ਅੰਮ੍ਰਿਤਸਰ ( J.N. ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬਸੰਤ ਐਵਿਨਿਊ ਵਾਰਡ ਨੰਬਰ 6, ਵਿਖੇ ਕੌਂਸਲਰ ਅਮਨ ਐਰੀ ਵੱਲੋਂ ਆਯੋਜਿਤ ਬੀਬੀਆਂ ਭੈਣਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਰੀ ਸ਼ਕਤੀ ਬਿਨਾਂ ਕੋਈ ਵੀ ਮੋਰਚਾ ਫ਼ਤਿਹ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਹੀਂ ਮੇਰੇ ਚੋਣ ਕਾਫ਼ਲੇ ਦਾ ਹਿੱਸਾ ਬਣਨ ਵਾਲੀਆਂ ਬੀਬੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਜੋ ਕਾਫ਼ਲੇ ਤੋਂ ਬਾਹਰ ਰਹਿ ਗਈਆਂ ਹਨ ਉਨ੍ਹਾਂ ਨੂੰ ਕਾਫ਼ਲੇ ’ਚ ਆਉਣ ਦਾ ਨਿਮਰਤਾ ਸਹਿਤ ਸੱਦਾ ਦਿੰਦਾ ਹਾਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ। ਸ. ਸੰਧੂ ਨੇ ਅੱਗੇ ਕਿਹਾ ਕਿ ਇੱਕ ਵਿਕਸਤ ਭਾਰਤ ਦੇ ਨਿਰਮਾਣ ਦੀ ਯਾਤਰਾ ਵਿੱਚ ਦੇਸ਼ ਦੀ ਮਹਿਲਾ ਸ਼ਕਤੀ ਦੀ ਬਰਾਬਰ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸਾਡੀ ਵਚਨਬੱਧਤਾ ਹੈ । ਅਸੀਂ ਨਵੀਂਆਂ ਕਾਨੂੰਨੀ ਵਿਵਸਥਾਵਾਂ ਅਤੇ ਨੀਤੀਆਂ ਰਾਹੀ ਔਰਤਾਂ ਨੂੰ ਸਨਮਾਨਜਨਕ ਜੀਵਨ ਯਕੀਨੀ ਬਣਾ ਕੇ ਬਰਾਬਰ ਵਿਕਾਸ ਦੇ ਮੌਕੇ ਪ੍ਰਦਾਨ ਕਰਾਂਗੇ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇੱਕ ਕਰੋੜ ਪੇਡੂ ਔਰਤਾਂ ਨੂੰ ਲਖਪਤੀ ਦੀਦੀ ਬਣਾ ਕੇ ਸਸ਼ਕਤ ਕੀਤਾ ਹੈ । ਹੁਣ ਭਾਜਪਾ ਦਾ ਟੀਚਾ ਤਿੰਨ ਕਰੋੜ ਪੇਡੂ ਔਰਤਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਮਹਿਲਾ ਸਵੈ -ਸਹਾਇਤਾ ਸਮੂਹਾਂ ਨੂੰ ਹੁਨਰ ਅਤੇ ਉਪਕਰਨਾਂ ਰਾਹੀ ਆਈਟੀ, ਸਿਹਤ, ਸਿੱਖਿਆ, ਪਰਚੂਨ ਅਤੇ ਟੂਰਿਜ਼ਮ ਦੇ ਖੇਤਰਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਨਵੇਂ ਮੌਕੇ ਪ੍ਰਦਾਨ ਕਰਾਂਗੇ । ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਵਪਾਰਕ ਖੇਤਰਾਂ ਵਿੱਚ ਕੰਮਕਾਜੀ ਔਰਤਾਂ ਲਈ ਬੁਨਿਆਦੀ ਸਹੂਲਤਾਂ ਵਾਲੇ ਹੋਸਟਲ ਬਣਾਏ ਜਾਣੇ ਚਾਹੀਦੇ ਹਨ, ਇਸ ਵਲ ਅਸੀਂ ਪਹਿਲ ਕਰਾਂਗੇ । ਇਨ੍ਹਾਂ ਹੀ ਨਹੀਂ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਸਾਡਾ ਟੀਚਾ ਹੇ ਕਿਉਂਕਿ ਸਾਡੀਆਂ ਮਹਿਲਾ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਅਸੀਂ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਨਾਲ ਸਬੰਧਿਤ ਪ੍ਰੋਗਰਾਮਾਂ ਅਤੇ ਸਹੂਲਤਾਂ ਦਾ ਵਿਸਥਾਰ ਕਰਕੇ ਖੇਡਾਂ ਵਿੱਚ ਔਰਤਾਂ ਦੀ ਵੱਧ ਦੀ ਭਾਗੀਦਾਰੀ ਨੂੰ ਯਕੀਨੀ ਬਣਾਵਾਂਗੇ ।
ਸੰਧੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਵੱਛ ਭਾਰਤ ਮਿਸ਼ਨ ਤਹਿਤ ਜਨਤਕ ਪਖਾਨੇ ਬਣਾ ਕੇ ਔਰਤਾਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕੀਤਾ ਹੈ । ਹੁਣ ਅਸੀਂ ਔਰਤਾਂ ਦੀ ਇੱਜ਼ਤ, ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਨਤਕ ਪਖਾਨਿਆਂ ਦਾ ਨਿਰਮਾਣ ਅਤੇ ਰੱਖ-ਰਖਾਅ ਯਕੀਨੀ ਬਣਾਵਾਂਗੇ । ਔਰਤਾਂ ਦੀ ਸਿਹਤ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਔਰਤਾਂ ਦੇ ਸਿਹਤਮੰਦ ਜੀਵਨ ਲਈ ਹੋਰ ਉਪਰਾਲੇ ਕਰਾਂਗੇ । ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਔਰਤਾਂ ਵਿੱਚ ਚ ਸਰਵਾਈਕਲ ਦੇ ਕੈਂਸਰ ਨੂੰ ਪੂਰੀ ਤਰਾਂ ਖ਼ਤਮ ਕਰ ਦੇ ਵਾਂ ਗੇ । ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਥਾਣਿਆਂ ਵਿੱਚ ਸ਼ਕਤੀ ਡੈਸਕ (ਮਹਿਲਾ ਹੈਲਪ ਡੈਸਕ) ਸਥਾਪਤ ਕੀਤਾ ਹੈ । ਹੁਣ, ਅਸੀਂ ਸਮੇਂ ਸਿਰ ਜਾਂਚ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਹਨਾਂ ਦਾ ਵਿਸਥਾਰ ਕਰਾਂਗੇ । ਜਿਸ ਵਿਚ ਐਮਰਜੈਂਸੀ ਲਾਈਨ 112 ਦੀ ਸਮਰੱਥਾ ਵਧਾਉਣਾ ਵੀ ਸ਼ਾਮਿਲ ਹੈ। ਇਸ ਮੌਕੇ ਕੌਂਸਲਰ ਅਮਨ ਐਰੀ, ਰਾਜ ਵਧਵਾ,ਰਕੇਸ਼ ਮਰਵਾਹਾ, ਰਜਿੰਦਰ ਕਪੂਰ, ਰਿਸ਼ੀ ਮਲਹੋਤਰਾ, ਗੁਲਸ਼ਨ ਕੁਮਾਰ, ਰਜੇਸ਼ ਕਪੂਰ, ਮਨੀਸ਼ ਸੇਠ, ਰਿਤੇਸ਼ ਕਪੂਰ ਵੀ ਮੌਜੂਦ ਸਨ।
Leave a Reply