Haryana News

ਚੰਡੀਗੜ੍ਹ, 1 ਮਾਰਚ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਜਨਤਾ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਸੰਪਤੀ ਟੈਕਸ ਪੇਅਰਾਂ ਦੀ ਸਹੂਲਤ ਲਈ ਪ੍ਰੋਪਰਟੀ ਟੈਕਸ ਦੇ ਵਿਆਜ ਤੇ ਹੋਰ ਛੋਟ ਦੀ ਆਖੀਰੀ ਮਿੱਤੀ ਨੂੰ ਵਧਾ ਕੇ 31 ਮਾਰਚ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 31 ਮਾਰਚ, 2024 ਤਕ ਮਾਰਚ, 2023 ਤਕ ਦੇ ਪ੍ਰੋਪਰਟੀ ਟੈਕਸ ਦੇ ਵਿਆਜ ‘ਤੇ ਸੌ-ਫੀਸਦੀ ਛੋਟ ਤੇ ਬਕਾਇਆ ਮੂਲ ਰਕਮ ‘ਤੇ 15 ਫੀਸਦੀ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਲ 2023 -24 ਦੇ ਪ੍ਰੋਪਰਟੀ ਟੈਕਸ ‘ਤੇ 15 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ।

          ਡਾ. ਗੁਪਤਾ ਨੇ ਨਗਰ ਨਿਗਮ ਖੇਤਰ ਵਿਚ ਆਉਣ ਵਾਲੀ ਸਾਰੇ ਸੰਪਤੀ ਟੈਕਸਪੇਅਰਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਆਪਣੀ ਪ੍ਰੋਪਰਟੀ ਨੂੰ ਸਵੈ-ਪ੍ਰਥਾਣਿਤ ਕਰ ਕੇ ਇਸ ਛੋਟ ਦਾ ਲਾਭ ਚੁੱਕਣ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਖੇਤਰ ਵਿਚ ਆਉਣ ਵਾਲੇ ਉਨ੍ਹਾਂ ਸੰਪਤੀ ਟੈਕਸਪੇਅਰਸ ਨੂੰ ਨੋਟਿਸ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੇ ਕਾਫੀ ਸਮੇਂ ਤੋਂ ਆਪਣਾ ਸੰਪਤੀ ਟੈਕਸ ਨਗਰ ਿਨਗਮ ਕੋਸ਼ ਵਿਚ ਜਮ੍ਹਾ ਨਹੀਂ ਕਰਵਾਇਆ ਹੈ। ਨੋਟਿਸ ਦੇ ਬਾਅਦ ਵੀ ਜੇਕਰ ਜੋ ਸੰਪਤੀ ਟੈਕਸਪੇਅਰ ਆਪਣਾ ਸੰਪਤੀ ਟੈਕਸ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸ ਦੀ ਸੰਪਤੀ ਨੁੰ ਨਗਰ ਨਿਗਮ ਐਕਟ 1994 ਧਾਰਾ ਦੇ ਤਹਿਤ ਸੀਲਿੰਗ ਕੀਤਾ ਜਾ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਵਿਅਕਤੀ ਨੁੰ ਸੰਪਤੀ ਟੈਕਸ ਨਾਲ ਸਬੰਧਿਤ ਵੇਰਵਾ ਜਿਵੇਂ ਨਾਂਅ, ਏਰਿਆ, ਵਰਗ ਆਦਿ ਵਿਚ ਕੋਈ ਗਲਤੀ ਹੈ ਤਾਂ ਉਹ ਆਨਲਾਇਨ ਪੋਰਟਲ https://ulbhryndc.org  ਵਿਚ ਇਤਰਾਜ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੰਪਤੀ ਟੈਕਸਪੇਅ ਨਗਰ ਨਿਗਮ ਏਰਿਆ ਵਿਚ ਆਪਣੀ ਪ੍ਰੋਪਰਟੀ ਡਾਟਾ ਦੀ ਸੰਤੁਸ਼ਟੀ ਕਰ ਕੇ ਸਵੈ-ਪ੍ਰਮਾਣਤ ਕਰਨ ‘ਤੇ ਪ੍ਰੋਪਰਟੀ ਟੈਕਸ ਵਿਚ ਛੋਟ ਪ੍ਰਦਾਨ ਕੀਤੀ ਗਈ ਹੈ।

ਹਰਿਆਣਾ ਕੈਬਨਿਅ ਦੀ ਮੀਟਿੰਗ 5 ਮਾਰਚ ਨੁੰ

ਚੰਡੀਗੜ੍ਹ, 1 ਮਾਰਚ – ਹਰਿਆਣਾ ਕੈਬਨਿਅ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ 5 ਮਾਰਚ ਨੁੰ ਦੁਪਹਿਰ 3 ਵਜੇ ਹਰਿਆਣਾ ਸਿਵਲ ਸਕੱਤਰੇਤ ਵਿਚ ਬੁਲਾਈ ਗਈ ਹੈ।

ਦੇਸ਼ ਵਿਚ ਡੇਅਰੀ ਉਤਪਾਦਨ ਵਿਚ ਹੈ ਹਰਿਆਣਾ ਦਾ ਅਹਿਮ ਯੋਗਦਾਨ

ਚੰਡੀਗੜ੍ਹ, 1 ਮਾਰਚ – ਹਰਿਆਣਾ ਸਰਕਾਰ ਨੇ ਵਿੱਤ ਸਾਲ 2024-25 ਵਿਚ 8 ਨਵੇਂ ਸਰਕਾਰੀ ਪਸ਼ੂ ਹਸਪਤਾਲ ਅਤੇ 18 ਸਰਕਾਰੀ ਪਸ਼ੂ ਡਿਸਪੈਂਸਰੀਆਂ ਖੋਲਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤਾਂ ਉਨ੍ਹਾਂ ਜਿਲ੍ਹਿਆਂ ਵਿਚ ਦਿੱਤੀਆਂ ਜਾਣਗੀਆਂ, ਜਿੱਥੇ ਪਸ਼ੂ ਮੈਡੀਕਲ ਸੇਵਾਵਾਂ ਪਸ਼ੂਧਨ ਆਬਾਦੀ ਦੇ ਅਨੁਪਾਤ ਵਿਚ ਘੱਟ ਹੈ।

          ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਪਸ਼ੂਪਾਲਕਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਇਸ ਪ੍ਰਤੀਬੱਧਤਾ ਵਿਚ ਪਸ਼ੂਪਾਲਨ ਅਤੇ ਪਾਲਣ-ਪੋਸ਼ਨ ਵਿਚ ਸ਼ਾਮਿਲ ਲੋਕਾਂ ਦੀ ਆਜੀਵਿਕਾ, ਉਤਪਾਦਕਤਾ ਅਤੇ ਸਮੂਚੇ ਭਲਾਈ ਲਈ ਨੀਤੀਆਂ ਅਤੇ ਪ੍ਰੋਗ੍ਰਾਮਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ। ਉਨ੍ਹਾਂ ਨੇ ਦਸਿਆ ਕਿ ਹਾਲ ਹੀ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੱਖ-ਵੱਖ ਜਿਲ੍ਹਿਆਂ ਵਿਚ ਇਸ ਸੇਵਾ ਨੁੰ ਮਜਬੂਤ ਕਰਨ ਲਈ 11.20 ਕਰੋੜ ਰੁਪਏ ਦੀ ਲਾਗਤ ਨਾਲ 70 ਮੋਬਾਇਲ ਪਸ਼ੂਧਨ ਏਬੂਲੈਂਸ ਲਾਂਚ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਦੇ ਪਸ਼ੂ ਮੈਡੀਕਲ ਹਸਪਤਾਲ ਕਾਲ ਸੈਂਟਰ ਟੋਲ ਫਰੀ ਨੰਬਰ 1962 ਦਾ ਵੀ ਉਦਘਾਟਨ ਕੀਤਾ ਹੈ ਜੋ ਕਿ 24&7 ਚਾਲੂ ਰਹੇਗਾ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਸੂਬੇ ਵਿਚ 21 ਮੋਬਾਇਲ ਏਂਬੂਲੈਂਸ ਕੰਮ ਕਰਦੀਆਂ ਸਨ। 70 ਮੋਬਾਇਲ ਏਂਬੂਲੈਂਸ ਬੇੜੇ ਵਿਚ ਸ਼ਾਮਿਲ ਕੀਤਾ ਹੈ। ਹੁਣ ਬੇੜੇ ਵਿਚ 91 ਮੋਬਾਇਲ  ਏਂਬੂਲੈਂਸ ਹੋ ਗਈਆਂ ਹਨ, ਜਿਸ ਨਾਲ ਪਸ਼ੂਮਾਲਿਕਾਂ ਨੂੰ ਫਾਇਦਾ ਮਿਲੇਗਾ।

          ਮੰਤਰੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਤਿੰਨ ਮੋਬਾਇਲ ਜਲ ਜਾਂਚ ਲ੍ਹੈ ਵੈਨ ਰਾਹੀਂ ਮਿੱਟੀ ਅਤੇ ਜਲ ਜਾਂਚ ਸਹੂਲਤਾਂ ਸ਼ੁਰੂ ਕਰੇਗੀ, ਜੋ ਸਿੱਧੇ ਕਿਸਾਨਾਂ ਨੁੰ ਸੇਵਾਵਾ ਪ੍ਰਦਾਨ ਕਰਗੇੀ। ਇਸ ਤੋਂ ਇਲਾਵਾ, 4000 ਏਕੜ ਭੂਮੀ ਨੂੰ ਮੱਛੀ ਅਤੇ ਝੀਂਗਾ ਪਾਲਣ ਦੇ ਤਹਿਤ ਲਿਆਇਆ ਜਾਵੇਗਾ।

          ਮੰਤਰੀ ਨੇ ਦਸਿਆ ਕਿ ਦੇਸ਼ ਦੇ ਦੁੱਧ ਉਤਪਾਦਨ ਵਿਚ ਹਰਿਆਣਾ ਦਾ ਮਹਤੱਵਪੂਰਨ ਯੋਗਦਾਨ ਹੈ। ਦੇਸ਼ ਵਿਚ ਕੁੱਲ ਪਸ਼ੂਧਨ ਆਬਾਦੀ ਵਿਚ ਰਾਜ ਦੀ ਹਿੱਸੇਦਾਰੀ ਸਿਰਫ 2.1 ਫੀਸਦੀ ਹੈ, ਪਰ ਕੌਮੀ ਦੁੱਧ ਉਤਪਾਦਨ ਵਿਚ ਇਸ ਦੀ ਹਿੱਸੇਦਾਰੀ 5.1 ਫੀਸਦੀ ਤੋਂ ਵੱਧ ਹੈ। ਰਾਜ ਦੀ ਰੋਜਾਨਾ ਪ੍ਰਤੀ ਵਿਅਕਤੀ ੁਿੱਧ ਉਪਲਬਧਤਾ 1098 ਗ੍ਰਾਮ ਹੈ, ਜੋ ਕਿ ਕੌਮੀ ਪੱਧਰ ‘ਤੇ ਇਹ 459 ਗ੍ਰਾਮ ਪ੍ਰਤੀ ਵਿਅਕਤੀ ਰੋਜਾਨਾ ਤੋਂ ਲਗਭਗ ਜੋ 2.4 ਗੁਣਾ ਵੱਧ ਹੈ। ਇਸ ਲਈ ਹਰਿਆਣਾ ਡੇਅਰੀ ਉਤਪਾਦਨ ਵਿਚ ਐਕਸੀਲੈਂਸ ਬਣਾਏ ਗਏ ਹਨ।

Leave a Reply

Your email address will not be published.


*