਼ਣਾ ਨਾਲ ਵੀ ਤਾਪਮਾਨ ਵਿੱਚ ਤੇਜੀ ਆਵੇਗੀ ।ਹੁਣ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਠੰਡਕ ਦੇਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।ਅਜੇ ਹਲਾਤ ਦਿਨੋ ਦਿਨ ਬੱਦਲਣਗੇ ਪਰ ਇੱਕ ਗੱਲ ਜਿਸ ਲਈ ਪੰਜਾਬ ਦੇ ਸਮੂਹ ਵੋਟਰ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਕਦੇ ਵੀ ਸ਼ਹਿਰ ਦਾ ਮਾਹੋਲ ਖਰਾਬ ਨਹੀ ਹੋਣ ਦਿੱਤਾ ਅਤੇ ਲੋਕ ਬੜੀ ਸ਼ਿਦਤ ਨਾਲ ਵੋਟਾਂ ਵਾਲੇ ਦਿਨ ਦੀ ਉਡੀਕ ਕਰਦੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ।ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਅਤੇ ਪ੍ਰਚਾਰ ਕਾਰਣ ਹਰ ਵਾਰ ਵੋਟ ਪ੍ਰਤੀਸਤ ਵੱਧਦਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।

Leave a Reply

Your email address will not be published.


*