Haryana News

ਚੰਡੀਗੜ੍ਹ। 3 ਮਾਰਚ – ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਵੇਂ ਸੰਕਲਪ ਦੇ ਨਾਲ ਸਾਰਿਆਂ ਨੂੰ ਸਵੱਛਤਾ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਸੁਖਦ ਵਾਤਾਵਰਣ ਦੀ ਕਲਪਣਾ ਨੂੰ ਸਾਕਾਰ ਕਰਨਾ ਹੈ। ਅੱਜ ਫਰੀਦਾਬਾਦ ਵਿਚ ਪ੍ਰਬੰਧਿਤ ਹਾਫ ਮੈਰਾਥਨ ਸਵੱਛ ਹਰਿਆਣਾ-ਸਵੱਛ ਭਾਰਤ ਨੁੰ ਸਮਰਪਿਤ ਹੈ, ਉਹ ਖੁਦ ਸਵੱਛਤਾ ਸੈਨਿਕ ਦੀ ਭੁਮਿਕਾ ਨਿਭਾਉਂਦੇ ਹੋਏ ਸੂਬਾਵਾਸੀਆਂ ਦੇ ਨਾਲ ਸਵੱਛ ਹਰਿਆਣਾ ਬਨਾਉਣ ਲਈ ਅੱਗੇ ਵੱਧਣਗੇ। ਮੁੱਖ ਮੰਤਰੀ ਐਤਵਾਰ ਦੀ ਸਵੇਰੇ ਫਰੀਦਾਬਾਦ ਦੇ ਸੂਰਜਕੁੰਡ ਪਰਿਸਰ ਵਿਚ ਮੈਰਾਥਨ ਦੀ ਵੱਖ-ਵੱਖ ਸ਼੍ਰੇਣੀਆਂ ਨੂੰ ਫਲੈਗ ਆਫ ਕਰਨ ਦੌਰਾਨ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਪ੍ਰਤੀਭਾਗੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਉਨ੍ਹਾਂ ਨੇ ਹਾਫ ਮੈਰਾਥਨ ਸਮੇਤ 10 ਤੇ 5 ਕਿਲੋਮੀਟਰ ਤੇ ਦਿਵਆਂਗਾਂ ਦੀ ਮੈਰਾਥਨ ਦੇ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਵੀ ਕੀਤਾ।

          ਮੁੱਖ ਮੰਤਰੀ ਨੇ ਫਰੀਦਾਬਾਦ ਹਾਫ ਮੈਰਾਥਨ ਨੂੰ ਸਵੱਛਤਾ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਸਵੱਛਤਾ ਸਾਡੇ ਜੀਵਨ ਦਾ ਅਭਿੰਨ ਹਿੱਸਾ ਹੈ। ਅਸੀਂ ਜੇਕਰ ਆਪਣੇ ਨੇੜੇ ਸਾਫ ਸਫਾਈ ਰੱਖਾਂਗੇ ਤਾਂ ਇਸ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ। ਮੁੱਖ ਮੰਤਰੀ ਨੇ ਸਵੱਛਤਾ ਨੂੰ ਸਵਭਾਵ ਬਨਾਉਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਗੰਦਗੀ ਕਿਸੇ ਵੀ ਸਭਿਅ ਸਮਾਜ ਦਾ ਪੈਮਾਨਾ ਨਹੀਂ ਹਨ। ਅਜਿਹੇ ਵਿਚ ਸਾਨੂੰ ਸਾਰਿਆਂ ਨੂੰ ਇਹ ਸਮੂਹਿਕ ਯਤਨ ਕਰਨਾ ਹੈ ਕਿ ਅਸੀਂ ਆਪਣੇ ਨੇੜੇ ਸਵੱਛਤਾ ਨੂੰ ਬਰਕਰਾਰ ਰੱਖਦੇ ਹੋਏ ਸਵੱਛ ਤੇ ਸਿਹਤਮੰਦ ਹਰਿਆਣਾ ਦੇ ਨਾਲ-ਨਾਲ ਸਵੱਛ ਭਾਰਤ ਦੇ ਮਾਰਗ ‘ਤੇ ਅੱਗੇ ਵੱਧਣ। ਮੁੱਖ ਮੰਤਰੀ ਨੇ ਇਸ ਦੌਰਾਨ ਮੌਜੂਦ ਜਨਸਮੂਹ ਤੋਂ ਨੇੜੇ ਕੂੜਾ ਮੁਕਤ ਮਾਹੌਲ ਰੱਖਨ ਲਈ ਸਵੱਛਤਾ ਸੈਨਿਕ ਬਨਣ ਦਾ ਸੰਕਲਪ ਲੈਣ ਦੀ ਅਪੀਲ ਵੀ ਕੀਤੀ।

ਫਰੀਦਾਬਾਦ ਦਾ ਸਾਲਾਨਾ ਇਵੇਂਟ ਬਣਿਆ ਹਾਫ ਮੈਰਾਥਨ, ਅਕਤੂਬਰ ਦੇ ਪਹਿਲੇ ਐਤਵਾਰ ਨੂੰ ਹੈਪੀ ਸੰਡੇ ਬਨਾਉਣ ਦਾ ਐਲਾਨ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਸ਼ਾਮਿਲ ਪ੍ਰਤੀਭਾਗੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਐਲਾਨ ਕੀਤਾ ਕਿ ਗੁਰੂਗ੍ਰਾਮ ਵਿਚ ਹਰਕੇ ਸਾਲ ਫਰਵਰੀ ਦੇ ਆਖੀਰੀ ਐਤਵਾਰ ਨੂੰ ਪ੍ਰਬੰਧਿਤ ਕੀਤੀ ਜਾਣ ਵਾਲੀ ਫੁੱਲ ਮੈਰਾਥਨ ਦੀ ਤਰਜ ‘ਤੇ ਹੁਣ ਭਵਿੱਖ ਵਿਚ ਫਰੀਦਾਬਾਦ ਵਿਚ ਵੀ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਫਰੀਦਾਬਾਦ ਹਾਫ ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਸ਼ਹਿਰਾਂ ਵਿਚ 6 ਮਹੀਨੇ ਦੇ ਅੰਤਰਾਲ ‘ਤੇ ਇੰਨ੍ਹਾਂ ਦੋਵਾਂ ਸਾਲਾਨਾ ਇਵੇਂਟ ਦਾ ਪ੍ਰਬੰਧ ਸਕਾਰਾਤਮਕ ਉਦੇਸ਼ ਨਾਲ ਹੋਵੇਗਾ, ਜਿਸ ਨਾਲ ਹਰ ਵਰਗ ਨੂੰ ਸਾਰਥਕ ਸੰਦੇਸ਼ ਦਿੱਤਾ ਜਾਵੇਗਾ। ਉੱਥੇ ਹੀ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸੀ ਤਰ੍ਹਾ ਦੇ ਪ੍ਰਬੰਧ ਕਰਵਾਉਣ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

ਹਰਿਆਣਾ ਦੇ ਗੌਰਵ ਪ੍ਰੋਗ੍ਰਾਮ ਪ੍ਰਬੰਧ ਦਾ ਹੋਇਆ ਐਲਾਨ, ਸੂਬੇ ਦੀ ਲੁਕੀ ਹੋਈ ਪ੍ਰਤੀਭਾਵਾਂ ਨੂੰ ਮਿਲੇਗਾ ਪ੍ਰੋਤਸਾਹਨ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਜਿਲ੍ਹਾ ਵਿਚ ਪ੍ਰਬੰਧਿਤ ਹਾਫ ਮੈਰਾਥਨ ਵਿਚ ਉਮੜੇ ਜਨਸਮੂਹ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਪ੍ਰਦਰਸ਼ਨ ਕਰਨ ਵਾਲੇ ਪ੍ਰਤਿਭਾਵਨਾ ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਕ ਨਵੇਂ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਨ੍ਹਾਂ ਨੇ ਮੁੱਖ ਸੂਚੀ ਵਿਚ ਹਰਿਆਣਾ ਦੇ ਗੌਰਵ ਪ੍ਰੋਗ੍ਰਾਮ ਨਾਲ ਸਬੰਧਿਤ ਪੋਸਟ ਦਾ ਵਿਮੋਚਨ ਕਰਦੇ ਹੋਏ ਦਸਿਆ ਕਿ ਇਹ ਪ੍ਰਬੰਧ ਹਰਿਆਣਾ ਸੂਬੇ ਦੇ ਸੱਭ ਤੋਂ ਵੱਡਾ ਟੈਲੇਂਟ ਹੰਟ ਪ੍ਰੋਗ੍ਰਾਮ ਹੋਵੇਗਾ ਜੋ ਕਿ ਆਉਣ ਵਾਲੀ ਮਈ ਮਹੀਨੇ ਵਿਚ ਸ਼ੁਰੂ ਹੋਵੇਗਾ। ਇਹ ਪ੍ਰੋਗ੍ਰਾਮ ਹਰਿਆਣਾ ਸੂਬੇ ਦੀ ਵੱਖ-ਵੱਖ ਖੇਤਰਾਂ ਵਿਚ ਲੁਕੀ ਹੋਈ ਪ੍ਰਤਿਭਾਵਾਂ ਨੂੰ ਉਨ੍ਹਾਂ ਦਾ ਕੌਸ਼ਲ ਦਿਖਾਉਣ ਦਾ ਇਕ ਮਜਬੂਤ ਮੰਚ ਹੋਵੇਗਾ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਫਿੱਟ ਇੰਡੀਆ ਮੂਵਮੈਂਟ ਨਾਲ ਪ੍ਰੇਰਣਾ ਲੈਣ ਦੀ ਕੀਤੀ ਅਪੀਲ

          ਮੁੱਖ ਮੰਤਰੀ ਨੇ ਪ੍ਰਤੀਭਾਗੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮੌਜੂਦਾ ਵਿਚ ਅਸੀਂ ਆਪਣੀ ਵਿਅਸਤ ਰੋਜਨਾ ਜਿੰਦਗੀ ਤੋਂ ਤਨਾਅ ਘੱਟ ਕਰਨ ਲਈ ਆਪਣੇ ਤੇ ਪਰਿਵਾਰ ਲਈ ਸਮੇਂ ਜਰੂਰ ਕੱਢਣਾ ਹੈ ਅਤੇ ਇਸ ਤਰ੍ਹਾ ਦੇ ਪ੍ਰਬੰਧ ਹਰ ਵਰਗ ਨੂੰ ਨਵੀਂ ਉਰਜਾ ਦਾ ਸੰਚਾਰ ਕਰਨ ਵਿਚ ਸਹਿਭਾਗੀ ਹੁੰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਫਿੱਟ ਇੰਡੀਆ ਮੂਵਮੈਂਟ ਤੇ ਯੋਗ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦਾ ਯੁਵਾ ਜੇਕਰ ਫਿੱਟ ਰਹੇਗਾ ਤਾਂ ਦੇਸ਼ ਦਾ ਭਵਿੱਖ ਵੀ ਉਜਵਲ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਨਾਲ ਸਾਲ 2015 ਵਿਚ ਯੋਗ ਨੂੰ ਮਿਲੀ ਕੌਮਾਂਤਰੀ ਪਹਿਚਾਣ ਨਾਲ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਆਇਆ ਹੈ ਅਤੇ ਹੁਣ ਲੋਕ ਯੋਗ ਨੂੰ ਜੀਵਨ ਦਾ ਹਿੱਸਾ ਬਨਾਉਂਦੇ ਹੋਏ ਸਿਹਤਮੰਦ ਸੁਧਾਰ  ਵਿਚ ਮੋਹਰੀ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੂਬਾਵਾਸੀਆਂ ਦੇ ਸੁੱਖਦ ਭਵਿੱਖ ਦੇ ਲਈ ਵੱਖ-ਵੱਖ ਗਤੀਵਿਧੀਆਂ ਰਾਹਗਿਰੀ, ਸਾਈਕਲੋਥਾਨ ਸਮੇਤ ਮੈਰਾਥਨ ਦਾ ਪ੍ਰਬੰਧ ਕਰਦੇ ਹੋਏ ਆਮਜਨਤਾ ਨੁੰ ਤਨਾਅ ਮੁਕਤ ਬਨਾਉਣ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਲੋਕਾਂ ਨੁੰ ਜਾਗਰੁਕ ਰਕਨ ਵਿਚ ਆਪਣੀ ਜਿਮੇਵਾਰੀ ਨਿਭਾ ਰਹੀ ਹੈ।

ਮੁੱਖ ਮੰਤਰੀ ਨੇ ਮੈਰਾਥਨ ਦੇ ਟ੍ਰੈਕ ‘ਤੇ ਪਹੁੰਚ ਕੇ ਵਧਾਇਆ ਪ੍ਰਤੀਭਾਗੀਆਂ ਦਾ ਉਤਸਾਹ

          ਮੁੱਖ ਮੰਤਰੀ ਸ੍ਰਾਜ ਨੂੰ ਸਾਰਥਕ ਸੰਦੇਸ਼ ਦੇਣ ਵਾਲੇ ਪ੍ਰਬੰਧਾਂ ਵਿਚ ਖੁਦ ਕਿਸੇ ਤਰ੍ਹਾ ਸਹਿਭਾਗੀ ਬਣਦੇ ਹਨ ਇਸ ਦਾ ਵਿਲੱਖਣ ਨਜਾਰਾ ਫਰੀਦਾਬਾਦ ਹਾਫ ਮੈਰਾਥਨ ਵਿਚ ਦੇਖਣ ਨੂੰ ਮਿਲਿਆ। ਮੈਰਾਥਨ ਦੀ 10 ਕਿਲੋਮੀਟਰ ਦੀ ਸ਼੍ਰੇਣੀ ਤੇ 5 ਕਿਲੋਮੀਟਰ ਫਨ ਰਨ ਦੀ ਸ਼੍ਰੇਣੀ ਵਿਚ ਸ਼ਾਮਿਲ ਹਜਾਰਾਂ ਪ੍ਰਤੀਭਾਗੀਆਂ ਨੁੰ ਫਲੈਗ ਆਫ ਕਰਨ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਖੁਲੀ ਜੀਪ ਵਿਚ ਸਵਾਰ ਹੋ ਕੇ ਮੈਰਾਥਨ ਟ੍ਰੈਕ ਤੇ ਪਹੁੰਚੇ ਤੇ ਦੌੜ ਰਹੇ ਰਨਰਸ ਦਾ ਉਤਸਾਹ ਵਧਾਇਆ।

ਬਰਸਾਤ ਦੇ ਬਾਵਜੂਦ ਫਰੀਦਾਬਾਦ ਦੀ ਹਾਫ ਮੈਰਾਥਨ ਵਿਚ ਉਮੜਿਆ ਜਨਸਮੂਹ

          ਐਤਵਾਰ ਦੀ ਸਵੇਰੇ ਬਰਸਾਤ ਦੇ ਬਾਵਜੂਦ ਸੂਰਜਕੁੰਡ ਪਰਿਸਰ ਤੋਂ  ਪ੍ਰਬੰਧਿਤ ਹਾਫ ਮੈਰਾਥਨ ਵਿਚ ਪ੍ਰਤੀਭਾਗੀਆਂ ਵਿਚ ਅਪਾਰ ਉਤਸਾਹ ਦੇਖਨ ਨੂੰ ਮਿਲਿਆ। ਜਿਲ੍ਹਾ ਪ੍ਰਸਾਸ਼ਨ ਵੱਲੋਂ ਮੈਰਾਥਨ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧਾਂ ਨੇ ਧਾਵਕਾਂ ਦੇ ਜੋ ਨੂੰ ਹੋਰ ਵਧਾ ਦਿੱਤਾ। ਇਸ ਮੈਰਾਥਨ ਦੇ ਵੱਖ-ਵੱਖ ਸ਼੍ਰੇਣੀਆਂ ਵਿਚ 50 ਹਜਾਰ ਤੋਂ ਵੱਧ ਧਾਵਕਾਂ ਦੀ ਭਾਗੀਦਾਰੀ ਰਹੀ। ਉੱਥੇ 15 ਤੋਂ 20 ਹਜਾਰ ਲੋਕ ਇਵੇਂਟ ਨਾਲ ਜੁੜੇ ਵੱਖ-ਵੱਖ ਪ੍ਰਬੰਧਾਂ ਵਿਚ ਨਜਰ ਆਏ। ਮੁੱਖ ਮੰਤਰੀ ਨੇ ਜੈ ਇੰਦਰ ਦੇਵਤਾ ਦੇ ਨਾਲ ਜੈ ਸ੍ਰੀਰਾਮ  ਦੇ ਨਾਰੇ ਦੇ ਨਾਲ ਪ੍ਰਤੀਭਾਗੀਆਂ ਨੁੰ ਹੈਪੀ ਸੰਡੇ ਵਿਚ ਨਵੇਂ ਜੋਸ਼ ਦੇ ਨਾਲ ਭਾਗੀਦਾਰ ਬਨਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਧਾਵਕਾਂ ਦੀ ਸਹਿਭਾਗਤਾ ਤੋਂ ਇਹ ਭਾਰਤ ਨੁੰ ਜੋੜਨ ਵਾਲਾ ਪ੍ਰਬੰਧ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਲਈ ਇਸ ਤਰ੍ਹਾ ਦੇ ਪ੍ਰਬੰਧ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਪ੍ਰਬੰਧ ਸਾਨੂੰ ਜੀਵਨ ਵਿਚ ਹਰ ਲੰਮ੍ਹੇ ਕੁੱਝ ਨਵਾਂ ਕਰਨ ਦੀ ਪ੍ਰੇਰਣਾ ਦਿੰਦੇ ਹਨ।

ਜਾਗਰੁਕਤਾ ਪ੍ਰੋਗ੍ਰਾਮ ਬਣ ਰਹੇ ਹਨ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸਰੋਤ

          ਮੁੱਖ ਮੰਤਰੀ ਨੇ ਇਕ ਸਾਰਥਕ ਸੰਦੇਸ਼ ਦੇ ਨਾਲ ਹਰਿਆਣਾ ਵਿਚ ਲਗਾਤਾਰ ਹੋ ਰਹੇ ਵੱਖ-ਵੱਖ ਪ੍ਰਬੰਧਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਸ ਤਰ੍ਹਾ ਦੇ ਪ੍ਰਬੰਧ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਮਜਬੂਤ ਸਰੋਤ ਬਣ ਰਹੇ ਹਨ। ਸੂਬੇ ਵਿਚ ਨਸ਼ੇ ਵਰਗੀ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਸਿਰਸਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 60 ਹਜਾਰ ਲੋਕਾਂ ਦੀ ਸਹਿਭਾਗਤਾ ਰਹੀ। ਉੱਥੇ ਸੂਬੇ ਵਿਚ  ਬੇਟੀ  ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਗਤੀ ਦੇਣ ਲਈ ਪਾਣੀਪਤ ਵਿਚ ਪ੍ਰਬੰਧਿਤ ਦੌੜ ਵਿਚ 40 ਹਜਾਰ ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ ਸੀ। ਇਸ ਤਰ੍ਹਾ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੁਕਤਾ ਲਿਆਉਣ ਦੇ ਲਹੀ ਯਮੁਨਾਨਗਰ ਵਿਚ ਵੀ ਇਸੀ ਤਰ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ।

ਬਾਕਸਰ ਪਦਮ ਭੂਸ਼ਨ ਅਵਾਰਡੀ ਮੈਰੀ ਕਾਮ ਅਤੇ ਕੌਮਾਂਤਰੀ ਸ਼ੂਟਰ ਮਨੂ ਭਾਕਰ ਨੇ ਵਧਾਇਆ ਉਤਸਾਹ

          ਹਾਫ ਮੈਰਾਥਨ ਵਿਚ ਬਾਕਸਰ ਪਦਮ ਭੂਸ਼ਨ ਅਵਾਰਡੀ ਮੈਰੀ ਕਾਮ ਅਤੇ ਕੌਮਾਂਤਰੀ ਸ਼ੂਟਰ ਮਨੂ ਭਾਕਰ ਨੇ ਵੀ ਸਟੇਜ ਤੋਂ ਪ੍ਰਤੀਭਾਗੀਆਂ ਦਾ ਉਤਸਾਹ ਵਧਾਇਆ। ਖਿਡਾਰੀ ਮੈਰਾਕਾਮ ਨੇ ਕਿਹਾ ਕਿ ਨੌਜੁਆਨਾਂ ਨੂੰ ਟੀਚਾ ਲੈ ਕੇ ਜੀਵਨ ਵਿਚ ਅੱਗੇ ਵੱਧਣਾ ਚਾਹੀਦਾ ਹੈ। ਮੁਸ਼ਕਲ ਸੰਘਰਸ਼ ਤੋਂ ਹੀ ਸਫਲਤਾ ਦੀ ਰਾਹ ਆਸਾਨ ਹੁੰਦੀ ਹੈ, ਇਹ ਸੱਭ ਤੁਹਾਡੀ ਮਿਹਨਤ ਨਾਲ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਪ੍ਰੋਗ੍ਰਾਮ ਦੇ ਸਫਲ ਪ੍ਰਬੰਧ ਲਹੀ ਸੂਬਾ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਖੇਡਾਂ ਅਤੇ ਇਸ ਤਰ੍ਹਾ ਦੀ ਮੈਰਾਥਨ ਦਾ ਪ੍ਰਬੰਧ ਕਰ ਨੌਜੁਅ ਪੀੜੀ ਨੂੰ ਖੇਡਾਂ ਦੇ ਵੱਲ ਵਧਾਉਣਾ ਹੈ। ਅਰਜੁਨ ਅਵਾਰਡ ਜੇਤੂ ਸ਼ੂਟਰ ਖਿਡਾਰੀ ਮਨੂ ਭਾਕਰ ਨੇ ਨੌਜੁਆਨਾਂ ਨੂੰ ਇਸ ਤਰ੍ਹਾ ਦੇ ਪ੍ਰਬੰਧ ਵਿਚ ਹਿੱਸਾ ਲੈਣ ਲਹੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਖੇਡਾਂਸਮੇਤ ਹਰ ਖੇਤਰ ਵਿਚ ਅੱਗੇ ਹੈ, ਸਾਨੂੰ ਸ਼ਰੀਰਿਕ ਰੂਪ ਨਾਲ ਫਿੱਟ ਹਨ, ਤਾਂ ਹੀ ਇੰਡੀਆ ਹਿੱਟ ਹੈ। ਇਸ ਦੌਰਾਨ ਮੰਚ ਤੋਂ ਪ੍ਰਤੀਭਾਗੀਆਂ ਨੇ ਗਤਕਾ ਸਮੇਤ ਵੱਖ-ਵੱਖ ਸਭਿਟਾਚਾਰਕ ਪ੍ਰੋਗ੍ਰਾਮਾਂ ਦੀ ਬਿਹਤਰੀਨ ਪੇਸ਼ਗੀ ਦਿੱਤੀ।

90 ਸਾਲ ਦੀ ਸ਼ੰਕਰੀ ਦੇਵੀ ਬਣੀ ਨੌਜੁਆਨਾਂ ਲਈ ਪ੍ਰੇਰਣਾ ਸਰੋਤ

          ਸੂਰਜਕੁੰਡ ਵਿਚ ਪ੍ਰਬੰਧਿਤ ਹਾਫ ਮੈਰਾਥਨ ਵਿਚ 5 ਕਿਲੋਮੀਟਰ ਦੀ ਰਨ ਫਾਰ ਫਨ ਮੈਰਾਥਨ ਵਿਚ 90 ਸਾਲ ਦੀ ਸ਼ੰਕਰੀ ਦੇਵੀ ਨੇ ਭਾਗੀਦਾਰੀ ਨਿਭਾਉਂਦੇ ਹੋਏ ਆਪਣੀ ਸਿਹਤਮੰਦ ਜੀਵਨਸ਼ੈਲੀ ਦਾ ਪ੍ਰਮਾਣ ਦਿੱਤਾ।ਮੁੰਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਤੀਭਾਗੀ ਬਜੁਰਗ ਮਹਿਲਾ ਸ਼ੰਕਰੀ ਦੇਵੀ ਨੂੰ ਮੰਚ ‘ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਯੁਵਾ ਜੋਸ਼ ਦਾ ਜਜਬਾ ਉਮਰ ਦੇ ਸਾਹਮਣੇ ਆਈ ਨਹੀ ਆਉਂਦਾ ਅਤੇ ਬਜਰਗ ਸ਼ੰਕਰਾ ਦੇਵੀ ਨੇ 5 ਕਿਲੋਮੀਟਰ ਦੀ ਦੂਰੀ ਤੈਅ ਕਰ ਇਹ ਪ੍ਰਮਾਣਤ ਵੀ ਕੀਤਾ ਹੈ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੈਰਾਥਨ ਦੇ ਵੱਖ-ਵੱਖ ਸ਼੍ਰੇਣੀਆਂ ਵਿਚ ਜੇਤੂ ਰਹੇ ਧਾਵਕਾਂ ਨੂੰ ਸਨਮਾਨਿਤ ਕਰ ਸੱਤ ਲੱਖ ਰੁਪਏ ਤੋਂ ਵੱਧ ਰਕਮ ਦੇ ਪੁਰਸਕਾਰਾਂ ਵੰਡੇ।

          ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਉੱਚੇਰੀ ਸਿਖਿਆ ਅਤੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਬੜਖਲ ਦੀ ਵਿਧਾਇਕ ਸੀਮਾ ਤ੍ਰਿਖਾ, ਫਰੀਦਾਬਾਦ ਦੇ ਵਿਧਾਇਕ ਨਰੇਂਦਰ ਗੁਪਤਾ, ਤਿਗਾਂਓ ਦੇ ਵਿਧਾਇਕ ਰਾਜੇਸ਼ ਨਾਗਰ, ਪ੍ਰਥਲਾ ਦੇ ਵਿਧਾਇਕ ਨੈਨਪਾਲ ਰਾਵਤ, ਭਾਜਪਾ ਜਿਲ੍ਹਾ ਪ੍ਰਧਾਨ ਰਾਜਕੁਮਾਰ ਬੋਹਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin