ਸੰਗਰੂਰ – ਨਕਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ 20 ਬੰਦਿਆਂ ਦੀਆਂ ਦੁਖਦਾਈ ਮੌਤਾਂ ਤੇ ਪੰਜਾਬ ਦੀ ਸੀਟੂ ਕਮੇਟੀ ਨੇ ਗਹਿਰੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਸੀਟੂ ਦੇ ਸੁਬਾਈ ਜਰਨਲ ਸਕੱਤਰ ਸਾਥੀ ਚੰਦਰ ਸ਼ੇਖਰ, ਸੀਟੂ ਦੀ ਪ੍ਰਮੁੱਖ ਆਗੂ ਭੈਣ ਉਸ਼ਾ ਰਾਣੀ,ਜਿਲਾ ਪ੍ਰਧਾਨ ਜੋਗਿੰਦਰ ਸਿੰਘ ਔਲਖ,ਸਕੱਤਰ ਇੰਦਰਪਾਲ ਪੁੰਨਾਵਾਲ, ਨਿਰਮਾਣ ਮਜਦੂਰ ਯੂਨੀਅਨ ਦੇ ਮੁੱਖ ਜਿਲਾ ਕਨਵੀਨਰ ਵਰਿੰਦਰ ਕੁਮਾਰ ਕੌਸ਼ਿਕ, ਆਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲਾ ਪ੍ਰਧਾਨ ਭੈਣ ਕਰਿਸ਼ਨਜੀਤ ਅਤੇ ਜਰਨਲ ਸਕੱਤਰ ਭੈਣ ਮਨਦੀਪ ਕੋਰ ਨੇ ਇਸ ਗੈਰ ਮਨੁੱਖੀ ਕਾਰੇ ਲਈ ਪੰਜਾਬ ਸਰਕਾਰ, ਜਿਲਾ ਪ੍ਰਸਾਸ਼ਨ ਨੂੰ ਜਵਾਬਦੇਹ ਠਹਿਰਾਇਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕੀ ਇੰਨਾਂ ਵੱਡਾ ਜਥੇਬੰਦ ਧੰਦਾ ਕੀ ਕੁਰੱਪਟ ਅਧਿਕਾਰੀਆਂ ਦੀ ਭਾਈਵਾਲੀ ਤੋਂ ਬਿਨਾ ਚਲ ਰਿਹਾ ਸੀ ? ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦੇਣਾ, ਜਿੰਮੇਵਾਰ ਅਧਿਕਾਰੀਆ ਦੀ ਮਿਲੀਭੁਗਤ ਨੂੰ ਨੰਗਿਆਂ ਕਰਕੇ ਸਜਾਵਾਂ ਸੁਨਿਸ਼ਚਤ ਕਰਨਾ ਅਤੇ ਹਰ ਪੀੜਤ ਪਰਿਵਾਰ ਨੂੰ 50-50 ਲਖ ਰੂਪਏ ਦਾ ਮੁਆਵਜਾ ਅਤੇ ਪ੍ਰਭਾਵਿਤ ਬੰਦਿਆ ਦੇ ਮੁਫਤ ਇਲਾਜ਼ ਤੋਂ ਇਲਾਵਾ ਪੀੜਤ ਪਰਿਵਾਰਾ ਦੇ ਇਕੱ-ਇਕੱ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੇ ਜਾਣਾ ਯਕੀਨੀ ਬਨਾਉਣਾ ਚਾਹੀਦਾ ਹੈ।
Leave a Reply