ਆਉਣ ਵਾਲੀਆਂ ਲੋਕ ਸਭਾ ਚੋਣਾਂ ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਮਹਾਨ ਭਾਰਤ ਦੀ ਸਿਰਜਣਾ ਲਈ ਹਨ: ਸ਼ਾਹ

ਲੁਧਿਆਣਾ / ਜਲੰਧਰ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਜਲਗਾਓਂ ‘ਚ ਯੁਵਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਮਹਾਨ ਭਾਰਤ ਦੀ ਸਿਰਜਣਾ ਲਈ ਹਨ। ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਸ਼ਾਹ ਦਾ ਮੰਨਣਾ ਹੈ ਕਿ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਨੌਜਵਾਨਾਂ ਦਾ ਉੱਜਵਲ ਭਵਿੱਖ, ਮਹਾਨ ਭਾਰਤ ਦੀ ਸਿਰਜਣਾ ਅਤੇ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਾ ਹੈ।  ਜੇਕਰ ਅਸੀਂ ਪਿਛਲੇ 10 ਸਾਲਾਂ ‘ਤੇ ਇੱਕ ਸਰਸਰੀ ਨਜ਼ਰ ਮਾਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਸਰਕਾਰ ਨੇ ਨੌਜਵਾਨਾਂ ਲਈ ਪੁਲਾੜ ਤੋਂ ਸੈਮੀਕੰਡਕਟਰ, ਡਿਜੀਟਲ ਤੋਂ ਡਰੋਨ ਤੱਕ, ਏਆਈ ਤੋਂ ਟੀਕੇ ਤੱਕ ਅਤੇ 5ਜੀ ਤੋਂ ਫਿਨਟੈਕ ਤੱਕ ਦੇ ਦਰਵਾਜ਼ੇ ਖੋਲ੍ਹੇ ਹਨ, ਜੋ ਬੇਮਿਸਾਲ ਕੰਮ ਕੀਤਾ ਹੈ। ਕੰਮ ਦੇਸ਼ ਨੂੰ 2035 ਤੱਕ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2036 ਵਿੱਚ ਓਲੰਪਿਕ ਦੇ ਆਯੋਜਨ ਤੋਂ ਲੈ ਕੇ 2040 ਵਿੱਚ ਭਾਰਤੀ ਪੁਲਾੜ ਯਾਤਰੀਆਂ ਨੂੰ ਚੰਦਰਮਾ ‘ਤੇ ਭੇਜਣ ਤੱਕ ਦਾ ਸਫ਼ਰ ਪੂਰਾ ਹੋ ਜਾਵੇਗਾ ਕਿਉਂਕਿ ਇਹ ਮੋਦੀ ਦੀ ਗਾਰੰਟੀ ਹੈ।

Leave a Reply

Your email address will not be published.


*