ਸਪਸ਼ਟ ਹਾਰ ਦੇਖ ਕੇ ਘਬਰਾਇਆ ਮੋਦੀ ਵਿਰੋਧੀਆਂ ਨੂੰ ਮੈਦਾਨ ‘ਚੋਂ ਲਾਂਭੇ ਕਰ ਰਿਹਾ ਹੈ: ਪਾਸਲਾ

ਚੰਡੀਗੜ੍ਹ/ਜਲੰਧਰ,: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਪਾਰਟੀ ਵਲੋਂ ਆਰੰਭੀ ‘ਭਾਜਪਾ ਹਰਾਓ-ਕਾਰਪੋਰੇਟ-ਭਜਾਓ-ਦੇਸ਼ ਬਚਾਉ’ ਮੁਹਿੰਮ ਹੋਰ ਭਖਾਉਣ ਦਾ ਨਿਰਣਾ ਲਿਆ ਹੈ। ਭਾਜਪਾ ਅਤੇ ਇਸ ਦੇ ਜੋਟੀਦਾਰਾਂ ਦੀ ਹਾਰ ਯਕੀਨੀ ਬਣਾਉਣ ਲਈ ਸਕੱਤਰੇਤ ਨੇ ਦੇਸ਼ ਪੱਧਰ ’ਤੇ ‘ਇੰਡੀਆ’ ਗੱਠਜੋੜ ਅਤੇ ਪੰਜਾਬ ਅੰਦਰ ਭਾਜਪਾ ਗਠਜੋੜ ਨੂੰ ਹਰਾਉਣ ਦੇ ਸਮਰੱਥ ਉਮੀਦਵਾਰਾਂ ਦੀ ਡਟਵੀਂ ਹਿਮਾਇਤ ਕਰਨ ਲਈ ਜ਼ੋਰਦਾਰ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਵੱਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਦਲਿਤਾਂ-ਇਸਤਰੀਆਂ ਦੀ ਗੁਲਾਮੀ ਦੇ ਦਸਤਾਵੇਜ਼ ‘ਮੰਨੂ ਸਿਮਰਤੀ’ ਖਿਲਾਫ਼ ਚੇਤਨਾ ਤੇ ਲਾਮਬੰਦੀ ਤਿੱਖੀ ਕਰਨ ਦੇ ਉਦੇਸ਼ ਤਹਿਤ ‘ਸੰਵਿਧਿਨ ਬਚਾਓ, ਲੋਕ ਰਾਜ ਬਚਾਓ’ ਦਿਵਸ ਵਜੋਂ ਜਨਤਕ ਮੀਟਿੰਗਾਂ ਕਰਕੇ ਮਨਾਇਆ ਜਾਵੇਗਾ। ਪਹਿਲੀ ਮਈ ਨੂੰ ‘ਕੌਮਾਂਤਰੀ ਮਜ਼ਦੂਰ ਦਿਵਸ’ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੇ ਦਾਬੇ ਤੋਂ ਮੁਕਤੀ ਹਾਸਲ ਕਰਕੇ ਸਾਂਝੀਵਾਲਤਾ ਵਾਲੇ ਸਮਾਨਤਾਵਾਦੀ ਢਾਂਚੇ ਦੀ ਕਾਇਮੀ ਲਈ ਸੰਕਲਪ ਦਿਹਾੜੇ ਵਜੋਂ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਠੋਸ ਵਿਉਂਤਬੰਦੀ ਕਰਨ ਹਿਤ 3-4 ਅਪ੍ਰੈਲ 2024 ਨੂੰ ਜਲੰਧਰ ਵਿਖੇ ਪਾਰਟੀ ਦੀ ਰਾਜ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਸੱਦੀ ਗਈ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ, “ਦੇਸ਼ ਦਾ ਭਲਾ ਲੋਚਦੇ ਬੁੱਧੀਜੀਵੀ ਤੇ ਲੋਕ ਪੱਖੀ ਸੰਸਥਾਵਾਂ ਦੇ ਇਹ ਖਦਸ਼ੇ ਸੌ ਫੀਸਦੀ ਸਹੀ ਹਨ ਕਿ ਜੇ  ‘ਸਾਮ-ਦਾਮ-ਦੰਡ-ਭੇਦ’ ਦੀ ਨੀਤੀ ’ਤੇ ਚਲਦਿਆਂ ਮੋਦੀ ਸਰਕਾਰ ਤੀਜੀ ਵਾਰ ਰਾਜਸੱਤਾ ’ਤੇ ਕਬਜ਼ਾ ਕਰਨ ਵਿਚ ਸਫਲ ਹੋ ਗਈ ਤਾਂ ਦੇਸ਼ ਦਾ ਧਰਮ ਨਿਰਪੱਖ ਤੇ ਲੋਕ ਰਾਜ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਜਾਏਗਾ। ਭਾਜਪਾ ਦੇ ਇਸ਼ਾਰੇ ’ਤੇ ਸਰਕਾਰੀ ਏਜੰਸੀਆਂ ਵਿਰੋਧੀ ਦਲਾਂ ਦੇ ਬੈਂਕ ਖਾਤੇ ਜਾਮ ਕਰਨ ਅਤੇ ਭਾਜਪਾ ਨੂੰ ਸਖਤ ਚੁਣੌਤੀ ਦੇਣ ਦੇ ਕਾਬਲ ਵਿਰੋਧੀ ਨੇਤਾਵਾਂ ਦੀਆਂ ਨਾਜਾਇਜ਼ ਗਿ੍ਰਫਤਾਰੀਆਂ, ਜਿੱਥੇ ਉਕਤ ਖਦਸ਼ਿਆਂ ਦੀ ਪੁਸ਼ਟੀ ਕਰਦੀਆਂ ਹਨ, ਉੱਥੇ ਕਾਇਰਤਾ ਪੂਰਨ ਉਪਰੋਕਤ ਹਰਕਤਾਂ ਤੋਂ  ਇਹ ਵੀ ਜਹਿਰ ਹੁੰਦਾ ਹੈ ਕਿ ਸੰਘ-ਭਾਜਪਾ ਚੋਣਾਂ ’ਚ ਆਪਣੀ ਹਾਰ ਸਪਸ਼ਟ ਹਾਰ ਦੇਖਦੇ ਹੋਏ ਕਿੰਨਾ ਭੈਭੀਤ ਹਨ। ਸਾਥੀ ਪਾਸਲਾ ਨੇ ਕਿਹਾ ਕਿ ਭਾਈਚਾਰਕ ਸਾਂਝ ਅਤੇ ਦੇਸ਼ ਦੀ ਭੂਗੋਲਿਕ ਅਖੰਡਤਾ ਲਈ ਸਿਰੇ ਦੇ ਘਾਤਕ ਆਰ.ਐਸ.ਐਸ. ਦੇ ਤਾਨਾਸ਼ਾਹੀ ਵਿਵਸਥਾ ਵਾਲੇ  ਧਰਮ ਅਧਾਰਤ ਕੱਟੜ ਹਿੰਦੂ ਰਾਸ਼ਟਰ ਕਾਇਮ ਕਰਨ ਦੇ ਏਜੰਡੇ ਨੂੰ ਹਾਰ ਦੇਣ ਲਈ ਲਈ 2024 ਦੀਆਂ ਚੋਣਾਂ ’ਚ ਭਾਜਪਾ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਦੇਸ਼ ਵਾਸੀਆਂ ਦਾ ਸਭ ਤੋਂ ਪਵਿੱਤਰ ਕਾਰਜ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਘ-ਭਾਜਪਾ ਵਲੋਂ ਰਾਤ-ਦਿਨੇ ਜੋਰਾਂ-ਸ਼ੋਰਾਂ ਨਾਲ ਪ੍ਰਚਾਰਿਆ ਜਾ ਰਿਹਾ ਅਖੌਤੀ ਹਿੰਦੂ ਰਾਸ਼ਟਰ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੇ ਹੱਕਾਂ-ਹਿਤਾਂ ਦੀ ਬਲੀ ਦੇ ਕੇ ਮੁੱਠੀ ਭਰ ਦੇਸੀ-ਵਿਦੇਸ਼ੀ ਲੋਟੂਆਂ ਦੇ ਵਾਰੇ-ਨਿਆਰੇ ਕਰਨ ਦਾ ਸਿਰਫ ਸਾਧਨ ਮਾਤਰ ਹੈ।
ਮੀਟਿੰਗ ਵਲੋਂ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਮੋਦੀ ਸਰਕਾਰ ਵਾਲੀਆਂ ਹੀ ਲੋਕ ਦੋਖੀ ਨੀਤੀਆਂ, ਰੱਦੀ ਪ੍ਰਸ਼ਾਸਨਿਕ ਕਾਰਗੁਜ਼ਾਰੀ, ਅਪਰਾਧਾਂ ਅਤੇ ਮਾਫੀਆ ਤੰਤਰ ਦੀ ਲੁੱਟ-ਖਸੁੱਟ ਰੋਕਣ ਪੱਖੋਂ ਘੋਰ ਅਸਫਲਤਾ ਖਿਲਾਫ਼ ਘੋਲ ਤੇਜ਼ ਕਰਨ ਦਾ ਐਲਾਨ ਕਰਦਿਆਂ ਸੂਬਾ ਸਰਕਾਰ ਤੋਂ ਆਪਣੇ ਵਾਅਦੇ ਪੂਰੇ ਕਰਨ ਅਤੇ ਜਾਬਰ ਹੱਥਕੰਡੇ ਫੌਰੀ ਤਿਆਗਣ ਦੀ ਮੰਗ ਕੀਤੀ ਗਈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin