ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾਕੇ ਲੁੱਟ ਖੋਹ ਕਰਨ ਵਾਲਾ ਇੱਕ ਹੋਰ ਕਾਬੂ 

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ /ਰਾਘਵ ਅਰੋੜਾ) ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਮੁਤਾਬਿਕ ਡਾ. ਦਰਪਣ ਆਹਲੂਵਾਲੀਆਂ ਏ.ਡੀ.ਸੀ.ਪੀ. ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਸੁਰਿੰਦਰ ਸਿੰਘ ਏ.ਸੀ.ਪੀ. ਸੈਂਟਰਲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਵਿੱਚ ਲੋੜੀਂਦੇ ਦੋਸ਼ੀ ਜੁਗਰਾਜ ਸਿੰਘ ਉਰਫ਼ ਸ਼ੁਟਰ ਪੁੱਤਰ ਬੱਬੀ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਲੜਕਿਆ, ਪੱਟੀ ਰੋਡ ਭਿੱਖੀਵਿੰਡ, ਜ਼ਿਲ੍ਹਾ ਤਰਨ-ਤਾਰਨ ਨੂੰ ਕਾਬੂ ਕੀਤਾ ਗਿਆ ਹੈ।
ਮੁਕੱਦਮੇ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਨੇ ਅਪਣੇ ਸਾਥੀਆਂ ਸਾਜਨ ਪੱਟੀ, ਗੁਰਦਾਸ ਵਲਟੋਹਾ ਅਤੇ ਕਰਨਦੀਪ ਸਿੰਘ ਅਲਗੋਂ ਖੁਰਦ ਨਾਲ ਮਿਲ ਕੇ ਮੁਦੱਈ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ, ਪਿੰਡ ਸਾਘਣਾ, ਥਾਣਾ ਚਾਟੀਵਿੰਡ, ਜ਼ਿਲਾਂ ਅਮ੍ਰਿਤਸਰ ਜੋ ਕਿ ਆਪਣੇ ਪਿੰਡ ਦਾ ਸ਼ੋਸ਼ਲ ਵਰਕਰ ਹੈ ਅਤੇ ਉਸਦਾ ਸ਼ੋਸ਼ਲ ਸਾਈਟ ਇੰਸਟਾਗ੍ਰਾਮ ਪਰ ਤਾਜਪ੍ਰੀਤ ਕੌਰ ਨਾਲ ਸੰਪਰਕ ਹੋਇਆ। ਜਿਸਨੇ ਉਸਨੂੰ ਉਸਦੀ ਇੰਸਟਾਗ੍ਰਾਮ ਤੇ ਫਰੈਂਡ ਰਿਕਵੈਸਟ ਭੇਜੀ ਤੇ ਇਹਨਾਂ ਦੀ ਦੋਸਤੀ ਹੋ ਗਈ।
ਮਿਤੀ 14.3.2024 ਨੂੰ ਤਾਜਪ੍ਰੀਤ ਕੌਰ ਨੇ ਇੰਸਟਾਗ੍ਰਾਮ ਤੇ ਸੰਪਰਕ ਕਰਕੇ ਮੁਦੱਈ ਗੁਰਜੰਟ ਸਿੰਘ ਨੂੰ ਕਿਹਾ ਕਿ ਉਹ ਮਿਤੀ 15.3.2024 ਨੂੰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਰਾਮਗੜੀਆ ਗੇਟ, ਅੰਮ੍ਰਿਤਸਰ ਵਿਖੇ ਮਿਲੇ। ਜਿਸਤੇ ਮਿਤੀ 15.3.2024 ਨੂੰ ਗੁਰਜੰਟ ਸਿੰਘ ਆਪਣੇ ਇੱਕ ਦੋਸਤ ਪਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸਾਘਣਾ ਦਾ ਬੁੱਲਟ ਮੋਟਰਸਾਈਕਲ ਉਧਾਰ ਮੰਗ ਕੇ ਵਕਤ ਕਰੀਬ 1.30 ਵਜੇ ਦੁਪਹਿਰ ਰਾਮਗੜੀਆ ਗੇਟ ਪੁੱਜਾ।
ਜਿੱਥੇ ਉਸਨੂੰ ਤਾਜਪ੍ਰੀਤ ਕੌਰ ਮਿਲੀ ਤੇ ਤਾਜਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ, ਝਬਾਲ ਰੋਡ, ਅੰਮ੍ਰਿਤਸਰ ਤੋਂ ਆਪਣਾ ਸਰਟੀਫ਼ਿਕੇਟ ਲੈ ਕੇ ਆਉਣਾ ਹੈ, ਤੁਸੀ ਮੇਰੇ ਨਾਲ ਚੱਲੋਂ। ਜਿਸ ਤੇ ਗੁਰਜੰਟ ਸਿੰਘ ਅਤੇ ਤਾਜਪ੍ਰੀਤ ਕੌਰ ਬੁਲਟ  ਮੋਟਰਸਾਈਕਲ ਤੇ ਸਵਾਰ ਹੋ ਕੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਦੇ ਬਾਹਰ ਪੁੱਜੇ ਤਾਂ ਉਸ ਵਕਤ ਸੈਂਟਰ ਦੇ ਬਾਹਰ ਪਹਿਲਾਂ ਤੋਂ ਹੀ 3 ਲੜਕੇ ਮੋਟਰਸਾਈਕਲ ਸਪਲੈਂਡਰ ਤੇ ਖੜੇ ਸਨ। ਤਾਜਪ੍ਰੀਤ ਕੌਰ ਬਹਾਨੇ ਨਾਲ ਸੈਂਟਰ ਦੇ ਅੰਦਰ ਚਲੀ ਗਈ ਤਾਂ ਉੱਥੇ ਖੜੇ ਲੜਕਿਆ ਨੇ ਮੁਦੱਈ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਦੇ ਫਾਇਰ ਕੀਤੇ। ਜੋ ਉਸਦੀ ਸੱਜੀ ਲੱਤ ਦੇ ਗਿੱਟੇ ਤੇ ਲੱਗੇ। ਉਹ ਮੁਦੱਈ ਦਾ ਬੁੱਲਟ ਮੋਟਰਸਾਈਕਲ, ਮੋਬਾਇਲ ਫ਼ੋਨ ਮਾਰਕਾ ਸੈਮਸੰਗ ਅਤੇ ਕ੍ਰੀਬ 7-8 ਹਜ਼ਾਰ ਰੁਪਏ ਜ਼ਬਰਦਸਤੀ ਖੋਹ ਕੇ ਮੋਟਰਸਾਈਕਲਾਂ ਸਮੇਤ ਨਿਕਲ ਗਏ। ਜਿਸ ਤੇ ਮੁਕੱਦਮਾਂ ਨੰਬਰ 41 ਮਿਤੀ 15.3.2024 ਜੁਰਮ 307,379-B(2),148,149 ਭ:ਦ:, 25,27,54, 59  ਅਲਸ੍ਹਾਂ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਵਜ੍ਹਾਂ ਰੰਜਿਸ਼ ਇਹ ਹੈ ਕਿ ਤਾਜਪ੍ਰੀਤ ਕੌਰ ਅਤੇ ਇਸਦੇ ਜ਼ੇਲ੍ਹ ਅੰਦਰ ਬੰਦ ਸਾਥੀ ਰਸ਼ਪਾਲ ਸਿੰਘ ਉਰਫ਼ ਰਿਸ਼ੀ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਗਗਨਦੀਪ ਉਪਰ ਹਨੀ ਟਰੈਪ ਲਗਵਾਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਤੇ ਉਸ ਨਾਲ ਲੁੱਟ ਖੋਹ ਕੀਤੀ। ਦੋਸ਼ੀ ਪਾਸੋਂ ਖੋਹਸ਼ੁਦਾ ਬੁਲਟ ਮੋਟਰਸਾਇਕਲ ਬ੍ਰਾਮਦ ਕੀਤਾ ਜਾ ਚੁੱਕਾ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਤ ਕੀਤੀ ਜਾਵੇਗੀ।
 ਰਛਪਾਲ ਸਿੰਘ ਉਰਫ਼ ਰਿਸ਼ੀ ਦੇ ਖਿਲਾਫ਼ ਪਹਿਲਾਂ ਤੋਂ ਦਰਜ ਮੁਕੱਦਮਿਆ ਦਾ ਵੇਰਵਾ:-
1. ਮੁਕੱਦਮਾਂ ਨੰਬਰ 78 ਮਿਤੀ 16.10.2021 ਜੁਰਮ 392,395,397,411,34 IPC ਥਾਣਾ ਬਟਾਲਾ ਗੁਰਦਾਸਪੁਰ।
2. ਮੁਕੱਦਮਾਂ ਨੰਬਰ 02 ਮਿਤੀ 5.1.2022 ਜੁਰਮ 379-B,201 IPC,25/54/59 ਆਰਮਜ਼ ਐਕਟ ਥਾਣਾ ਸਦਰ ਪੱਟੀ ਜਿਲਾ ਤਰਨ ਤਾਰਨ।
3. ਮੁਕੱਦਮਾਂ ਨੰਬਰ 09 ਮਿਤੀ 20.1.2022 ਜੁਰਮ 379-B,201 IPC,25/54/59 ਆਰਮਜ਼ ਐਕਟ ਥਾਣਾ ਝਬਾਲ, ਜ਼ਿਲਾਂ ਤਰਨ ਤਾਰਨ।
4. ਮੁਕੱਦਮਾਂ 10 ਮਿਤੀ 22.01.2022 ਜੁਰਮ 379-B IPC,25/54/59 ਆਰਮਜ਼ ਐਕਟ, ਥਾਣਾ ਸਦਰ ਪੱਟੀ ਜ਼ਿਲਾ ਤਰਨ ਤਾਰਨ।
5. ਮੁਕੱਦਮਾਂ ਨੰਬਰ 19 ਮਿਤੀ 24.1.2022 ਜੁਰਮ 307,379-B(2),341,506,34. IPC,25/54/59 ਆਰਮਜ਼ ਐਕਟ ਸਦਰ ਜਿਲ੍ਹਾ ਤਰਨ ਤਾਰਨ।
6. ਮੁਕੱਦਮਾਂ 22 ਮਿਤੀ 28.01.2022 ਜੁਰਮ 399,402 IPC,25/54/59 ਆਰਮਜ਼ ਐਕਟ 21,22/61,/85 ਐਨਡੀਪੀਸੀ ਐਕਟ ਥਾਣਾ ਸਦਰ, ਜ਼ਿਲ੍ਹਾ ਤਰਨ ਤਾਰਨ।
7. ਮੁਕੱਦਮਾਂ ਨੰਬਰ 16 ਮਿਤੀ 7.2.2022 ਜੁਰਮ 307,379-B(2),341,506,34 ਆਈਪੀਸੀ ,25/54/59 ਆਰਮਜ਼ ਐਕਟ, ਥਾਣਾ ਪੱਟੀ, ਜ਼ਿਲਾ ਤਰਨ ਤਾਰਨ।
8. ਮੁਕੱਦਮਾ ਨੰਬਰ 18 ਮਿਤੀ 11.2.2022 ਜੁਰਮ 399,402,216 ਆਈਪੀਸੀ, ਥਾਣਾ ਸਦਰ ਪੱਟੀ ਜਿਲਾ ਤਰਨ ਤਾਰਨ।
9. ਮੁਕੱਦਮਾਂ 30 ਮਿਤੀ 4.10.2022 ਜੁਰਮ 21,25,27-A,29/61/85 ਐਨਡੀਪੀਸੀ ਐਕਟ, 42,52-A ਪਆਰਆਈ ਥਾਣਾ ਐਸ.ਐਸ.ਓ.ਸੀ, ਅੰਮ੍ਰਿਤਸਰ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin