ਲੁਧਿਆਣਾ ( Justice News) – ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਰਮਨਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੀ.ਬੀ-10 ਦੀਆਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸਾਰੀਆਂ ਸੇਵਾਵਾਂ ਦੋਵੇਂ ਟਰੈਕਾਂ ‘ਤੇ ਉਪਲੱਬਧ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਫੈਸਲਾ ਗਿਆ ਹੈ।
ਸਕੱਤਰ, ਆਰ.ਟੀ.ਏ. ਰਮਨਦੀਪ ਸਿੰਘ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਵਿਸਥਾਰ ਨਾਲ ਦੱਸਿਆ ਗਿਆ ਕਿ ਦਫ਼ਤਰ ਆਰ.ਟੀ.ਏ. ਲੁਧਿਆਣਾ ਅਧੀਨ ਆਉਂਦੇ ਦੋਵਂੇ ਟੈਸਟ ਟਰੈਕ ਜਿਸ ਵਿੱਚ ਐਸ.ਸੀ.ਡੀ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ, ਸੈਕਟਰ-32 ਸ਼ਾਮਲ ਹਨ, ਵਿਖੇ ਹੁਣ ਪੀ.ਬੀ-10 ਦੀਆਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨੈਕਾਰ ਵੱਲੋ ਆਪਣੀ ਸਹੂਲਤ ਅਨੁਸਾਰ ਦੋਵੇਂ ਟੈਸਟ ਟਰੈਕਾਂ ਵਿੱਚੋ ਕਿਸੇ ਵੀ ਟਰੈਕ ‘ਤੇ ਲਰਨਿੰਗ ਲਾਇਸੈਂਸ, ਪੱਕਾ ਲਾਇਸੈਂਸ, ਲਾਇਸੰਸ ਰਿਨਿਊ ਕਰਵਾਉਣਾ ਹੋਵੇ, ਪਤਾ ਬਦਲੀ, ਡੁਪਲੀਕੇਟ ਲਾਇਸੰਸ, ਡੀ.ਐਲ. ਐਕਸਟਰੈਕਟ, ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ ਆਦਿ ਸਬੰਧੀ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।
Leave a Reply