ਸਿਹਤ ਵਿਭਾਗ ਵੱਲੋਂ 1 ਤੋਂ 31 ਮਾਰਚ ਤੱਕ ਮਨਾਇਆ ਜਾ ਰਿਹਾ ਕੌਮੀ ਜਮਾਂਦਰੂ ਨੁਕਸ ਮਹੀਨਾ 

ਸੰਗਰੂਰ::::::::::::::::::::::::::::: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ  ਡਾ.ਕਿਰਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਮਿਤੀ 1 ਮਾਰਚ 31 ਮਾਰਚ ਤੱਕ ਜਮਾਂਦਰੂ ਨੁਕਸ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਜਮਾਂਦਰੂ ਨੁਕਸਾਂ ਦੀ ਜਲਦੀ ਪਹਿਚਾਣ, ਬਚਾਓ ਅਤੇ ਪ੍ਰਬੰਧਨ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਰੀਆਕਰਮ ਤਹਿਤ ਪੋਸਟਰਾਂ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਕੋਈ ਬੱਚਾ ਪੈਰ ਦੇ ਟੇਢੇਪਣ ਨਾਲ ਪੀੜਤ ਹੈ ਤਾਂ ਉਸ ਨੂੰ ਆਰ.ਬੀ.ਐਸ .ਕੇ .ਦੀ ਟੀਮ ਨਾਲ ਸਹਿਯੋਗ ਕਰਕੇ ਜਿਲਾ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਜਾਵੇਗਾ। ਹੱਡੀਆਂ ਦੇ ਮਾਹਿਰ ਡਾਕਟਰਾਂ, ਫੀਜੀਓਥਰੇਪੀ ਅਤੇ ਕਾਸਟਿੰਗ ਤਕਨੀਸ਼ੀਅਨ ਰਾਹੀਂ  ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਮਹੀਨੇ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਇਲਾਜ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਬਾਰੇ ਪਹਿਲਾਂ ਤੋਂ ਹੀ ਜਿਲੇ ਭਰ ਦੀਆਂ ਸਾਰੀਆਂ ਜਣੇਪਾ ਸੰਸਥਾਵਾਂ ਵਿੱਚ ਬੀਮਾਰੀਆਂ ਸੰਬੰਧੀ ਬੋਰਡ ਤਿਆਰ ਕਰਕੇ ਲਗਾਏ ਗਏ ਹਨ  ਤਾਂ ਜੋਂ  ਉਥੋਂ ਹੀ ਬੱਚੇ ਨੂੰ ਇਲਾਜ ਲਈ ਲੋੜ ਅਨੁਸਾਰ ਭੇਜਿਆ ਜਾ ਸਕੇ। ਉਨਾਂ ਆਰ.ਬੀ.ਐਸ.ਕੇ. ਟੀਮਾਂ ਨੂੰ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਚੈੱਕ ਅਪ ਦੋਰਾਨ ਵੀ ਅਜਿਹੇ ਬੱਚਿਆਂ ਦੀ ਜਲਦੀ ਪਹਿਚਾਣ ਕਰਕੇ ਉਹਨਾਂ ਨੂੰ ਲੋੜ ਅਨੁਸਾਰ ਇਲਾਜ ਲਈ ਭੇਜਣ ਬਾਰੇ ਕਿਹਾ ਗਿਆ।

Leave a Reply

Your email address will not be published.


*