ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ ਕਰਕੇ ਜਨਤਾ ਵਿੱਚ ਸਹਿਮ ਦਾ ਮਾਹੌਲ-ਗਰਚਾ

ਲੌਂਗੋਵਾਲ,::::::::::::::::) – ਸੂਬੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਕਤਲ ਕੀਤੇ ਜਾ ਰਹੇ ਹਨ, ਲੁੱਟ ਖੋਹ ਦੀਆਂ ਵਾਰਦਾਤਾਂ ਆਮ ਗੱਲ ਬਣ ਗਈਆਂ ਹਨ, ਅਪਰਾਧੀਆਂ ਬੇਖੌਫ਼ ਹੋਕੇ ਵਾਰਦਾਤਾਂ ਕਰ ਰਹੇ ਹਨ। ਪੰਜਾਬ ਵਿੱਚ ਅਜਿਹਾ ਮਹੌਲ ਬਣਿਆ ਹੋਇਆ ਹੈ ਕਿ ਹਰ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਪਰਾਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫ਼ੇਲ ਸਾਬਤ ਹੋਈ ਹੈ, ਜਿਸ ਕਰਕੇ ਸੂਬੇ ਵਿੱਚ ਵਪਾਰ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਕਰਦੇ ਹਨ ਲੇਕਿਨ ਸੂਬੇ ਦੀ ਤਬਾਹ ਹੋ ਚੁੱਕੀ ਕਾਨੂੰਨ ਵਿਵਸਥਾ ਅਤੇ ਸ਼ਰੇਆਮ ਵਿਕਦੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਕੁੱਝ ਨਹੀਂ ਬੋਲਦੇ। ਗੈਂਗਸਟਰਾਂ ਵੱਲੋਂ ਵਪਾਰੀਆਂ, ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕੀਆਂ ਮਿਲ ਰਹੀਆਂ ਹਨ ਹਾਲਤ ਇਹ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਨੂੰ ਫਿਰੌਤੀ ਲਈ ਧਮਕੀਆਂ ਦੇਣ ਦੀ ਗੱਲ ਸਾਮ੍ਹਣੇ ਆਈ ਹੈ ਜਿਨ੍ਹਾਂ ਕੋਲ ਪੁਖਤਾਂ ਸੁੱਰਖਿਆ ਹੈ ਲੇਕਿਨ ਉਹ ਸਧਾਰਨ ਵਿਅਕਤੀ ਬਾਰੇ ਸੋਚ ਕੇ ਦੇਖਣ ਦੀ ਲੋੜ ਹੈ ਜਿਸਨੂੰ ਫਿਰੌਤੀ ਲਈ ਗੈਂਗਸਟਰਾਂ ਵੱਲੋਂ ਫੋਨ ਆਉਂਦੇ ਹਨ ਤੇ ਉਹ ਡਰ ਕਰਕੇ ਪੁਲਿਸ ਕੋਲ ਵੀ ਕਾਰਵਾਈ ਲਈ ਨਹੀਂ ਜਾਂਦਾ। ਅਪਰਾਧੀਆਂ ਨੂੰ ਮੋਟੀਆਂ ਫਿਰੌਤੀਆਂ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਸੁੱਰਖਿਅਤ ਰੱਖਣ ਲਈ ਦੇ ਰਹੇ ਹਨ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਲੋਕਾਂ ਨੂੰ ਧਮਕਾ ਰਹੇ ਹਨ ਅਤੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਹੋਣ ਦਾ ਦਮ ਭਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੰਨਾ ਕੋਲ ਸੂਬੇ ਗ੍ਰਹਿ ਮੰਤਰਾਲਾ ਤੇਵਜੇਲ੍ਹ ਮੰਤਰਾਲਾ ਵੀ ਹੈ ਉਹ ਵਿਗੜੀ ਕਾਨੂੰਨ ਵਿਵਸਥਾ ਸੁਧਾਰਨ ਵਿੱਚ ਅਸਫਲ ਸਾਬਤ ਹੋਏ ਹਨ। ਅੱਜ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂ ਨੂੰ ਚੋਹਲਾ ਸਾਹਿਬ ਕਸਬੇ ਵਿੱਚ ਅਪਰਾਧੀਆਂ ਨੇ ਕਾਰ ਵਿੱਚ ਜਾਂਦੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ, ਬੀਤੇ ਰਾਤ ਕਪੂਰਥਲਾ ਜ਼ਿਲ੍ਹਾ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਨੌਜਵਾਨ ਨੂੰ ਅਪਰਾਧੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਬੈਡ ਤੇ ਪਏ ਹੋਏ ਨੂੰ ਤੇਜ਼ਧਾਰ ਹਥਿਆਰਾਂ ਨਾਲ ਸਰੇਆਮ ਵੱਡ ਕੇ ਕਤਲ ਕਰ ਦਿੱਤਾ। ਅਜਿਹੀਆਂ ਵਾਰਦਾਤਾਂ ਆਮ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ। ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦੇਣਾ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਲੇਕਿਨ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਗੰਭੀਰਤਾ ਨਾਲ ਕੰਮ ਕਰਨ।

Leave a Reply

Your email address will not be published.


*