ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) – ਨੈਸ਼ਨਲ ਹਾਈਵੇ ਅਥਾਰਟੀ ਵਲੋਂ ਟੋਲ ਪਲਾਜ਼ੇ ਦੀਆਂ ਫੀਸਾਂ ‘ਚ ਕੀਤੇ ਵਾਧੇ ਨਾਲ ਰੋਜ਼ਾਨਾ ਵਾਹਨ ਚਾਲਕਾਂ ‘ਤੇ ਲੱਖਾਂ ਦਾ ਹੋਰ ਬੋਝ ਪਵੇਗਾ। ਨੈਸ਼ਨਲ ਹਾਈਵੇ ਅਥਾਰਟੀ ਪ੍ਰੋਡਕਟਰ ਦਫ਼ਤਰ ਦੇ ਤਹਿਤ ਆਉਣ ਵਾਲੇ ਤਿੰਨਾਂ ਟੋਲ ਪਲਾਜ਼ਾ ‘ਤੇ ਇੱਕ ਅਪ੍ਰੈਲ ਤੋਂ ਤਿੰਨ ਫ਼ੀਸਦੀ ਤੱਕ ਵਾਹਨਾਂ ਦੇ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਬਛੂਆਂ ਟੋਲ ਪਲਾਜ਼ਾ (ਫਗਵਾੜਾ-ਰੂਪਨਗਰ ਰੂਟ), ਬਹਿਰਾਮ ਟੋਲ ਪਲਾਜ਼ਾ (ਫਗਵਾੜਾ ਤੋਂ ਰੂਪਨਗਰ) ਤੀਸਰਾ ਚੱਕ ਬਮਣਿਆ (ਲਾਬੜਾ ਸ਼ਾਹਕੋਟ ਮੋਗਾ ਰੂਟ) ਆਉਂਦੇ ਹਨ। ਬਹਿਰਾਮ ਟੋਲ ਪਲਾਜ਼ ਤੇ ਕਾਰਾ ਦੇ ਜੋ ਸਿੰਗਲ ਐਟਰੀ ‘ਤੇ 105 ਰੁ ਲੱਗਦੇ ਸਨ
ਮਿੰਨੀ ਬੱਸਾਂ ‘ਤੇ ਸਿੰਗਲ ਐਟਰੀ ‘ਤੇ 165 ਰੁ ਲੱਗਦੇ ਸਨ ਹੁਣ ਉਸਦੀ ਜਗ੍ਹਾ 170 ਰੁਪਏ ਲੱਗਣਗੇ। ਜਦੋਂ ਕਿ ਇਸੇ ਕੈਟੇਗਰੀ ਵਿੱਚ ਰਿਟਰਨ ਸਮੇਤ ਜੋ 250 ਰੁ ਲੱਗਦੇ ਸੀ ਹੁਣ 255 ਰੁ ਲੱਗਣਗੇ। ਇਸੇ ਤਰਾਂ ਸਿੰਗਲ ਐਟਰੀ 2 ਐਕਸਲ ਟਰੱਕ ਤੇ ਬੱਸ ’ਤੇ 350 ਰੁ ਲੱਗਦੇ ਸੀ ਹੁਣ 355 ਰੁ ਲੱਗਣਗੇ। ਜਦੋ ਕਿ ਰਿਟਨ ਸਮੇਤ 520 ਦੀ ਜਗ੍ਹਾ 535 ਰੁ ਲੱਗਣਗੇ। ਇਸੇ ਤਰਾ 3 ਐਕਸੇਲ ਵਾਲੇ ਕਮਰਸ਼ੀਅਲ ਵਾਹਨ ‘ਤੇ ਸਿੰਗਲ ਐਟਰੀ ‘ਤੇ
570 ਰੁ ਦੀ ਬਜਾਏ 585 ਰੁ ਅਦਾ ਕਰਨਗੇ ਪੈਣਗੇ। 4 ਤੋਂ 6 ਏਕਸੇਲ ’ਤੇ ਹੁਣ ਸਿੰਗਲ ਐਟਰੀ ‘ਤੇ 545 ਦੀ ਬਜਾਏ 560 ਰੁ, ਰਿਟਨ ਸਮੇਤ ਪਹਿਲਾ 820 ਰੁ ਲੱਗਦੇ ਸੀ ਹੁਣ 840 ਰੁ ਦੇਣਗੇ ਪੈਣਗੇ। ਇਸੇ ਤਰਾਂ 7 ਜਾਂ ਜ਼ਿਆਦਾ ਐਕਸਲ ‘ਤੇ 680 ਸਿੰਗਲ ਅਤੇ 1020 ਰਿਟਨ ‘ਤੇ ਲੱਗਣਗੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੱਛੂਆਂ ਟੋਲ ਪਲਾਜ਼ਾ ਦੇ ਮੈਨੇਜਰ ਤਰੁਨ ਸ਼ੁਕਲਾ ਅਤੇ ਬਹਿਰਾਮ ਟੋਲ ਪਲਾਜ਼ਾ ਦੇ ਮੈਨੇਜਰ ਪੰਕਜ ਚੌਹਾਨ ਨੇ ਦੱਸਿਆ ਕਿ ਟੋਲ ਵਾਧਾ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਬਛੂਆ ਟੋਲ ਪਲਾਜ਼ਾ ਦੇ
‘ਤੇ 65 ਰੁ. ਲੱਗਦੇ ਸੀ ਤੇ ਰਿਟਨ 65 ਰੁ ਲੱਗਦੇ ਸੀ ਜੋ ਲਗਾਤਾਰ ਬਰਕਰਾਰ ਹੈ। ਲੇਕਿਨ ਹੁਣ 100 ਰੁ ਲੱਗਣਗੇ। ਹੁਣ ਜੋ ਐਲ.ਸੀ.ਵੀ ਜਾਂ ਮਿੰਨੀ ਬੱਸ ’ਤੇ ਸਿੰਗਲ ਐਂਟਰੀ ‘ਤੇ 105 ਰੁ ਲੱਗਦੇ ਸਨ ਹੁਣ ਉਸਦੀ ਜਗਾ 160ਰੁਪਏ ਲੱਗਣਗੇ। ਜਦੋਂ ਕਿ ਬੱਸ ਤੇ ਟਰੱਕ ‘ਤੇ ਸਿੰਗਲ 225 ਅਤੇ ਰਿਟਰਨ 335 ਰੁ. ਲੱਗਣਗੇ। ਇਸੇ ਤਰ੍ਹਾਂ 3 ਐਕਸੇਲ ਕਮਰਸ਼ੀਅਲ ਵਹੀਕਲ ‘ਤੇ 245 ਸਿੰਗਲ ਅਤੇ ਰਿਟਰਨ 365 ਲੱਗਣਗੇ। ਇਸ
ਤਰਾਂ ਐਚ.ਸੀ.ਐਮ ਅਤੇ ਈ.ਐਮ.ਈ ਅਤੇ ਐਮ.ਏ.ਵੀ 4 ਤੇ 6 ਐਕਸਲ 350 ਸਿੰਗਲ ਅਤੇ 525 ਰਿਟਨ ਦੇਣਗੇ ਹੋਣਗੇ। ਇਸ ਤਰਾਂ ਓਵਰਸਾਈਜ਼ ਵਕੀਲ 7 ਐਕਸਲ ਤੋਂ ਉਪਰ 425 ਸਿਗਲ ਅਤੇ 640 ਰਿਟਰਨ ਦੇਣੇ ਹੋਣਗੇ। ਕਿਸਾਨ ਆਗੂ ਤਰਸੇਮ ਸਿੰਘ ਬੋਸ ਨੇ ਆਖਿਆ ਕਿ ਨੈਸ਼ਨਲ ਹਾਈਵੇ ਵਲੋਂ ਟੋਲ ਪਲਾਜ਼ੇ ‘ਚ ਲਗਾਤਾਰ ਦੂਜੀ ਵਾਰ ਕੀਤਾ ਗਿਆ ਵਾਧਾ ਨਿੰਦਰਯੋਗ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਸਰਕਾਰ ਇਹ ਵਾਧਾ ਵਾਪਸ ਲਵੇ। ਕੁਲਦੀਪ ਸਿੰਘ ਬਜੀਦਪੁਰ ਪ੍ਰਧਾਨ ਕਿਸਾਨ ਯੂਨੀਅਨ ਦੋਆਬਾ ਜੋਨ ਨੇ ਆਖਿਆ ਕਿ ਟੋਲ ਪਲਾਜ਼ੇ ‘ਚ ਕੀਤਾ ਵਾਧਾ ਵਾਹਨ ਚਾਲਕਾਂ ‘ਤੇ ਲੱਖਾਂ ਦਾ ਬੋਝ ਪਾਵੇਗਾ। ਉਨ੍ਹਾਂ ਡਿ ਕਿਹਾ ਟਰਾਂਸਪੋਰਟ ਦਾ ਧੰਦਾ ਪਹਿਲਾਂ ਹੀ ਘਾਟੇ ‘ਚ ਜਾ ਰਿਹਾ ਹੈ ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਟੋਲ ਵਧਾ ਕੇ ਪ੍ਰੇਸ਼ਾਨ ਕਰ ਰਹੀ ਹੈ।
Leave a Reply