ਚੰਡੀਗੜ੍ਹ, 17 ਅਪ੍ਰੈਲ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਰਾਮਨਵਮੀ ਦੇ ਪਵਿੱਤਰ ਮੌਕੇ ‘ਤੇ ਜਿਲ੍ਹਾ ਪੰਚਕੂਲਾ ਦੇ ਸੈਕਟਰ-12ਏ ਸਥਿਤ ਸ੍ਰੀ ਕੇਂਕਟੇਸ਼ਵਰ ਸਵਾਮੀ ਮੰਦਿਰ ਵਿਚ ਪਹੁੰਚ ਕੇ ਪੂਜਾ ਅਰਚਣਾਂ ਕੀਤੀ ਅਤੇ ਭਗਵਾਨ ਵੇਂਕਟੇਸ਼ਵਰ ਦਾ ਆਸ਼ੀਰਵਾਦ ਲਿਆ।
ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਸੈਕਟਰ 12ਏ ਦੇ ਪ੍ਰਧਾਨ ਸ੍ਰੀ ਟੀਵੀਐਸਐਨ ਪ੍ਰਸਾਦ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸ੍ਰੀਦੇਵੀ ਵੀ ਮੌਜੂਦ ਸਨ। ਸ੍ਰੀ ਟੀਵੀਐਸਐਨ ਪ੍ਰਸਾਦ ਨੇ ਮੰਦਿਰ ਵਿਚ ਪਹੁੰਚਣ ‘ਤੇ ਰਾਜਪਾਲ ਦਾ ਸਵਾਗਤ ਕੀਤਾ।
ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਸੂਬਾਵਾਸੀਆਂ ਨੂੰ ਰਾਮਨਵਮੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਸ੍ਰੀ ਵੇਂਕਟੇਸ਼ਵਰ ਸਵਾਮੀ ਤਿਰੂਪਤੀ ਬਾਲਾਜੀ ਮੰਦਿਰ, ਕੁਰੂਕਸ਼ੇਤਰ ਵਿਚ ਆਏ ਪੁਜਾਰੀਆਂ ਵੱਲੋਂ ਪੂਜਾ ਅਰਚਣਾ ਕੀਤੀ ਗਈ। ਮੰਦਿਰ ਵਿਚ ਸ੍ਰੀ ਸੀਤਾਰਾਮ ਕਲਿਯਾਣਾਮ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਸੈਂਕੜੇ ਭਗਤਾਂ ਨੇ ਹਿੱਸਾ ਲਿਆ। ਇਹ ਸਦੀਆਂ ਪੁਰਾਣੀ ਰਿਵਾਇਤ ਬਹੁਤ ਵੱਧ ਸਭਿਆਚਾਰਕ ਅਤੇ ਧਾਰਮਿਕ ਮਹਤੱਵ ਰੱਖਦੀ ਹੈ। ਸ੍ਰੀ ਸੀਤਾਰਾਮ ਕਲਿਆਣਮ ਦੇ ਬਾਅਦ ਸ੍ਰੀ ਦੱਤਾਤ੍ਰੇਅ ਨੇ ਪ੍ਰਸਾਦ ਗ੍ਰਹਿਣ ਕੀਤਾ। ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਦੇ ਪ੍ਰਤੀਨਿਧੀਆਂ ਨੇ ਰਾਜਪਾਲ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਡੀਸੀਪੀ ਹਿਮਾਦੀ ਕੌਸ਼ਿਕ, ਜਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਗਨੀਦੀਪ ਸਿੰਘ, ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਦੀ ਸਕੱਤਰ ਸ੍ਰੀਮਤੀ ਨੀਰਜਾ, ਆਈਪੀਐਸ, ਮੈਂਬਰ ਸੰਜੀਵ ਕੁਮਾਰ ਸਮੇਤ ਭਾਰਤੀ ਗਿਣਤੀ ਵਿਚ ਸ਼ਰਧਾਲੂ ਮੌਜੂਦ
ਲੋਕਤੰਤਰ ਪ੍ਰਣਾਲੀ ਵਿਚ ਹੈ ਜਨਤਾ ਸੱਭ ਤੋਂ ਉੱਪਰ, ਇਕ-ਇਕਵੋਟ ਦਾ ਹੈ ਬਹੁਤ ਮਹਤੱਵ – ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ
ਚੰਡੀਗੜ੍ਹ, 17 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿਚ ਜਨਤਾ ਸੱਭ ਤੋਂ ਉੱਪਰ ਹੁੰਦੀ ਹੈ ਅਤੇ ਇਕ-ਇਕ ਵੋਟ ਦਾ ਬਹੁਤ ਮਹਤੱਵ ਹੁੰਦਾ ਹੈ, ਇਸ ਲਈ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਉਤਸਵ ਵਿਚ ਵੋਟ ਕਰ ਕੇ ਦੇਸ਼ ਦੇ ਪ੍ਰਤੀ ਆਪਣੀ ਜਿਮੇਵਾਰੀ ਨੁੰ ਇਮਾਨਦਾਰੀ ਨਾਲ ਨਿਭਾਉਣ।
ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੋਟ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਚੋਣ ਵਿਚ ਵੋਟ ਕਰਨ ਦਾ ਮੌਕਾ 5 ਸਾਲ ਦੇ ਬਾਅਦ ਮਿਲਦਾ ਹੈ। ਇਹ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ ਹੈ ਸਗੋ ਲੋਕਤੰਤਰ ਦੀ ਮਜਬੂਤੀ ਲਈ ਵੋਟ ਕਰ ਕੇ ਆਪਣੇ ਆਪਣ ਨੂੰ ਮਾਣ ਮਹਿਯੁਸ ਕਰਨ। ਸਾਡੇ ਦੇਸ਼ ਵਿਚ ਨੌਜੁਆਨਾਂ ਦੀ ਗਿਣਤੀ ਵੱਧ ਹੈ, ਇਸ ਲਈ ਭਾਰਤ ਨੂੰ ਨੌਜੁਆਨ ਦੇਸ਼ ਕਹਿੰਦੇ ਹਨ। ਇਸ ਗੱਲ ਨੂੰ ਨੌਜੁਆਨਾਂ ਨੂੰ ਸਮਝਣਾ ਹੋਵੇਗਾ ਕਿ ਲੋਕਤੰਤਰ ਵਿਚ ਭਾਗੀਦਾਰੀ ਨਾਲ ਲੋਕਤੰਤਰ ਮਜਬੂਤ ਬਣਦਾ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਚੋਣ ਪ੍ਰਕ੍ਰਿਆ ਦੇ ਪੂਰੇ ਹੋਣ ਤਕ ਲਾਗੂ ਰਹੇਗੀ। ਕਿਤੇ ਵੀ ਚੋਣ ਜਾਬਤਾ ਦਾ ਉਲੰਘਣ ਨਜਰ ਆਉਂਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਜਿਲ੍ਹਾ ਚੋਣ ਦਫਤਰ ਤੇ ਮੁੱਖ ਚੋਣ ਦਫਤਰ, ਹੈਲਪਲਾਇਨ ਟੋਲ ਫਰੀ ਨੰਬਰ 1950 ਅਤੇ ਸੀ-ਵਿਜਿਲ ਐਪ ‘ਤੇ ਕਰ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਚੋਣ ਕਮਿਸ਼ਨ ਦੀ ਵੈਬਸਾਇਟ ਤੇ ਹੈਲਪਲਾਇਨ ਟੋਲ ਫਰੀ ਨੰਬਰ 1950 ਨਾਲ ਆਪਣੇ ਵੋਟ ਤੇ ਪੋਲਿੰਗ ਬੂਥ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Leave a Reply