ਸ਼ਵ. ਫੁੱਟਬਾਲ ਖਿਡਾਰੀਆਂ ਦੀ ਯਾਦ ਨੂੰ ਸਮਰਪਿਤ ਤੀਸਰੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ

ਅੰਮ੍ਰਿਤਸਰ, (ਰਣਜੀਤ ਸਿੰਘ ਮਸੌਣ)- ਉੱਤਰੀ ਭਾਰਤ ਦੇ ਪੁਰਾਣੇ ਫੁੱਟਬਾਲ ਕਲੱਬਾਂ ਵਿੱਚ ਸ਼ੁਮਾਰ ਯੰਗਸਾਟਰ ਫੁੱਟਬਾਲ ਕਲੱਬ ਅੰਮ੍ਰਿਤਸਰ (ਰਜਿ) ਵੱਲੋਂ ਮਹਰੂਮ ਫੁੱਟਬਾਲ ਖਿਡਾਰੀਆਂ ਸਵ. ਅੰਮ੍ਰਿਤਪਾਲ ਸਿੰਘ ਸੰਧੂ, ਸਵ. ਦਾਤਾਰ ਸਿੰਘ ( ਸ਼ਹੀਦ ਕਿਸਾਨ) ਅਤੇ ਸਵ. ਇੰਦਰਪਾਲ ਸਿੰਘ ਬੱਲ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਖੇਡ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਤੀਸਰੇ ਤਿੰਨ ਰੋਜ਼ਾ ਆਲ ਓਪਨ ਡੇਅ/ਨਾਈਟ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਕਾਹਲੋਂ, ਉੱਘੇ ਸਮਾਜ ਸੇਵਕ ਅਤੇ ਵੈਟਰਨ ਫੁੱਟਬਾਲ ਖਿਡਾਰੀ ਕੰਵਲਜੀਤ ਸਿੰਘ ਯੂ.ਕੇ ਅਤੇ ਹਰਜਿੰਦਰ ਸਿੰਘ ਸੰਧੂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਇਥੇ ਜਿਕਰਯੋਗ ਹੈ ਕਿ ਟੂਰਨਾਮੈਂਟ ਦੌਰਾਨ ਜਿੱਥੇ ਫੁੱਟਬਾਲ ਕਲੱਬਾਂ ਦੀਆਂ 16 ਟੀਮਾਂ ਹਿੱਸਾ ਲੈਣਗੀਆਂ ਉੱਥੇ ਹੀ 40 ਸਾਲਾ ਉਮਰ ਵਰਗ ਦੀਆਂ 4 ਟੀਮਾਂ ਵੀ ਖੇਡ ਕਲਾ ਦਾ ਜੌੌਹਰ ਦਿਖਾਉਣਗੀਆਂ। ਜਦਕਿ ਟੂਰਨਾਮੈਂਟ ਦੌਰਾਨ 50 ਸਾਲਾ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਆਕਰਸ਼ਨ ਦਾ ਕੇਂਦਰ ਹੋਵੇਗਾ। ਦੇਰ ਰਾਤ ਤੱਕ ਚੱਲੇ ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਖੇਡ ਮੁਕਾਬਲਿਆਂ ਵਿੱਚ ਯੂਨਾਈਟਿਡ ਫੁੱਟਬਾਲ ਕਲੱਬ ਨੇ ਪੰਡੋਰੀ ਰਣ ਸਿੰਘ ਨੂੰ, ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਨੇ ਫੁੱਟਬਾਲ ਕਲੱਬ ਲੱਧਾ ਮੁੰਡਾ, ਫਰੈਂਡਜ਼ ਫੁੱਟਬਾਲ ਕਲੱਬ ਕੋਟਲਾ ਸੁਲਤਾਨ ਸਿੰਘ ਨੇ ਪੰਜਾਬ ਇਲੈਵਨ ਅਤੇ ਚੱਕ ਸਿਕੰਦਰ ਨੇ ਫੁੱਟਬਾਲ ਕਲੱਬ ਭਿੰਡਰ ਨੂੰ ਮਾਤ ਦਿੰਦਿਆਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਕੁਆਰਟਰ ਫਾਈਨਲ ਮੈਚਾਂ ਵਿੱਚ ਯੂ.ਐਫ.ਏ ਦੀ ਟੀਮ ਨੇ ਚੱਕ ਸਿਕੰਦਰ ਅਤੇ ਖਾਲਸਾ ਫੁੱਟਬਾਲ ਕਲੱਬ ਦੀ ਟੀਮ ਨੇ ਫ੍ਰੈਂਡਜ਼ ਫੁੱਟਬਾਲ ਕਲੱਬ ਕੋਟਲਾ ਸੁਲਤਾਨ ਸਿੰਘ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਦੀ ਟਿਕਟ ਪੱਕੀ ਕੀਤੀ। ਜਦਕਿ 40 ਸਾਲਾ ਵਰਗ ਦੇ ਖਿਡਾਰੀਆਂ ਦੇ ਮੈਚਾਂ ਵਿੱਚ ਯੰਗਸਟਾਰ ਫੁੱਟਬਾਲ ਕਲੱਬ-ਬੀ ਦੀ ਟੀਮ ਨੂੰ ਫੁੱਟਬਾਲ ਕਲੱਬ ਮੈਡੀਕਲ ਕਾਲਜ ਦੀ ਟੀਮ ਨੇ ਪੈਨਲਟੀ ਕਿੱਕ ਰਾਹੀਂ ਹਰਾਇਆ। ਮੈਚਾਂ ਦੌਰਾਨ ਰੈਫ਼ਰੀ ਦੀ ਸੇਵਾ ਹਰਦੀਪ ਸਿੰਘ ਦੂਹਰਾ, ਪ੍ਰੀਤ ਪੱਟੀ, ਸੁਖਜਿੰਦਰ ਗੁਰੂ, ਸਤਵੰਤ ਗੋਰਾ, ਲਾਡੀ ਕਾਹਮਾ ( ਪੰਜਾਬ ਫੁੱਟਬਾਲ ਐਸੋਸੀਏਸ਼ਨ) ਵੱਲੋਂ ਨਿਭਾਈ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪ੍ਰਧਾਨ ਸੁਖਚੈਨ ਸਿੰਘ ਔਲਖ ਸਾਬਕਾ ਸਹਾਇਕ ਕਰ ਕਮਿਸ਼ਨਰ, ਹਰਜਿੰਦਰ ਸਿੰਘ ਟੈਨੀ, ਕੌਂਸਲਰ ਜਤਿੰਦਰ ਸਿੰਘ ਮੋਤੀ ਭਾਟੀਆ, ਕੌਂਸਲਰ ਹਰਜੀਤ ਸਿੰਘ ਸਹਿਜਰਾ, ਅਮਰਜੀਤ ਸਿੰਘ ਛੀਨਾ, ਕਰਨਲ ਗੁਰਪ੍ਰੀਤ ਸਿੰਘ ਗੁਰੂ, ਸਤਨਾਮ ਸਿੰਘ ਸਕੱਤਰ ਆਲ ਇੰਡੀਆ ਡਿਫੈਂਸ ਵਰਕਰਜ ਫੈਡਰੇਸ਼ਨ, ਪਲਵਿੰਦਰ ਸਿੰਘ ਅਟਵਾਲ, ਸੁਖਚੈਨ ਸਿੰਘ ਗਿੱਲ, ਹਰਜਿੰਦਰ ਸਿੰਘ (ਕਾਕਾ ਸੰਧੂ), ਪਰਮਿੰਦਰ ਸਿੰਘ ਸਰਪੰਚ ਕੜਿਆਲ, ਸਵਰਾਜ ਸਿੰਘ ਸ਼ਾਮ, ਹਰਦੇਵ ਸਿੰਘ ਪਟਵਾਰੀ, ਰਣਜੀਤ ਸਿੰਘ ਰਿੰਕੂ ਸੰਧੂ, ਸਚਿਨ ਕੁਮਾਰ, ਗੈਰੀ ਸੰਧੂ, ਡਾ. ਜਸਕਰਨ ਸਿੰਘ ਛੀਨਾ, ਮਾ. ਦਿਲਬਾਗ ਸਿੰਘ, ਮਨਦੀਪ ਸਿੰਘ ਮੰਨਾ, ਬਾਊ ਸੁਨੀਲ ਕੁਮਾਰ, ਡਾ. ਕੇੇਸ਼ਵ ਟੰਡਨ, ਗੁਰਵਿੰਦਰ ਸਿੰਘ ਗਿੰਦਾ ਆਸਟ੍ਰੇਲੀਆ, ਅਮਰਜੀਤ ਸਿੰਘ ਪੰਜਾਬ ਪੁਲਿਸ, ਏ ਐਸ ਆਈ ਹਰਜੀਤ ਸਿੰਘ ਪੰਨੂ,  ਨਰਿੰਦਰ ਕੁਮਾਰ ਪੰਜਾਬ ਪੁਲਿਸ, ਡਾ. ਜਗਜੀਤ ਸਿੰਘ ਜੱਗਾ, ਹਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਮਾਹਣਾ, ਭੁਪਿੰਦਰ ਸਿੰਘ ਲੂਸੀ, ਜ਼ਿਲ੍ਹਾ ਕੋਚ ਦਲਜੀਤ ਸਿੰਘ ਕਾਲਾ, ਪ੍ਰਦੀਪ ਕੁਮਾਰ ਸੈਕਟਰੀ ਡੀ.ਐਫ.ਏ., ਗੁਰਬਖਸ਼ ਸਿੰਘ, ਜਗਜੀਤ ਸਿੰਘ, ਸਵਰਨ ਸਿੰਘ ਸੰਧੂ ਕੜਿਆਲ, ਨਵਜੋਤ ਸਿੰਘ, ਮਾ. ਦਿਲਬਾਗ ਸਿੰਘ, ਅਮਰਜੀਤ ਸਿੰਘ ਪੰਜਾਬ ਪੁਲਿਸ, ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਪ੍ਰਬੰਧਕ ਹਾਜ਼ਰ ਸਨ।

Leave a Reply

Your email address will not be published.


*