module:1facing:0; ?hw-remosaic: 0; ?touch: (0.44583333, 0.44583333); ?modeInfo: ; ?sceneMode: Night; ?cct_value: 0; ?AI_Scene: (200, -1); ?aec_lux: 0.0; ?hist255: 0.0; ?hist252~255: 0.0; ?hist0~15: 0.0; ?module:1facing:0; hw-remosaic: 0; touch: (0.44583333, 0.44583333); modeInfo: ; sceneMode: Night; cct_value: 0; AI_Scene: (200, -1); aec_lux: 0.0; hist255: 0.0; hist252~255: 0.0; hist0~15: 0.0;

ਰਾਮਗੜ੍ਹੀਆ ਤੇ ਓਬੀਸੀ ਭਾਈਚਾਰੇ ਨੇ ਕੈਬਨਿਟ ਮੰਤਰੀ ਖਿਲਾਫ਼ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

ਹੁਸ਼ਿਆਰਪੁਰ  ( ਤਰਸੇਮ ਦੀਵਾਨਾ )
ਰਾਮਗੜੀਆ ਸਿੱਖ ਅਰਗੇਨਾਈਜ਼ੇਸ਼ਨ ਇੰਡੀਆ,ਆਲ ਇੰਡੀਆ ਬੈਕਵਰਡ ਕਲਾਸਿਜ਼ ਫੈਡਰੇਸ਼ਨ, ਸਮੁਚਾ ਰਾਮਗੜ੍ਹੀਆ ਭਾਈਚਾਰਾ ਅਤੇ ਓਬੀਸੀ ਵਰਗ ਦੇ ਇੱਕ ਵਫਦ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸਵਰਨਕਾਰ ਕੌਮ ਖਿਲਾਫ਼ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਜ਼ਿਲਾ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਕੋਮਲ ਮਿੱਤਲ ਆਈਏਐੱਸ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ | ਰਾਮਗੜੀਆ ਸਿੱਖ ਅਰਗੇਨਾਈਜ਼ੇਸ਼ਨ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿੱਚ ਵਫਦ ਵਿੱਚ ਜਸਪਾਲ ਸਿੰਘ ਖੀਵਾ ਕੌਮੀ ਮੀਤ ਪ੍ਰਧਾਨ ਆਲ ਇੰਡੀਆ ਬੈਕਵਾਰਡ ਕਲਾਸਿਜ਼ ਫੈਡਰੇਸ਼ਨ, ਚੇਅਰਮੈਨ  ਕੁਲਦੀਪ ਸਿੰਘ ਖਾਂਬਾ, ਮੌਜੂਦ ਸਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਆਮ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਸੀਟ ਖਡੂਰ ਸਾਹਿਬ ਵੱਲੋਂ ਰਾਮਗੜ੍ਹੀਆ ਕੌਮ ਅਤੇ ਸਵਰਨਕਾਰ ਸੁਨਿਆਰਾ ਕੌਮ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਮੰਦ ਭਾਵਨਾ ਨਾਲ ਸੰਬੋਧਨ ਕਰਦਿਆਂ ਸਮੁੱਚੇ ਓਬੀਸੀ ਸਮਾਜ ਨੂੰ ਨੀਵਾਂ ਦਿਖਾਉਂਦੇ ਹੋਏ ਸਾਡੀ ਕੌਮ ਦਾ ਮਜ਼ਾਕ ਉੜਾਇਆ ਗਿਆ।ਇਸ ਮੌਕੇ ਰਾਮਗੜ੍ਹੀਆ ਸਮਾਜ ਦੇ ਵਫਦ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਗਈ ਕਿ ਲਾਲਜੀਤ ਸਿੰਘ ਭੁੱਲਰ ਨੂੰ ਕੈਬਨਿਟ ਮੰਤਰੀ ਦੇ ਸੰਵਿਧਾਨਿਕ ਅਹੁਦੇ ਤੋਂ ਬਰਖਾਸਤ ਕਰਨ ਦੇ ਨਾਲ ਨਾਲ ਲੋਕ ਸਭਾ ਸੀਟ ਤੋਂ ਉਮੀਦਵਾਰੀ ਰੱਦ ਕੀਤੀ ਜਾਵੇ ਅਤੇ ਉਕਤ ਮੰਤਰੀ ਵਲੋਂ ਆਪਣੇ ਸੰਵਿਧਾਨਿਕ ਅਹੁਦੇ ਦੀ ਸੌਂਹ ਚੁੱਕਣ ਵੇਲੇ ਲਏ ਹਲਫ ਨੂੰ ਭੰਗ ਕਰਨ ਅਤੇ ਮੰਦ ਭਾਵਨਾ ਨਾਲ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਦੇ ਹੋਏ ਸਮਾਜ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸ਼ਿਕਾਇਤ ਦਾ ਇੱਕ ਉਤਾਰਾ ਮੁੱਖ ਚੋਣ ਕਮਿਸ਼ਨਰ ਪੰਜਾਬ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਇਗ ਕਾਰਵਾਈ ਲਈ ਭੇਜਿਆ ਗਿਆ| ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਖਾਂਬਾ,
ਮਲਕੀਤ ਸਿੰਘ ਮਰਵਾਹਾ ਸੀਨੀਅਰ ਮੀਤ ਪ੍ਰਧਾਨ,ਜਸਪਾਲ ਸਿੰਘ ਖੀਵਾ ਕੌਮੀ ਮੀਤ ਪ੍ਰਧਾਨ ਆਲ ਇੰਡੀਆ ਬੈਕਵਰਡ ਕਲਾਸਿਜ਼ ਫੈਡਰੇਸ਼ਨ, ਪਰਮਜੀਤ ਸਿੰਘ ਕਲਿਆਣ, ਰਵਿੰਦਰ ਸਿੰਘ ਚੱਡਾ ਪੰਜਾਬ ਪ੍ਰਧਾਨ,ਗੁਰਦੇਵ ਸਿੰਘ ਐਕ. ਜਨਰਲ ਸਕੱਤਰ,
ਗੁਰਬਿੰਦਰ ਸਿੰਘ ਪਲਾਹਾ ਮੀਡੀਆ ਸਲਾਹਕਾਰ,ਜਸਵੰਤ ਸਿੰਘ ਭੋਗਲ ਸੀ.ਮੀਤ ਪ੍ਰਧਾਨ,ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ,ਅਵਤਾਰ ਸਿੰਘ ਲਾਇਲ ਵਾਇਸ ਚੇਅਰਮੈਨ ਪੰਜਾਬ,ਹਰਦੀਪ ਸਿੰਘ ਰਾਜੂ, ਸਰਬਜੀਤ ਸਿੰਘ ਚੱਡਾ ਆਦਿ ਵੱਖ ਵੱਖ ਰਾਮਗੜ੍ਹੀਆ ਭਾਈਚਾਰਿਆਂ ਦੇ ਨੁਮਾਇੰਦੇ ਮੌਜੂਦ ਸਨ |

Leave a Reply

Your email address will not be published.


*