ਦਿੱਲੀ/::::::::::::::::::::::: ਦਲਜੀਤ ਸਿੰਘ ਰੰਧਾਵਾ ਰਾਸ਼ਟਰੀ ਪ੍ਰਧਾਨ ਵੂਮੈਨ ਵਿੰਗ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਵਾਹਰ ਭਵਨ, ਦਿੱਲੀ ਵਿਖੇ ਕਿਸਾਨ ਜੱਥੇਬੰਦੀਆਂ ਅਤੇ ਮਜ਼ਦੂਰ ਜੱਥੇਬੰਦੀਆਂ ਦੀ ਇੱਕ ਰਾਸ਼ਟਰੀ ਐਮਰਜੈਂਸੀ ਮੀਟਿੰਗ ਹੋਈ। ਇਸ ਵਿੱਚ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਅੱਜ ਦੀ ਇਸ ਮੀਟਿੰਗ ਵਿੱਚ ਮੋਰਚੇ ਵਿੱਚ ਸਮੂਹਿਕ ਲੀਡਰਸ਼ਿਪ ਨੂੰ ਮਾਨਤਾ ਦਿੰਦੇ ਹੋਏ ਮੁੱਖ ਤੌਰ ‘ਤੇ ਬਣਾਏ ਗਏ ਮੁੱਖੀਆਂ ਵਿੱਚ ਜਸਬੀਰ ਸਿੰਘ ਭਾਟੀ, ਆਤਮਜੀਤ ਸਿੰਘ, ਰਾਜਬੀਰ ਸਿੰਘ, ਡਾ. ਰਾਜਾਰਾਮ ਤ੍ਰਿਪਾਠੀ, ਗੁਰਮੁੱਖ ਸਿੰਘ, ਸੁਦੇਸ਼ ਖੁੰਡੇਲਾ, ਭਗਵਾਨ ਪਾਲ ਸਿੰਘ, ਭੁਪਾਲ ਸਿੰਘ ਚੌਧਰੀ ਸ਼ਾਮਲ ਹੋਏ। ਇਸ ਅਹਿਮ ਕੌਮੀ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ ਉੱਤੇ C2+50%, ਕਿਸਾਨਾਂ ਦੀਆਂ ਮੰਗਾਂ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਹੋਰ ਸਿਫ਼ਾਰਸ਼ਾਂ (ਫ਼ਸਲਾਂ ਦਾ ਬੀਮਾ, ਲਾਗਤ ਮੁੱਲ ਆਦਿ) ਸਮੇਤ ਫ਼ਸਲੀ ਖ਼ਰੀਦ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਮਨਰੇਗਾ ਮਜ਼ਦੂਰਾਂ ਨੂੰ 200 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ, 700 ਰੁਪਏ ਦਿਹਾੜੀ, ਭੂਮੀ ਗ੍ਰਹਿਣ ਕਾਨੂੰਨ 2013 ਤਹਿਤ ਜ਼ਮੀਨ ਐਕਵਾਇਰ ਕਰਨ ਦਾ ਫ਼ਾਰਮੂਲਾ ਤੈਅ ਕਰਨ ਅਤੇ ਪਾਣੀ ਦੀ ਸਪਲਾਈ ਲਈ ਦਰਿਆਵਾਂ ਨੂੰ ਜੋੜਨ ਦੇ ਪ੍ਰਾਜੈਕਟ ‘ਤੇ ਕੰਮ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸਮੂੰਹ ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਅਤੇ ਜੰਗਲਾਤ ਸੰਭਾਲ ਐਕਟ 2023 ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਸੌਂਪਣ ਦਾ ਪ੍ਰਸਤਾਵ ਪਾਸ ਕੀਤਾ।
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ 2024 ਨੂੰ ਸਮੂਹ ਕਿਸਾਨ ਮਜ਼ਦੂਰ ਜੱਥੇਬੰਦੀਆਂ #ਐਮਐਸਪੀ ਲਾਗੂ ਕਰਨ ਦੀ ਗਰੰਟੀ ਕਨੂੰਨ #ਕਰਜ਼ਾ ਮੁਕਤੀ ਪੁਰ ਧਾਮ #ਬੀਜੇਪੀ_ਹਟਾਓ_ਦੇਸ਼_ਬਚਾਓ_ਬਚਾਓ_ਬੱ ਚਾਓ_ਦੇਸ਼_ਬਚਾਓ_ਵਿੱਚ_ਬੱਚਾਓ_ਬੱਚਾ ਓ_ਦੇ_ਵਾਲੇ #ਐਸਐਸਪੀ ਲਾਗੂ ਗਰੰਟੀ ਕਨੂੰਨ ਨੂੰ ਲੈ ਕੇ ਸਾਰੇ ਬਲਾਕਾਂ, ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੇ।
ਇਸ ਮੌਕੇ ਆਤਮਜੀਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਲੋਕਸ਼ਾਹੀ) ਡਾ. ਰਾਜਾਰਾਮ ਤ੍ਰਿਪਾਠੀ ‘ਆਲ ਇੰਡੀਆ ਫਾਰਮਰਜ਼ ਫੈਡਰੇਸ਼ਨ’ (ਆਈਫਾ) ਦੇ ਰਾਸ਼ਟਰੀ ਕਨਵੀਨਰ, ਜਸਬੀਰ ਸਿੰਘ ਭਾਟੀ ਨੈਸ਼ਨਲ ਫਾਰਮਰਜ਼ ਆਰਗੇਨਾਈਜ਼ੇਸ਼ਨ,
ਵਰਿੰਦਰ ਸਿੰਘ ਹੁੱਡਾ ਭਾਰਤੀ ਕਿਸਾਨ ਯੂਨੀਅਨ (ਕਿਸਾਨ ਸਰਕਾਰ), ਗੁਰਮੁੱਖ ਸਿੰਘ ਵਿਰਕ ਅੰਨਦਾਤਾ ਕਿਸਾਨ ਯੂਨੀਅਨ, ਗੁਰਨਾਮ ਸਿੰਘ ਜੱਬਰ ਕਿਸਾਨ ਸਮਾਜ ਸੰਗਠਨ ਹਰਿਆਣਾ, ਭਗਵਾਨ ਪਾਲ ਸਿੰਘ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ, ਓਮ ਪ੍ਰਕਾਸ਼ ਪ੍ਰਧਾਨ ਟੋਲ ਹਟਾਓ ਸੰਘਰਸ਼ ਸਮਿਤੀ, ਸੇਵਾ ਸਿੰਘ ਆਰੀਆ ਬੀਕੇਯੂ ਹਰਿਆਣਾ, ਰਾਜਬੀਰ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਯੁਕਤ ਯੂਨੀਅਨ, ਦਲਜੀਤ ਕੌਰ ਰੰਧਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਸੁਮਿਤ ਚਿਕਾਰਾ ਕਿਸਾਨ ਮਜ਼ਦੂਰ ਉਥਾਨ ਮੋਰਚਾ, ਸੁਦੇਸ਼ ਕੰਡੇਲਾ ਕਿਸਾਨ ਮਹਿਲਾ ਸੰਗਠਨ, ਸ਼ਿਵਕਾਂਤ ਗੋਰਖਪੁਰੀ ਵਿਸ਼ਵ ਤਬਦੀਲੀ ਮਿਸ਼ਨ ਅਚਾਰੀਆ, ਵੀਰ ਮਹਿੰਦਰ ਪ੍ਰਕਾਸ਼ ਸਿੰਘ ਕਿਸਾਨ ਮਜ਼ਦੂਰ ਯੂਨੀਅਨ (ਵੀਰ), ਰਾਮ ਮੇਹਰ ਮਲਿਕ ਵੋਟਰ ਜਾਗਰੂਕਤਾ ਸੰਸਥਾ, ਮਹੇਸ਼ ਮਾਨਵ ਓਬੀਸੀ ਫਰੰਟ ਆਫ਼ ਇੰਡੀਆਂ, ਮਨੋਜ ਸਹਿਰਾਵਤ ਦਰਵੇਸ਼ ਗ੍ਰਾਮ ਸਵਰਾਜ ਕਿਸਾਨ ਮੋਰਚਾ, ਕੇਪੀ ਸਿੰਘ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਰਾਸ਼ਟਰਵਾਦੀ), ਮਹਿੰਦਰ ਸਿੰਘ ਰਾਣਾ ਚੇਅਰਮੈਨ ਦਿੱਲੀ,ਜਸਪਾਲ ਚੌਹਾਨ ਉੱਤਰਾਖੰਡ ਕਿਸਾਨ ਯੂਨੀਅਨ, ਰਣਧੀਰ ਸਿੰਘ ਪੰਨੂ ਹਰਿਆਣਾ ਭਾਰਤੀ ਕਿਸਾਨ ਮਜ਼ਦੂਰ ਸੰਯੁਕਤ ਯੂਨੀਅਨ, ਸੱਜਣ ਕੁਮਾਰ ਨੈਸ਼ਨਲ ਲੇਬਰ ਫਾਰਮਰ ਫੋਰਮ, ਕੋਟੀ ਰੈਡੀ ਸਕੱਤਰ ਜਨਰਲ ਸੀ.ਆਈ.ਐਸ.ਐਫ, ਭੋਪਾਲ ਸਿੰਘ ਚੌਧਰੀ ਕਿਸਾਨ ਮੰਚ ਉਤਰਾਖੰਡ, ਰਾਜਿੰਦਰ ਯਾਦਵ ਭਾਰਤੀ ਕਿਸਾਨ ਸੰਗਠਨ, ਰਵੀ ਬਾਲੀ ਭਾਰਤੀ ਸਮਾਜ ਮੋਰਚਾ ਪੰਜਾਬ, ਟੀਪੀਸੀ ਰਾਜੂ ਆਲ ਇੰਡੀਆ ਕਿਸਾਨ ਤੇਲੰਗਾਨਾ, ਸੰਜੇ ਨਾਥ ਸਿੰਘ ਸਮਾਜ ਸੇਵਕ, ਮੇਹਰਬਾਨ ਅਲੀ ਭਾਰਤੀ ਕਿਸਾਨ ਮਜ਼ਦੂਰ ਉਥਾਨ ਯੂਨੀਅਨ, ਸਮੀਰ ਕੁਮਾਰ ਸਾਹਾ ਭਾਰਤੀ ਕਿਸਾਨ ਸੰਗਠਨ ਓਡੀਸ਼ਾ ਆਦਿ ਹਾਜ਼ਰ ਸਨ।
Leave a Reply