ਦਿੜ੍ਹਬਾ, ::::::::::::::::::::: ਕੱਲ੍ਹ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਵਾਲੇ ਪੱਲੇਦਾਰ ਯੂਨੀਅਨ ਦੇ ਵਰਕਰਾਂ ਤੇ ਅਨ੍ਹੇਵਾਹ ਲਾਠੀਚਾਰਜ ਕਰਨ ਦੇ ਖ਼ਿਲਾਫ਼ ਅੱਜ ਪਿੰਡ ਸਾਦੀਹਰੀ ‘ਚ ਇਕੱਠ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਫ਼ੂਡ ਸਪਲਾਈ ਮੰਤਰੀ ਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਆਗੂਆਂ ‘ਚ ਇਲਾਕਾ ਦਿੜ੍ਹਬਾ ਦੇ ਕਨਵੀਨਰ ਗੁਰਵਿੰਦਰ ਸਿੰਘ ਸ਼ਾਦੀ ਹਰੀ, ਲਖਵਿੰਦਰ ਸਿੰਘ, ਅਤੇ ਗੁਰਜੰਟ ਸਿੰਘ ਰਾਜੂ ਨੇ ਦੱਸਿਆ ਕਿ ਪੱਲੇਦਾਰਾ ਦੀਆ ਹੱਕੀ ਮੰਗਾਂ ਮੰਨਣ ਦੀ ਥਾਂ ਸਰਕਾਰ ਵੱਲੋ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਲਾਠੀਚਰਜ ਕੀਤਾ ਗਿਆ। ਇਹ ਬਦਲਾਅ ਦੇ ਨਾਂ ਹੇਠ ਆਈ ਆਪ ਸਰਕਾਰ ਦਾ ਅਸਲੀ ਤੇ ਮਜ਼ਦੂਰ ਵਿਰੋਧੀ ਚਿਹਰਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਵਿਕਾਸ ਦੀਆਂ ਟਾਹਰਾ ਮਾਰਨ ਵਾਲਾ ਮੁੱਖ ਮੰਤਰੀ ਅਜੇ ਤੱਕ ਮਜ਼ਦੂਰਾਂ ਨਾਲ ਬੈਠ ਕੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਜਿਸ ਤਰੀਕੇ ਦਾ ਪੱਲੇਦਾਰਾਂ ਤੇ ਜਬਰ ਕੀਤਾ ਗਿਆ ਇਸ ਨੂੰ ਕਿ ਪੰਜਾਬ ਦੇ ਕਿਰਤੀ ਅਤੇ ਸੰਘਰਸ਼ੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਤੋਂ ਬਿਨ੍ਹਾਂ ਮਜਦੂਰਾਂ ਨੂੰ ਬਜਟ ‘ਚੋ ਬਿਲਕੁਲ ਬਾਹਰ ਕਰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੁਚੇ ਵਰਤਾਰੇ ਦੇ ਖ਼ਿਲਾਫ਼ ਅਤੇ ਆਪਣੀਆਂ ਜ਼ਮੀਨੀ ਮੰਗਾਂ ਸੰਬੰਧੀ 11 ਤਰੀਕ ਨੂੰ ਰੇਲ ਰੋਕੋ ਅੰਦੋਲਨ ‘ਚ ਵੱਧ ਚੜ ਕੇ ਸਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਔਰਤਾਂ ਤੇ ਹੋਰ ਲੋਕ ਹਾਜਰ ਸਨ l
Leave a Reply