ਪੰਜਾਬ ਦੀ ਮਾਨ ਸਰਕਾਰ ਦੇ ਰੰਗ  ਪੰਜਾਬ ਦੇ ਹਜ਼ਾਰਾਂ ਪ੍ਰਾਇਮਰੀ ਅਧਿਆਪਕ ਤਰੱਕੀਆਂ ਤੋਂ ਵਾਂਝੇ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਦਾ ਨਾਅਰਾ ਲਾ ਕੇ ਸੱਤਾ ਦੀ ਕੁਰਸੀ ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਕਰਨ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਜਿਸ ਕਾਰਨ ਸੈਂਕੜੇ ਅਧਿਆਪਕ ਤਰੱਕੀਆਂ ਤੋਂ ਬਿਨਾ ਹੀ ਰਿਟਾਇਰ ਹੋ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਪਟਿਆਲਾ ਦੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਹਨਾਂ ਕਿਹਾ ਪਿਛਲੇ ਛੇ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਰਡਰ ਦੀਆਂ ਕੋਈ ਵੀ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ।
ਜਦਕਿ 2018 ਵਿੱਚ ਵੀ ਪ੍ਰਾਇਮਰੀ ਤੋਂ ਮਾਸਟਰ ਕਾਡਰ ਪ੍ਰਮੋਸ਼ਨਾਂ ਨਾ ਮਾਤਰ ਹੀ ਕੀਤੀਆਂ ਗਈਆਂ।ਜਿਸ ਕਾਰਨ ਪੰਜਾਬ ਦੇ ਸੈਂਕੜੇ ਅਧਿਆਪਕ ਬਿਨਾਂ ਪ੍ਰਮੋਸ਼ਨਾਂ ਤੋਂ ਹੀ ਰਿਟਾਇਰ ਹੋ ਰਹੇ ਹਨ ਜਦ ਕਿ ਮਾਸਟਰ ਕੇਡਰ ਦੀਆਂ ਪੰਜਾਬ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਹਨ।
ਸੀਨੀਅਰ ਅਧਿਆਪਕ ਆਗੂ ਰਣਜੀਤ ਮਾਨ, ਪੁਸ਼ਪਿੰਦਰ ਸਿੰਘ ਹਰਪਾਲਪੁਰ,ਸੁਖਵਿੰਦਰ ਨਾਭਾ, ਕਮਲ ਨੈਨ, ਸੰਦੀਪ ਕੁਮਾਰ ਰਾਜਪੁਰਾ, ਹਿੰਮਤ ਸਿੰਘ ਖੋਖ,ਦੀਦਾਰ ਸਿੰਘ ,ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ, ਹਰਪ੍ਰੀਤ ਸਿੰਘ ਉੱਪਲ, ਭੀਮ ਸਿੰਘ, ਮਨਜਿੰਦਰ ਸਿੰਘ ਗੋਲਡੀ,ਗੁਰਪ੍ਰੀਤ ਸਿੰਘ ਸਿੱਧੂ ਨੇ ਰੋਸ ਪ੍ਰਗਟ ਕੀਤਾ ਕਿ ਸਿੱਖਿਆ ਮਹਿਕਮਾ ਇਨ੍ਹਾਂ ਤਰੱਕੀਆਂ ਨੂੰ ਸਮੇਂ ਸਿਰ ਨੇਪਰੇ ਨਾ ਚਾੜ੍ਹ ਕੇ ਪ੍ਰਾਇਮਰੀ ਵਰਗ ਦੇ ਅਧਿਆਪਕਾਂ ਨਾਲ ਕੋਝਾ ਮਜਾਕ ਕਰ ਰਿਹਾ ਹੈ ਜਿਸ ਨੂੰ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਪ੍ਰਾਇਮਰੀ ਅਧਿਆਪਕਾਂ ਦਾ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਜਲਦੀ ਤੋਂ ਜਲਦੀ ਇਹ ਸਾਰੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਖੰਗੂੜਾ, ਹਰਵਿੰਦਰ ਸੰਧੂ, ਜਸਵਿੰਦਰ ਪਾਲ ਸ਼ਰਮਾ, ਜਸਵੰਤ ਸਿੰਘ ਨਾਭਾ, ਨਿਰਭੈ ਸਿੰਘ, ਰਜਿੰਦਰ ਸਿੰਘ ਜਵੰਦਾ, ਸੰਜੀਵ ਵਰਮਾ ਆਦਿ ਅਧਿਆਪਕ ਆਗੂ ਹਾਜ਼ਰ ਸਨ।

Leave a Reply

Your email address will not be published.


*