Oplus_131072

ਮਨਰੇਗਾ ਮਜ਼ਦੂਰਾਂ ਵੱਲੋਂ ਕੀਤੇ ਕੰਮਾਂ ਦੀ ਪੇਮੈਂਟ ਫੌਰੀ ਕੀਤੀ ਜਾਵੇ -ਸਾਥੀ ਕੂੰਮਕਲਾਂ/ਸਾਥੀ ਬਰਮੀਂ

ਸੰਗਰੂਰ  ;;;;;;;- ਮਨਰੇਗਾ ਮਜ਼ਦੂਰਾਂ ਦੀ ਇਕੱਤਰਤਾ ਬੀਬੀ ਗੁਰਮੇਲ ਕੌਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ( ਸੀਟੂ) ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਸਾਥੀ ਪ੍ਰਕਾਸ਼ ਸਿੰਘ ਬਰਮੀ ਅਤੇ ਬਲਜੀਤ ਸਿੰਘ ਗੋਰਸੀਆਂ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮੇਂ ਯੂਨੀਅਨ ਦੇ ਸੂਬਾਈ ਆਗੂਆਂ ਨੇ ਦੱਸਿਆ ਕਿ 27 ਮਾਰਚ ਨੂੰ ਯੂਨੀਅਨ ਦੇ ਸੂਬਾਈ ਆਗੂਆਂ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਮਜ਼ਦੂਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਬਕਾਇਆ ਪੇਮੈਂਟ 127 ਕਰੋੜ ਰੁਪਏ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ, ਮਨਰੇਗਾ ਮੇਟਾਂ ਦੇ 100 ਦਿਨ ਪੂਰੇ ਹੋਣ ਉਪਰੰਤ ਉਨ੍ਹਾਂ ਨੂੰ ਡੀ. ਸੀ ਰੇਟ ਦੀ ਦਿਹਾੜੀ ਦਿੱਤੀ ਜਾਵੇਗੀ, ਮਜ਼ਦੂਰਾਂ ਦੀ ਹਾਜ਼ਰੀ ਕੰਮ ਕਰਨ ਵਾਲੀ ਜਗ੍ਹਾ ਤੇ ਹੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀਆਂ ਉਹ ਕੇਂਦਰ ਸਰਕਾਰ ਨੂੰ ਲਿਖ਼ਤੀ ਪੱਤਰ ਰਾਹੀਂ ਭੇਜ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਵਿੱਚ ਬਕਾਇਆ ਕੀਤੇ ਕੰਮਾਂ ਦੀ ਪੇਮੈਂਟ 31ਮਾਰਚ ਤੱਕ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। ਇਥੇ ਮਜ਼ਦੂਰਾਂ ਨੂੰ ਇਹ ਭੁਗਤਾਨ ਕਿਉਂ ਨਹੀਂ ਕੀਤਾ ਗਿਆ ਅਤੇ ਪਿਛਲੇ 7 ਮਸਟਰੋਲਾਂ ਦੀ ਪੇਮੈਂਟ ਨਹੀਂ ਨਹੀਂ ਕੀਤੀ ਗਈ ਅਤੇ ਨਾਂ ਹੀ ਕੰਮ ਦਿੱਤਾ ਜਾ ਰਿਹਾ ਹੈ।ਇਸ ਬਾਰੇ ਅੱਜ ਹੀ ਬੀ.ਡੀ.ਪੀ.ਓ ਸਾਹਿਬ ਸਿੱਧਵਾਂ ਬਲਾਕ ਨੂੰ ਯੂਨੀਅਨ ਦਾ ਇੱਕ ਵਫ਼ਦ ਜਿਸ ਵਿੱਚ ਸਰਵ ਸਾਥੀ ਪ੍ਰਕਾਸ਼ ਸਿੰਘ ਬਰਮੀ, ਬਲਜੀਤ ਸਿੰਘ ਗੋਰਸੀਆਂ ਖਾਨ ਮੁਹੰਮਦ,ਕੇਵਲ ਸਿੰਘ ਮੁਲਾਂਪੁਰ ਆਦਿ ਮਿਲਣਗੇ ਅਤੇ ਮਨਰੇਗਾ ਕਾਨੂੰਨ ਨੂੰ ਲਾਗੂ ਕਰਨ ਲਈ ਉਨ੍ਹਾਂ ਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੀਟਿੰਗ ਉਪਰੰਤ ਮਨਰੇਗਾ ਮਜ਼ਦੂਰ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ- ਅਮਰਜੀਤ ਕੌਰ ਜਨਰਲ ਸਕੱਤਰ- ਕਰਮਜੀਤ ਕੌਰ ਵਿੱਤ ਸਕੱਤਰ- ਗੁਰਮੇਲ ਕੌਰ ਮੀਤ ਪ੍ਰਧਾਨ- ਚਰਨਜੀਤ ਸਿੰਘ,ਰੁਪਿੰਦਰ ਕੌਰ, ਹਰਜਿੰਦਰ ਕੌਰ, ਉਪਦੇਸ਼ ਕੌਰ, ਸੁਰਿੰਦਰ ਕੌਰ  ਸਹਾਇਕ ਸਕੱਤਰ- ਗੁਰਮੀਤ ਸਿੰਘ,ਕਲਦੀਪ ਕੌਰ, ਮਨਜੀਤ ਕੌਰ ਇਨ੍ਹਾਂ ਤੋਂ ਇਲਾਵਾ ਵਰਕਿੰਗ ਕਮੇਟੀ ਮੈਂਬਰ ਬਲਵੀਰ ਕੌਰ, ਪਰਮਜੀਤ ਕੌਰ, ਕਰਨੈਲ ਕੌਰ, ਸਰਬਜੀਤ ਕੌਰ, ਬੀਬੀ ਕਰਮਜੀਤ ਕੌਰ, ਗੋਬਿੰਦ ਸਿੰਘ,ਸਵਰਨ ਕੌਰ, ਗੁਰਮੇਲ ਕੌਰ, ਬਲਜਿੰਦਰ ਕੌਰ, ਚਰਨਜੀਤ ਕੌਰ ਸਰਬ ਸੰਮਤੀ ਨਾਲ ਚੁਣੇ ਗਏ। ਉਪਰੋਕਤ ਨਵੀਂ ਚੁਣੀ ਗਈ ਟੀਮ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਮਜ਼ਦੂਰਾਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ, ਮਨਰੇਗਾ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲਈ ਅਤੇ ਸੰਘਰਸ਼ ਵਿੱਚ ਸ਼ਾਮਲ ਹੋਕੇ ਅਵਾਜ਼ ਬੁਲੰਦ ਕਰਨਗੇ। ਸੂਬਾਈ ਆਗੂ ਸਾਥੀ ਅਮਰਨਾਥ ਕੂੰਮਕਲਾਂ ਅਤੇ ਸਾਥੀ ਪ੍ਰਕਾਸ਼ ਸਿੰਘ ਬਰਮੀ ਨੇ ਮੰਗ ਕੀਤੀ ਕਿ ਮਜ਼ਦੂਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਪੇਮੈਂਟ ਫੌਰੀ ਕੀਤੀ ਜਾਵੇ ਕਿਉਂਕਿ ਕਾਨੂੰਨ ਮੁਤਾਬਕ 15 ਦਿਨਾਂ ਤੋਂ ਬਾਅਦ ਪੇਮੈਂਟ ਕਰਨੀ ਜ਼ਰੂਰੀ ਹੈ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਦੀ ਸਮਸਿਆਵਾਂ ਨੂੰ ਹੱਲ ਨਾਂ ਕੀਤਾ ਤਾਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

Leave a Reply

Your email address will not be published.


*