ਚੰਡੀਗੜ੍ਹ, 8 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਅਤੇ ਕਰਨਾਲ ਦੇ ਲਈ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਹਿਲਾਂ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫਤ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਪ੍ਰੋਗ੍ਰਾਮ ਨੂੰ ਵਰਚੂਲੀ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਮਹਾਸ਼ਿਵਰਾਤਰੀ ਪਰਵ ਹੈ, ਇਹ ਕੋਸ਼ਿਸ਼ ਕੀਤੀ ਜਾਵੇ ਕਿ ਅੱਜ ਇਲੈਕਟ੍ਰਿਕ ਸਿਟੀ ਬੱਸਾਂ ਸ਼ਹਿਰ ਦੇ ਸ਼ਿਵ ਮੰਦਿਰਾਂ ਦੇ ਕੋਲ ਤੋਂ ਹੋ ਕੇ ਲੰਘਣਗੀਆਂ ਤਾਂ ਜੋ ਸ਼ਰਧਾਲੂਆਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ। ਮੁੱਖ ਮੰਤਰੀ ਨੇ ਪੰਚਕੂਲਾ ਅਤੇ ਕਰਨਾਲ ਦੇ ਲੋਕਾਂ ਨੁੰ ਸਿਟੀ ਬੱਸ ਸੇਵਾ ਸ਼ੁਰੂ ਹੋਣ ‘ਤੇ ਸ਼ੁਭਕਾਮਨਾਵਾਂ ਅਤੇ ਵਧਾਈ ਵੀ ਦਿੱਤੀ।
ਇਸ ਮੌਕੇ ‘ਤੇ ਪੰਚਕੂਲਾ ਤੋਂ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ ਅਤੇ ਕਰਨਾਲ ਤੋਂ ਸਾਂਸਦ ਸ੍ਰੀ ਸੰਜੈ ਭਾਇਆ, ਵਿਧਾਇਕ ਸ੍ਰੀ ਰਾਮ ਕੁਮਾਰ ਕਸ਼ਪ ਵੀ ਵਰਚੂਅ ਰਾਹੀਂ ਜੁੜੇ।
ਪੰਚਕੂਲਾ ਅਤੇ ਕਰਨਾਲ ਵਿਚ ਫਿਲਹਾਲ ਇਲੈਕਟ੍ਰਿਕ ਸਿਟੀ ਬੱਸ ਸੇਵਾ ਵਿਚ 5-5 ਬੱਸਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਲਦੀ ਹੀ ਹੋਰ ਬੱਸਾਂ ਨੂੰ ਵੀ ਬੇੜੇ ਵਿਚ ਸ਼ਾਮਿਲ ਕੀਤਾ ਜਾਵੇਗਾ। 45 ਸੀਟਰ ਇੰਨ੍ਹਾਂ ਇਲੈਕਟ੍ਰਿਕ ਬੱਸਾਂ ਦੇ ਲਈ ਪਹਿਲੇ 5 ਕਿਲੋਮੀਟਰ ਤਕ ਦੱਸ ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਉਸ ਦੇ ਬਾਅਦ ਹਰ ਤਿੰਨ ਕਿਲੋਮੀਟਰ ‘ਤੇ ਕਿਰਾਏ ਵਿਚ 5 ਰੁਪਏ ਦਾ ਵਾਘਾ ਹੋਵੇਗਾ। ਸਿਟੀ ਬੱਸ ਸੇਵਾ ਦਾ ਰੂਟ ਵੀ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਜਰੂਰਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਸ਼ਹਿਰ ਦੇ ਨਾਲ ਲੱਗਦੇ ਕਸਬਿਆਂ ਵਿਚ ਸਿਟੀ ਬੱਸ ਸੇਵਾ ਦਾ ਪੜਾਅਵਾਰ ਢੰਗ ਨਾਲ ਵਿਸਤਾਰ ਕੀਤਾ ਜਾਵੇਗਾ। ਹੁਣ ਤਕ 375 ਬੱਸਾਂ ਖਰੀਦੀ ਗਈਆਂ ਹਨ।
ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਇਸ ਤੋਂ ਪਹਿਲਾਂ ਇਹ ਸਹੂਲਤ ਪਾਣੀਪਤ ਅਤੇ ਯਮੁਨਾਨਗਰ ਵਿਚ ਸ਼ੁਰੂ ਕੀਤੀ ਜਾ ਚੁੱਕੀ ਹੈ। ਅੱਜ ਪੰਚਕੂਲਾ ਅਤੇ ਕਰਨਾਲ ਵਿਚ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਦੇ ਬਾਅਦ ਅੰਬਾਲਾ, ਸੋਨੀਪਤ, ਰਿਵਾੜੀ, ਰੋਹਤਕ ਅਤੇ ਹਿਸਾਰ ਸਮੇਤ ਪੰਜ ਸ਼ਹਿਰਾਂ ਵਿਚ ਵੀ ਜਲਦੀ ਹੀ ਇਲੈਕਟ੍ਰਿਕ ਸਿਟੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਾਲ 2023-24 ਦੇ ਬਜਟ ਭਾਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸੂਬੇ ਦੇ 9 ਨਗਰ ਨਿਗਮਾਂ ਅਤੇ ਰਿਵਾੜੀ ਸ਼ਹਿਰ ਵਿਚ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਰੋਡਵੇਜ ਦੇ ਬੇੜੇ ਨੂੰ 3083 ਤੋਂ ਵਧਾ ਕੇ 4651 ਕੀਤਾ ਗਿਆ ਹੈ। ਨਾਲ ਹੀ ਕਿਲੋਮੀਟਰ ਸਕੀਮ ਤਹਿਤ 562 ਬੱਸਾਂ ਚਲਾਈ ਜਾ ਰਹੀਆਂ ਹਨ।
ਨਵੀਂ ਲਾਂਚ ਕੀਤੀ ਗਈਆਂ ਇਲੈਕਟ੍ਰਿਕ ਬੱਸ ਸੇਵਾ ਇਕ ਜੀਰੋ-ਉਤਸਰਜਨ ਵਾਹਨ ਹਨ ਜਿਸ ਦੇ ਆਪਣੇ ਸੰਚਾਲਨ ਦੇ 10 ਸਾਲਾਂ ਵਿਚ ਲਗਭਗ 4,20,000 ਲੀਟਰ ਡੀਜਲ ਦੀ ਬਚੱਤ ਹੋਵੇਗੀ। ਇਸ ਤੋਂ ਨਾ ਸਿਰਫ ਸੂਬੇ ਦੇ ਲੋਕਾਂ ਦੇ ਸਰਲ ਟ੍ਰਾਂਸਪੋਰਟ ਦਾ ਲਾਭ ਮਿਲੇਗਾ ਸਗੋ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ। ਇਹ ਬੱਸਾਂ ਤੇਜੀ ਨਾਲ ਚਾਰਜ ਹੋਣ ਵਾਲੀ ਲਿਥਿਅਮ -ਆਇਨ ਬੈਟਰੀ ਵੱਲੋਂ ਸੰਚਾਲਿਤ ਹਨ ਅਤੇ ਰਿਅਲ ਟਾਇਮ ਪੈਸੇਂਜਰ ਇੰਫਾਰਮੇਸ਼ਨ ਸਿਸਟਮ (ਪੀਆਈਐਸ), ਐਮਰਜੈਂਸੀ ਸਥਿਤੀ ਦੇ ਲਈ ਪੈਨਿਕ ਬਟਨ, ਵਾਹਨ ਸਥਾਨ ਅਤੇ ਟ੍ਰੇਕਿੰਗ ਸਿਸਟਮ, ਸੀਸੀਟੀਵੀ ਕੈਮਰੇ, ਪਬਲਿਕ ਏਡਰੈਸ ਸਿਸਟਮ, ਸਟਾਪ ਰਿਕਵੇਸਟ ਬਟਨ, ਫਾਇਰ ਡਿਟੇਕਸ਼ਨ ਅਤੇ ਅਲਾਰਮ ਵਰਗੀ ਸਾਰੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਲੈਕਟ੍ਰਿਕ ਬੱਸ ਨਿਰਮਾਤਾ ਜੇਬੀਐਮ ਆਟੋ ਵੱਲੋਂ ਇੰਨ੍ਹਾਂ ਬੱਸਾਂ ਦੀ ਆਪੂਰਤੀ ਕੀਤੀ ਗਈ ਹੈ।
ਅੱਤਅਧੁਨਿਕ ਏਅਰ ਕੰਡੀਸ਼ਨ ਇਲੈਕਟ੍ਰਿਕ ਬੱਸਾਂ ਦੇ ਬੇੜੇ ਦੇ ਨਾਲ, 12 ਸਾਲਾਂ ਤੋਂ ਵੱਧ ਸਮੇਂ ਦੀ 2450 ਕਰੋੜ ਰੁਪਏ ਦੀ ਇਹ ਪਰਿਯੋਜਨਾ ਪ੍ਰਦੂਸ਼ਣ ਰਹਿਤ ਵਾਤਾਵਰਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।
ਇਸ ਮੌਕੇ ‘ਤੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਵਿਰਕ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਗ੍ਰਹਿ ਮੰਤਰੀ ਅਨਿਲ ਵਿਜ ਦਾ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾਵਾਂ ਨੁੰ ਅਪੀਲ
ਚੰਡੀਗੜ੍ਹ, 8 ਮਾਰਚ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਤੇ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੀ ਮਹਿਲਾਵਾਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਛੋਟੇ-ਛੋਟੇ ਸਮੂਹ ਬਣਾ ਕੇ ਸਮਾਜ ਦੇ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਅੱਜ ਸਵੇਰੇ ਹੀ ਮਹਿਲਾਵਾਂ ਨੂੰ ਸਿਲੇਂਡਰ ‘ਤੇ 100 ਰੁਪਏ ਛੋਟ ਦੇ ਕੇ ਬਹੁਤ ਹੀ ਵੱਡਾ ਤੋਹਫਾ ਦਿੱਤਾ ਹੈ।
ਸ੍ਰੀ ਵਿਜ ਅੱਜ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਚਾਹੁੰਦੇ ਹਨ ਕਿ ਮਹਿਲਾਵਾਂ ਰਾਜਨੀਤੀ ਵਿਚ ਵੀ ਅੱਗੇ ਆਉਣ ਅਤੇ ਇਸ ਦੇ ਲਈ ਮਹਿਲਾ ਰਾਖਵਾਂ ਬਿੱਲ ਵੀ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੁੰ ਆਪਣੇ ਆਪ ਨੂੰ ਇਸ ਦੇ ਲਈ ਤਿਆਰ ਕਰਨਾ ਹੋਵੇਗਾ। ਮਹਿਲਾਵਾਂ ਗਲੀ-ਗਲੀ ਮੋਹੱਲ-ਮੋਹੱਲੇ ਵਿਚ ਨਿਕਲਣ ਅਤੇ ਛੋਟੇ-ਛੋਟੇ ਗਰੁੱਪ ਬਨਾਉਣ। ਉਨ੍ਹਾਂ ਨੇ ਕਿਹਾ ਕਿ ਛੋਟੀ-ਛੋਟੀ ਸਫਾਈ ਆਦਿ ਦੀ ਸਮਸਿਆਵਾਂ ਨੂੰ ਹੱਲ ਕਰਨ ਵਿਚ ਹਿੱਸੇਦਾਰੀ ਰੱਖਣ ਲਈ ਸਾਨੂੰ ਤਿਆਰ ਵੀ ਰਹਿਣਾ ਹੋਵੇਗਾ।
ਸ੍ਰੀ ਵਿਜ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਨਣ ਬਾਅਦ ਜੋ ਬਹੁਸੰਖਿਅਕ ਸਮਾਜ ਦੀ ਭਾਵਨਾਵਾਂ ਕਾਫੀ ਦੇਰ ਤੋਂ ਅਤੇ ਹੋਰ ਕਾਰਣਾ ਨਾਲ ਦਬੀ ਰੱਖੀਆਂ ਸੀ, ਮੋਦੀ ਜੀ ਨੇ ਉਹ ਦਬਾਅ ਹਟਾ ਦਿੱਤਾ ਹੈ, ਪ੍ਰਧਾਨ ਮੰਤਰੀ ਜੀ ਨੇ ਸ੍ਰੀਰਾਮ ਮੰਦਿਰ ਬਣਵਾ ਦਿੱਤਾ ਹੈ ਅਤੇ ਜੋ ਲੋਕ ਕਹਿੰਦੇ ਸਨ ਕਿ ਮੰਦਿਰ ਬਨਾਉਣਗੇ ਮਿੱਤੀ ਨਹੀਂ ਦੱਸਣਗੇ ਪਰ ਹੁਣ ਮੰਦਿਰ ਵੀ ਬਣ ਗਿਆ ਅਤੇ ਮਿੱਤੀ ਵੀ ਦੱਸ ਦਿੱਤੀ। ਉਨ੍ਹਾਂ ਨੇ ਦਸਿਆ ਕਿ ਸ੍ਰੀਰਾਮ ਜੀ ਦੇ ਮੰਦਿਰ ਵਿਚ ਲੱਖਾਂ ਲੋਕ ਉੱਥੇ ਜਾ ਰਹੇ ਹਨ ਅਤੇ ਅਜਿਹੇ ਹੀ ਜੋ ਹੋਰ ਧਾਰਮਿਕ ਸਥਾਨ ਹਨ, ਜਿਵੇਂ ਉਜੈਨ ਅਤੇ ਕਾਸ਼ੀ ਆਦਿ ਹਨ ਦੇ ਲਈ ਉਹ ਕੰਮ ਕਰ ਰਹੇ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਡਾਇਲ 112 ਸਫਲਤਾਪੂਰਵਕ ਚੱਲ ਰਹੀ ਹੈ ਅਤੇ ਇਸ ਦਾ ਪਹੁੰਚਣ ਦਾ ਸਮੇਂ ਲਗਭਗ 8 ਮਿੰਟ ਹੈ ਯਾਨੀ ਹਰਿਆਣਾ ਦਾ ਹਰ ਆਦਮੀ ਇਹ ਮੰਨਦਾ ਹੈ ਕਿ ਪੁਲਿਸ ਉਸ ਦੇ ਨਾਲ ਹੈ। ਜੇਕਰ ਕੋਈ ਘਟਨਾ ਜਾਂ ਦੁਰਘਟਨਾ ਹੁੰਦੀ ਹੈ ਤਾਂ ਹਰਿਆਣਾ ਵਿਚ ਪੁਲਿਸ ਲਗਭਗ 8 ਮਿੰਟ ਵਿਚ ਉੱਕੇ ਪਹੁੰਚ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਡਾਇਲ-112 ਵਿਚ ਬਹੁਤ ਹੀ ਸਫਲਤਮ ਕਹਾਣੀਆਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਥਾਨਿਆਂ ਵਿਚ ਮਹਿਲਾ ਹੈਲਪ ਡੇਸਕ ਬਨਾਉਣ ਜਾ ਰਹੇ ਹਨ ਅਤੇ ਇਸ ਤੋਂ ਪਹਿਲਾ ਮਹਿਲਾ ਥਾਨੇ ਬਣਾਏ ਗਏ ਹਨ। ਇਸੀ ਤਰ੍ਹਾ, ਅਸੀਂ ਹਰ ਖੇਤਰ ਵਿਚ ਕਾਰਜ ਕਰ ਰਹੇ ਹਨ।
ਸਕੂਲਾਂ ਵਿਚ 2.93 ਕਰੋੜ ਦੇ ਵਿਕਾਸ ਕੰਮਾਂ ਦੇ ਕੀਤੇ ਉਦਘਾਟਨ, ਨੀਂਹ ਪੱਥਰ
ਚੰਡੀਗੜ੍ਹ, 8 ਮਾਰਚ – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਰਾਜ ਦੇ ਸਕੂਲਾਂ ਵਿਚ ਸੋਲਰ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਕੂਲ ਵਿਚ ਕਾਫੀ ਬਿਜਲੀ ਸਪਲਾਈ ਹੋ ਸਕੇ ਅਤੇ ਵਿਦਿਆਰਥੀਆਂ ਦੀ ਪੜਾਈ ਵਿਚ ਰੁਕਾਵਟ ਨਾ ਹੋਵੇ।
ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਨੇ ਟੋਹਾਨਾ ਦੇ ਪਿੰਡ ਰੁਪਾਵਾਲੀ, ਕਰੰਡੀ, ਮੂਸਾਖੇੜਾ, ਸ਼ੱਕਰਪੁਰਾ, ਲਹਿਰਾਥੋਹ, ਸਾਧਨਵਾਸ, ਕੁੱਦਨੀ, ਮਿਯੋਂਦ ਖੁਰਦ ਅਤੇ ਕਲਾ ਨਾਥੂਵਾਲ ਤੇ ਕਾਨਾ ਖੇੜਾ ਦੇ ਸਰਕਾਰੀ ਸਕੂਲਾਂ ਵਿਚ 31.50 ਲੱਖ ਰੁਪਏ ਦੀ ਲਾਗਤ ਦੇ ਸੋਲਰ ਪੈਨਲ ਦਾ ਉਦਘਾਟਨ ਕੀਤਾ ਤੇ 2.93 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਤੇ ਨੀਂਹ ਪੱਥਰ ਕੀਤੇ।
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਹੈ ਕਿ ਟੋਹਾਨਾ ਵਿਧਾਨਸਭਾ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰ ਕੇ ਉਨ੍ਹਾਂ ਵਿਚ ਸਹੂਲਤਾਂ ਦਾ ਇਜਾਫਾ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਕ ਚੰਗੇ ਮਾਹੌਲ ਅਤੇ ਸਹੂਲਤਾਂ ਦੇ ਨਾਲ ਪੜਨ ਦਾ ਮੌਕਾ ਮਿਲ ਸਕੇ। ਸਕੂਲਾਂ ਵਿਚ ਚਾਰਦੀਵਾਰੀ, ਪਖਾਨੇ , ਨਵੇਂ ਕਲਾਸ ਰੂਮਸ ਦਾ ਨਿਰਮਾਣ, ਪੇਯਜਲ ਦੀ ਸਹੂਲਤਾਂ , ਗਰਾਊਂਡ ਤੇ ਸ਼ੈਡ ਦਾ ਨਿਰਮਾਣ , ਸੋਲਰ ਪੈਨਲ ਵਰਗੀ ਸਹੂਲਤਾਂ ਨੁੰ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਜਾਂ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਯਤਨ ਕੀਤੇ ਗਏ ਹਨ। ਸੂਬੇ ਦੇ ਹਰੇਕ ਸਕੂਲ ਪਰਿਸਰ ਵਿਚ ਕਾਫੀ ਬੁਨਿਆਦੀ ਢਾਂਚਾ ਯਕੀਨੀ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਸਰਕਾਰ ਵੱਲੋਂ ਮੁਕਾਬਲਾ ਪ੍ਰੀਖਿਆ ਤੇ ਹੋਰ ਪ੍ਰੀਖਿਆ ਦੀ ਤਿਆਰ ਕਰਨ ਵਾਲੇ ਨੌਜੁਆਨਾਂ ਲਈ ਹਰਕੇ ਪਿੰਡ ਵਿਚ ਈ-ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਇਸ ਦੇ ਲਈ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਹਿਲੇ ਫੇਜ ਵਿਚ 1200 ਬਿਲਡਿੰਗ ਨੂੰ ਚੋਣ ਕੀਤਾ ਗਿਆ ਹੈ, ਜਿਨ੍ਹਾਂ ਦਾ ਨਵੀਨੀਕਰਣ ਤੇ ਸੁੰਦਰੀਕਰਣ ਕਰ ਕੇ ਈ-ਲਾਇਬ੍ਰੇਰੀ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਈ-ਲਾਇਬ੍ਰੇਰੀ ਬਨਣ ਨਾਲ ਯੁਵਾ ਸਾਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਪਿੰਡ ਤੋਂ ਦੂਰਾ ਜਾਣਾ ਪੈਂਦਾ ਸੀ, ਹੁਣ ਈ-ਲਾਇਬ੍ਰੇਰੀ ਬਨਣ ਨਾਲ ਸਾਰੀ ਸਹੂਲਤਾਂ ਪਿੰਡ ਵਿਚ ਹੀ ਮਿਲ
ਸਿਵਲ ਹਸਪਤਾਲ, ਪਾਣੀਪਤ ਦੇ ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਵੱਲੋਂ ਡਾ. ਵਿਸ਼ਾਲ ਮਲਿਕ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ
ਚੰਡੀਗੜ੍ਹ, 8 ਮਾਰਚ – ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਪਾਣੀਪਤ ਦੇ ਨਿਜੀ ਹਸਪਤਾਲ ਵਿਚ ਕੰਮ ਕਰ ਰਹੇ ਡਾ. ਵਿਸ਼ਾਲ ਮਲਿਕ ਨੁੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ। ਇਸ ਮਾਮਲੇ ਵਿਚ ਨਾਗਰਿਕ ਹਸਪਤਾਲ ਪਾਣੀਪਤ ਵਿਚ ਕੰਮ ਕਰ ਰਹੇ ਦੋ ਹੋਰ ਦੋਸ਼ੀਆਂ ਨਾਂਅ: ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਵੱਲੋਂ ਡਾ. ਵਿਸ਼ਾਲ ਮਲਿਕ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਏਸੀਬੀ ਦੀ ਟੀਮ ਵੱਲੋਂ ਏਂਟੀ ਕਰਪਸ਼ਨ ਬਿਊਰੋ, ਕਰਨਾਲ ਦੇ ਪੁਲਿਸ ਥਾਨੇ ਵਿਚ ਮੁਕਦਮਾ ਦਰਜ ਕਰਦੇ ਹੋਏ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਇੰਨ੍ਹਾਂ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਇਮੇਜਿੰਗ ਐਂਡ ਡਾਇਗਨੋਸਟਿਕ ਸੈਂਟਰ ਦਾ ਨਿਰੀਖਣ ਕੀਤਾ ਗਿਆ ਸੀ। ਨਿਰੀਖਣ ਦੌਰਾਨ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ‘ਤੇ ਐਫਆਈਆਰ ਦਰਜ ਨਾ ਕਰਵਾਉਣ ਅਤੇ ਜਾਰੀ ਕੀਤੇ ਗਏ ਨੋਟਿਸ ਨੂੰ ਫਾਇਲ ਕਰਵਾਉਣ ਦੇ ਬਦਲੇ ਵਿਚ 2,00,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਏਸੀਬੀ ਦੀ ਟੀਮ ਵਿਚ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੋਸ਼ੀਆਂ ਨੂੰ ਫੜਨ ਲਈ ਯੋਜਨਾ ਬਣਾਈ, ਜਿਨ੍ਹਾਂ ਵਿੱਚੋਂ ਨਿਜੀ ਹਸਪਤਾਲ ਦੇ ਡਾ. ਵਿਕਾਸ ਮਲਿਕ ਨੁੰ 2,00,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗਿਰਫਤਾਰ ਕੀਤਾ ਗਿਆ। ਰਿਸ਼ਵਤ ਦੀ ਇਹ ਰਕਮ ਡਾ. ਵਿਕਾਸ ਮਲਿਕ ਰਾਹੀਂ ਹੋਰ ਦੋਵਾਂ ਦੋਸ਼ੀਆਂ ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਤਕ ਪਹੁੰਚਾਈ ਜਾਣੀ ਸੀ। ਬਿਊਰੋ ਵੱਲੋਂ ਇਸ ਮਾਮਲੇ ਵਿਚ ਜਲਦੀ ਹੀ ਇੰਨ੍ਹਾਂ ਦੋਵਾਂ ਦੋਸ਼ੀਆਂ ਦੀ ਵੀ ਗਿਰਫਤਾਰੀ ਕੀਤੀ ਜਾਵੇਗੀ। ਇਹ ਪੂਰੀ ਕਾਰਵਾਈ ਗਵਾਹਾਂ ਦੇ ਸਾਹਮਣੇ ਪੂਰੀ ਪਾਰਦਰਸ਼ਿਤਾ ਦੇ ਨਾਲ ਕੀਤੀ ਗਈ।
ਬਿਊਰੋ ਦੇ ਬੁਲਾਰੇ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ-1800-180-2022 ਅਤੇ 1064 ‘ਤੇ ਦੇਣਾ ਯਕੀਨੀ ਕਰਣ।
ਪ੍ਰੋਫੈਸਰ ਐਸ ਕੇ ਗੱਖੜ ਹਰਿਆਣਾਰਾਜ ਉੱਚ ਸਿਖਿਆ ਪਰਿਸ਼ਦ ਦੇ ਵਾਇਸ ਚੇਅਰਮੈਨ ਨਿਯੁਕਤ
ਚੰਡੀਗੜ੍ਹ, 8 ਮਾਰਚ – ਹਰਿਆਣਾ ਹਰਿਆਣਾ ਉੱਚ ਸਿਖਿਆ ਵਿਭਾਗ ਨੇ ਆਦੇਸ਼ ਜਾਰੀ ਕਰ ਇੰਦਰਾਂ ਗਾਂਧੀ ਯੂਨੀਵਰਸਿਟੀ ਮੀਰਪੁਰ ਦੇ ਸਾਬਕਾ ਵੀਸੀ ਪ੍ਰੋਫੈਸਰ ਐਸ ਕੇ ਗੱਖੜ ਨੂੰ ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਐਕਟ 2011 ਦੀ ਧਾਰਾ 8 ਤਹਿਤ ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਪੰਚਕੂਲਾ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਪ੍ਰਸਾਸ਼ਨਿਕ ਅਤੇ ਅਕਾਦਮਿਕ ਤਜਰਬਾ
ਬੀਐਸਏਸੀ, ਐਮਏਸਸੀ, ਪੀਐਚਡੀ, ਏਆਈਆਈਐਮਐਸ, ਯੂਐਸਏ, ਐਲਐਲਬੀ ਦੀ ਯੋਗਤਾ ਰੱਖਣ ਵਾਲੇ ਪ੍ਰੋਫੈਸਰ ਐਸ ਕੇ ਗੱਖੜ ਸ੍ਰੀ ਸ੍ਰੀ ਯੂਨੀਵਰਸਿਟੀ ਉੜੀਸਾ ਅਤੇ ਚੌਧਰੀ ਬੰਸੀਲਾਲ ਯੂਨੀਵਰਸਿਟੀ ਭਿਵਾਨੀ ਦੇ ਫਾਊਂਡਰ ਵੀਸੀ ਵੀ ਰਹੇ ਹਨ। ਹਰਿਆਣਾ ਪਿਛੜੇ ਵਰਗ ਦੇ ਮੈਂਬਰ ਵਜੋ ਵੀ ਕੰਮ ਕੀਤਾ ਹੈ।
ਇਸ ਤੋਂ ਪਹਿਲਾਂ ਸ੍ਰੀ ਗੱਖੜ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਦੇ ਡੀਨ ਫੈਕਲਟੀ ਆਫ ਲਾਇਫ ਸਾਇੰਸ, ਨਿਰਦੇਸ਼ਕ ਕੌਮੀ ਉੱਚੇਰੀ ਸਿਖਿਆ ਮੁਹਿੰਮ, ਪ੍ਰੋਫੈਸਰ ਇੰਚਾਰਜ ਲਾਇਬ੍ਰੇਰਿਅਨ, ਫਾਊਂਡਰ ਡਾਇਰੈਕਟਰ ਸੈਂਟਰ ਫਾਰਮ ਮੈਡੀਕਲ ਬਾਇਓਤਕਨਾਲੋਜੀ, ਬਾਇਓਇੰਫਾਰਮੇਟਿਕਸ, ਡਾਇਰੈਕਟਰ ਡਿਸਟੇਂਸ ਐਜੂਕੇਸ਼ਨ , ਕੰਪਿਊਟਰ ਸੈਂਟਰ, ਏਡਵਾਈਜਰ ਫਾਰਨ ਸਟੂਡੈਂਟਸ ਸੈਲ ਵੀ ਰਹੇ।
1991 ਵਿਚ ਯੁਵਾ ਵਿਗਿਆਨਕ ਅਵਾਰਡ ਨਾਲ ਸਨਮਾਨਿਤ ਪ੍ਰੋਫੈਸਰ ਗਖੱੜ ਨੇ ਭਾਰਤ ਸਰਕਾਰ ਵਿਚ ਡੀਬੀਟੀ ਐਚਆਰਡੀ, ਬੀਆਈਐਫ ਐਫਆਈਐਸਟੀ, ਐਸਏਪੀ, ਆਈਪੀਐਲਐਸ ਕੋਰਡੀਨੇਟਰ ਵਜੋ ਵੀ ਕਾਰਜ ਕੀਤਾ। ਲਗਭਗ 33 ਸਾਲ ਦੇ ਅਧਿਆਪਕ ਅਤੇ ਰਿਸਰਚ ਦੇ ਤਜਰਬੇਕਾਰ ਡਾ. ਐਸ ਦੇ ਗਖੱੜ ਦੇ ਕੁੱਲ 189 ਪਬਲੀਕੇਸ਼ਨਸ ਵਿਚ 92 ਰਿਸਰਚ ਪੇਪਰ ਸ਼ਾਮਿਲ ਹਨ। ਉਹ ਕਾਲਜ ਅਤੇ ਯੂਨੀਵਰਸਿਟੀਆਂ ਦੇ ਲਈ ਐਨਏਏਸੀ ਪੀਰ ਟੀਮ ਦੇ ਚੇਅਰਮੈਨ ਵੀ ਰਹੇ।
Leave a Reply