Haryana news

ਚੰਡੀਗੜ੍ਹ, 16 ਅਪ੍ਰੈਲ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੂੰ ਉਨ੍ਹਾਂ ਦੀ ਜੈਯੰਤੀ ‘ਤੇ ਸ਼ਰਧਾਸੁਮਨ ਅਰਪਿਤ ਕਰਦੇ ਹੋਏ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬਤੌਰ ਮੁੱਖ ਸਕੱਤਰ ਇਹ ਉਨ੍ਹਾਂ ਦਾ ਪਹਿਲਾ ਪਬਲਿਕ ਸਮਾਰੋਹ ਹੈ ਅਤੇ ਸੰਵਿਧਾਨ ਨਿਰਮਾਤਾ ਦੀ ਜੈਯੰਤੀ ਪ੍ਰੋਗ੍ਰਾਮ ਵਿਚ ਸ਼ਾਮਿਲ ਹੋ ਕੇ ਉਹ ਖੁਦ ਨੂੰ ਮਾਣ ਮਹਿਸੂਸ ਕਰ ਰਹੇ  ਹਨ।

          ਮੁੱਖ ਸਕੱਤਰ ਅੱਜ ਇੱਥੇ ਭਾਰਤ ਰਤਨ ਡਾ. ਬੀ ਆਰ ਅੰਬੇਦਕਰ ਦੇ 133ਵੇਂ ਜਨਮ ਉਤਸਵ ‘ਤੇ ਹਰਿਆਣਾ ਸਿਵਲ ਸਕੱਤਰੇਤ ਐਸਸੀ ਐਸਟੀ ਕਰਮਚਾਰੀ ਵੈਲਫੇਅਰ ਏਸੋਸਇਏਸ਼ਨ ਚੰਡੀਗੜ੍ਹ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।

          ਪ੍ਰੋਗ੍ਰਾਮ ਵਿਚ ਪ੍ਰਧਾਨ ਸਕੱਤਰ ਆਬਕਾਰੀ ਅਤੇ ਕਰਾਧਾਨ ਦੇਵੇਂਦਰ ਕਲਿਆਣ, ਵਿਸ਼ੇਸ਼ ਸਕੱਤਰ ਵਿੱਤ ਜੈਯਵੀਰ ਆਰਿਆ, ਵਿਸ਼ੇਸ਼ ਸਕੱਤਰ ਪਰਸੋਨਲ ਅਤੇ ਸਿਖਲਾਈ ਪ੍ਰਭਜੋਤ ਸਿੰਘ, ਵਿਸ਼ੇਸ਼ ਸਕੱਤਰ ਖੇਤੀਬਾੜੀ ਵਿਭਾਗ ਡਾ. ਮਨੀਸ਼ ਨਾਗਪਾਲ, ਸੰਯੁਕਤ ਸਕੱਤਰ ਤਰੁਣ ਪਾਂਵਰਿਆ, ਵਿਸ਼ੇਸ਼ ਸਕੱਤਰ ਪ੍ਰਸਾਸ਼ਨ ਸੰਵਰਤਕ ਸਿੰਘ, ਸੀਨੀਅਰ ਕਮਾਂਡਰ ਯੋਗੇਸ਼ ਪ੍ਰਕਾਸ਼ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਬਾਬਾ ਸਾਹੇਬ ਨੂੰ ਫੁੱਲ ਅਰਪਿਤ ਕਰ ਆਪਣੇ ਵਿਚਾਰ ਪ੍ਰਗਟ ਕੀਤੇ।

          ਮੁੱਖ ਸਕੱਤਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਬਾਬਾ ਸਾਹੇਬ ਕੋਲੰਬਿਆ ਯੂਨੀਵਰਸਿਟੀ ਵਿਚ ਸਿਖਿਆ ਗ੍ਰਹਿਣ ਕਰਨ ਵਾਲੇ ਦੇਸ਼ ਦੇ ਪਹਿਲੇ ਵਿਅਕਤੀ ਸਨ। ਲੰਦਨ ਵਿਚ ਅਰਥਸ਼ਾਸਤਰ ਦੀ ਡਿਗਰੀ ਹਾਸਲ ਕਰਦੇ ਸਮੇਂ ਜਿਸ ਰਿਹਾਇਸ਼ ਵਿਚ ਉਹ ਰਹੇ ਉਸ ਨੂੰ ਸਮਾਰਕ ਸਥਾਨ ਬਣਾਇਆ ਗਿਆ ਹੈ। ਬਾਬਾ ਸਾਹੇਬ ਨੇ ਸੰਵਿਧਾਨ ਵੱਲੋਂ ਭਾਰਤ ਨੂੰ ਵਿਸ਼ਵ ਦੇ ਸੱਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦਾ ਦਰਜਾ ਦਿਲਵਾਇਆ।

          ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਦੇ ਸਿਖਿਅਤ ਬਣੋ ਆਂਚਰਣ ਨੂੰ ਆਦਰਸ਼ ਮੰਨਦੇ ਹੋਏ ਸਰਕਾਰੀ ਕਰਮਚਾਰੀਆਂ ਦੇ ਪ੍ਰੋਫੈਸ਼ਨਲ ਸਕਿਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਸੂਬੇ ਦਾ ਕਰਮਚਾਰੀ ਸੱਭ ਤੋਂ ਵੱਧ ਨਿਪੁੰਣ ਹੋ ਕੇ ਬਿਹਤਰ ਢੰਗ ਨਾਲ ਜਨਤਾ ਨੂੰ ਸੇਵਾ ਕਰ ਉਸ ਦੇ ਆਦਰਸ਼ਾਂ ‘ਤੇ ਖਰਾ ਊਤਰ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਸੂਬੇ ਦੇ ਕਰਮਚਾਰੀਆਂ ਨੂੰ ਸੱਭ ਤੋਂ ਵੱਧ ਨਿਪੁੰਣ ਅਤੇ ਕਾਮਯਾਬ ਹੋਣ ਦਾ ਖਿਤਾਬ ਹਾਸਲ ਹੋਵੇਗਾ। ਇਸ ਤੋਂ ਇਲਾਵਾ, ਬਾਬਾ ਸਾਹੇਬ ਦੇ ਦਿਖਾਏ ਰਸਤੇ ‘ਤੇ ਚਲਦੇ ਹੋਏ ਸਮਾਜ ਨੂੰ ਇਕ ਧਾਗੇ ਵਿਚ ਪਰੋਉਂਦੇ ਹੋਏ ਸਮਾਜਿਕ ਸਮਰਸਤਾ ਅਤੇ ਸਦਾਚਾਰ ‘ਤੇ ਜੋਜ ਦਿੱਤਾ ਜਾਵੇਗਾ।

          ਮੁੱਖ ਸਕੱਤਰ ਨੇ ਕਰਮਚਾਰੀਆਂ ਨੂੰ ਸਰਕਾਰ ਦੀ ਰੀਡ ਦੱਸਦੇ ਹੋਏ ਕਿਹਾ ਕਿ ਜੇਕਰ ਕਰਮਚਾਰੀ ਇਕਜੁੱਟ ਹੋ ਕੇ ਟੀਮ ਭਾਵਨਾ ਨਾਲ ਜਨਤਾ ਦੀ ਸੇਵਾ ਕਰਨ ਤਾਂ ਸੂਬੇ ਦਾ ਚਹੁਮੁਖੀ ਵਿਕਾਸ ਯਕੀਨੀ ਹੋਵੇਗਾ ਅਤੇ ਪੂਰੇ ਦੇਸ਼ ਵਿਚ ਹਰਿਆਣਾ ਦਾ ਹੋਰ ਵੱਧ ਮਾਣ ਵਧੇਗਾ। ਉਹ ਸਾਡੇ ਲਈ ਬਹੁਤ ਹੀ ਮੰਨਿਆਂ-ਪ੍ਰਮੰਨਿਆਂ ਅਤੇ ਮਾਣਮਈ ਲੰਮ੍ਹਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਕਾਰਜ ਲਈ ਕਿਸੇ ਵੀ ਸਮੇਂ ਬੇਝਿਝਕ ਬਿਨ੍ਹਾਂ ਡਰੇ ਹੋ ਕੇ ਉਨ੍ਹਾਂ ਨਾਲ ਮਿਲ ਸਕਦੇ ਹਨ। ਇਸ ਦੇ ਲਈ ਉਨ੍ਹਾਂ ਦੇ ਵੱਲੋਂ ਸਦਾ ਹੀ ਖੁੱਲੇ ਹਨ।

          ਸ੍ਰੀ ਪ੍ਰਸਾਦ ਨੈ ਕਿਹਾ ਕਿ ਬਾਬਾ ਸਾਹੇਬ ਦੀ ਤਰ੍ਹਾ ਹਮੇਸ਼ਾ ਮੁਸ਼ਕਲ ਟੀਚਾ ਲੈ ਕੇ ਚਲਣਾ ਚਾਹੀਦਾ ਹੈ ਤਾਂ ਹੀ ਅਸੀਂ ਹਰ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵਾਂਟੇਡ ਮੁਕਾਮ ਹਾਸਲ ਕਰ ਸਕਦੇ ਹਨ। ਬਾਬਾ ਸਾਹੇਬ ਨੇ ਮੁਸ਼ਕਲ ਸਥਿਤੀਆਂ ਵਿਚ ਦੇਸ਼ ਨੂੰ ਵਿਕਸਿਤ ਭਾਂਰਤ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ। ਇਸ ਲਈ ਸਿਖਿਆ ਦੇ ਮਹਤੱਵ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਉੱਚ ਸਿਖਿਅਤ ਹੋਣ ਦੇ ਨਾਲ-ਨਾਲ ਹੋਰ ਨੌਜੁਆਨਾਂ ਨੂੰ ਵੀ ਸਿਖਿਅਤ ਕਰਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਸ਼ਟਮੀ ਦੀ ਵਧਾਈ ਦਿੱਤੀ।

          ਇਸ ਮੌਕੇ ‘ਤੇ ਏਸੋਸਇਏਸ਼ਨ ਦੇ ਪ੍ਰਧਾਨ ਦੀਪੇਂਦਰ ਮਲਿਕ, ਮਹਾਸਕੱਤਰ ਮੈਨਪਾਲ ਸਿਹਾਗ, ਆਲ ਇੰਡੀਆ ਅੰਬੇਦਕਰ ਮਹਾਸਭਾ ਚੰਡੀਗੜ੍ਹ ਦੇ ਪ੍ਰਧਾਨ ਸਤਯਵਾਨ ਸਰੋਹਾ, ਚੇਅਰਮੈਨ ਸਤਯੇਂਦਰ ਪ੍ਰਦੀਪ, ਸੁਰੇਸ਼ ਦਹਿਆ, ਨਰੇਸ਼ ਨਰਵਾਲ, ਡਾ. ਨਰੇਂਦਰ, ਮੰਜੀਤ ਕੌਰ, ਨਿਧੀ, ਚਰਣਜੀਤ ਕੌਰ, ਧਮੇਂਦਰ ਸਿੰਘ, ਸੁਰੇਸ਼ ਮੋਰਿਕਾ, ਹਰੀਕਿਸ਼ਨ ਸ਼ਰਮਾ, ਕਰਮਬੀਰ ਬਰਵਾਲ ਸਮੇਤ ਸੈਕੜਿਆਂ ਦੀ ਗਿਣਤੀ ਵਿਚ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਰਹੇ।

ਰਿਮੋਟ ਸੇਂਸਿੰਗ ਅਤੇ ਜੀਆਈਐਸ ਦਾ ਐਪਲੀਕੇਸ਼ਨ ਵਿਸ਼ਾ ‘ਤੇ ਵਿਸ਼ੇਸ਼ ਵਿਖਿਆਨ ਪ੍ਰਬੰਧਿਤ

ਚੰਡੀਗੜ੍ਹ, 16 ਅਪ੍ਰੈਲ – ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇੰਸਟੀਟਿਯੂਟ ਆਫ ਇੰਟੀਗ੍ਰੇਟੇਡ ਐਂਡ ਆਨਰਸ ਸਟੱਡੀਜ ਦੇ ਭੂਗੋਲ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ਵਿਚ ਰਿਮੋਟ ਸੇਂਸਿੰਗ ਅਤੇ ਜੀਆਈਐਸ ਦਾ ਐਪਲੀਕੇਸ਼ਨ ਵਿਸ਼ਾ ‘ਤੇ ਇਕ ਵਿਸ਼ੇਸ਼ ਵਿਖਿਆਨ ਦਾ ਪ੍ਰਬੰਧ ਕੀਤਾ ਗਿਆ।

          ਇਸ ਪ੍ਰੋਗ੍ਰਾਮ ਦੇ ਦੇ ਵਿਸ਼ੇਸ਼ ਵਕਤਾ ਸਹਾਇਕ ਪ੍ਰੋਫੈਸਰ ਡਾ. ਤੇਜਪਾਲ ਨੇ ਵੱਖ-ਵੱਖ ਖੇਤਰਾਂ ਵਿਚ ਰਿਮੋਟ ਸੇਂਸਿੰਗ ਅਤੇ ਜੀਆਈਐਸ ਤਕਨਾਲੋਜੀਆਂ ਦੀ ਮਹਤੱਵਪੂਰਨ ਭੁਮਿਕਾ ‘ਤੇ ਚਾਨਣ ਪਾਇਆ ਅਤੇ ਸਮਕਾਲੀਨ ਭਗੋਲਿਕ ਅਧਿਐਨਾਂ  ਵਿਚ ਉਨ੍ਹਾਂ ਦੇ ਮਹਤੱਵ ‘ਤੇ ਜੋਰ ਦਿੱਤੀ।

Leave a Reply

Your email address will not be published.


*