ਹਾਈਟੇਕ ਹੋ ਰਹੀ ਚੋ ਕਮਿਸ਼ਨ, ਲੋਕਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਸਹੂਲਤ ਲਈ ਬਣਾਇਆ ਸਹੂਲਤ ਪੋਰਟਲ
ਚੰਡੀਗੜ੍ਹ, 8 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਭਾਂਰਤੀ ਚੋਣ ਕਮਿਸ਼ਨ ਵੀ ਲਗਾਤਾਰ ਹਾਈਟੇਕ ਹੋ ਰਿਹਾ ਹੈ। ਇਸ ਵਾਰ ਦੇ ਲੋਕਸਭਾ ਆਮ ਚੋਣਾਂ ਲਈ ਚੋਣ ਕਮਿਸ਼ਨ ਨੇ ਕਈ ਮੋਬਾਇਲ ਐਪ ਤੇ ਪੋਰਟਲ ਲਾਂਚ ਕੀਤੇ ਹਨ, ਜਿਸ ਤੋਂ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਗਤੀਵਿਧੀਆਂ ਦੇ ਲਾਗੂ ਕਰਨ ਵਿਚ ਕਮਿਸ਼ਨ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਹੂਲਤ ਹੋ ਰਹੀ ਹੈ।
ਇਸ ਲੜੀ ਵਿਚ ਕਮਿਸ਼ਨ ਵੱਲੋਂ ਲਾਂਚ ਕੀਤੇ ਗਏ ਸਹੂਲਤ ਪੋਰਟਲ (https://suvidha.eci.gov.in) ਰਾਹੀਂ ਚੋਣ ਪ੍ਰਚਾਰ ਗਤੀਵਿਧੀਆਂ ਲਈ ਆਨਲਾਇਨ ਮੰਜੂਰੀ ਦਿੱਤੀ ਜਾ ਰਹੀ ਹੈ। ਹੁਣ ਤਕ ਹਰਿਆਣਾ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂਤੇ ਉਮੀਦਵਾਰਾਂ ਵੱਲੋਂ 207 ਅਪੀਲ ਪ੍ਰਾਪਤ ਹੋ ਚੁੱਕੇ ਹਨ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸਹੂਲਤ ਪੋਰਟਲ ਇਕ ਤਕਨੀਕੀ ਹੱਲ ਹੈ, ਜੋ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੇ ਲੋਕਤਾਂਤਰਿਕ ਸਿਦਾਂਤਾਂ ਨੂੰ ਕਾਇਮ ਰੱਖਦੇ ਹੋਏ ਸਾਰਿਆਂ ਨੂੰ ਸਮਾਨ ਮੌਕਾ ਯਕੀਨੀ ਕਰਦਾ ਹੈ। ਇਸ ਸਹੂਲਤ ਪੋਰਟਲ ਰਾਹੀਂ ਚੋਣ ਸਮੇਂ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਮੰਜੂਰੀ ਅਤੇ ਸਹੂਲਤਾਂ ਦੀ ਅਪੀਲ ਪ੍ਰਾਪਤ ਕਰਨ ਅਤੇ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਮੁਹਿੰਮ ਸਮੇਂ ਦੌਰਾਨ ਜਦੋਂ ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਤਕ ਪਹੁੰਚਣ ਲਈ ਗਤੀਵਿਧੀਆਂ ਵਿਚ ਵਿਅਸਤ ਹੁੰਦੇ ਹਨ, ਤਾਂ ਉਸ ਦੌਰਾਨ ਇਹ ਸਹੂਲਤ ਪੋਰਟਲ ੇਪਹਿਲਾਂ ਆਓ ਪਹਿਲਾਂ ਪਾਓ ਦੇ ਸਿਦਾਂਤ ‘ਤੇ ਪਾਰਦਰਸ਼ੀ ਰੂਪ ਨਾਲ ਵਿਵਿਧ ਸ਼੍ਰੇਣੀ ਦੇ ਤਹਿਤ ਮੰਜੂਰ ਅਪੀਲਾਂ ‘ਤੇ ਕਾਰਵਾਈ ਕਰਦਾ ਹੈ। ਇਸ ਪੋਰਟਲ ‘ਤੇ ਰੈਲੀਆਂ ਦੇ ਪ੍ਰਬੰਧ, ਅਸਥਾਈ ਪਾਰਟੀ ਦਫਤਰ ਖੋਲਣ ਘਰ-ਘਰ ਜਾ ਕੇ ਪ੍ਰਚਾਰ ਕਰਨ, ਵੀਡੀਓ ਵੈਨ, ਹੈਲੀਕਾਪਰ, ਵਾਹਨ ਪਰਮਿਟ ਪ੍ਰਾਪਤ ਕਰਨ ਤੇ ਪਰਚੇ ਵੰਡਣ ਸਮੇਤ ਵੱਖ-ਵੱਖ ਗਤੀਵਿਧੀਆਂਦੀ ਮੰਜੂਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਸਹੂਲਤ ਪੋਰਟਲ ਰਾਹੀਂ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਕਿਤੋਂ ਵੀ, ਕਿਸੇ ਵੀ ਸਮੇਂ ਆਨਲਾਇਨ ਮੰਜੂਰੀ ਅਪੀਲ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਾਰੇ ਹਿੱਤਧਾਰਕਾਂ ਲਈ ਸਮਾਨ ਮੌਕਾ ਸਕੀਨੀ ਕਰਨ ਦੇ ਲਈ ਆਨਲਾਇਨ ਸਬਮਿਸ਼ਨ ਵਿਕਲਪ ਵੀ ਉਪਲਬਧ ਹੈ। ਪੋਰਟਲ ਵਿਚ ਇਕ ਐਪ ਵੀ ਹੈ ਜੋ ਬਿਨੈਕਾਰਾਂ ਨੂੰ ਮੌਜੂਦਾ ਸਮੇਂ ਵਿਚ ਆਪਣੀ ਅਪੀਲਾਂ ਦੀ ਸਥਿਤੀ ਨੂੰ ਟ੍ਰੈਕ ਕਰਨ ਵਿਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਪ੍ਰਕ੍ਰਿਆ ਵਿਚ ਹੋਰ ਵੱਧ ਸਹੂਲਤ ਅਤੇ ਪਾਰਦਰਸ਼ਿਤਾ ਆਉਂਦੀ ਹੈ। ਇਸ ਤੋਂ ਇਲਾਵਾ, ਪੋਰਟਰ ‘ਤੇ ਉਪਲਬਧ ਮੰਜੂਰੀ ਡੇਟਾ ਚੋਣ ਖਰਚ ਦੀ ਜਾਂਚ ਕਰਨ ਲਈ ਇਕ ਮੁਲਾਂਕਨ ਸਰੋਤ ਵਜੋ ਕੰਮ ਕਰਦਾ ਹੈ, ਜੋ ਚੋਣਾਵੀ ਪ੍ਰਕ੍ਰਿਆ ਵਿਚ ਵੱਧ ਜਵਾਬਦੇਹੀ ਅਤੇ ਅਖੰਡਤਾ ਵਿਚ ਯੋਗਦਾਨ
ਚੋਣਾਂ ਦੌਰਾਨ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥਾਂ ‘ਤੇ ਰੱਖੀ ਜਾ ਰਹੀ ਪੈਨੀ ਨਜਰ
ਚੰਡੀਗੜ੍ਹ, 8 ਅਪ੍ਰੈਲ – ਹਰਿਆਣਾ ਵਿਚ ਲੋਕਸਭਾ ਆਮ ਚੋਣਾਂ ਦੇ ਮੱਦੇਨਜਰ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥਾਂ ‘ਤੇ ਵੱਖ-ਵੱਖ ਏਜੰਸੀਆਂ ਵੱਲੋਂ ਪੈਨੀ ਨਜਰ ਰੱਖੀ ਜਾ ਰਹੀ ਹੈ। ਹੁਣ ਤਕ ਰਾਜ ਵਿਚ ਸਾਢੇ 10 ਕਰੋੜ ਰੁਪਏ ਤੋਂ ਵੱਧ ਦੀ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥ ਅਤੇ 3.62 ਕਰੋੜ ਰੁਪਏ ਨਗਦ ਰਕਮ ਜਬਤ ਕੀਤੀ ਗਈ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਰਾਜ ਵਿਚ ਪੁਲਿਸ, ਇੰਕਮ ਟੈਕਸ ਵਿਭਾਗ, ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਮਾਲ ਆਸੂਚਨਾ ਮੁੱਖ ਦਫਤਰ (ਡੀਆਰਆਈ) ਵੱਲੋਂ ਉਪਰੋਕਤ ਕਾਰਵਾਈ ਕੀਤੀ ਗਹੀ ਹੈ।
ਉਨ੍ਹਾਂ ਨੇ ਦਸਿਆ ਕਿ ਪੁਲਿਸ ਵੱਲੋਂ 40.22 ਲੱਖ ਰੁਪਏ ਨਗਦ, 225.57 ਲੱਖ ਰੁਪਏ ਦੀ ਕੀਮਤ ਦੀ 70,671.54 ਲੀਟਰ ਸ਼ਰਾਬ, 514.48 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, ਲੋਭ-ਲਾਲਚ ਤੇ ਹੋਰ ਵਸਤੂਆਂ, ਜਿਨ੍ਹਾਂ ਦੀ ਕੀਮਤ 56.81 ਲੱਖ ਰੁਪਏ ਹੈ, ਜਬਤ ਕੀਤੀ ਗਈ ਹੈ। ਇਸੀ ਤਰ੍ਹਾਂ, ਇੰਕਮ ਟੈਕਸ ਵਿਭਾਗ ਵੱਲੋਂ 42 ਲੱਖ ਰੁਪਏ ਨਗਦ, 173 ਲੱਖ ਰੁਪਏ ਤੋਂ ਵੱਧ ਦੇ 2967.88 ਗ੍ਰਾਮ ਕੀਮਤੀ ਸਮਾਨ ਅਤੇ 42.19 ਲੱਖ ਰੁਪਏ ਦੀ ਹੋਰ ਵਸਤੂਆਂ ਨੂੰ ਜਬਤ ਕੀਤਾ ਗਿਆ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਆਬਕਾਰੀ ਵਿਭਾਗ ਵੱਲੋਂ ਢਾਈ ਲੱਖ ਰੁਪਏ ਨਗਦ, 40 ਲੱਖ ਰੁਪਏ ਦੀ 101036 ਲੀਟਰ ਸ਼ਰਾਬ ਜਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਡੀਆਰਆਈ ਵੱਲੋਂ 2 ਕਰੋੜ 78 ਲੱਖ ਰੁਪਏ ਦੀ ਲਗਦ ਰਕਮ ਜਬਤ ਕੀਤੀ ਗਈ ਹੈ।
ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਕਰ ਰਹੀ ਹੈ ਉਲੰਘਣ ਦੀਆਂ ਸ਼ਿਕਾਇਤਾਂ
ਚੰਡੀਗੜ੍ਹ, ;;;;;;;;;;; ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣਾਂ ਦੇ ਮੱਦੇਨਜਰ ਲਾਗੂ ਚੋਣ ਜਾਬਤਾ ਦੇ ਉਲੰਘਣ ਦੇ ਸਬੰਧ ਵਿਚ ਸੀ-ਵਿਜਿਲ ਐਪ ਰਾਹੀਂ ਨਾਗਰਿਕਾਂ ਵੱਲੋਂ ਵੀ ਪੈਨੀ ਨਜਰ ਰੱਖੀ ਜਾ ਰਹੀ ਹੈ। ਰਾਜ ਵਿਚ ਹੁਣ ਤਕ 1204 ਸ਼ਿਕਾਇਤਾਂ ਸੀ-ਵਿਜਿਲ ਮੋਬਾਇਲ ਐਪ ‘ਤੇ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਯਕੀਨੀ ਸਮੇਂ ਵਿਚ ਹੱਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਆਮਜਨਤਾ ਸੀ-ਵਿਜਿਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗੱਲ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੀ-ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਨੁੰ ਚੋਣ ਆਬਜਰਵਰ ਦੇ ਸਮਾਨ ਇਕ ਸ਼ਕਤੀ ਪ੍ਰਦਾਨ ਕਰ ਰਿਹਾ ਹੈ, ਜਿਸ ਤੋਂ ਨਾਗਰਿਕ ਚੋਣ ਜਾਬਤਾ ਦਾ ਉਲੰਘਣ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਨੇ ਜਿਲਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਸੱਭ ਤੋਂ ਵੱਧ 317 ਸ਼ਿਕਾਇਤਾਂ ਜਿਲ੍ਹਾ ਸਿਰਸਾ ਤੋਂ ਪ੍ਰਾਪਤ ਹੋਈਆਂ ਹਨ। ਇਸੀ ਤਰ੍ਹਾ ਜਿਲ੍ਹਾ ਅੰਬਾਲਾ ਤੋਂ 219 , ਭਿਵਾਨੀ ਤੋਂ 46, ਫਰੀਦਾਬਾਦ ਤੋਂ 40, ਫਤਿਹਾਬਾਦ ਤੋਂ 437, ਗੁੜਗਾਂਓ ਤੋਂ 78, ਹਿਸਾਰ ਤੋਂ 40, ਝੱਜਰ ਤੋਂ 20, ਜੀਂਦ ਤੇਂ ਕੈਥਲ ਤੋਂ 22-22, ਕਰਨਾਲ ਤੋਂ 16, ਕੁਰੂਕਸ਼ੇਤਰ ਤੋਂ 31, ਮਹੇਂਦਰਗੜ੍ਹ ਤੋਂ 3, ਮੇਵਾਤ ਤੋਂ 36, ਪਲਵਲ ਤੋਂ 32, ਪੰਚਕੂਲਾ ਤੋਂ 67, ਪਾਦੀਪਤ ਤੋਂ 5, ਰਿਵਾੜੀ ਤੋਂ 3, ਰੋਹਤਕ ਤੋਂ 34, ਸੋਨੀਪਤ ਤੋਂ 87 ਅਤੇ ਯਮੁਨਾਨਗਰ ਤੋਂ 43 ਸ਼ਿਕਾਇਤਾਂ ਪ੍ਰਾਪਤ. ਹੋਈਆਂ ਹਨ। ਇੰਨ੍ਹਾਂ ਵਿੱਚੋਂ 959 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਅਤੇ ਇੰਨ੍ਹਾਂ ‘ਤੇ ਨਿਯਮਅਨੁਸਾਰ ਕਾਰਵਾਈ ਕੀਤੀ ਗਈ।
ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣਾਂ ਨੂੰ ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਬਨਾਉਣ ਵਿਚ ਨਾਗਰਿਕ ਆਪਣਾ ਸਹਿਯੋਗ ਕਰਨ। ਇਸ ਸੀ-ਵਿਜਿਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਸਟੋ ‘ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ ‘ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ ‘ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸਕਵਾਰਡ, ਸਟੇਟਿਕ ਸਰਵਿਲੈਂਸ ਟੀਮਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ ‘ਤੇ ਜਿਸ ਸਥਾਨ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਜੋ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।
ਕਣਕ ਦੇ ਫਸਲ ਦੇ ਅਵਸ਼ੇਸ਼ਾਂ ਨੂੰ ਜਲਾਉਣ ‘ਤੇ ਲਗਾਈ ਪਾਬੰਧੀ
ਚੰਡੀਗੜ੍ਹ, 8 ਅਪ੍ਰੈਲ – ਵਾਤਾਵਰਣ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਫਤਿਹਾਬਾਦ ਦੇ ਸਿਟੀ ਮੈਜੀਸਟ੍ਰੇਟ ਰਾਹੁਲ ਨਰਵਾਲ ਨੇ ਭਾਂਰਤੀ ਸਜਾ ਪ੍ਰਕ੍ਰਿਆ ਸੰਹਿਤਾ 1973 ਦੀ ਧਾਰਾ 144 ਵਿਚ ਪ੍ਰਦੱਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਫਤਿਹਾਬਾਦ ਵਿਚ ਤੁਰੰਤ ਪ੍ਰਭਾਵ ਨਾਲ ਕਣਕ ਦੀ ਫਸਲ ਦੀ ਕਟਾਈ ਦੇ ਬਾਅਦ ਬਚੇ ਹੋਏ ਅਵਸ਼ੇਸ਼ਾਂ ਨੂੰ ਜਲਾਉਣ ‘ਤੇ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਸਾਰੀ ਕੰਬਾਇਨ ਹਾਰਵੇਸਟਰ ਮਸ਼ੀਨ ਦੇ ਮਾਲਿਕਾਂ ਨੁੰ ਆਦੇਸ਼ ਦਿੱਤੇ ਹਨ ਕਿ ਉਹ ਕਣਕ ਦੀ ਫਸਲ ਦੀ ਕਟਾਈ ਦੌਰਾਨ ਆਪਣੀ ਕੰਬਾਇਨ ਹਾਰਵੇਸਟਰ ਮਸ਼ੀਨਾਂ ਵਿਚ ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ (ਐਸਐਸਐਮਐਸ) ਲਗਵਾਉਣਾ ਯਕੀਨੀ ਕਰਨ। ਬਿਨ੍ਹਾਂ ਐਸਐਸਐਮਐਸ ਕੰਬਾਇਨ ਹਾਰਵੇਸਟਰ ਮਸ਼ੀਨਾਂ ਵੱਲੋਂ ਕਣਕ ਦੀ ਫਸਲ ਕੱਟਣ ‘ਤੇ ਪੂਰੀ ਤਰ੍ਹਾ ਰੋਕ ਰਹੇਗੀ। ਇਹ ਆਦੇਸ਼ ਫਸਲ ਰਬੀ ਸੀਜਨ 2024 ਖਤਮ ਹੋਣ ਤਕ ਪ੍ਰਭਾਵੀ ਰਹਿਣਗੇ।
ਸਿਟੀ ਮੈਜੀਸਟ੍ਰੇਟ ਨਰਵਾਲ ਨੇ ਦਸਿਆ ਕਿ ਰਬੀ ਦੀ ਫਸਲ ਦੌਰਾਨ ਕਿਸਾਨਾਂ ਵੱਲੋਂ ਕਣਕ ਦੀ ਫਸਲ ਕਟਾਈ ਦੇ ਬਾਅਦ ਬਚੇ ਹੋਏ ਵੇਸਟ ਵਿਚ ਅੱਗ ਲਗਾ ਦਿੱਤੀ ਜਾਂਦੀ ਹੈ, ਜੋ ਕਿ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਅਤੇ ਭਾਰਤੀ ਸਜਾ ਸੰਹਿਤਾ ਦਾ ਉਲੰਘਣ ਹੈ। ਇੰਨ੍ਹਾਂ ਅਵਸ਼ੇਸ਼ਾਂ ਦੇ ਜਲਾਉਣ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਮਨੁੱਖ ਦੀ ਸਿਹਤ, ਸਪੰਤੀ ਦੀ ਹਾਨੀ, ਤਨਾਅ,, ਗੁੱਸਾ ਅਤੇ ਜੀਵਨ ਨੂੰ ਬਾਹਰੀ ਖਤਰੇ ਦੀ ਸੰਭਾਵਨਾ ਰਹਿੰਦੀ ਹੈ। ਜਦੋਂ ਕਿ ਇੰਨ੍ਹਾਂ ਅਵਸ਼ੇਸ਼ਾਂ ਨਾਲ ਪਸ਼ੂਆਂ ਦੇ ਲਈ ਤੂੜੀ ਬਣਾਈ ਜਾ ਸਕਦੀ ਹੈ। ਇਸ ਦੇ ਜਲਾਉਣ ਨਾਲ ਚਾਰੇ ਦੀ ਵੀ ਕਮੀ ਹੋ ਜਾਂਦੀ ਹੈ। ੳਪਰੋਕਤ ਆਦੇਸ਼ਾਂ ਦੀ ਉਲੰਘਣਾ ਵਿਚ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਭਾਰਤੀ ਸਜਾ ਸੰਹਿਤਾ ਦੀ ਧਾਰਾ 188 ਸੰਗਠਤ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਦੇ ਤਹਿਤ ਸਜਾ ਦਾ ਭਾਗੀ ਹੋਵੇਗਾ।
Leave a Reply