Haryana News

ਕਿਸਾਨਾਂ ਦੀ ਸਹੂਲਤ ਦਾ ਰੱਖਣ ਪੂਰਾ ਖਿਆਲ

ਚੰਡੀਗੜ੍ਹ, 14 ਅਪ੍ਰੈਲ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਪ੍ਰਸਾਸ਼ਨਿਕ ਸਕੱਤਰਾਂ, ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਦੀ ਫਸਲ ਦਾ ਜੇ-ਫਾਰਮ ਕੱਟਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਫਸਲ ਦਾ ਭੁਗਤਾਨ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਅਨਾਜ ਮੰਡੀਆਂ ਤੋਂ ਫਸਲਾਂ ਦਾ ਸਮੇਂ ‘ਤੇ ਉਠਾਨ ਕਰਨ ਅਤੇ ਕਿਸਾਨਾਂ ਦੀ ਹਰ ਸਹੂਲਤ ਦਾ ਪੂਰਾ ਖਿਆਲ ਰੱਖਣ ਦੇ ਵੀ ਨਿਰਦੇਸ਼ ਦਿੱਤੇ।

          ਮੁੱਖ ਸਕੱਤਰ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਵਿਵਸਥਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਟੀਵੀਐਸਐਨ ਪ੍ਰਸਾਦ ਨੇ ਇਸ ਮੌਕੇ ‘ਤੇ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਅਤੇ ਵੈਸਾਖੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।

          ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਸ ਵਾਰ ਸੂਬੇ ਵਿਚ ਕਣਕ ਦੀ ਬੰਪਰ ਫਸਲ ਹੋਈ ਹੈ ਇਸ ਲਈ ਮੰਡੀਆਂ ਵਿਚ ਵਿਕਰੀ ਲਈ ਵੱਧ ਫਸਲ ਹੋਣ ਦੀ ਉਮੀਦ ਹੈ, ਅਜਿਹੇ ਵਿਚ ਅਧਿਕਾਰੀਆਂ ਨੂੰ ਆਪਣੀ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਮੰਡੀਆਂ ਦੀ ਵਿਵਸਥਾਵਾਂ ਦਾ ਫੀਡਬੈਕ ਲੈਂਦੇ ਹੋਏ ਕਿਹਾ ਕਿ ਜਿੱਥੇ ਵੀ ਕੋਈ ਸਮਸਿਆ ਆਉਂਦੀ ਹੈ ਤਾਂ ਆਪਣੇ ਡਿਵੀਜਨ ਕਮਿਸ਼ਨਰਾਂ ਅਤੇ ਸਪੈਸ਼ਲ ਨਿਯੁਕਤ ਕੀਤੇ ਗਏ ਪ੍ਰਸਾਸ਼ਨਿਕ ਸਕੱਤਰਾਂ ਤੋਂ ਮਾਰਗਦਰਸ਼ਨ ਤਕ ਜਲਦੀ ਤੋਂ ਜਲਦੀ ਹੱਲ ਦਾ ਯਤਨ ਕਰਨ। ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ ਨੁੰ ਵੀ ਸਮੇਂ-ਸਮੇਂ ‘ਤੇ ਆਪਣੇ ਅਧੀਨ ਮੰਡੀਆਂ ਨੁੰ ਵਿਜਿਟ ਕਰਨ ਦੇ ਵੀ ਨਿਰਦੇਸ਼ ਦਿੱਤੇ।

          ਮੁੱਖ ਸਕੱਤਰ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਵੱਲੋਂ ਰਜਿਸਟਰ ਕੀਤੀ ਗਈ ਫਸਲ ਦਾ 15 ਅਪ੍ਰੈਲ ਸ਼ਾਮ ਤਕ ਤਸਦੀਕ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਸੰਤੁਸ਼ਟੀ ਸਾਡੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਮੰਡੀ ਵਿਚ ਸਸਤੀ ਦਰਾਂ ‘ਤੇ ਚਾਹ-ਚਾਣਾ ਉਪਲਬਧ ਕਰਵਾਉਣ ਦੇ ਲਈ ਅਟੱਲ ਕੈਂਟੀਨ ਸ਼ੁਰੂ ਕਰਨ ਅਤੇ ਪੈਯਜਲ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਤੋਂ ਬਾਰਦਾਨਾ ਸਮੇਤ ਹੋਰ ਜਰੂਰੀ ਚੀਜਾਂ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਅਤੇ ਜਿੱਥੇ ਥੋੜੀ ਬਹੁਤ ਕਮੀ ਪਾਈ ਗਈ ਉੱਥੇ ਜਲਦੀ ਤੋਂ ਜਲਦੀ ਉਸ ਨੁੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

          ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਫਸਲ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਕਰਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਸਾਹਥਾਂ ਨਾ ਕਰਨਾ ਪਵੇ, ਨਾਲ ਹੀ ਫਸਲਾਂ ਦਾ ਭੁਗਤਾਨ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਯਕੀਨੀ ਕੀਤਾ ਜਾਵੇ।

          ਉਨ੍ਹਾਂ ਨੇ ਖਰੀਦੀ ਗਈ ਫਸਲ ਦਾ ਸਮੇਂ ‘ਤੇ ਉਠਾਨ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇ-ਫਾਰਮ ਕੱਟਣ ਦੇ 72 ਘੰਟਿਆਂ ਦੇ ਅੰਦਰ ਅੰਦਰ ਫਸਲ ਦੇ ਮਾਲਿਕ ਦੇ ਬੈਂਕ ਖਾਤੇ ਵਿਚ ਭੁਗਤਾਨ ਹੋ ਜਾਣਾ ਚਾਹੀਦਾ ਹੈ।

          ਮੁੱਖ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਇਲੋ ਨੂੰ ਵੀ ਖਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨ ਸਿੱਧਾ ਆਪਣੀ ਫਸਲ ਵੇਚਣ ਦੇ ਲਈ ਲੈ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਕਣਕ ਦੀ ਖਰੀਦ ਦੇ ਲਈ 417 ਮੰਡੀ ਅਤੇ ਖਰੀਦ ਕੇਂਦਰ, ਸਰੋਂ ਲਈ 107, ਛੋਲੇ ਲਈ 11 ਅਤੇ ਜੌਂ ਲਈ 25 ਮੰਡੀਆਂ ਖੋਲ ਦਿੱਤੀਆਂ ਗਈਆਂ ਹਨ।

          ਇਸ ਮੌਕੇ ‘ਤੇ ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਕਾਂਤ ਵਾਲਗਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਭਾਰਤੀ ਖੁਰਾਕ ਨਿਗਮ ਦੀ ਜੀਜਨਲ ਮੈਨੇਜਰ ਸ਼ਰਣਜੀਤ ਕੌਰ ਬਰਾੜ, ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਕਈ ਪ੍ਰਸਾਸ਼ਨਿਕ ਸਕੱਤਰ ਅਤੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵੀਡੀਓ ਕਾਨਫ੍ਰੈਸਿੰਗ ਨਾਲ ਜੁੜੇ ਹੋਏ ਸਨ।

ਸੂਬੇ ਵਿਚ 1 ਕਰੋੜ 99 ਲੱਖ 35 ਹਜਾਰ 770 ਰਜਿਸਟਰਡ ਵੋਟਰ

ਚੰਡੀਗੜ੍ਹ, 14 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ 1 ਕਰੋੜ 99 ਲੱਖ 35 ਹਜਾਰ 770 ਰਜਿਸਟਰਡ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ, 25 ਮਈ, 2024 ਨੂੰ ਹੋਣ ਵਾਲੇ ਹਰਿਆਣਾ ਵਿਚ ਹੋਣ ਵਾਲੇ ਲੋਕਸਭਾ ਦੇ ਆਮ ਚੋਣਾਂ ਵਿਚ ਵੱਧ-ਚੜ੍ਹਕੇ ਵੋਟਿੰਗ ਕਰਨ ਕਿਉਂਕਿ ਲੋਕਤੰਤਰ ਵਿਚ ਹਰ ਵੋਟ ਕੀਮਤੀ ਹੁੰਦੀ ਹੈ ਅਤੇ ਇੱਥੇ ਤਕ ਕਿ ਕਦੀ-ਕਦੀ ਤਾਂ ਉਮੀਦਵਾਰ ਮਾਮੂਲੀ ਅੰਤਰ ਨਾਲ ਵੀ ਜਿੱਤ ਦਰਜ ਕਰਦਾ ਹੈ।

          ਸ੍ਰੀ ਅਨੁਰਾਗ ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਮੁੱਖ ਚੋਣ ਅਧਿਕਾਰੀ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰ ਦਾ ਪਰਵ-ਦੇਸ਼ ਦਾ ਗਰਵ ਵਿਚ ਆਪਣਾ ਯੋਗਦਾਨ ਦੇਣ ਲਈ ਅੱਗੇ ਆਉਣ। ਸੂਬੇ ਵਿਚ ਟ੍ਰਾਂਸਜੇਂਡਰ ਵੋਟਰਾਂ ਦੀ ਗਿਣਤੀ 460 ਹੈ। ਹਰਿਆਣਾ ਵਿਚ ਅੰਬਾਲਾ ਲੋਕਸਭਾ ਦੇ ਤਹਿਤ 76, ਕੁਰੂਕਸ਼ੇਤਰ ਲੋਕਸਭਾ ਵਿਚ 23, ਸਿਰਸਾ ਲੋਕਸਭਾ ਵਿਚ 40, ਹਿਸਾਰ ਲੋਕਸਭਾ ਵਿਚ 11, ਕਰਨਾਲ ਲੋਕਸਭਾ ਵਿਚ 37, ਸੋਨੀਪਤ ਲੋਕਸਭਾ ਵਿਚ 44। ਰੋਹਤਕ ਲੋਕਸਭਾ ਵਿਚ 21, ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਵਿਚ 13, ਗੁੜਗਾਂਓ ਲੋਕਸਭਾ ਵਿਚ 78 ਅਤੇ ਫਰੀਦਾਬਾਦ ਲੋਕਸਭਾ ਵਿਚ 117 ਟ੍ਰਾਂਸਜੇਂਡਰ ਰਜਿਸਟਰਡ ਵੋਟਰ ਹਨ।

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਗੁੜਗਾਂਓ ਲੋਕਸਭਾ ਖੇਤਰ ਵਿਚ ਸੱਭ ਤੋਂ ਵੱਧ 25 ਲੱਖ 38 ਹਜਾਰ 463 ਰਜਿਸਟਰਡ ਵੋਟਰ ਹਨ, ਜਦੋਂ ਕਿ ਫਰੀਦਾਬਾਦ ਲੋਕਸਭਾ ਖੇਤਰ ਵਿਚ 24 ਲੱਖ 4 ਹਜਾਰ 733 ਰਜਿਸਟਰਡ ਵੋਟਰ ਹਨ। ਇਸੀ ਤਰ੍ਹਾ ਅੰਬਾਲਾ ਲੋਕਸਭਾ ਖੇਤਰ ਵਿਚ 19 ਲੱਖ 82 ਹਜਾਰ 414 ਰਜਿਸਟਰਡ ਵੋਟਰ ਹਨ। ਕੁਰੂਕਸ਼ੇਤਰ ਲੋਕਸਭਾ ਖੇਤਰ ਵਿਚ 17 ਲੱਖ 85 ਹਜਾਰ 273 ਰਜਿਸਟਰਡ ਵੋਟਰ ਹਨ। ਸਿਰਸਾ ਲੋਕਸਭਾ ਖੇਤਰ ਵਿਚ 19 ਲੱਖ 28 ਹਜਾਰ 529 ਰਜਿਸਟਰਡ ਵੋਟਰ ਹਨ। ਹਿਸਾਰ ਲੋਕਸਭਾ ਖੇਤਰ ਵਿਚ 17 ਲੱਖ 81 ਹਜਾਰ 605 ਰਜਿਸਟਰਡ ਵੋਟਰ ਹਨ। ਕਰਨਾਲ ਵਿਚ ਲੋਕਸਭਾ ਖੇਤਰ ਵਿਚ 20 ਲੱਖ 92 ਹਜਾਰ 684 ਰਜਿਸਟਰਡ ਵੋਟਰ ਹਨ। ਸੋਨੀਪਤ ਲੋਕਸਭਾ ਖੇਤਰ ਵਿਚ 17 ਲੱਖ 57 ਹਜਾਰ 81 ਰਜਿਸਟਰਡ ਵੋਟਰ ਹਨ। ਰੋਹਤਕ ਲੋਕਸਭਾ ਖੇਤਰ ਵਿਚ 18 ਲੱਖ 80 ਹਜਾਰ 357 ਰਜਿਸਟਰਡ ਵੋਟਰ ਹਨ ਅਤੇ ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਖੇਤਰ ਵਿਚ 17 ਲੱਖ 83 ਹਜਾਰ 894 ਰਜਿਸਟਰਡ ਵੋਟਰ ਹਨ।

ਚੋਣ ਜਾਬਤਾ ਦੇ ਉਲੰਘਣ ਦੇ ਪ੍ਰਤੀ ਵੀ ਸੀ-ਵਿਜਿਲ ਐਪ ਹੋ ਰਹੀ ਹੈ ਕਾਰਗਰ

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸੀ-ਵਿਜਿਲ ਐਪ ਬਣਾਈ ਗਈ ਹੈ। ਇਸ ਐਪ ਰਾਹੀਂ ਕਿਤੇ ਵੀ ਜੇਕਰ ਚੋਣ ਜਾਬਤਾ ਦਾ ਉਲੰਘਣ ਦੀ ਜਾਣਕਾਰੀ ਨਾਗਰਿਕਾਂ ਨੂੰ ਹੁੰਦੀ ਹੈ ਤਾਂ ਉਹ ਇਸ ਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਇਸ ਸ਼ਿਕਾਇਤ ਦਾ ਨਿਪਟਾਨ 100 ਮਿੰਟ ਦੇ ਅੰਦਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ 1666 ਸ਼ਿਕਾਇਤਾਂ ਸੀ-ਵਿਜਿਲ ਐਪ ‘ਤੇ ਵਿਭਾਗ ਨੁੰ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਵਧੀਕ ਰਿਟਰਨਿੰਗ ਅਧਿਕਾਰੀ ਜਾਂ ਰਿਟਰਨਿੰਗ ਅਧਿਕਾਰੀਆਂ ਵੱਲੋਂ 1383 ਸ਼ਿਕਾਇਤਾਂ ਨੂੰ ਸਹੀ ਪਾਇਆ ਗਿਆ ਅਤੇ ਉਨ੍ਹਾਂ ਦਾ ਨਿਪਟਾਨ ਨਿਯਮ ਅਨੁਸਾਰ ਕੀਤਾ ਗਿਆ ਹੈ।

          ਇੰਨ੍ਹਾਂ ਵਿਚ ਅੰਬਾਲਾ ਜਿਲ੍ਹੇ ਵਿਚ 348, ਭਿਵਾਨੀ ਜਿਲ੍ਹੇ ਵਿਚ 53, ਫਰੀਦਾਬਾਦ ਵਿਚ 62, ਫਤਿਹਾਬਾਦ ਵਿਚ 64, ਗੁਰੂਗ੍ਰਾਮ ਵਿਚ 98, ਹਿਸਾਰ ਵਿਚ 103, ਝੱਜਰ ਵਿਚ 21, ਜੀਂਦ ਵਿਚ 34, ਕੈਥਲ ਵਿਚ 33, ਕਰਨਾਲ ਵਿਚ 16, ਕੁਰੂਕਸ਼ੇਤਰ ਵਿਚ 44, ਮਹੇਂਦਰਗੜ੍ਹ ਵਿਚ 3, ਨੁੰਹ ਵਿਚ 39, ਪਲਵਲ ਵਿਚ 38,, ਪੰਚਕੂਲਾ ਵਿਚ 96, ਪਾਣੀਪਤ ਵਿਚ 10, ਰਿਵਾੜੀ ਵਿਚ 6, ਰੋਹਤਕ ਵਿਚ 63, ਸਿਰਸਾ ਵਿਚ 367, ਸੋਨੀਪਤ ਵਿਚ 116 ਅਤੇ ਯਮੁਨਾਨਗਰ ਵਿਚ 52 ਸ਼ਿਕਾਇਤਾਂ ਨਾਗਰਿਕਾਂ ਨੇ ਦਰਜ ਕਰਵਾਈਆਂ ਹਨ।

Leave a Reply

Your email address will not be published.


*