ਪੰਜਾਬ ਦੀ ਜਵਾਨੀ ਨੂੰ ਹੁਣ ਵਿਦੇਸ਼ਾਂ ਵਿਚ ਰੁਲਨ ਨਹੀਂ ਦਿਆਂਗੇ  :  ਤਰਨਜੀਤ ਸਿੰਘ ਸੰਧੂ ਸਮੁੰਦਰੀ।

ਅੰਮ੍ਰਿਤਸਰ  (   Justice News   ) ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਯੂਨੀਵਰਸਿਟੀ ਅਤੇ ਸਥਾਨਕ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਜ਼ਨ ਬਾਰੇ ਕਿਹਾ ਕਿ ਸਿੱਖਿਆ ਦੇ ਨਵੀਨਤਮ ਰੁਝਾਨਾਂ, ਵਧ ਰਹੇ ਸਟਾਰਟਅੱਪ ਈਕੋਸਿਸਟਮ ਅਤੇ ਅੰਮ੍ਰਿਤਸਰ ਖੇਤਰ ਵਿੱਚ ਆਰਥਿਕ ਵਿਕਾਸ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੀ ਮੇਰਾ ਮਨੋਰਥ ਹੈ। ਉਨ੍ਹਾਂ ਨੌਜਵਾਨਾਂ ਦੀ ਹੋਰ ਜਾਣਨ ਦੀ ਉਤਸੁਕਤਾ ਅਤੇ ਸਵਾਲਾਂ ਬਾਰੇ ਸੁਚੇਤਤਾ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਤੇ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਜਨੂਨ ਸੱਚ ਹੀ ਕਾਬਲ- ਏ-ਤਾਰੀਫ਼ ਹੈ। ਵਿਦਿਆਰਥੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਪੱਛਮ ਹੁਣ ਪੂਰਬ ਵੱਖ ਦੇਖ ਰਿਹਾ ਹੈ। ਹੁਨਰਮੰਦ ਨੌਜਵਾਨਾਂ ਨੂੰ ਅੱਗੇ ਵਧਣ ਕਈ ਮੌਕੇ ਹਨ।  ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕੰਪਨੀਆਂ ਨੂੰ ਚੰਗੇ ਹੁਨਰਮੰਦ ਲੋਕ ਨਹੀਂ ਮਿਲਦੇ। ਤੁਹਾਨੂੰ ਕੰਪਨੀਆਂ ਵਿਚ ਇੰਟਰਨਸ਼ਿਪ ਕਰਨ ਦੀ ਜ਼ਰੂਰਤ ਹੈ,ਅਸੀਂ ਮਦਦ ਕਰਾਂਗੇ।  ਉਨ੍ਹਾਂ ਨਵੀਂ ਪੀੜੀ ਨੂੰ ਬਦਲਵੇਂ ਪ੍ਰਬੰਧਾਂ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਡਿੱਗਰੀਆਂ ਨਾਲ ਹੀ ਨਹੀਂ ਪਰ ਸਕਿੱਲ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਉਮੀਦ ਜਗਾਉਂਦਿਆਂ ਕਿਹਾ ਕਿ ਤੁਹਾਨੂੰ ਆਪਣੇ ਆਪ ’ਤੇ ਭਰੋਸਾ ਕਰਨਾ ਹੋਵੇਗਾ। ਆਪਾਂ ਸਾਥ ਮਿਲ ਕੇ ਕੰਮ ਕਰਾਂਗੇ। ਤੁਹਾਡੇ ਸੁਪਨੇ ਜ਼ਰੂਰ ਪੂਰੇ ਹੋਣਗੇ ਤੇ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ।
ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਨੂੰ ਹੁਣ ਵਿਦੇਸ਼ਾਂ ਵਿਚ ਰੁਲਨ ਨਹੀਂ ਦਿਆਂਗੇ। ਨਾ ਹੀ  ਮੈਕਸੀਕੋ ਬਾਡਰ ’ਤੇ ਕਿਸੇ ਨੌਜਵਾਨ ਨੂੰ ਹਾਦਸੇ ਦਾ ਸ਼ਿਕਾਰ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਤਜਰਬਾ ਵੰਡਣ ਲਈ ਮੈਂ ਤੁਹਾਡੇ ਵਿਚ ਹਰ ਵਕਤ ਹਾਜ਼ਰ ਹਾਂ। ਉਹਨਾਂ ਕਿਹਾ ਕਿ  ਮੈਂ ਨੂੰ ਉਮੀਦ ਹੈ ਕਿ ਮੇਰੇ ਪੁਰਾਣੇ ਸੰਬੰਧ ਅਮਰੀਕੀ ਕੰਪਨੀਆਂ ਨੂੰ ਇਥੇ ਲਿਆਉਣ ’ਚ ਕੰਮ ਆਵੇਗਾ। ਉਨ੍ਹਾਂ ਕਿਹਾ ਕਿ  ਹਰਿਆਣਾ ਅਤੇ ਹੋਰਨਾਂ ਰਾਜਾਂ ਦੀਆਂ  ਕੁੜੀਆਂ ਖੇਡਾਂ ਵਿਚ ਅੱਗੇ ਨਿਕਲ ਰਹੀਆਂ ਹਨ ਤਾਂ  ਆਪਾਂ ਪਿੱਛੇ ਕਿਉਂ ਹਾਂ? ਦੋ ਸ਼ਾਲ ਬਾਅਦ ਅੰਮ੍ਰਿਤਸਰ ਵਿਚ ਆਈ ਪੀ ਐੱਲ ਮੈਚ ਹੋਣਗੇ। ਅੰਮ੍ਰਿਤਸਰ ਵਿਚ ਸਪੋਰਟਸ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਇਲਾਕੇ ‘ਚ ਵਿਆਪਾਰ ਅਤੇ ਨੌਜਵਾਨਾਂ ਦੀ ਤਰੱਕੀ ਲਈ ਅਨੇਕਾਂ ਅਵਸਰਾਂ ਦੀਆਂ ਭਵਿੱਖੀ ਯੋਜਨਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਬਾਜ਼ਾਰ ਦੀ ਮੰਗ ਮੁਤਾਬਕ ਨਵੀਨ ਤਕਨੀਕੀ ਗਿਆਨ ਵਾਲੀ ਬਿਹਤਰੀਨ ਸਿੱਖਿਆ ਦੇਣ ਲਈ ਪੰਜਾਬ ਵਿੱਚ ਹੀ ਪ੍ਰਬੰਧ ਕਰਨਾ ਹੈ ਤਾਂ ਕਿ ਨੌਜਵਾਨ ਬਾਹਰਲੀਆਂ ਕੰਪਨੀਆਂ ਵਿੱਚ ਆਪਣੇ ਦੇਸ਼ ਵਿੱਚ ਰਹਿ ਕੇ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ।  ਕਿਹਾ ਕਿ ਬਾਹਰਲੀਆਂ ਕੰਪਨੀਆਂ ਅੰਮ੍ਰਿਤਸਰ ਵਿੱਚ ਆਪਣੇ ਪ੍ਰੋਜੈਕਟ ਲਗਾਉਣ ਲਈ ਤਿਆਰ ਬੈਠੀਆਂ ਹਨ ਜਿਸ ਦਾ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਫ਼ਾਇਦਾ ਦਵਾ ਕੇ ਅੰਮ੍ਰਿਤਸਰ ਨੂੰ ਹਰ ਪੱਖ ਤੋਂ ਵਧੀਆ ਤਰੀਕੇ ਨਾਲ ਵਿਕਸਤ ਅਤੇ ਖ਼ੁਸ਼ਹਾਲ ਬਣਾਇਆ ਜਾਵੇਗਾ।
ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅੱਜ ਇੱਕ ਉੱਭਰਦੀ ਵਿਸ਼ਵ ਸ਼ਕਤੀ ਬਣ ਰਿਹਾ ਹੈ ਤਾਂ ਇਸ ਵਿਚ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਪਿੱਛੇ ਸਭ ਤੋਂ ਵੱਡੀ ਤਾਕਤ ਸਾਡੀ ਨੌਜਵਾਨਾਂ ਅਬਾਦੀ ਦਾ ਹੈ।  ਅੱਜ ਸਾਰੇ ਯੂਰਪੀ ਦੇਸ਼ਾਂ ਦੀ ਆਬਾਦੀ ਬੁੱਢੀ ਹੋ ਰਹੀ ਹੈ। ਭਾਰਤ ਦੇ 1.40 ਕਰੋੜ ਲੋਕਾਂ ਵਿੱਚੋਂ 50% ਤੋਂ ਵੱਧ ਨੌਜਵਾਨ ਹਨ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਆਪਣੇ ਅੰਮ੍ਰਿਤਸਰ ਅਤੇ ਪੰਜਾਬ ਨੂੰ ਵੀ ਖ਼ੁਸ਼ਹਾਲ ਅਤੇ ਬੁਲੰਦੀਆਂ ’ਤੇ ਲੈ ਕੇ ਜਾਣਾ ਹੈ। ਪੰਜਾਬੀ ਨੌਜਵਾਨਾਂ ਵਿੱਚ ਸਮਰੱਥਾ ਹੈ, ਉਨ੍ਹਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ। ਅੰਮ੍ਰਿਤਸਰ ਦੀ ਖੇਤੀਬਾੜੀ ਉਪਜ, ਦਸਤਕਾਰੀ, ਰਸੋਈ ਆਦਿ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੇ ਕੇ ਵਿਸ਼ਵ ਸਪਲਾਈ ਲੜੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸਹੂਲਤ ਦੀ ਵਰਤੋਂ ਕਰਨੀ ਪਵੇਗੀ। ਅੱਜ ਉਹ ਸਮਾਂ ਆ ਗਿਆ ਹੈ ਜਦੋਂ ਭਾਰਤੀ ਵਿਦੇਸ਼ਾਂ ਤੋਂ ਆਪਣੀ ਮਾਤ ਭੂਮੀ ਨੂੰ ਪਰਤਣਗੇ। ਨੌਜਵਾਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਬਾਹਰ ਜਾਣ ਦੀ ਇਹ ਕਾਹਲੀ ਜਲਦੀ ਖ਼ਤਮ ਹੋਣ ਵਾਲੀ ਹੈ। ਕਿਉਂਕਿ ਭਾਰਤੀ ਅਰਥਵਿਵਸਥਾ ਇੱਕ ਬੇਮਿਸਾਲ ਅਤੇ ਕ੍ਰਾਂਤੀਕਾਰੀ ਸਕਾਰਾਤਮਿਕ ਪੜਾਅ ਵਿੱਚ ਹੈ।

Leave a Reply

Your email address will not be published.


*