ਅੰਮ੍ਰਿਤਸਰ ਪੁਲਿਸ ਵੱਲੋਂ ਵਰਦੀ ਪਹਿਨੀ ਇੱਕ ਫਰਜ਼ੀ ਆਰਮੀ ਅਫ਼ਸਰ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਡਾ. ਪ੍ਰਗਿਆ ਜੈਨ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆ, ਏ.ਡੀ.ਸੀ.ਪੀ. ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਰਿੰਦਰ ਸਿੰਘ, ਏ.ਸੀ.ਪੀ. ਸੈਂਟਰਲ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਇੰਦਰ ਸਿੰਘ, ਮੁੱਖ ਅਫ਼ਸਰ ਥਾਣਾ ਡੀ-ਡਵੀਜਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਇੰਚਾਰਜ਼ ਪੁਲਿਸ ਚੌਂਕੀ ਸ਼੍ਰੀ ਦੁਰਗਿਆਣਾ ਮੰਦਿਰ ਸਮੇਤ ਸਾਥੀ ਕਰਮਚਾਰੀ ਏ.ਐਸ.ਆਈ. ਸੁਖਦੇਵ ਸਿੰਘ ਵੱਲੋਂ ਫਰਜ਼ੀ ਅਰਮੀ ਅਫ਼ਸਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ ਹੈ।
 ਪੁਲਿਸ ਪਾਰਟੀ ਵੱਲੋਂ ਵਰਦੀ ਪਹਿਨੇ ਇੱਕ ਫਰਜ਼ੀ ਆਰਮੀ ਅਫ਼ਸਰ, ਜਿਸਦਾ ਨਾਮ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੀਕਨਾ, ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਨੂੰ ਕਾਬੂ ਕੀਤਾ ਹੈ।
ਪੁਲਿਸ ਪਾਰਟੀ ਵੱਲੋਂ ਪੁਖਤਾ ਸੂਚਨਾਂ ਦੇ ਅਧਾਰ ਤੇ ਗੋਲ ਬਾਗ ਦੇ ਖੇਤਰ ਤੋਂ ਇੱਕ ਵਿਅਕਤੀ ਜਿਸਨੇ ਫੌਜ਼ ਦੇ ਮੇਜ਼ਰ ਰੈਂਕ ਦੀ ਵਰਦੀ ਪਾਈ ਹੋਈ ਸੀ ਤੇ ਮੋਢਿਆਂ ਤੇ ਫ਼ੌਜੀ ਬੈਗ ਵੀ ਪਾਇਆ ਹੋਇਆ ਸੀ, ਉਸ ਨੂੰ ਕਾਬੂ ਕਰਕੇ ਫੌਜ ਦੇ ਵਿੱਚ ਹੋਣ ਸਬੰਧੀ ਪਰੂਫ ਦੀ ਮੰਗ ਕੀਤੀ ਜੋ ਪੇਸ਼ ਨਹੀ ਕਰ ਸਕਿਆ।
 ਦੋਰਾਨੇ ਪੁੱਛਗਿੱਛ ਇਸਨੇ ਦੱਸਿਆ ਕਿ ਉਹ, ਕਾਫ਼ੀ ਸਮੇਂ ਤੋਂ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਪਾ ਕੇ ਆਮ ਜਨਤਾ ਨੂੰ ਪ੍ਰਭਾਵਿਤ ਕਰਦਾ ਹੈ ਕਿ ਉਹ ਫੌਜ਼ ਵਿੱਚ ਵੱਡਾ ਅਫ਼ਸਰ ਹੈ। ਜਿਸਨੇ ਇਹ ਵੀ ਦੱਸਿਆ ਕਿ ਉਸਨੇ, ਇਹ ਵਰਦੀਆਂ ਦੇਹਰਾਦੂਨ ਤੋਂ ਲਈਆਂ ਸਨ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਏ ਵਿੱਚ ਅਤੇ ਅੰਮ੍ਰਿਤਸਰ ਆਰਮੀ ਕੈਂਟ ਵਿਖੇ ਵੀ ਗਿਆ ਸੀ।
 ਜੋ ਇਸ ਵਿਅਕਤੀ ਪਾਸੋਂ ਜੋ ਪਹਿਚਾਣ ਪੱਤਰ ਮਿਲੇ ਹਨ, ਜੋ ਇਹਨਾਂ ਪਹਿਚਾਣ ਪੱਤਰਾਂ/ਦਸਤਾਵੇਜ਼ਾਂ ਸਬੰਧੀ ਜਾਂਚ ਜਾਰੀ ਹੈ। ਇਸ ਤੇ ਮੁਕੱਦਮਾਂ ਨੰਬਰ 11 ਮਿਤੀ 10.3.2024 ਜੁਰਮ 420,171,140,467,468,471 ਭ:ਦ:,  Official Secret Act, Section 06 (a), 1923, ਥਾਣਾ ਡੀ-ਡਵੀਜਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਸਦੇ ਮਨਸੂਬੇ ਬਾਰੇ ਸਪਸ਼ਟ ਕੀਤਾ ਜਾਵੇਗਾ।

Leave a Reply

Your email address will not be published.


*