ਆਪ ਕਾਂਗਰਸ ਅਤੇ ਹੋਰ ਪਾਰਟੀਆਂ ਦਾ ਦਲਿਤਾਂ ਤੇ ਪਛੜਿਆਂ ਵਰਗਾਂ‌ ਪ੍ਰਤੀ ਵਤੀਰਾ ਅਪਮਾਨ ਜਨਕ : ਵੀਰ

ਸੰਗਰੂਰ;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;; – ਪੰਜਾਬ
ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸ ਦੇ ਵਿਧਾਇਕ ਸ੍ਰੀ ਸੁਖਵਿੰਦਰ ਕੋਟਲੀ ਨੂੰ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਜੋ ਵਿਧਾਨ ਸਭਾ ਵਿੱਚ ਕਿਹਾ ਕਿ ਕੋਟਲੀ ਨੂੰ ਮਿਰਗੀ ਦਾ ਦੌਰਾ ਪੈ ਗਿਆ ਹੈ ਇਸ ਨੂੰ ਜੁੱਤੀ ਸੁੰਘਾਓ ਇਸਦਾ ਭਾਵ ਕਿ ਆਮ ਆਦਮੀ ਪਾਰਟੀ ਦਲਿਤਾਂ ਪਛੜੇ ਵਰਗਾਂ ਨੂੰ ਕੋਈ ਮਾਣ ਸਨਮਾਨ ਦੇਣਾ ਨਹੀਂ ਚਾਹੁੰਦੀ ਬਲਕਿ ਜੋ ਐਸ ਸੀ ਤੇ ਬੀ ਸੀ ਵਰਗ ਦੇ ਐਮ ਐਲ ਏ ਰਾਖਵੀਆਂ ਸੀਟਾਂ ਤੋਂ ਚੁਣ ਕੇ ਜਾਂਦੇ ਹਨ ਉਹਨਾਂ ਨਾਲ ਇਹ ਸਰਮਾਏਦਾਰ ਅਤੇ ਮੰਨੂਵਾਦੀ ਪਾਰਟੀਆਂ ਸੀਰੀਆਂ ਵਾਲਾ ਵਰਤਾਉ ਕਰਦੀਆਂ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਇਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਲਿਤ ਵਰਗ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ, ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਵਿਧਾਨ ਸਭਾ ਵਿੱਚ ਸਿਰਫ ਇਹੀ ਕਿਹਾ ਹੈ ਕਿ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ ਜਿਸ ਕਾਰਨ ਉਹਨਾਂ ਨੂੰ ਅਪਮਾਨਤ ਹੋਣਾ ਪਿਆ। ਇਸ ਗੱਲ ਦਾ ਪ੍ਰਗਟਾਵਾ ਸ੍ਰ: ਚਮਕੌਰ ਸਿੰਘ ਵੀਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਲੋਕ ਸਭਾ ਇੰਚਾਰਜ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਹੋ ਹੀ ਆਮ ਆਦਮੀ ਪਾਰਟੀ 178 ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਰਾਖਵਾਂਕਰਨ ਨਾ ਦੇਣ ਸਬੰਧੀ ਐਸ ਸੀ ਤੇ ਬੀ ਸੀ ਵਰਗਾਂ ਦੇ ਵਕੀਲਾਂ ਨੂੰ ਨਲਾਇਕ ਕਹਿ ਚੁੱਕੀ ਹੈ।2022 ਵਿੱਚ ਜਦੋਂ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਹਾਰ ਗਈ ਤਾਂ ਪੱਤਰਕਾਰਾਂ ਨੇ ਸ੍ਰੀ ਸੁਨੀਲ ਜਾਖੜ ਉਸ ਸਮੇਂ ਦੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਪੁੱਛਿਆ ਕਿ ਕਾਂਗਰਸ ਦੇ ਹਾਰਨ ਦਾ ਕਾਰਨ ਕੀ ਹੈ ਤਾਂ ਉਹਨਾਂ ਕਿਹਾ ਕਿ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਤੇ ਬਿਠਾ ਲਿਆ ਗਿਆ ਹੈ। ਭਾਵ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਹੋਣ ਕਰਕੇ ਮੁੱਖ ਮੰਤਰੀ ਬਣਾਉਣ ਕਰਕੇ ਕਾਂਗਰਸ ਹਾਰੀ ਹੈ। ਇਸ ਤਰ੍ਹਾਂ ਨਾਲ ਕਾਂਗਰਸ ਜਮਾਤ‌ ਨੇ ਸਾਰੇ ਸਮਾਜ ਨੂੰ ਪੈਰਾਂ ਦੀਆਂ ਜੁੱਤੀਆਂ ਕਹਿ ਕੇ ਅਪਮਾਨਤ ਕੀਤਾ। ਇਸੇ ਤਰ੍ਹਾਂ ਹੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਨੂੰ ਜਦੋਂ ਪੱਤਰਕਾਰਾਂ ਨੇ ਕਾਂਗਰਸ ਦੇ ਹਾਰਨ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਬਾਜਵਾ ਨੇ ਕਿਹਾ ਕਿ ਜੇਕਰ ਪਾਰਟੀ ਵਲੈਤੀ ਘੋੜਿਆਂ ਦੀ ਜਗ੍ਹਾ ਦੇਸੀ ਟੱਟੂਆਂ ਤੋਂ ਕੰਮ ਲਵੇਗੀ ਤਾਂ ਇਹੋ ਹੀ ਹਾਲ ਹੋਵੇਗਾ। ਇਹ ਗੱਲ ਇੱਥੋਂ ਦੇ ਮੂਲ ਨਿਵਾਸੀਆਂ, ਦਲਿਤਾਂ, ਪਛੜਿਆਂ ਨੂੰ ਯਾਦ ਰੱਖਣੀ ਹੋਵੇਗੀ ਕਿ ਕਾਂਗਰਸ ਉਹ ਜਮਾਤ ਹੈ ਜਿਸ ਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਇਹ ਕਿਹਾ ਸੀ ਕਿ ਤੁਹਾਡੇ ਲਈ ਪਾਰਲੀਮੈਂਟ ਦੇ ਸਾਰੇ ਬੂਹੇ ਬਾਰੀਆਂ ਤੇ ਰੋਸ਼ਨਦਾਨ ਬੰਦ ਕਰ ਦਿੱਤੇ ਗਏ ਹਨ ਤੁਹਾਨੂੰ ਪਾਰਲੀਮੈਂਟ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਇਹ ਸ਼ਬਦ ਸ੍ਰੀ ਵੱਲਭ ਭਾਈ ਪਟੇਲ ਦੇ ਸਨ ਜਿੰਨ੍ਹਾਂ ਦੀ ਕਿ ਭਾਜਪਾ ਨੇ 3500 ਕਰੋੜ ਦੀ ਮੂਰਤੀ ਤਿਆਰ ਕੀਤੀ ਹੈ। ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਂਗਰਸ ਦੇ ਚਾਰ ਆਨੇ ਦੇ ਮੈਂਬਰ ਵੀ ਨਹੀਂ ਬਣਨਾ ਇਸ ਕਰਕੇ ਕੋਟਲੀ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਸਰਦਾਰ ਵੀਰ ਨੇ ਕਿਹਾ ਕਿ ਜੇਕਰ ਭਾਰਤ ਦੇ ਮੂਲ ਨਿਵਾਸੀ ਮਾਣ ਸਨਮਾਨ ਦੀ ਜ਼ਿੰਦਗੀ ਜਿਉਂਣਾ‌ ਚਹੁੰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਨੀਲੇ ਝੰਡੇ ਹਾਥੀ ਨਿਸ਼ਾਨ ਤੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਥ ਮਜ਼ਬੂਤ ਕਰਨੇ ਹੋਣਗੇ। ਇਸ ਸਮੇਂ ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਇੰਚਾਰਜ, ਸਤਿਗੁਰੂ ਸਿੰਘ ਮੱਟੂ ਜ਼ਿਲ੍ਹਾ ਜਨਰਲ ਸਕੱਤਰ, ਨਿਰਮਲ ਸਿੰਘ ਜ਼ਿਲ੍ਹਾ ਖਜਾਨਚੀ, ਜਥੇਦਾਰ ਦਰਸ਼ਨ ਸਿੰਘ ਹਲਕਾ ਪ੍ਰਧਾਨ ਸੰਗਰੂਰ, ਗੁਰਦੇਵ ਸਿੰਘ ਘਾਬਦਾਂ, ਅਵਤਾਰ ਸਿੰਘ ਮੰਗਵਾਲ, ਚਰਨਜੀਤ ਸਿੰਘ, ਪ੍ਰਕਾਸ਼ ਸਿੰਘ, ਹਰਮੇਲ ਸਿੰਘ, ਸੇਵਾ ਸਿੰਘ ਬੰਗਾਂਵਾਲੀ, ਸੁਖਦੇਵ ਸਿੰਘ ਰੰਗਰੇਟਾ, ਗੁਰਮੇਲ ਸਿੰਘ ਰੰਗੀਲਾ, ਪ੍ਰੀਤਮ ਸਿੰਘ ਛੰਨਾ, ਡਾ ਮਨਦੀਪ ਸਿੰਘ ਆਦਿ ਆਗੂ ਮੌਜੂਦ ਸਨ।

Leave a Reply

Your email address will not be published.


*