ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )- ਲੋਕ ਸਭਾ ਚੋਣਾ ਦੇ ਮੱਦੇਨਜਰ ਸਾਰੀਆ ਪਾਰਟੀਆ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ | ਜਦਕਿ ਬਾਜੀਗਰ ਵਣਜਾਰਾ ਗੋਆਰ ਸਮਾਜ ਨੂੰ ਕਿਸੇ ਵੀ ਪਾਰਟੀ ਨੇ ਪੰਜਾਬ , ਹਰਿਆਣਾ,ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਦੀ ਟਿਕਟ ਨਹੀ ਦਿੱਤੀ | ਜਿਸ ਕਾਰਨ ਇਸ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ | ਜਿਸਦੇ ਚੱਲਦੇ ਬਾਜੀਗਰ ਗੋਆਰ ਨੇ ਇਕ ਸੰਮੇਲਨ ਕਰਕੇ ਲੋਕ ਸਭਾ ਚੋਣਾ ਨੂੰ ਲੈ ਕੇ ਆਪਣੇ ਸਮਾਜ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਪਣਾ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਉਤਾਰਨ ਤੇ ਮੋਹਰ ਲਗਾਈ | ਜਿਲ੍ਹਾਂ ਸ਼ਹੀਦ ਭਗਤ ਸਿੰਘ ਦੇ ਥਾਣਾ ਕਾਠਗੜ੍ਹ ਦੇ ਅਧੀਨ ਆਉਂਦੇ ਪਿੰਡ ਹਸਨਪੁਰ ਮੰਡ ਦੇ ਜੰਮਪਲ (ਬਲਾਚੌਰ) ਹਾਲ ਵਾਸੀ ਰੈਲਮਾਜਰਾ ਦੇ ਗੱਜਣ ਸਿੰਘ ਚੌਹਾਨ ਨੂੰ ਸਾਰੇ ਸਮਾਜ ਵੱਲੋਂ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਜਿੰਮੇਵਾਰੀ ਦੀ ਦਸਤਾਰ ਸਜਾ ਕੇ ਥਾਪੜਾ ਦੇ ਕੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ | ਬਾਜੀਗਰ ਵਣਜਾਰਾ ਸਮਾਜ ਦੇ ਲੋਕਾਂ ਨੇ ਇਕੱਠ ਕਰਕੇ ਕਿਹਾ ਕਿ ਉਹ ਆਪਣੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੱਜਣ ਸਿੰਘ ਨੇ ਦੱਸਿਆ ਕਿ ਜਲਦ ਹੀ 13 ਲੋਕ ਸਭਾ ਹਲਕਿਆਂ ਤੋ ਉਹ ਆਪਣੇ ਉਮੀਦਵਾਰ ਜਲਦ ਐਲਾਨ ਕਰਨਗੇ | ਗੱਜਣ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਉਨਾਂ ਨੂੰ ਜਿਆਦਾ ਤੋ ਜਿਆਦਾ ਸਹਿਯੋਗ ਦੇਣ ਦੀ ਅਪੀਲ ਕੀਤੀ |
Leave a Reply