Haryana News

ਚੰਡੀਗੜ੍ਹ, 29 ਮਾਰਚ – ਹਰਿਆਣਾ ਵਿਚ ਰਬੀ ਸੀਜਨ -2024 ਤਹਿਤ 26 ਮਾਰਚ ਤੋਂ ਸਰੋਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ1 ਅਪ੍ਰੈਲ ਤੋਂ ਕਣਕ ਦੀ ਖਰੀਦ ਕੀਤੀ ਜਾਵੇਗੀ, ਜਿਸ ਦੇ ਲਈ 417 ਮੰਡੀਆਂ/ਖਰੀਦ ਕੇਂਦਰ ਬਣਾਏ ਗਏ ਹਨ। ਇਸ ਵਾਰ ਪਿਛਲੇ ਸਾਲ ਦੀ ਤੁਲਣਾ ਵਿਚ ਕਣਕ ਦੀ ਵੱਧ ਆਮਦ ਆਉਣ ਦੀ ਉਮੀਦ ਹੈ, ਜਿਸ ਨੂੰ ਦੇਖਦੇ ਹੋਏ ਫਸਲਾਂ ਦੀ ਖਰੀਦ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਇਸ ਵਾਰ ਵੀ ਫਸਲ ਖਰੀਦ ਦਾ ਭੁਗਤਾਨ ਇਲੈਕਟ੍ਰੋਨਿਕ ਰਾਹੀਂ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾਵੇਗਾ।

          ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ਼ ਸੁਮਿਤਾ ਮਿਸ਼ਰਾ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ ਅਤੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਡੀਐਫਐਸਸੀ) ਦੇ ਨਾਲ ਖਰੀਦ ਦੀ ਤਿਆਰੀਆਂ ਦੇ ਸਬੰਧ ਵਿਚ ਮੀਟਿੰਗ ਕਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

          ਡਾ ਸੁਮਿਤਾ ਮਿਸ਼ਰਾ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ ਤੇ ਚਾਰ ਖਰੀਦ ਏਜੰਸੀਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ, ਐਚਐਸਡਬਲਿਯੂਸੀ ਅਤੇ ਐਫਸੀਆਈ (ਕੇਂਦਰੀ ਏਜੰਸੀ) ਫਸਲਾਂ ਦੀ ਖਰੀਦ ਕਰੇਗੀ। ਜਿਲ੍ਹਾ ਡਿਪਟੀ ਕਮਿਸ਼ਨਰ ਆਪਣੇ ਜਿਲ੍ਹਿਆਂ ਵਿਚ ਇੰਨ੍ਹਾਂ ਏਜੰਸੀਆਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਖਰੀਦ ਕੰਮਾਂ ਦੀ ਨਿਗਰਾਨੀ ਕਰਣਗੇ। ਜਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮੰਡੀਆਂ ਦਾ ਅਚਾਨਕ ਨਿਰੀਖਣ ਕੀਤਾ ਜਾਵੇ। ਇਸ ਤੋਂ ਇਲਾਵਾ,  ਸੀਨੀਅਰ ਆਈਏਐਸ ਅਧਿਕਾਰੀ , ਜੋ ਜਿਲ੍ਹਾ ਇੰਚਾਰਜ ਹਨ ਉਨ੍ਹਾਂ ਦੇ ਵੱਲੋਂ ਵੀ ਆਪਣੇ ਆਪਣੇ ਜਿਲ੍ਹਿਆਂ ਵਿਚ ਮੰਡੀਆਂ ਦਾ ਨਿਰੀਖਣ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਰਜਿਸਟਰਡ ਕਿਸਾਨਾਂ ਨੁੰ ਈ ਖਰੀਦ ਪੋਰਟਲ ਰਾਹੀਂ ਐਮਐਸਪੀ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆਨਲਾਇਨ ਭੁਗਤਾਨ ਕੀਤਾ ਜਾਵੇਗਾ। ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਸਹੀ ਸਫਾਈ ਵਿਵਸਥਾ ਅਤੇ ਹੋਰ ਬੁਨਿਆਦੀ ਸਹੂਲਤਾਂ ਯਕੀਨੀ ਕੀਤੀਆਂ ਜਾਣ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਾਰ ਕਣਕ ਦੀ ਵੱਧ ਆਮਦ ਆਉਣ ਦਾ ਅੰਦਾਜਾ ਹੈ , ਉਸ ਦੇ ਅਨੁਸਾਰ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਫਸਲ ਨੂੰ ਸਟੋਰ ਕਰਨ ਲਈ ਕਾਫੀ ਸਥਾਨ ਦੀ ਉਪਲਬਧਤਾ ਚੋਣ ਕਰ ਲੈਣ। ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਨਾਲ ਤਾਲਮੇਲ ਸਥਾਪਿਤ ਕਰ ਕੇ ਆਪਣੇ ਜਾਂ ਨਾਲ ਲਗਦੇ ਜਿਲ੍ਹਿਆਂ ਵਿਚ ਜੇਕਰ ਕੋਈ ਵੱਧ ਸਟੋਰੇਜ ਸਥਾਨ, ਸਾਈਲਾਜ ਆਦਿ ਉਪਲਬਧ ਹੈ ਤਾਂ ਉਸ ਦੀ ਵੀ ਵਿਵਸਥਾ ਯਕੀਨੀ ਕਰਨ।

          ਡਾ ਸੁਮਿਤਾ ਮਿਸ਼ਰਾ ਨੇ ਦਸਿਆ ਕਿ ਖਰੀਦ ਦੇ ਸੁਚਾਰੂ ਸੰਚਾਲਨ ਅਤੇ ਕਿਸੇ ਵੀ ਸਥਿਤੀ ਤੋਂ ਬਚਣ ਲਈ ਪੁਲਿਸ ਮਹਾਨਿਦੇਸ਼ਕ ਨੂੰ ਵੀ ਮੰਡੀਆਂ ਵਿਚ ਕਾਫੀ ਸੁਰੱਖਿਆ ਵਿਵਸਥਾ ਯਕੀਨੀ ਕਰਨ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਆਵਾਜਾਈ ਨੂੰ ਵੀ ਕੰਟਰੋਲ ਕਰਨ ਲਈ ਪੁਲਿਸ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਮੰਡੀਆਂ ਦੇ ਸਾਹਮਣੇ ਹੋਰ ਯਾਤਰੀਆਂ ਨੂੰ ਆਵਾਜਾਈ ਜਾਮ/ਭੀੜ ਦੇ ਕਾਰਨ ਕੋਈ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹੋਰ ਸੂਬਿਆਂ ਦੀ ਸੀਮਾ ਨਾਲ ਲਗਦੇ ਜਿਲ੍ਹਿਆਂ ਵਿਚ ਨਾਕੇ ਲਗਾਏ ਜਾਣ।

          ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ/ਖਰੀਦ ਕੇਂਦਰਾਂ ਵਿਚ ਖਰੀਦ ਪ੍ਰਕ੍ਰਿਆ ਦੇ ਕੰਮਾਂ ਦੀ ਨਿਗਰਾਨੀ ਤਹਿਤ ਇਕ ਨੋਡਲ ਅਧਿਕਾਰੀ ਨਾਮਜਦ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਮੌਸਮ ਨੂੰ ਦੇਖਦੇ ਹੋਏ ਫਸਲ ਦੀ ਸੁਰੱਖਿਆ ਦੇ ਲਈ ਮੰਡੀਆਂ ਵਿਚ ਤਿਰਪਾਲ ਦੀ ਵੀ ਵਿਵਸਥਾ ਕੀਤੀ ਜਾਵੇ। ਮੀਟਿੰਗ ਵਿਚ ਦਸਿਆ ਗਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਹੈਲਪ ਡੇਸਕ ਬਣਾਏ ਗਏ ਹਨ ਅਤੇ ਪੇਯਜਲ ਤੇ ਪਖਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਮੰਡੀਆਂ ਵਿਚ ਸੀਸੀਟੀਵੀ ਕੈਮਰੇ, ਇਲੈਕਟ੍ਰੋਨਿਕ ਵੇਟਬ੍ਰਿਜ ਦੀ ਵੀ ਵਿਵਸਥਾ ਕੀਤੀ ਗਈ ਹੈ।

          ਮੀਟਿੰਗ ਵਿਚ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਕੇ ਮਕਰੰਦ ਪਾਂਡੂਰੰਗ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਡਰ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੂਜਾ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਨਾਗਰਿਕਾਂ ਦੇ ਕੋਲ ਵੋਟ ਬਨਵਾਉਣ ਦਾ ਆਖੀਰੀ ਮਾ, 26 ਅਪ੍ਰੈਲ ਤਕ ਬਣਵਾ ਸਕਦੇ ਹਨ

ਚੰਡੀਗੜ੍ਹ, 29 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲਸਭਾ ਆਮ ਚੋਣਾਂ ਵਿਚ ਵੋਟ ਬਨਵਾਉਣ ਦਾ ਨਾਗਰਿਕਾਂ ਦੇ ਕੋਲ ਹੁਣ ਵੀ ਆਖੀਰੀ ਮਾ ਹੈ। ਨਾਗਰਿਕ 26 ਅਪ੍ਰੈਲ, 2024 ਤਕ ਆਪਣਾ ਵੋਟ ਬਣਵਾ ਸਕਦੇ ਹਨ ਅਤੇ ਚੋਣ ਦਾ ਪਰਵ-ਦੇਸ਼ ਦਾ ਗਰਵ ਵਿਚ ਆਪਣੀ ਮੌਜੂਦਗੀ ਦਰਜ ਕਰਵਾ ਸਕਦੇ ਹਨ।

           ਮੁੱਖ ਚੋਣ ਅਧਿਕਮਾਰੀ ਨੇ ਯੋਗ ਵਿਅਕਤੀ ਸਬੰਧਿਤ ਬੀਐਲਓ, ਚੋਣ ਰਜਿਸਟਰਡ ਅਧਿਕਾਰੀ, ਸਹਾਇਕ ਚੋਣ ਰਜਿਸਟਰਡ ਅਧਿਕਾਰੀ ਦੇ ਕੋਲ ਫਾਰਮ-6 ਭਰ ਕੇ ਵੋਟ ਬਣਵਾ ਸਕਦੇ ਹਨ। ਇਹ ਫਾਰਮ ਮੁੱਖ ਚੋਣ ਅਧਿਕਾਰੀ ਦਫਤਰ ਵਿਭਾਗ ਦੀ ਵੈਬਸਾਇਟ https://www.ceoharyana.gov.in/  ‘ਤੇ ਵੀ ਉਪਲਬਧ ਹੈ, ਜੋ ਡਾਉਨਲੋਡ ਕੀਤੇ ਜਾ ਸਕਦੇ ਹਨ। ਵੋੋਟ ਬਨਵਾਉਣ ਦੇ ਲਈ ਦੋ ਪਾਸਪੋਰਟ ਸਾਇਜ ਰੰਗੀਨ ਫੋੋਟੋ, ਆਪਣੇ ਨਿਵਾਸ ਅਤੇ ਆਮਦਨ ਪ੍ਰਮਾਣ ਪੱਤਰ ਦੇ ਨਾਲ ਆਫਲਾਇਨ ਜਾਂ ਆਨਲਾਇਨ ਬਿਨੈ ਕਰ ਸਕਦੇ ਹਨ। ਵੋਟ ਬਨਵਾਉਣ ਨਾਲ ਸਬੰਧਿਤ ਜਾਣਕਾਰੀ ਦੇ ਲਈ ਟੋਲ ਫਰੀ ਨੰਬਰ- 1950 ‘ਤੇ ਸੰਪਰਕ ਕਰ ਸਕਦੇ ਹਨ।

ਨੇਤਰਹੀਨ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਹੋਵੇਗੀ ਜਾਰੀ

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੇਤਰਹੀਨ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬੇਲ ਲਿਪੀ ਵਿਚ ਛਪਵਾਈ ਜਾਵੇਗੀ ਅਤੇ ਬ੍ਰੇਲ ਬੈਲੇਟ ਪੇਪਰ ਅਤੇ ਈਵੀਐਮ ‘ਤੇ ਸਲਿਪ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਦਿਵਆਂਗ ਵੋਟਰਾਂ ਨੂੰ ਅਨੇਕ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਹੀਲ ਚੇਅਰ ਦੀ ਵਿਵਸਥਾ, ਚੋਣ ਕੇਂਦਰਾਂ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ।

          ਉਨ੍ਹਾਂ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ ਚੋਣ  ਦਿਵਆਂਗ ਵੋਟਰਾਂ ਦੀ ਗਿਣਤੀ 1 ਲੱਖ 48 ਹਜਾਰ 597 ਹੈ। ਸਾਰੇ ਦਿਵਆਂਗ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਵਾਹਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰੱਥ ਹਨ, ਉਨ੍ਹਾਂ ਦਿਵਆਂਗ ਵੋਟਰਾਂ ਨੂੰ ਵਹੀਲ ਚੇਅਰ ਵੀ ਉਪਲਬਧ ਕਰਵਾਈਆਂ ਜਾਣਗੀਆਂ। ਹਰੇਕ ਚੋਣ ਕੇਂਦਰ ‘ਤੇ ਰੈਂਪ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਦੀ ਸਹਾਇਤਾ ਦੇ ਲਈ ਅਨੈਸੀਸੀ, ਐਨਐਸਐਸ ਅਤੇ ਰੇਡ ਕ੍ਰਾਸ ਵਾਲੰਟਿਅਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਨੇਤਰਹੀਨ ਦਿਵਆਂਗ ਵੋਟਰ ਅਤੇ ਅਪਾਹਜ ਦਿਵਆਂਗ ਵੋਟਰਾਂ ਜੋ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਅਸਮਰੱਥ ਹਨ, ਉਹ ਵੋਟ ਪਾਉਣ ਲਈ ਆਪਣੇ ਨਾਲ ਇਕ ਸਹਿਯੋਗੀ ਨੂੰ ਲੈ ਕੇ ਜਾ ਸਕਦੇ ਹਨ। ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਦਿਵਆਂਗ ਵੋਟਰ ਜੋ ਖੁਦ ਈਵੀਐਮ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਸਮਰੱਥ ਹਨ, ਉਨ੍ਹਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗੀ ਦਿਵਆਂਗ ਵੋਟਰ ਨੂੰ ਵੋਟਿੰਗ ਰੂਮ ਤਕ ਲੈ ਜਾ ਸਕਦੇ ਹਨ, ਪਰ ਸਹਿਯ੍ਹੋਗੀ ਵੋੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ।

          ਉਨ੍ਹਾਂ ਨੇ ਦਸਿਆ ਕਿ ਹੁਣ ਤਕ ਰਜਿਸਟਰਡ ਵੋੋਟਰ ਡਾਟਾ ਅਨੁਸਾਰ ਸੂਬੇ ਵਿਚ ਕੁੱਲ 1 ਕਰੋੜ 98 ਲੱਖ 29 ਹਜਾਰ 675 ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 5 ਲੱਖ 25 ਹਜਾਰ 840 ਪੁਰਸ਼ ਅਤੇ 93 ਲੱਖ 3 ਹਜਾਰ 385 ਮਹਿਲਾਵਾਂ ਅਤੇ 450 ਟ੍ਰਾਂਸਜੇਂਡਰ ਵੋਟਰ ਸ਼ਾਮਿਲ ਹਨ।

ਬਾਧਿਰ (ਡੈਫ) ਵੋਟਰਾਂ ਨੂੰ ਜਾਗਰੁਕ ਕਰਨ ਲਈ ਗੁਰੂਗ੍ਰਾਮ ਤੋਂ ਸ਼ੁਰੂ ਹੋਇਆ ਅਨੋਚਾ ਯਤਨ

ਚੰਡੀਗੜ੍ਹ, 29 ਮਾਰਚ – ਲੋਕਸਭਾ ਦੇ ਆਮ ਚੋਣ 2024 ਦੇ ਲਈ ਵੋਟਰਾਂ ਨੁੰ ਜਾਗਰੁਕ ਕਰਨ ਦੀ ਦਿਸ਼ਾ ਵਿਚ ਗੁਰੂਗ੍ਰਾਮ ਜਿਲ੍ਹਾ ਤੋਂ ਇਕ ਅਨੌਖੀ ਪਹਿਲ ਹੋਈ ਹੈ। ਹਰਿਆਣਾ ਵੈਲਫੇਅਰ ਸੋਸਾਇਟੀ ਫਾਰ ਪਰਸਨਸ ਵਿਦ ਸਪੀਚ ਐਂਡ ਹਇਰਿੰਗ ਇੰਪੇਅਰਮੈਂਟ ਦੀ ਡਿਜੀਟਲ ਸਾਇਨ ਲੈਗਵੇਜ ਲੈਬ ਗੁਰੁਗ੍ਰਾਮ ਵੱਲੋਂ ਸੁਨਣ ਤੋਂ ਕਮਜੋਰ ਵੋਟਰਾਂ ਨੁੰ ਸੰਕੇਤਿਕ ਭਾਸ਼ਾ ਦੇ ਤਿਆਰ ਕੀਤਾ ਗਿਆ ਹੈ। ਇਸ ਵੀਡੀਓ ਰਾਹੀਂ ਸੁਨਣ ਤੋਂ ਕਮਜੋਰ ਵੋਟਰਾਂ ਨੂੰ ਸੰਕੇਤਿਕ ਭਾਸ਼ਾ ਰਾਹੀਂ ਲੋਕਤੰਤਰ ਅਤੇ ਚੋਣ ਦੇ ਮਹਤੱਵ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

          ਗੁਰੂਗ੍ਰਾਮ ਦੇ ਜਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਯਤਨ ਨੁੰ ਲੈ ਕੇ ਖੁਸ਼ੀ ਪ੍ਰਗਟਾਉਂਦੇ ਹੋਏ ਦਸਿਆ ਕਿ ਗੁਰੂਗ੍ਰਾ ਜਿਲ੍ਹਾ ਵਿਚ ਵੋਟਰਾਂ ਨੂੰ ਵੋਟ ਅਧਿਕਾਰ ਦੇ ਇਸਤੇਮਾਲ ਲਈ ਪ੍ਰੇਰਿਤ ਕਰਨ ਦੇ ਲਈ ਅਨੇਕ ਗਤੀਵਿਧੀਆਂ ਜਾਰੀ ਹਨ। ਭਾਰਤੀ ਚੋਣ ਕਮਿਸ਼ਨ ਦੇ ਸਵੀਪ ਪ੍ਰੋਵ੍ਰਾਮ ਰਾਹੀਂ ਅਟਲ ਸੇਵਾ ਕੇਂਦਰਾਂ, ਵਿਦਿਅਕ ਸੰਸਥਾਵਾਂ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਟ੍ਰਾਂਸਪੋਰਟ ਵਿਭਾਗ ਆਦਿ ਰਾਹੀਂ ਰੋਜਾਨਾ ਜਾਗਰੁਕਤਾ ਸਬੰਧੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਂਦੇ ਹਨ। ਇਸੀ ਲੜੀ ਵਿਚ ਸੁਨਣ ਤੋਂ ਕਮਜੋਰ ਵੋਟਰਾਂ ਨੂੰ ਸੰਕੇਤਿਕ ਭਾਸ਼ਾ ਰਾਹੀਂ ਚੋਣ ਦੇ ਪ੍ਰਤੀ ਪ੍ਰੇਰਿਤ ਕਰਨ ਦਾ ਵਰਨਣਯੋਗ ਕੰਮ ਵੀ ਕੀਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਭਾਰਤ ਸਰਕਾਰ ਦੇ ਦਿਵਆਂਗਜਨ ਮਜਬੂਤੀਕਰਣ ਵਿਭਾਗ ਨੇ ਆਪਣੇ ਯੂਟਿਯੂਬ ਚੈਨ https://www.youtube.com/@DEPwDAccessibleIndiaCampaign ‘ਤੇ 9 ਮਿੰਟ ਦਾ ਇਹ ਵੀਡੀਓ ਪ੍ਰਸਾਰਿਤ ਕੀਤਾ ਹੈ। ਇਸ ਵੀਡੀਓ ਵਿਚ ਸੰਕੇਤਿਕ ਭਾਸ਼ਾ ਰਾਹੀਂ ਲੋਕਤੰਤਰ ਕੀ ਹੈ, ਜਨਾਦੇਸ਼ ਦੇ ਫੈਸਲੇ, ਸਰਕਾਰ ਦੇ ਗਠਨ, ਵੋਟ ਅਧਿਕਾਰ , ਵੋਟਰਾਂ ਦੀ ਜਿਮੇਵਾਰੀ ਆਦਿ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵੀਡੀਓ ਵਿਚ ਬਹੁਤ ਹੀ ਦਿਲਚਸਪ ਢੰਗ ਨਾਲ ਚੋਣ ਦੇ ਮਹਤੱਵ ਦੇ ਬਾਰੇ ਵਿਚ ਵਰਤੋ ਜਾਣਕਾਰੀ ਦਿੱਤੀ ਗਈ ਹੈ। ਇਸ ਯੂਟਿਯੂਬ ਹੈਂਡਲ ‘ਤੇ ਜਾ ਕੇ ਇਸ ਵੀਡੀਓ ਦੀ ਸਕ੍ਰਿਪਟ ਵੀ ਉਪਲਬਧ ਹੈ। ਲੋਕਤੰਤਰ ਦੇ ਮਜਬੂਤੀਕਰਣ ਵਿਚ ਇਹ ਯਤਨ ਬੇਹੱਦ ਕਾਰਗਰ ਸਾਬਿਤ ਹੋਵੇਗਾ।

          ਵੈਲਫੇਅਰ ਸੈਂਟਰ ਫਾਰ ਪਰਸਨਸ ਵਿਦ ਸਪੀਚ ਐਂਡ ਹਿਅਰਿੰਗ ਇੰਪੇਅਰਮੈਂਟ, ਗੁਰੂਗ੍ਰਾਮ ਦੀ ਸਹਾਇਕ ਨਿਦੇਸ਼ਕ ਡਾ. ਸੀਮਾ ਨੇ ਦਸਿਆ ਕਿ ਹਰਿਆਣਾ ਵੈਲਫੇਅਰ ਸੋਸਾਇਟੀ ਫਾਰ ਪਰਸਨਸ ਵਿਦ ਸਪੀਚ ਐਂਡ ਹਿਅਰਿੰਗ ਇੰਪੇਅਰਮੈਂਟ ਵੱਲੋਂ ਸੁਨਣ ਤੋਂ ਕਮ੍ਰਜੋਰ ਕੰਮਿਉਨਿਟੀ ਦੀ ਭਲਾਈ ਲਈ ਅਨੇਕ ਪ੍ਰੋਗ੍ਰਾਮ ਚਲਾਏ ਗਏ ਹਨ। ਸੰਸਥਾ ਦੇ ਤਹਿਤ ਪੂਰੇ ਹਰਿਆਣਾ ਵਿਚ ਅੱਠ ਕੇਂਦਰਾਂ ਵਿਚ ਸੁਨਣ ਤੋਂ ਕਮਜੋਰ ਬੱਚਿਆਂ ਦੀ ਸਿਖਿਆ ਸਿਹਤ, ਕੌਸ਼ਲ ਵਿਕਾਸ, ਕਾਰੋਬਾਰੀ ਸਿਖਲਾਈ ਤੇ ਜੀਵਨ ਕੌਸ਼ਲ ਸਾਰੇ ਪਹਿਲੂਆਂ ਨੂੰ ਬਿਹਤਰ ਬਨਾਉਣ ਦੇ ਯਤਨ ਕੀਤੇ ਜਾਂਦੇ ਹਨ। ਇੰਨ੍ਹਾਂ ਯਤਨਾਂ ਦੇ ਤਹਿਤ ਗੁਰੂਗ੍ਰਾਮ ਵਿਚ ਡਿਜੀਟਲ ਸਾਇਨ ਲੈਂਗਵੇਜ ਲੈਬ ਵੀ ਕੰਮ ਕਰ ਰਹੀ ਹੈ। ਇਸ ਲੈਬ ਵਿਚ ਹੀ ਸੁਨਣ ਤੋਂ ਕਮਜੋਰ ਵੋਰਟਾਂ ਨੂੰ ਜਾਗਰੁਕ ਕਰਨ ਲਈ ਇਹ ਵੀਡੀਓ ਤਿਆਰ ਕੀਤੀ ਗਈ ਹੈ। ਦਿਵਆਂਗਜਨ ਮਜਬੂਤੀਕਰਣ ਵਿਭਾਗ ਵੱਲੋਂ ਪ੍ਰਸਾਰਿਤ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।

 

 

Leave a Reply

Your email address will not be published.


*