Haryana News

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ ਨੂੰ ਸੂਬੇ ਵਿਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੇ ਮੁੱਖ ਚੋਣ ਦਫਤਰ ਦਾ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਗੰਭੀਰ ਹੈ। ਚੋਣ ਜਾਬਤਾ ਦੀ ਪਾਲਣਾ ਨੁੰ ਲੈ ਕੇ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਈਬਰ ਸੈਲ ਸਮੇਤ ਵੱਖ-ਵੱਖ ਟੀਮਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਇਸ਼ਤਿਹਾਰਾਂ ਦਾ ਖਰਚਾ ਵੀ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਚੋਣ ਜਾਬਤਾ ਦੌਰਾਨ ਕੋਈ ਵੀ ਉਮੀਦਵਾਰ ਤੇ ਪਾਰਟੀ ਸਿੱਧੇ ਜਾਂ ਅਸਿੱਧੇ ਰੂਪ ਨਾਲ ਗਮਰਾਹ ਚੋਣ ਸਮੱਗਰੀ ਦੇ ਪ੍ਰਸਾਰਣ ਨਹੀਂ ਕਰ ਸਕਦੇ। ਚੋਣ ਜਾਬਤਾ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਹੀ ਅਮਲ ਵਿਚ ਲਿਆਈ ਜਾਵੇਗੀ।

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਚੋਣ ਸਪੰਨ ਹੋਣ ਤਕ ਚੋਣ ਜਾਬਤਾ ਲਾਗੂ ਰਹੇਗੀ। ਕਿਸੇ ਵੀ ਵਿਅਕਤੀ ਨੂੰ ਚੋਣ ਜਾਬਤਾ ਦੇ ਉਲੰਘਣ ਕਰਨ ਦੀ ਇਜਾਜਤ ਨਹੀਂ ਹੈ। ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਟੀਮਾਂ ਵੱਲੋਂ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਟੀਮਾਂ ਦੀ ਯੂਟਿਯੂਬ, ਇੰਸਟਾਗ੍ਰਾਮ, ਫੇਸਬੁੱਕ ਤੇ ਵਾਟਸਐਪ ਗਰੁੱਪ ਆਦਿ ਸੋਸ਼ਲ ਮੀਡੀਆ ‘ਤੇ ਵੀ ਪੈਨੀ ਨਜਰ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਅਖਬਾਰ, ਟੈਲੀਵਿਜਨ ਤੇ ਰੇਡਿਓ ਦੀ ਤਰ੍ਹਾ ਸੋਸ਼ਲ ਮੀਡੀਆ ‘ਤੇ ਵੀ ਚੋਣ ਦੌਰਾਨ ਪ੍ਰਚਾਰ ਕੀਤਾ ਜਾਂਦਾ ਹੈ , ਜਿਸ ‘ਤੇ ਰਕਮ ਖਰਚ ਹੁੰਦੀ ਹੈ। ਇਹ ਖਰਚ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਜਿਲ੍ਹਾ ਵਿਚ ਗਠਨ ਟੀਮ ਇਸ ਵਾਰ ਚੋਣ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਨਜਰ ਰੱਖਣਗੇ ਅਤੇ ਕਿਸੇ ਵੀ ਤਰ੍ਹਾ ਦਾ ਇਸ਼ਤਿਹਾਰ ਮਿਲਣ ‘ਤੇ ਉਸ ਦੀ ਰਿਪੋਰਟ ਖਰਚ ਦੇ ਬਿਊਰੇ ਸਮੇਤ ਖਰਚ ਨਿਗਰਾਨੀ ਟੀਮ ਨੂੰ ਦੇਣਗੇ। ਰਿਪੋਰਟ ਦੇ ਆਧਾਰ ‘ਤੇ ਸਬੰਧਿਤ ਉਮੀਦਵਾਰ ਜਾਂ ਪਾਰਟੀ ਖਾਤੇ ਵਿਚ ਉਸ ਇਸ਼ਤਿਹਾਰ ਦਾ ਖਰਚਾ ਜੋੜ ਦਿੱਤਾ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਨਿਗਰਾਨੀ ਵੀ ਬਹੁਤ ਜਰੂਰੀ ਹੈ। ਸੋਸ਼ਲ ਮੀਡੀਆ ‘ਤੇ ਵੀ ਕਈ ਵਾਰ ਚੋਣ ਦੌਰਾਨ ਯੂ-ਟਿਯੂਬ ਵੀਡੀਓ ਪਲੇਟਫਾਰਮ ਆਦਿ ‘ਤੇ ਉਮੀਦਵਾਰ ਤੇ ਪਾਰਟੀ ਚੋਣ ਦਾ ਪ੍ਰਚਾਰ ਕਰਦੇ ਹਨ। ਨਿਗਰਾਨੀ ਟੀਮ ਨੁੰ ਜੇਕਰ ਅਜਿਹੇ ਵੀਡੀਓ ਮਿਲਦੇ ਹਨ ਜੋ ਆਪਣੀ ਖਬਰਾਂ ਨਾਲ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦਾ ਇਕਤਰਫਾ ਜਿੱਤ ਦਾ ਦਾਵਾ ਜਾਂ ਸਮਰਥਨ ਕਰਦੇ ਹੋਣ ਜਾਂ ਜਾਤੀ, ਧਰਮ ਵਿਸ਼ੇਸ਼ ਦੇ ਪੱਖ ਵਿਚ ਜਾਂ ਕੋਈ ਗੁਮਰਾਹ ਸਮੱਗਰੀ ਦਰਸ਼ਾਉਂਦੇ ਹੋਣ, ਚੋਣ ਜਾਬਤਾ ਦਾ ਉਲੰਘਣ ਕਰਦੇ ਹੋਣ ਤਾਂ ਉਸ ਸਥਿਤੀ ਵਿਚ ਸਬੰਧਿਤ ਯੂ-ਟਿਯੂਬ ਚੈਨਲ ਚਲਾਉਣ ਵਾਲੇ ਦੇ ਖਿਲਾਫ ਆਈਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

           ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਜਾਬਤਾ ਇਕ ਸਮਾਨ ਰੂਪ ਨਾਲ ਸਾਰਿਆਂ ‘ਤੇ ਲਾਗੂ ਹੁੰਦੀ ਹੈ, ਜਿਸ ਵਿਚ ਅਖਬਾਰਾਂ, ਟੈਲੀਵਿਜਨ, ਰੇਡਿਓ ਅਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ। ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਮੀਡੀਆ ਦੇ ਸਾਰੇ ਸਰੋਤਾਂ ਵਿਚ ਚੋਣ ਵਿਚ ਇਕ ਸਮਾਨਤਾ ਹੋਣੀ ਚਾਹੀਦੀ ਹੈ। ਮੀਡੀਆ ਵਿਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਹੋਣ ਵਾਲੀ ਖਬਰ ਕਿਸੇ ਇਕ ਪੱਖ ਵਿਚ ਨਾ ਹੋ ਕੇ ਸਿਰਫ ਖਬਰ ਹੀ ਹੋਣੀ ਚਾਹੀਦੀ ਹੈ। ਕਿਸੇ ਇਕ ਪੱਖ ਵਿਚ ਖਬਰ ਛਾਪਣ ਜਾਂ ਚਲਾਉਣ ਤੋਂ ਪਰਹੇਜ ਕੀਤਾ ਜਾਵੇ, ਜੋ ਕਿਸੇ ਧਰਮ, ਜਾਤੀ ਜਾਂ ਕੰਮਿਊਨਿਟੀ ਦੇ ਪੱਖ ਅਤੇ ਵਿਰੋਧ ਵਿਚ ਹੋਣ।

          ਉਨ੍ਹਾਂ ਲੇ ਦਸਿਆ ਕਿ ਅਖਬਾਰ ਜਾਂ ਚੈਨਲ ‘ਤੇ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਐਮਸੀਐਮਸੀ ਕਮੇਟੀ ਰਾਹੀਂ ਮੰਜੂਰੀ ਲੈਣੀ ਜਰੂਰੀ ਹੈ ਉਸੀ ਤਰ੍ਹਾ ਨਾਲ ਸੋਸ਼ਲ ਮੀਡੀਆ ‘ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰ ਜਾਂ ਹੋਰ ਪ੍ਰਸਾਰ ਸਮੱਗਰੀ ਪਾਉਣ ਲਈ ਵੀ ਪ੍ਰਸਾਸ਼ਨ ਦੀ ਮੰਜੂਰੀ ਜਰੂਰੀ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਰੂਪ ਵਿਚ ਇਸ਼ਤਿਹਾਰ ਦਾ ਖਰਚ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜਾਂਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਵਿਅਕਤੀ ਨੁੰ ਸੋਸ਼ਲ ਮੀਡੀਆ ਰਾਹੀਂ ਗੁਮਰਾਹ ਪ੍ਰਚਾਰ-ਪ੍ਰਸਾਰ ਕਰਨ ਤੇ ਚੋਣ ਜਾਬਤਾ ਦਾ ਉਲੰਘਣ ਕਰਨ ਦੀ ਇਜਾਜਤ ਨਹੀਂ ਹੈ।

ਮੀਡੀਆ ਦੀ ਚੋਣ ਨੂੰ ਨਿਰਪੱਖ  ਅਤੇ ਸ਼ਾਂਤੀਪੂਰਵਕ ਢੰਗ ਨਾਲ ਸਪੰਨ ਕਰਵਾਉਣ ਵਿਚ ਅਹਿਮ ਭੂਮਿਕਾ

          ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਚੋਣ ਨੂੰ ਨਰਪੱਖ ਅਤੇ ਸ਼ਾਂਤੀਪੂਰਣ ਢੰਗ ਨਾਲ ਕਰਵਾਉਣ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ। ਮੀਡੀਆ ਦੀ ਜਿਮੇਵਾਰੀ ਸਿਰਫ ਖਬਰ ਦੇਣਾ ਹੀ ਨਹੀਂ ਹੈ ਸਗੋ ਸਮਾਜ ਵਿਚ ਸਹੀ ਮਾਹੌਲ ਨੂੰ ਬਣਾਏ ਰੱਖਣ ਵਿਚ ਆਪਣੀ ਭੁਮਿਕਾ ਅਦਾ ਕਰਨਾ ਵੀ ਹੈ। ਸਮਾਜ ਵਿਚ ਮੀਡੀਆ ਦੀ ਹਮੇਸ਼ਾ ਸਕਾਰਾਤਮਕ ਭੂਮਿਤਾ ਰਹੀ ਹੈ। ਲੋਕਸਭਾ ਚੋਣ ਨੁੰ ਪਾਰਦਰਸ਼ੀ ਢੰਗ ਨਾਲ ਸਪੰਨ ਕਰਨ ਵਿਚ ਵੀ ਅਖਬਾਰਾਂ, ਨਿਯੂਜ਼ ਚੈਨਲ ਸਮੇਤ ਹੋਰ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਨੂੰ ਅਪੀਲ ਹੈ ਕਿ ਊਹ ਅਜਿਹੀ ਕੋਈ ਗੁਮਰਾਹ ਪ੍ਰਚਾਰ ਸਮੱਗਰੀ ਨਾ ਚਲਾਉਣ, ਜਿਸ ਨਾਲ ਚੋਣ ਜਾਬਤਾ ਦਾ ਉਲੰਘਣ ਹੋਵੇ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪ੍ਰਸਾਸ਼ਨਿਕ ਮੰਜੂਰੀ ਜਰੂਰ ਲੈਣ। ਇਸ਼ਤਿਹਾਰ ਦਾ ਖਰਚ ਉਮੀਦਵਾਰ ਜੇ ਚੋਣਾਵੀਂ ਖਰਚ ਵਿਚ ਜੋੜਿਆ ਜਾਵੇਗਾ।

ਚੋਣ ਵਿਚ ਉਮੀਦਵਾਰ ਵੱਧ ਤੋਂ ਵੱਧ 95 ਲੱਖ ਰੁਪਏ ਦੀ ਰਕਮ ਕਰ ਸਕਦਾ ਖਰਚ

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਹੋਣ ਵਾਲੇ ਲੋਕਸਭਾ 2024 ਦੇ ਆਮ ਚੋਣ ਵਿਚ ਵੋਟਿੰਗ ਜਰੂਰ ਕਰਨ। ਚੋਣ ਵਿਚ ਇਥ ਦਿਨ ਦੇਸ਼ ਦੇ ਨਾਂਅ ਕਰ ਚੋਣ ਦਾ ਪਰਵ, ਦੇਸ਼ ਦਾ ਗਰਵ ਵਧਾਉਣ।

          ਸ੍ਰੀ ਅਗਰਵਾਲ ਚੋਣ ਪ੍ਰਬੰਧਾਂ ਨੁੰ ਲੈ ਕੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 10 ਹਜਾਰ 363 ਸਥਾਨਾਂ ‘ਤੇ 19 ਹਜਾਰ 812 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚ 13 ਹਜਾਰ 588 ਗ੍ਰਾਮੀਣ ਖੇਤਰ ਵਿਚ ਅਤੇ 6 ਹਜਾਰ 224 ਸ਼ਹਿਰੀ ਖੇਤਰ ਦੇ ਪੋਲਿੰਗ ਬੂਥ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਸ਼ਹਿਰਾਂ ਵਿਚ 2400 ਸਥਾਨਾਂ ‘ਤੇ ਅਤੇ ਪਿੰਡਾਂ ਵਿਚ 7 ਹਜਾਰ 963 ਸਕਾਨਾਂ ‘ਤੇ ਪੋਲਿੰਗ ਬੂਥ ਬਣਾਏ ਗਏ ਹਨ।

          ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ 16 ਮਾਰਚ ਤੋਂ ਲੋਕਸਭਾ ਚੋਣ ਪ੍ਰੋਗ੍ਰਾਮ ਐਲਾਨ ਹੋਣ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੈ। ਸੂਬੇ ਵਿਚ ਛੇਵੇਂ ਪੜਾਅ ਵਿਚ 25 ਮਈ 2024 ਨੂੰ ਚੋਣ ਹੋਣਾ ਹੈ। 29 ਅਪ੍ਰੈਲ ਨੁੰ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ। 6 ਮਈ ਨੂੰ ਨਾਮਜਦਗੀ ਦਾਖਲ ਕਰਨ ਦੀ ਆਖੀਰੀ ਮਿੱਤੀ ਹੈ। 7 ਮਈ ਨੁੰ ਨਾਮਜਦਗੀ ਦੀ ਸਮੀਖਿਆ ਹੋਵੇਗੀ। 9 ਮਈ ਤਕ ਉਮੀਦਵਾਰ ਆਪਣੇ ਨਾਮਜਦਗੀ ਵਾਪਸ ਲੈ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਜਦਗੀ ਦਾਖਲ ਕਰਨ ਦੇ ਦਿਨ ਸਵੇਰੇ 11 ਵਜੇ ਤੋਂ ਪਹਿਲਾਂ ਪਬਲਿਕ ਸੂਚਨਾ ਚਿਪਕਾਈ ਜਾਵੇਗੀ। ਇਹ ਅੰਗ੍ਰੇਜੀ ਜਾਂ ਸੂਬਿਆਂ ਦੀ ਅਥੋਰਾਇਜਡ ਭਾਸ਼ਾ ਵਿਚ ਹੋਣੀ ਚਾਹੀਦੀ ਹੈ। ਇਹ ਪੀਠਾਸੀਨ ਅਧਿਕਾਰੀ, ਸਹਾਇਕ ਪੀਠਾਸੀਨ ਅਧਿਕਾਰੀ ਅਤੇ ਹੋਰ ਪਬਲਿਕ ਸਥਾਨਾਂ ਜਿਵੇਂ ਕਿ ਪੰਚਾਇਤ ਸਮਿਤੀ, ਗ੍ਰਾਮ ਪੰਚਾਇਤ ਆਦਿ ਦੇ ਦਫਤਰਾਂ ਵਿਚ ਚਿਪਕਾਉਂਦੀ ਹੋਵੇਗੀ। ਨੋਟੀਫਿਕੇਸ਼ਨ ਵਿਚ ਕੋਈ ਵੀ ਬਿਊਰਾ ਛੁੱਟਨਾ ਨਹੀਂ ਚਾਹੀਦਾ ਹੈ।

          ਉਨ੍ਹਾਂ ਨੇ ਦਸਿਆ ਕਿ 18 ਤੋਂ 19 ਊਮਰ ਵਰਗ ਦੇ ਵੋਟਰਾਂ ਦੀ ਗਿਣਤੀ 3 ਲੱਖ 65 ਹਜਾਰ 504 ਹੈ, ਜੋ ਪਹਿਲੀ ਵਾਰ ਵੋਟਿੰਗ ਕਰਣਗੇ। ਉਨ੍ਹਾਂ ਨੇ ਜਿਲ੍ਹਾ ਚੋਣ ਅਧਿਕਾਰੀਆਂ ਤੋਂ ਅਜਿਹੇ ਵੋਟਰਾਂ ਨੂੰ ਸਨਮਾਨਿਤ ਕਰਨ ਦੀ ਵੀ ਅਪੀਲ ਕੀਤੀ ਹੈ, ਸਾਰੇ ਆਪਣੇ-ਆਪਣੇ ਜਿਲ੍ਹਿਆਂ ਵਿਚ ਅਜਿਹੀ ਸ਼ਖਸੀਅਤਾਂ ਨੂੰ ਚੋਣ ਆਈਕਾਨ ਬਨਾਉਣ, ਜਿਨ੍ਹਾਂ ਦਾ ਰਾਜਨੀਤਿਕ ਪਾਰਟੀਆਂ ਨਾਲ ਵਾਸਤਾ ਨਾ ਹੋਵੇ।

          ਉਨ੍ਹਾਂ ਨੇ ਦਸਿਆ ਕਿ ਚੋਣ ਵਿਚ ਉਮੀਦਵਾਰ ਵੱਧ ਤੋਂ ਵੱਧ 95 ਲੱਖ ਰੁਪਏ ਦੀ ਰਕਮ ਖਰਚ ਕਰ ਸਕਦਾ ਹੈ। ਇਸ ਦੇ ਲਈ ਉਸ ਨੇ ਵੱਖ ਤੋਂ ਖਾਤਾ ਬਨਾਉਣਾ ਹੋਵੇਗਾ ਅਤੇ ਚੋਣ ਹੋਣ ਦੇ ਬਾਅਦ ਇਕ ਮਹੀਨੇ ਦੇ ਅੰਦਰ-ਅੰਦਰ ਆਪਣੇ ਚੋਣ ਖਰਚ ਦਾ ਬਿਊਰਾ ਕਮਿਸ਼ਨ ਵਿਚ ਜਮ੍ਹਾ ਕਰਾਉਣਾ ਹੋਵੇਗਾ। ਅਜਿਹਾ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਕਮਿਸ਼ਨ ਵੱਲੋਂ ਆਉਣ ਵਾਲੇ ਚੋਣਾਂ ਲਈ ਅਯੋਗ ਐਲਾਨ ਕਰ ਦਿੱਤਾ ਜਾਵੇਗਾ।

ਏਸੀਐਸ ਅਨੁਰਾਗ ਰਸਤੋਗੀ ਨੇ ਗੁਰੂਗ੍ਰਾਮ ਦੀ ਤਿੰਨ ਮੰਡੀਆਂ ਦਾ ਕੀਤਾ ਨਿਰੀਖਣ

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਮਾਲ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਗੁਰੂਗ੍ਰਾਮ ਦੇ ਪ੍ਰਸਾਸ਼ਕੀ ਅਧਿਕਾਰੀ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਰਬੀ ਸੀਜਨ ਦੌਰਾਨ ਸਾਰੀ ਮੰਡੀਆਂ ਵਿਚ ਫਸਲ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਮੰਡੀਆਂ ਵਿਚ ਵਪਾਰੀਆਂ ਅਤੇ ਕਿਸਾਨਾਂ ਦੀ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਰਕਮ ਦਾ ਭੁਗਤਾਨ ਵੀ ਨਿਯਮ ਅਨੁਸਾਰ ਕਰ ਦਿੱਤਾ ਜਾਵੇਗਾ।

          ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੀਰਵਾਰ ਨੂੰ ਗੁਰੂਗ੍ਰਾਮ ਦੀ ਪਟੌਦੀ -ਜਾਟੌਲੀ ਤੇ ਫਰੂਖਨਗਰ ਅਨਾਜ ਮੰਡੀ ਦਾ ਅਚਾਨਕ ਨਿਰੀਖਣ ਕਰਨ ਬਾਅਦ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਨੇ ਮੰਡੀਆਂ ਵਿਚ ਕਣਕ ਤੇ ਸਰੋਂ ਦੀ ਫਸਲ ਦੀ ਆਮਦ ਅਤੇ ਉਠਾਨ ਸਬੰਧੀ ਵਿਸਤਾਰ ਜਾਣਕਾਰੀ ਲਈ।

          ਵਧੀਕ ਮੁੱਖ ਸਕੱਤਰ ਨੇ ਮੌਜੂਦ ਕਿਸਾਨਾਂ ਤੋਂ ਮੰਡੀਆਂ ਵਿਚ ਦਿੱਤੀ ਜਾ ਰਹੀ ਸੇਵਾਵਾਂ ਤੇ ਸਹੂਲਤਾਂ ਦਾ ਫੀਡਬੈਕ ਲੈ ਕੇ ਵਪਾਰੀਆਂ ਤੋਂ ਵੀ ਖਰੀਦ ਤੇ ਉਠਾਨ ਕੰਮ ਦੇ ਬਾਰੇ ਵਿਚ ਗਲਬਾਤ ਕਰ, ਇੰਨ੍ਹਾਂ ਵਿਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਟ੍ਰਾਂਸਪੋਰਟ ਨੂੰ ਫਸਲ ਉਠਾਨ ਲਈ 10 ਵੱਧ ਵਾਹਨਾਂ ਦੀ ਵਿਵਸਥਾ ਕਰਨ ਅਤੇ ਸਿਵਾੜੀ ਸਥਿਤ ਹਰਿਆਣਾ ਵੇਅਰ ਹਾਊਸ ਦੇ ਗੋਦਾਮ ਵਿਚ ਦੋ ਹੋਰ ਪੁਆਇੰਟਸ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਫਰੂਖਨਗਰ ਤੋਂ ਉਠਾਈ ਜਾ ਰਹੀ ਫਸਲ ਦਾ ਫਾਜਿਲਪੁਰ ਸਥਿਤ ਗੋਦਾਮ ਵਿਚ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ਕਰ ਲਈ ਹੈ। ਉਹ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਮੰਡੀਆਂ ਵਿਚ ਬਾਹਰ ਰੱਖੇ ਅਨਾਜ ਨੂੰ ਸ਼ੈਡਸ ਦੇ ਹੇਠਾਂ ਸਟੈਕਿੰਗ ਕਰਨ ਅਤੇ ਕਿਸਾਨਾਂ ਦੀ ਤੈਅ ਸਮੇਂ ਵਿਚ ਪੇਮੈਂਟ ਦਾ ਭੁਗਤਾਨ ਯਕੀਨੀ ਕਰਨ।

          ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਕਰਮਚਾਰੀ ਯਕੀਨੀ ਕਰਨ ਕਿ ਹਰੇਕ ਮੰਡੀ ਵਿਚ ਫਸਲ ਦੀ ਖਰੀਦ ਦਾ ਉਠਾਨ ਨਿਯਮ ਅਨੁਸਾਰ ਸਮੇਂ ‘ਤੇ ਕੀਤਾ ਜਾਵੇ। ਮੰਡੀਆਂ ਵਿਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣਾ ਚਾਹੀਦਾ ਹੈ ਅਤੇ ਵਪਾਰੀਆਂ ਅਤੇ ਕਿਸਾਨਾਂ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ। ਜੋ ਅਧਿਕਾਰੀ ਇਸ ਕੰਮ ਵਿਚ ਲਾਪ੍ਰਵਾਹੀ ਵਰਤੇਗਾ ਉਸ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਈ ਵੀ ਅਮਲ ਵਿਚ ਲਿਆਈ ਜਾਵੇਗੀ।

ਏਸੀਐਸ ਸ੍ਰੀਕਾਂਤ ਵਾਲਗਦ ਨੇ ਘਰੌਂਡਾ ਅਨਾਜ ਮੰਡੀ ਦਾ ਦੌਰਾ ਕੀਤ

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਕਾਂਤ ਵਾਲਗਦ ਨੇ ਅੱਜ ਜਿਲ੍ਹਾ ਕਰਨਾਲ ਦੀ ਘਰੌਂਡਾ ਅਨਾਜ ਮੰਡੀ ਦਾ ਦੌਰਾ ਕਰ ਕਣਕ ਖਰੀਦ ਤੇ ਉਠਾਨ ਪ੍ਰਕ੍ਰਿਆ ਦਾ ਜਾਇਜਾ ਲਿਆ। ਉਨ੍ਹਾਂ ਨੇ ਕਣਕ ਉਠਾਨ ਵਿਚ ਤੇਜੀ ਲਿਆਉਣ ਲਈ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।

          ਇਸ ਮੌਕੇ ‘ਤੇ ਸ੍ਰੀ ਵਾਲਗਦ ਨੇ ਦਸਿਆ ਕਿ ਅੱਜ ਉਨ੍ਹਾਂ ਨੇ ਹੈਫੇਡ, ਹਰਿਆਣਾ ਵੇਅਰਹਾਊਸ ਨਿਗਮ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਘਰੌਂਡਾ ਅਨਾਜ ਮੰਡੀ ਦਾ ਦੌਰਾ ਕੀਤਾ ਹੈ। ਸਾਰੇ ਸਬੰਧਿਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਣਕ ਖਰੀਦ ਵਿਚ ਪੂਰਾ ਸਹਿਯੋਗ ਕਰਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦਸਿਆ ਕਿ ਇਸ ਮੰਡੀ ਵਿਚ ਹੁਣ ਤਕ ਚਾਰ ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਐਸਡੀਐਮ ਸ੍ਰੀ ਰਾਜੇਸ਼ ਸੋਨੀ ਨੇ ਕਣਕ ਉਠਾਨ ਕੰਮ ਵਿਚ ਤੇਜੀ ਲਿਆਉਣ ਦਾ ਭਰੋਸਾ ਦਿੱਤਾ ਹੈ ਉਨ੍ਹਾਂ ਨੇ ਦਸਿਆ ਕਿ ਹੁਣ ਤਕ ਹੋਈ ਆਮਦ ਵਿੱਚੋਂ 42 ਫੀਸਦੀ ਕਣਕ ਦਾ ਉਠਾਨ ਹੋ ਚੁੱਕਾ ਹੈ। ਇਸ ਕਾਰਜ ਵਿਚ ਹੋਰ ਤੇਜੀ ਲਿਆਈ ਜਾਵੇਗੀ।

          ਸ੍ਰੀ ਵਾਲਗਦ ਨੇ ਕਣਕ ਦੀ ਡੀਬੀ ਡਬਲਿਯੂ 187 ਅਤੇ 222 ਕਿਸਮ ਦੀ ਖਰੀਦ ਦੇ ਬਾਰੇ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਊਹ ਇਸ ਬਾਰੇ ਵਿਚ ਵੱਖ-ਵੱਖ ਖਰੀਦ ਏਜੰਸੀਆਂ ਦੇ ਜਿਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਕਰਣ ਤਾਂ ਜੋ ਜਲਦੀ ਸਮਸਿਆ ਦਾ ਹੱਲ ਹੋ ਸਕੇ। ਏਸੀਐਸ ਨੇ ਵੱਖ-ਵੱਖ ਢੇਰੀਆਂ ਨਾਲ ਮਾਇਸਚਰ ਮੀਟਰ ਤੋਂ ਕਣਕ ਦੀ ਨਮੀ ਨੁੰ ਜਾਂਚਿਆਂ ਜੋ ਕਿ ਨਿਰਧਾਰਿਤ ਗਿਣਤੀ ਵਿਚ ਮਾਮੂਲੀ ਵੱਧ ਪਾਈ ਗਈ। ਇਸ ਨੁੰ ਨਿਯਮ ਅਨੁਸਾਰ ਕਰਨ ਦੇ ਨਿਰਦੇਸ਼ ਦਿੱਤੇ ਗਏ।

          ਇਸ ਮੌਕੇ ‘ਤੇ ਮਾਰਕਿਟ ਕਮੇਟੀ ਦੇ ਸਕੱਤਰ ਚੰਦਰਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੋਜੂਦ ਰਹੇ।

Leave a Reply

Your email address will not be published.


*