ਤਰਕਸ਼ੀਲਾਂ ਵੱਲੋਂ  ਮਾਨਸਿਕ ਰੋਗਾਂ ਤੇ ਸੈਮੀਨਾਰ ਕਰਵਾਇਆ ਗਿਆ 

ਸੰਗਰੂਰ :::::::::::::::::::::::
ਸਮਾਜ ‘ਚੋਂ ਅੰਧ ਵਿਸ਼ਵਾਸ, ਵਹਿਮ ਭਰਮ, ਸਮਾਜਿਕ ਬੁਰਾਈਆਂ, ਗੈਰ ਵਿਗਿਆਨਕ ਵਰਤਾਰਿਆਂ ਅਤੇ ਮਾਨਸਿਕ ਰੋਗਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਖਤਮ ਕਰਨ ਲਈ ਪਿਛਲੇ ਚਾਰ ਦਹਾਕਿਆਂ ਤੋਂ  ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਨਸਿਕ ਰੋਗਾਂ ਦੇ ਕਾਰਨ ,ਤੇ ਇਲਾਜ ਦੀ ਜਾਣਕਾਰੀ ਦੇਣ ਹਿੱਤ  ਸਥਾਨਿਕ ਈਟਿੰਗ ਮਾਲ ਵਿਖੇ  ਇਕਾਈ ਮੁਖੀ ਸੁਰਿੰਦਰ ਪਾਲ ਤੇ ਜੋਨ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੈਮੀਨਾਰ ਕਰਵਾਇਆ ਗਿਆ।ਜ਼ੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਵੱਲੋਂ ਸੈਮੀਨਾਰ ਵਿੱਚ ਸ਼ਾਮਲ ਸਾਰਿਆਂ ਨੂੰ  ਜੀ ਆਇਆਂ ਕਹਿਣ ਉਪਰੋਕਤ ਪਹਿਲੇ ਮੁੱਖ ਬੁਲਾਰੇ ਮਾਨਸਿਕ ਰੋਗ ਮਾਹਿਰ ਡਾਕਟਰ ਪਾਵੇਲ ਸਿੰਘ ਜਟਾਣਾ ਨੇ ਵੱਖ ਵੱਖ ਮਾਨਸਿਕ ਬੀਮਾਰੀਆਂ ਉਦਾਸੀ , ਚਿੰਤਾ,ਫੋਬੀਆ,ਸ਼ੀਜੋਫਰੇਨੀਆ,ਓ ਸੀ ਡੀ ਆਦਿ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਨੂੰ ਠੀਕ ਕਰਵਾਉਣ ਸਮੇਂ ਡਾਕਟਰ ਦੇ ਦੱਸੇ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ ।ਪੂਰਨ ਇਲਾਜ ਪੂਰੀ ਦਵਾਈ ਨਾਲ਼ ਹੀ ਸੰਭਵ ਹੁੰਦਾ ਹੈ।  ਮਾਨਸਿਕ ਰੋਗਾਂ ਦਾ ਪ੍ਰਗਟਾਅ ਹੌਲੀ ਹੌਲੀ ਹੁੰਦਾ ਹੈ ਤੇ ਕਈ ਵਾਰ ਇਨ੍ਹਾਂ ਦਾ ਇਲਾਜ ਵੀ ਵੱਧ ਸਮਾਂ ਲੈ ਜਾਂਦਾ ਹੈ।ਦੂਜੇ ਬੁਲਾਰੇ ਸਾਈਕੌਲੋਜਿਸਟ ਡਾਕਟਰ  ਸ਼ਿਲਪਾ ਨੇ ਮਨ ਦਾ ਮਨੋ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਮਨ ਉਤੇ ਛੋਟੀ ਉਮਰ ਤੋਂ ਹੀ ਹਰ ਛੋਟੀ ਵੱਡੀ ਗਲ ਦਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿਹਾ ਕਿ  ਮਾਨਸਿਕ ਬੀਮਾਰੀਆਂ ਦੇ ਕਾਰਨ ਮਨੋਵਿਗਿਆਨਕ , ਪਰਿਵਾਰਕ, ਆਰਥਿਕ,ਸਮਾਜਿਕ, ਸਰੀਰਕ  ਆਦਿ ਹੁੰਦੇ ਹਨ।ਮੁਖ ਲੱਛਣ ਡੂੰਘੀ ਉਦਾਸੀ, ਨਿਰਾਸ਼ਤਾ, ਚਿੰਤਾ, ਡਰ,ਤਣਾਅ ਆਦਿ ਹਨ ਜਿਨ੍ਹਾਂ  ਦਾ ਪ੍ਰਟਾਅ ‌ਵਿਅਕਤੀ ਭੁਖ ਤੇ ਨੀਂਦ ਦਾ ਘਟਣਾ ਘਬਰਾਹਟ ਹੋਣਾ ,ਦੰਦਲਾਂ, ਦੌਰੇ ਪੈਣਾ ਆਦਿ  ਦੇ ਰੂਪ ਵਿੱਚ ਕਰਦਾ ਹੈ। ਉਨ੍ਹਾਂ ਕਿਹਾ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਈਕੋ- ਥਰੈਪੀ ਤੇ ਕੌਂਸਲਿੰਗ ਰਾਹੀਂ ਸੰਭਵ ਹੈ।
। ਸਵਰਨਜੀਤ ਸਿੰਘ ਦੱਸਿਆ ਕਿ‌ ਕਿਵੇਂ ਸਿਹਤ ਪ੍ਰਬੰਧ ਉਪਰ ਤੋਂ ਹੇਠਾਂ ਤਕ ਵਿਗੜਿਆ ਹੋਇਆ ਹੈ,ਜਿਸ ਕਰਕੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨਸ਼ੀਲੀਆਂ ਦਵਾਈਆਂ  ਬਣਾ ਕੇ ਲੋਕਾਂ ਨੂੰ ਨਸ਼ੇੜੀ ਬਣਾ ਰਹੀਆਂ ਹਨ। ਉਨ੍ਹਾਂ ਤੰਦਰੁਸਤ ਸਿਹਤ ਸੰਬੰਧੀ ਉਪਜਾਊ ਵਿਚਾਰ ਵੀ ਰੱਖੇ। ਸਵਾਲ ਜਵਾਬ ਸੈਸ਼ਨ ਵਿੱਚ ਉਠੇ ਸ਼ੰਕਿਆਂ ਦੀ ਨਵਿਰਤੀ ਕੀਤੀ ਗਈ। ਤਰਕਸ਼ੀਲਾਂ ਵੱਲੋਂ ਮਾਨਸਿਕ ਰੋਗ ਮਾਹਿਰ ਡਾਕਟਰਾਂ ਨੂੰ  ਸਨਮਾਨਿਤ ਵੀ ਕੀਤਾ ਗਿਆ।ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਹਾਜ਼ਰੀਨ  ਦਾ ਧੰਨਵਾਦ ਕਰਦਿਆਂ ਤਰਕਸ਼ੀਲ ਸੁਸਾਇਟੀ ਕੋਲ ਆਉਂਦੇ ਪੀੜਿਤ ਪਰਿਵਾਰਾਂ ਦੇ ਮਾਨਸਿਕ ਸਮੱਸਿਆਵਾਂ  ਤੇ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਕੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ।  ਉਨ੍ਹਾਂ ਲੋਕਾਂ ਨੂੰ  ਅੰਧਵਿਸ਼ਵਾਸ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੱਦਾ ਦਿੱਤਾ। ਕੁਲਵੰਤ ਸਿੰਘ ਖਨੌਰੀ ਤੇ ਜੀਤ ਹਰਜੀਤ ਨੇ ਆਪਣੇ ਗੀਤਾਂ ਰਾਹੀਂ ਜਾਗਰੂਕਤਾ ਦਾ ਸੁਨੇਹਾ ਦਿੱਤਾ।ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ । ਸੈਮੀਨਾਰ ਨੂੰ ਸਫਲਤਾ ਪੂਰਵਕ ਸੰਪੰਨ ਕਰਨ ਵਿੱਚ ਗੁਰਦੀਪ ਸਿੰਘ ਲਹਿਰਾ, ਪਰਮਿੰਦਰ ਸਿੰਘ ਮਹਿਲਾਂ, ਪ੍ਰਗਟ ਬਾਲੀਆ, ਗੁਰਜੰਟ ਸਿੰਘ,ਪੂਰਨ ਸਿੰਘ ਗੁੱਜਰਾਂ, ਤਿਰਲੋਕੀ ਨਾਥ, ਅਮਰ ਨਾਥ, ਸੁਖਦੇਵ ਸਿੰਘ ਕਿਸ਼ਨਗੜ੍ਹ, ਅਮਰ ਸਿੰਘ, ਪ੍ਰਹਿਲਾਦ ਸਿੰਘ, ਰਮੇਸ਼ ਭਵਾਨੀਗੜ੍ਹ ਨਛੱਤਰ ਸਿੰਘ, ਲੈਕਚਰਾਰ ਜਸਦੇਵ ਸਿੰਘ ਪਰਮਜੀਤ ਕੌਰ, ਵਨੀਤਾ ਰਾਣੀ, ਸੁਨੀਤਾ ਰਾਣੀ, ਦੇਵਿੰਦਰ ਕੌਰ, ਇਕਬਾਲ ਕੌਰ ਨੇ ਪੂਰਨ ਸਹਿਯੋਗ ਦਿੱਤਾ। ਸੈਮੀਨਾਰ ਵਿੱਚ ਪ੍ਰਿੰਸੀਪਲ ਪਰਵੀਨ ਮਨਚੰਦਾ, ਪਰਮਜੀਤ ਕੌਰ ਲੌਂਗੋਵਾਲ,ਰੋਹੀ ਸਿੰਘ ਮੰਗਵਾਲ , ਚਰਨਜੀਤ ਸਿੰਘ ਮੀਮਸਾ, ਰਘਵੀਰ ਸਿੰਘ ਭਵਾਨੀਗੜ੍ਹ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸੈਮੀਨਾਰ ਸਿੱਖਿਆਦਾਇਕ ਤੇ ਭਾਵਪੂਰਤ ਰਿਹਾ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin