ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਜਿਲਾ ਸੰਗਰੂਰ ਦੇ ਮਹਾਨ ਧਾਰਮਿਕ ਅਸਥਾਨ ਮਸਤੂਆਣਾ ਸਾਹਿਬ ਵਿਖੇ ਸਾਬਕਾ ਸੈਨਿਕਾਂ ਦੀ ਸੰਯੁਕਤ ਜਵਾਨ ਮੋਰਚਾ ਦੀ ਅਗਵਾਈ ਹੇਠ ਵੱਡੀ ਮੀਟਿੰਗ ਹੋਈ ਜਿਸ ਵਿੱਚ ਜਿਸ ਵਿਚ ਪੰਜਾਬ,ਹਰਿਆਣਾ,ਦਿੱਲੀ ਤੇ ਯੂਪੀ ਦੇ ਸਾਬਕਾ ਸੈਨਿਕਾਂ ਨੇ ਹਾਜ਼ਰੀ ਲਗਵਾਈ ਉੱਥੇ ਸਾਰਿਆਂ ਬੁਲਾਰਿਆਂ ਨੇ ਦੇਸ਼ ਵਿਚ ਵੱਧਦੇ ਭਿ੍ਰਸਟਾਚਾਰ, ਮਹਿੰਗਾਈ ਖੇਤੀ ਦਾ ਘਾਟੇ ਵਿਚ ਜਾਣਾ, ਨਸ਼ਿਆ ਦੇ ਵਗਦੇ ਵਹਿਣ ਨੂੰ ਠੱਲ ਪਾਉਣ ਬਾਰੇ ਵਿਚਾਰ ਸਾਂਝੇ ਕੀਤੇ। ਬੱਚਿਆ ਦਾ ਬਹੁਤਾਤ ਵਿਚ ਵਿਦੇਸ਼ ਜਾਣਾ ਲੋਕਾਂ ਨਾਲ ਹੋ ਰਹੀ ਧੱਕੇ ਸ਼ਾਹੀ ਮੁੱਦਾ ਰਿਹਾ। ਵੋਟਾਂ ਵਿਚ ਹੋਸ਼ ਨਾਲ ਚੰਗੇ ਉਮੀਦਵਾਰ ਚੁਣਨ ਬਾਰੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ। ਸਾਬਕਾ ਸੈਨਿਕਾਂ ਦੇ ਲਟਕਦੇ ਮਸਲੇ ਤੇ ਇਕਜੁੱਟ ਹੋਣ ਬਾਰੇ ਸੁਨੇਹਾ ਪੁੱਜਦਾ ਕੀਤਾ। ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਫਿਕਰ ਜਾਹਿਰ ਕੀਤਾ। ਜਿਹੜੇ ਕਿਸਾਨ ਅੰਨ ਪੈਦਾ ਕਰਦੇ ਹਨ ਤੇ ਜਵਾਨ ਦੇਸ਼ ਦੀਆਂ ਹੱਦਾਂ ਤੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀ ਰਾਖੀ ਕਰ ਰਹੇ ਹਨ ਹੱਕੀ ਮੰਗਾਂ ਲਈ ਸੰਘਰਸ਼ੀ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਸਰਕਾਰਾਂ ਕਾਰਪੋਰੇਟ ਜਗਤ ਦੇ ਹੱਕ ਪੂਰਣ ਵਿਚ ਲੱਗੀਆ ਨੇ। ਭ੍ਰਿਸ਼ਟ ਸਿਸਟਮ ਦੇਸ਼ ਨੂੰ ਘੁਣ ਦੀ ਤਰਾਂ ਖਾ ਗਿਆ ਇਸ ਬਾਰੇ ਚਿੰਤਾ ਜਾਹਿਰ ਕੀਤੀ ਕਿਵੇ ਸਰਕਾਰ ਕਿਸਾਨੀ ਅੰਦੋਲਨ ਵਿੱਚ ਫੁੱਟ ਪਵਾ ਕੇ ਉਸ ਦੀ ਚੜਤ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਵੱਖ ਵੱਖ ਬੁਲਾਰਿਆ ਵਿਚ ਸ: ਪਰਮਜੀਤ ਸਿੰਘ ਢੀਂਡਸਾ,ਸਵਾਮੀ ਦਯਾ ਸੰਕਰ, ਸੂਬੇਦਾਰ ਵੀਰ ਸਿੰਘ ਚੌਹਾਨ,ਫਲਾਇੰਗ ਅਫਸਰ ਕਮਲ ਵਰਮਾ, ਸ:ਬਲਵਿੰਦਰ ਸਿੰਘ,ਅਜੈਬ ਸਿੰਘ,ਅਵਤਾਰ ਸਿੰਘ ਫਕਰਸਰ,ਕੈਪਟਨ ਨੰਦ ਲਾਲ,ਜਗਦੀਸ਼ ਗੋਇਲ, ਸ਼ਾਮ ਲਾਲ, ਤੇ ਚਮਕੌਰ ਸਿੰਘ ਫੌਜੀ ਆਦਿ ਨੇ ਸੰਬੋਧਨ ਕੀਤਾ ਸੰਯੁਕਤ ਜਵਾਨ ਮੋਰਚਾ ਦੇ ਆਗੂ ਭਾਈ ਸ਼ਮਸ਼ੇਰ ਸਿੰਘ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਸ: ਸੁਖਦੇਵ ਸਿੰਘ ਚੇਅਰਮੈਨ ਮਾਲਵਾ ਜੋਨ ਨੇ ਆਏ ਹੋਏ ਸਾਬਕਾ ਸੈਨਿਕ ਨੂੰ ਜੀ ਆਇਆ ਆਖਿਆ ਤੇ ਇਕਜੁੱਟ ਹੋਣ ਲਈ ਅਪੀਲ ਵੀ ਕੀਤੀ। ਇਨਾਂ ਤੋ ਇਲਾਵਾ ਸ: ਕਿਰਪਾਲ ਸਿੰਘ ਬਾਦੀਆ, ਸ: ਅਜਮੇਰ ਸਿੰਘ ਧੂਰੀ,ਕੈਪਟਨ ਗੁਲਾਬ ਸਿੰਘ,ਕੈਪਟਨ ਸਿਕੰਦਰ ਸਿੰਘ, ਕੈਪਟਨ ਹਰਭਜਨ ਸਿੰਘ,ਗੁਰਮੀਤ ਸਿੰਘ ਕਾਲਾਝਾੜ, ਸੂਬੇਦਾਰ ਤੇਜਾ ਸਿੰਘ,ਰਿਸ਼ੀ ਧੂਰੀ,ਲਖਵਿੰਦਰ ਸਿੰਘ,ਬਲਵੀਰ ਸਿੰਘ ਖੰਡੂਰ, ਸੂਬੇਦਾਰ ਹਰੀ ਸਿੰਘ,
ਸੂਬੇਦਾਰ ਮੇਜਰ ਅਮਰੀਕ ਸਿੰਘ,ਜਗਵੀਰ ਸਿੰਘ,ਦਲੀਪ ਸਿੰਘ,ਲੇਖਰਾਜ,ਆਤਮਾ ਸਿੰਘ, ਪ੍ਰਿੰਸੀਪਲ ਨਾਜਰ ਸਿੰਘ ਚਾਹਲ, ਸਰਪੰਚ ਰਣਜੀਤ ਸਿੰਘ ਖੇੜੀ,ਕੈਪਟਨ ਬੰਤ ਸਿੰਘ, ਸੂਬੇਦਾਰ ਮੇਲਾ ਸਿੰਘ,ਕੈਪਟਨ ਰੱਤੀ ਰਾਮ ਸ਼ਰਮਾ,ਸ: ਬਲਵਿੰਦਰ ਸਿੰਘ ਤੇ ਇਲਾਕੇ ਦੇ ਹੋਰ ਸਾਬਕਾ ਸੈਨਿਕਾਂ ਨੇ ਹਾਜਰੀ ਲਗਵਾਈ।

Leave a Reply

Your email address will not be published.


*