ਪਾਇਲ (ਨਰਿੰਦਰ ਸ਼ਾਹਪੁਰ )ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਪਾਇਲ ਵਿਖੇ ਰੋਟਾਸਿਲ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਹਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਾਇਲ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀ ਗਾਈਡਲਾਈਨਾ ਅਨੁਸਾਰ ਛੋਟੇ ਬੱਚਿਆਂ ਨੂੰ ਵੱਖ-ਵੱਖ ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਪੋਲੀਓ ਅਤੇ ਰੋਟਾਵਾਇਰਸ ਵੈਕਸੀਨ ਵਰਗੀ ਬਿਮਾਰੀਆਂ ਲਈ ਬੂੰਦਾਂ ਵੀ ਟੀਕਾਕਰਨ ਸੂਚੀ ਅਨੁਸਾਰ ਪਲਾਈ ਜਾਂਦੀਆਂ ਹਨ । ਟੀਕਾਕਰਨ ਅਤੇ ਬੂੰਦਾਂ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਤ ਰੱਖਣ ਵਿੱਚ ਸਹਾਈ ਹੁੰਦੀਆਂ ਹਨ । ਅੱਜ ਸਿਹਤ ਬਲਾਕ ਪਾਇਲ ਵਿਖੇ ਰੋਟਾਸਿਲ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ । ਪਹਿਲਾਂ ਬੱਚਿਆਂ ਨੂੰ ਰੋਟਾਵਾਇਰਸ ਵੈਕਸੀਨ ਬੱਚੇ ਦੇ ਮੂੰਹ ਵਿੱਚ 5 ਬੂੰਦਾਂ ਪਾ ਕੇ ਦਿੱਤੀ ਜਾਂਦੀ ਸੀ । ਹੁਣ ਇਹ ਖੁਰਾਕ ਦਾ ਨਾਮ ਰੋਟਾਸਿਲ ਹੋ ਗਿਆ ਹੈ ਅਤੇ ਸਰਿੰਜ ਦੀ ਮਦਦ ਨਾਲ ਇਹ ਵੈਕਸੀਨ ਵਾਇਲ ਵਿੱਚੋਂ ਕੱਢ ਕੇ ਬੱਚੇ ਨੂੰ 2ml ਪਿਲਾਈ ਜਾਂਦੀ ਹੈ ।
Leave a Reply