ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਚੋਰੀਂ ਲੁੱਟਾਂ/ਖੋਹਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਡਿਟੈਕਟਿਵ ਦੇ ਦਿਸ਼ਾ ਨਿਰਦੇਸ਼ ਤੇ ਵਰਿੰਦਰ ਸਿੰਘ ਖੋਸਾ ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਟੀਮ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਚੋਰਾਂ ਅਤੇ ਖੋਹਬਾਜਾ ਪਾਸੋਂ ਖੋਹਸ਼ੁਦਾ 12 ਮੋਬਾਇਲ ਫ਼ੋਨ, 1 ਮੋਟਰਸਾਇਕਲ ਸਪਲੈਡਰ ਰੰਗ ਕਾਲਾ ਨੰਬਰੀ PBO2-ES-3754, 1 ਐਕਟੀਵਾ ਰੰਗ ਕਾਲਾ ਨੰਬਰੀ PBO2-EN-1070 ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
1 ) ਮੁਕੱਦਮਾਂ ਨੰਬਰ 64 ਮਿਤੀ 19-4-2024 ਜੁਰਮ 379-ਬੀ, 34 ਭ:ਦ ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਦੋਸ਼ੀ ਰਘੁ ਪੁੱਤਰ ਸੋਨੂੰ ਵਾਸੀ ਮਕਾਨ ਨੰਬਰ 984 ਕਬਰਾ ਵਾਲੀ ਗਲੀ ਸੰਜੇ ਗਾਂਧੀ ਕਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ (ਉਮਰ ਕਰੀਬ 23 ਸਾਲ) ਨੂੰ ਮਿਤੀ 20-4-2024 ਨੂੰ ਗ੍ਰਿਫ਼ਤਾਰ ਕਰਕੇ 6 ਮੋਬਾਇਲ ਫ਼ੋਨ ਵੱਖ-ਵੱਖ ਮਾਰਕਾ ਅਤੇ ਇੱਕ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਨੰਬਰੀ PBO2-ES-3754 ਬ੍ਰਾਮਦ ਕੀਤਾ ਗਿਆ।
ਇਹ ਮੁਕੱਦਮਾਂ ਮਿਤੀ 19-4-2024 ਨੂੰ ਮੁਦੱਈ ਰਾਹੁਲ ਕੇਵਿਡ ਵਾਸੀ ਜ਼ਿਲਾਂ ਗੋਡਾ ਉੱਤਰ ਪ੍ਰਦੇਸ ਹਾਲ ਵਾਸੀ ਕਿਰਾਏਦਾਰ ਕੋਠੀ ਨੰਬਰ 3, ਮਾਲ ਰੋਡ, ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਉਹੋ ਆਪਣੇ ਮਾਲਕ ਦੇ ਘਰ ਵਾਸਤੇ ਘਰੇਲੂ ਸਮਾਨ ਲੈਣ ਲਈ ਪ੍ਰਕਾਸ਼ ਬੇਕਰੀ ਨਜ਼ਦੀਕ ਕਸਟਮ ਚੌਂਕ ਅੰਮ੍ਰਿਤਸਰ ਤੋਂ ਸਮਾਨ ਲੈ ਕੇ ਰੋਗ ਸਾਇਡ ਆਪਣੇ ਮਾਲਕ ਦੀ ਕੋਠੀ ਨੂੰ ਜਾ ਰਿਹਾ ਸੀ। ਜਦੋਂ ਉਹ ਪੁਰਾਣੀ ਕਲਿਆਣ ਜਿਉਲਰ ਬਿਲਡਿੰਗ ਪਾਸ ਪੁੱਜਾ ਤਾਂ ਕਚਹਿਰੀ ਚੌਂਕ ਵੱਲੋਂ ਦੋ ਮੋਨੇ ਲੜਕੇ ਸਪਲੈਡਰ ਮੋਟਰਸਾਇਕਲ ਰੰਗ ਕਾਲਾ ਤੇ ਆਏ ਤੇ ਉਸ ਦੇ ਹੱਥ ਵਿੱਚ ਫ਼ੜਿਆ ਮੋਬਾਇਲ ਫ਼ੋਨ ਰੈਡਮੀ-ਸੀ-13-5G ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਟੀਮ ਵੱਲੋਂ ਦੋਰਾਨੇ ਤਫਤੀਸ਼ ਮਿਤੀ 20-4-2024 ਨੂੰ ਦੋਸ਼ੀ ਰਘੁ ਪੁੱਤਰ ਸੋਨੂੰ ਵਾਸੀ ਸੰਜੇ ਗਾਂਧੀ ਕਲੋਨੀ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਨੂੰ ਸਮੇਤ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਨੰਬਰੀ PBO2-ES-3754 ਗਰੀਨ ਐਵਿਨੀਉ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ। ਦੋਸ਼ੀ ਦੇ ਇਕਸ਼ਾਫ ਤੇ ਉਸ ਪਾਸੋਂ ਚੋਰੀਂ/ਖੋਹ ਸ਼ੁਦਾ 5 ਮੋਬਾਇਲ ਫ਼ੋਨ ਹੋਰ ਮਾਰਕਾ 1) ਮੋਬਾਇਲ ਉਪੋ ਰੰਗ ਸਿਲਵਰ, 2) ਰੈਡ ਮੀ ਰੰਗ ਲਾਈਟ ਗੋਲਡ ਮੋਬਾਇਲ, 3) ਐਮ.ਆਈ ਰੰਗ ਸਕਾਏ ਬਲਿਉ, 4) ਐਪਲ-CS ਰੰਗ ਵਾਈਟ, 5) ਰੈਡ ਮੀ, ਰੰਗ ਨੀਲਾ 6) XOLO ਰੰਗ ਕਾਲਾ ਦੋਸ਼ੀ ਰਘੁ ਦੇ ਘਰੋਂ ਸੰਜੇ ਗਾਂਧੀ ਕਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ ਬੈਂਡ ਦੀ ਢੋਹ ਵਿੱਚੋਂ ਬ੍ਰਾਮਦ ਕੀਤੇ। ਇਹ ਮੋਬਾਇਲ ਫ਼ੋਨ ਇਸ ਨੇ ਅਤੇ ਇਸ ਦੇ ਸਾਥੀ ਨੇ ਥਾਣਾ ਸਿਵਲ ਲਾਈਨਜ ਅਤੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੇ ਏਰੀਆ ਵਿੱਚੋਂ ਚੋਰੀਂ ਅਤੇ ਖੋਹ ਕੀਤੇ ਸਨ। ਦੋਸ਼ੀ ਦੇ ਦੂਸਰੇ ਸਾਥੀ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਦੋਸ਼ੀ ਰਘੁ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋਂ ਹੋਰ ਡੁੰਗਾਈ ਨਾਲ ਪੁੱਛਗਿੱਛ ਜਾਰੀ ਹੈ।
ਦੋਸ਼ੀ ਰਘੁ ਦੇ ਖਿਲਾਫ ਪਹਿਲਾਂ ਰਪਟ ਨੰਬਰ 5 ਮਿਤੀ 15-1-2024 ਧਾਰਾ 109/151 CrPC ਥਾਣਾ ਸਿਵਲ ਲਾਈਨਜ ਜਿਲਾ ਅੰਮ੍ਰਿਤਸਰ ਵਿਖੇ ਦਰਜ਼ ਹੈ।
2) ਮੁਕੱਦਮਾਂ ਨੰਬਰ 65 ਮਿਤੀ 20-4-2024 ਜੁਰਮ 379ਬੀ, 34,411 ਭ:ਦ ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:-1) ਕਰਨ ਪੁੱਤਰ ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਪਿੰਡ ਨੰਗਲੀ ਭੱਠਾ ਨੀਅਰ ਬਾਬਾ ਸੁਪੱਤਨ ਸ਼ਾਹ ਮੋੜ ਸਰਕਾਰੀ ਸੁਕਲ ਵਾਲਾ ਫ਼ਤਿਹਗੜ੍ਹ ਚੂੜੀਆ ਰੋਡ ਅੰਮ੍ਰਿਤਸਰ ਨੂੰ (ਉਮਰ ਕਰੀਬ 22 ਸਾਲ ) ਮਿਤੀ 20-4-2024 ਨੂੰ ਗ੍ਰਿਫ਼ਤਾਰ ਕੀਤਾ ਗਿਆ।
2) ਸੁਜਲ ਪੁੱਤਰ ਸੁਨੀਲ ਕੁਮਾਰ ਵਾਸੀ ਪਿੰਡ ਨੰਗਲੀ ਭੱਠਾ ਟਾਵਰ ਵਾਲਾ ਮੋੜ ਨੇੜੇ ਮਿਠੁਨ ਦਾ ਸਕੂਲ, ਗਲੀ ਜੰਗੇ ਭਗਤ ਵਾਲੀ ਫ਼ਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ (ਉਮਰ ਕਰੀਬ 21 ਸਾਲ) ਨੂੰ ਮਿਤੀ 20-4-2024 ਨੂੰ ਗ੍ਰਿਫ਼ਤਾਰ ਕਰਕੇ 6 ਮੋਬਾਇਲ ਫ਼ੋਨ ਵੱਖ-ਵੱਖ ਮਾਰਕਾ ਅਤੇ ਇੱਕ ਐਕਟਿਵਾ ਰੰਗ ਕਾਲਾ ਨੰਬਰੀ PBO2-EN-1070 ਨੂੰ ਬ੍ਰਾਮਦ ਕੀਤਾ ਗਿਆ।
ਇਹ ਮੁਕੱਦਮਾਂ ਮਿਤੀ 17-4-2024 ਨੂੰ ਮੁਦੱਈ ਕ੍ਰਿਸ ਕਟਾਰੀਆ ਵਾਸੀ ਫਰੀਦਕੋਟ, ਜੋ ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਪੜਦੀ ਹੈ, ਕਾਲਜ ਤੋਂ ਛੁੱਟੀ ਕਰਕੇ ਵਾਪਸ ਆਪਣੇ ਪੀ.ਜੀ ਦਿਆਨੰਦ ਨਗਰ, ਲਾਰੰਸ ਰੋਡ ਨੂੰ ਜਾ ਰਹੀ ਸੀ ਤਾਂ ਪਿੱਛੋਂ ਤਿੰਨ ਮੋਨੇ ਨੌਜ਼ਵਾਨ ਕਾਲੀ ਐਕਟੀਵਾ ਤੇ ਸਵਾਰ ਹੋ ਕੇ ਆਏ ਅਤੇ ਉਸ ਦਾ ਮੋਬਾਇਲ ਫ਼ੋਨ ਮਾਡਲ ਸੈਸਸੰਗ ਏ-12 ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫਤੀਸ਼ ਹਰ ਐਂਗਲ ਤੋਂ ਕਰਨ ਤੇ ਮਿਤੀ 20-4-2024 ਨੂੰ ਦੋਸ਼ੀ ਕਰਨ ਪੁੱਤਰ ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਪਿੰਡ ਨੰਗਲੀ ਭੱਠਾ ਥਾਣਾ ਕੰਬੋ ਅੰਮ੍ਰਿਤਸਰ ਅਤੇ ਸੁਜਲ ਪੁੱਤਰ ਸੁਨੀਲ ਕੁਮਾਰ ਵਾਸੀ ਪਿੰਡ ਨੰਗਲੀ ਭੱਠਾ ਥਾਣਾ ਕੰਬੋ ਅੰਮ੍ਰਿਤਸਰ ਨੂੰ ਪਿੰਡ ਨੰਗਲੀ ਭੱਠਾ ਤੋਂ ਸਮੇਤ ਐਕਟੀਵਾ ਰੰਗ ਕਾਲਾ ਨੰਬਰੀ PBO2-EN-1070 ਗ੍ਰਿਫ਼ਤਾਰ ਕੀਤਾ। ਦੋਰਾਨੇ ਪੁੱਛਗਿੱਛ ਗ੍ਰਿਫ਼ਤਾਰ ਦੋਸ਼ੀ ਕਰਨ ਨੇ 1 ਮੋਬਾਇਲ ਉਪੋ ਆਪਣੇ ਘਰੋਂ ਬ੍ਰਾਮਦ ਕਰਵਾਇਆ ਅਤੇ ਦੋਸ਼ੀ ਸੁਜਲ ਨੇ ਮੁਦੱਈ ਮੁਕੱਦਮਾਂ ਦਾ ਖੋਹਸ਼ੁਦਾ ਮੋਬਾਇਲ ਫ਼ੋਨ ਏ-12 ਸੈਮਸੰਗ ਆਪਣੇ ਘਰੋਂ ਪਿੰਡ ਨੰਗਲੀ ਭੱਠਾ ਬ੍ਰਾਮਦ ਕਰਵਾਇਆ। ਇਸਤੋਂ ਇਲਾਵਾਂ 2 ਮੋਬਾਇਲ ਸੈਮਸੰਗ, 1 ਮਟਰੋਲਾ ਮੋਬਾਇਲ ਫ਼ੋਨ, 1 ਉਪੋ ਮੋਬਾਇਲ ਫ਼ੋਨ ਸ਼ਮਸ਼ਾਨ ਘਾਟ ਦੇ ਲਾਗੇ ਪਿੰਡ ਨੰਗਲੀ ਭੱਠਾ ਤੋਂ ਬ੍ਰਾਮਦ ਕਰਵਾਏ। ਜੋ ਇਹਨਾਂ ਦੋਸ਼ੀਆ ਨੇ ਸ਼ਹਿਰ ਦੀ ਵੱਖ-ਵੱਖ ਜਗਾਂ ਤੋਂ ਉਕਤ ਮੋਬਾਇਲ ਫ਼ੋਨ ਚੋਰੀਂ/ਖੋਹ ਕੀਤੇ ਸਨ ।
ਜੋ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1/1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿੰਨਾਂ ਤੋਂ ਹੋਰ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Leave a Reply