ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਵਲੋਂ ‘ਇੰਡੀਆ:ਐਨ ਐਮਰਜਿੰਗ ਸੁਪਰਪਾਵਰ’ ਵਿਸ਼ੇ ’ਤੇ ਕਰਵਾਏ ਸਮਾਗਮ ਦੌਰਾਨ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ      (ਰਾਕੇਸ਼ ਨਈਅਰ ਚੋਹਲਾ)
ਭਾਜਪਾ ਦੇ ਸੀਨੀਅਰ ਆਗੂ ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਪ੍ਰਤੀ ਵਿਸ਼ਵ ਲੀਡਰਸ਼ਿਪ ਦਾ ਨਜ਼ਰੀਆ ਬਦਲ ਚੁੱਕਾ ਹੈ,ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿਚ ਭਾਰਤ ‘ਚ ਸਿਆਸੀ ਸਥਿਰਤਾ,ਮਜ਼ਬੂਤ ਲੀਡਰਸ਼ਿਪ ਅਤੇ ਆਬਾਦੀ ’ਚ ਨੌਜਵਾਨਾਂ ਦੀ ਹਿੱਸੇਦਾਰੀ ਨਾਲ ਸੰਭਵ ਹੋਇਆ ਹੈ।ਭਾਰਤ ਦੀ ਤਰੱਕੀ ਨੂੰ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਨੇ ਵੀ ਮਾਨਤਾ ਦਿੱਤੀ ਹੈ,ਭਾਰਤ ਨੇ ਯਕੀਨੀ ਤੌਰ ‘ਤੇ ਆਪਣੇ ਆਪ ਨੂੰ ਇੱਕ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ।ਇਹ ਤੈਅ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।ਸਰਦਾਰ ਤਰਨਜੀਤ ਸਿੰਘ ਸੰਧੂ ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਵੱਲੋਂ ਐਸ.ਐਲ ਪਬਲਿਕ ਸਕੂਲ ਵਿਖੇ ‘ਇੰਡੀਆ: ਐਨ ਐਮਰਜਿੰਗ ਸੁਪਰਪਾਵਰ’ ਵਿਸ਼ੇ ‘ਤੇ ਆਯੋਜਿਤ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ।ਉਨ੍ਹਾਂ ਰੋਟਰੀ ਕਲੱਬ ਦੇ ਪ੍ਰਧਾਨ ਰਮਿੰਦਰ ਸਿੰਘ ਸੋਢੀ,ਸਕੱਤਰ ਅਸ਼ਵਨੀ ਮਲਹੋਤਰਾ ਅਤੇ ਸਾਰੇ ਮੈਂਬਰਾਂ ਦੀ ਸਮਾਜ ਪ੍ਰਤੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।
ਸਰਦਾਰ ਸੰਧੂ ਨੇ ਕਿਹਾ ਕਿ ਹੁਣ ਸਮਾਂ ਪੱਛਮ ਤੋਂ ਪੂਰਬ ਵੱਲ ਆ ਰਿਹਾ ਹੈ।ਪਿਛਲੇ ਦਸ ਸਾਲਾਂ ਵਿੱਚ ਭਾਰਤ-ਅਮਰੀਕਾ ਸਬੰਧਾਂ ਨੇ ਇੱਕ ਮਜ਼ਬੂਤ ਭਾਈਵਾਲੀ ਦਾ ਰੂਪ ਧਾਰ ਲਿਆ ਹੈ।ਅਮਰੀਕਾ ਵਿੱਚ ਭਾਰਤੀ ਡਾਇਸਪੋਰਾ ਦਾ ਹਰ ਖੇਤਰ ਵਿੱਚ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਯੋਗਦਾਨ ਹੋਰ ਵੀ ਮਹੱਤਵਪੂਰਨ ਹੈ।ਅੱਜ ਪੁਲਾੜ,ਸਿਹਤ ਸੇਵਾਵਾਂ, ਟੈਕਨਾਲੋਜੀ ਤੋਂ ਲੈ ਕੇ ਵਪਾਰ ਤੱਕ ਵਿਚ ਭਾਰਤੀਆਂ ਦਾ ਦਬਦਬਾ ਹੈ।ਸਿਆਸੀ ਸਥਿਰਤਾ ਦੇ ਫਲਸਰੂਪ ਅਮਰੀਕਾ ਸਮੇਤ ਹੋਰ ਅਨੇਕਾਂ ਦੇਸ਼ ਭਾਰਤ ਵਿਚ ਨਿਵੇਸ਼ ਕਰ ਰਹੇ ਹਨ।ਅਜਿਹੇ ਸਮੇਂ ਵਿੱਚ ਇਹ ਨਿਵੇਸ਼ ਅੰਮ੍ਰਿਤਸਰ ਪੰਜਾਬ ਵੀ ਆਉਣਾ ਚਾਹੀਦਾ ਹੈ। ਕਿਉਂਕਿ ਅਸੀਂ ਆਪਣੇ ਅੰਮ੍ਰਿਤਸਰ ਅਤੇ ਪੰਜਾਬ ਨੂੰ ਵੀ ਖ਼ੁਸ਼ਹਾਲ ਅਤੇ ਬੁਲੰਦੀਆਂ ’ਤੇ ਲੈ ਕੇ ਜਾਣਾ ਚਾਹੁੰਦੇ ਹਾਂ।ਪੰਜਾਬੀ ਨੌਜਵਾਨਾਂ ਵਿੱਚ ਸਮਰੱਥਾ ਹੈ,ਉਨ੍ਹਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ।ਅੰਮ੍ਰਿਤਸਰ ਦੇ ਕਾਟੇਜ ਇੰਡਸਟਰੀਜ਼, ਖੇਤੀਬਾੜੀ ਉਪਜ, ਦਸਤਕਾਰੀ,ਰਸੋਈ ਆਦਿ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੇ ਕੇ ਵਿਸ਼ਵ ਸਪਲਾਈ ਲੜੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸਹੂਲਤ ਦੀ ਪੂਰੀ ਵਰਤੋਂ ਕਰਨੀ ਪਵੇਗੀ। ਅਮਰੀਕਾ ਵਿਚ ਹਵਾਈ ਜਹਾਜ਼ਾਂ ਦਾ ਬਾਲਣ ਅਤੇ ਸੜਕਾਂ ਬਣਾਉਣ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਸ ਅਮਰੀਕੀ ਕੰਪਨੀ ਦਾ ਸੀਈਓ ਪੰਜਾਬੀ ਹੈ।ਡਾ.ਚੰਦ,ਡਾ.ਰਤਨ ਲਾਲ,ਨਿੱਕੀ ਹੈਰੀ ਦੇ ਪਿਤਾ,ਇਹ ਸਾਰੇ ਪੰਜਾਬ ਐਗਰੀਕਲਚਰਲ ਸਕੂਲ ਦੇ ਸਾਬਕਾ ਵਿਦਿਆਰਥੀ ਹਨ। ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਉਤਸੁਕ ਹਨ।ਅੱਜ ਉਹ ਸਮਾਂ ਆ ਗਿਆ ਹੈ ਜਦੋਂ ਭਾਰਤੀ ਵਿਦੇਸ਼ਾਂ ਤੋਂ ਆਪਣੀ ਮਾਤ ਭੂਮੀ ਨੂੰ ਪਰਤਣਗੇ। ਸਾਨੂੰ ਆਪਣੀ ਸਿੱਖਿਆ ਵਿੱਚ ਹੁਨਰ ਨੂੰ ਪਹਿਲ ਦੇਣੀ ਹੋਵੇਗੀ। ਨੌਜਵਾਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਬਾਹਰ ਜਾਣ ਦੀ ਇਹ ਕਾਹਲੀ ਜਲਦੀ ਖ਼ਤਮ ਹੋਣ ਵਾਲੀ ਹੈ। ਕਿਉਂਕਿ ਭਾਰਤੀ ਅਰਥਵਿਵਸਥਾ ਇੱਕ ਬੇਮਿਸਾਲ ਅਤੇ ਕ੍ਰਾਂਤੀਕਾਰੀ ਸਕਾਰਾਤਮਿਕ ਪੜਾਅ ਵਿੱਚ ਹੈ। ਸਿਰਫ਼ ਮਜ਼ਬੂਤ ਲੀਡਰਸ਼ਿਪ, ਦ੍ਰਿੜ੍ਹ ਇਰਾਦੇ, ਜਾਗਰੂਕਤਾ ਅਤੇ ਸਿੱਖਿਆ ਵਿਚ ਵਕਤ ਅਨੁਸਾਰ ਤਬਦੀਲੀ ਦੀ ਲੋੜ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin