ਮੋਗਾ ( Manpreet singh)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਲਈ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ। ਵੋਟ ਪ੍ਰਤੀਸ਼ਤਾ ਨੂੰ 70 ਤੋਂ ਪਾਰ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਵਿੱਚ ਵੋਟ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਹਾਇਕ ਕਮਿਸ਼ਨਰ (ਜ਼)-ਕਮ-ਜ਼ਿਲ੍ਹਾ ਸਵੀਪ ਅਫ਼ਸਰ ਸ਼ੁਭੀ ਆਂਗਰਾ ਦੀ ਅਗਵਾਈ ਹੇਠ ਸਵੀਪ ਸੈੱਲ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ। ਗੁਰਪ੍ਰੀਤ ਸਿੰਘ ਘਾਲੀ ਸਹਾਇਕ ਸਵੀਪ ਨੋਡਲ ਅਫ਼ਸਰ ਮੋਗਾ ਵਜੋਂ, ਤਹਿਸੀਲਦਾਰ ਚੋਣਾਂ ਸ੍ਰ. ਬਰਜਿੰਦਰ ਸਿੰਘ ਸਵੀਪ ਕੋਆਰਡੀਨੇਟਰ ਵਜੋਂ, ਪ੍ਰਭਦੀਪ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸਵੀਪ ਗਤੀਵਿਧੀਆਂ ਦੀ ਪ੍ਰੈਸ ਕਵਰੇਜ਼ ਵਜੋਂ, ਸਵੀਪ ਟੀਮ ਦੇ ਮੈਂਬਰ ਐਸ.ਕੇ. ਬਾਂਸਲ ਐਨ.ਜੀ.ਓ. ਮੈਂਬਰ, ਭਾਵਨਾ ਸਵੀਪ ਦੀਆਂ ਆਨਲਾਈਨ ਗਤੀਵਿਧੀਆਂ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਚਾਰੋਂ ਅਲੱਗ ਅਲੱਗ ਹਲਕਿਆਂ ਦੇ ਸਵੀਪ ਨੇੋਡਲ ਅਫ਼ਸਰ ਕੁਲਵਿੰਦਰ ਸਿੰਘ, ਸੰਜੀਵ ਕੁਮਾਰ, ਅਮਨਦੀਪ ਗੋਸੁਆਮੀ, ਅਮਰਵੀਪ ਸਿੰਘ ਡਾ. ਪਰਮਿੰਦਰ ਸਿੰਘ ਤੋਂ ਇਲਾਵਾ ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਵੀ ਇਸ ਕਾਰਜ ਵਿੱਚ ਲੱਗੇ ਹੋਏ ਹਨ।
ਜ਼ਿਲ੍ਹਾ ਮੋਗਾ ਵਿੱਚ ਨੌਜਵਾਨ ਵੋਟਰਾਂ ਦੇ ਸਵੀਪ ਆਈਕਨਜ਼ ਗਿੱਲ ਰੌਂਤਾ, ਨੌਜਵਾਨ ਲੜਕੀਆਂ ਦੇ ਸਵੀਪ ਆਈਕਨਜ਼ ਮੈਡਮ ਜ਼ਸਪ੍ਰੀਤ ਕੌਰ ਜੱਸ ਢਿੱਲੋਂ, 40 ਤੋਂ ਉੱਪਰ ਦੀ ਉਮਰ ਦੀਆਂ ਅੋਰਤਾਂ ਦੇ ਸਵੀਪ ਆਈਕਨਜ਼ ਮੈਡਮ ਅਨਮੋਲ ਸ਼ਰਮਾ, ਟ੍ਰਾਂਸਜੈਂਡਰਜ਼ ਦੇ ਸਵੀਪ ਆਈਕਨਜ ਬੌਬੀ ਮਹੰਤ, ਤੇਜਿੰਦਰਪਾਲ ਸਿੰਘ ਤੂਰ ਏਸ਼ੀਅਨ ਖਿਡਾਰੀ ਖਿਡਾਰੀਆਂ ਦੇ ਸਵੀਪ ਆਈਕਨਜ਼ ਵਜੋਂ ਕੰਮ ਕਰ ਰਹੇ ਹਨ। ਚਾਰੋਂ ਹਲਕਿਆਂ ਦੇ ਐਸ.ਡੀ.ਐਮ.ਜ਼ ਸਵੀਪ ਇੰਚਾਰਜਾਂ ਵਜੋਂ ਕੰਮ ਕਰ ਰਹੇ ਹਨ। ਮੋਗਾ ਜ਼ਿਲ੍ਹੇ ਦੇ 500 ਤੋਂ ਵਧੇਰੇ ਸਕੂਲਾਂ ਅਤੇ 70 ਤੋਂ ੳਧੇਰੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਈ.ਐਲ.ਸੀ. (ਇਲੈਕਟੋਰਲ ਲਿਟਰੇਸੀ ਕਲੱਬਾਂ) ਦੇ ਸਵੀਪ ਇੰਚਾਰਜ ਲੱਗੇ ਹੋਏ ਹਨ ਜਿਹੜੇ ਕਿ ਐਕਟਵਿ ਮੋਡ ਵਿੱਚ ਹਨ। ਐਨ.ਜੀ.ਓ.ਜ਼ , ਯੂਥ ਕਲੱਬ ਵੀ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਸਹਾਇਤਾ ਕਰ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਵਿੱਚ ਨਵੇਂ ਹਰ ਤਰ੍ਹਾਂ ਦੇ ਵੋਟਰਾਂ ਖਾਸ ਕਰਕੇ ਦਿਵਿਆਂਗ, ਬਿਰਧ, ਟ੍ਰਾਂਸਜੈਂਡਰ ਅਤੇ ਨਵੇਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਾਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਲੋਕਤੰਤਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਐਪ, ਦਿਵਿਆਂਗ ਵੋਟਰਾਂ ਦੀ ਮੱਦਦਗਾਰ ਸਕਸ਼ਮ ਐਪ ਤੋਂ ਇਲਾਵਾ ਹੈਲਪਲਾਈਨ ਨੰਬਰ 1950 ਬਾਰੇ ਵੀ ਜਾਗਰੂਕਤਾ ਦਿੱਤੀ ਜਾ ਰਹੀ ਹੈ।
Leave a Reply