ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਲਹਿਰਾਗਾਗਾ::::::::::::::::::::: ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਸ਼ਹੀਦ ਬਾਬਾ ਹਿੰਮਤ ਸਿੰਘ ਦੀ ਜਨਮ-ਭੂਮੀ ਸੰਗਤਪੁਰਾ (ਲਹਿਰਾਗਾਗਾ-ਸੰਗਰੂਰ) ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਸਫ਼ਲ ਆਯੋਜਨ ਕੀਤਾ ਗਿਆ। ਪ੍ਰਧਾਨ ਵਿੱਕੀ ਢਿੱਲੋਂ ਅਤੇ ਖਜ਼ਾਨਚੀ ਗੁਰਮੀਤ ਸਿੰਘ ਭੋਲਾ ਦੀ ਅਗਵਾਈ ਹੇਠ ਸ਼ਹੀਦ ਬਾਬਾ ਹਿੰਮਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਇਸ ਦੋ-ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਦਰਸ਼ਨ ਸਿੰਘ ਬਾਠ ਨੇ ਕੀਤਾ ਅਤੇ 51 ਹਜ਼ਾਰ ਦੀ ਸਹਿਯੋਗ ਰਾਸ਼ੀ ਭੇਂਟ ਕੀਤੀ।
ਇਸ ਟੂਰਨਾਮੈਂਟ ਦੌਰਾਨ ਓਪਨ ਮੁਕਾਬਲੇ ‘ਚ ਰਾਏਧਰਾਣਾ ਨੇ ਪਹਿਲਾ ਅਤੇ ਬੱਛੋਆਣਾ ਨੇ ਦੂਜਾ ਸਥਾਨ ਮੱਲਿਆ। ਜਦੋਂ ਕਿ 60 ਕਿਲੋ ਭਾਰ-ਵਰਗ ਵਿੱਚ ਰਾਮਪੁਰਾ ਫੂਲ ਨੇ ਪਹਿਲਾ, ਗੋਬਿੰਦਗੜ੍ਹ ਖੋਖਰ ਨੇ ਦੂਜਾ, 50 ਕਿਲੋ ਭਾਰ-ਵਰਗ ਵਿੱਚ ਸੰਗਤਪੁਰਾ ਨੇ ਪਹਿਲਾ, ਦੋਦੜਾ ਸਾਹਿਬ ਨੇ ਦੂਜਾ, 40 ਕਿਲੋ ਭਾਰ ਵਰਗ ਵਿੱਚ ਗੋਬਿੰਦਗੜ੍ਹ ਖੋਖਰ ਨੇ ਪਹਿਲਾ ਅਤੇ ਬਰੇਟਾ ਨੇ ਦੂਜਾ ਸਥਾਨ ਹਾਸਿਲ ਕੀਤਾ। 45 ਸਾਲ ਤੋਂ ਉੱਪਰ ਦੇ ਸਾਬਕਾ ਕਬੱਡੀ ਖਿਡਾਰੀਆਂ ਦਾ ਦਿਲਚਸਪ ਸ਼ੋਅ ਮੈਚ ਵੀ ਪਿੰਡ ਸੰਗਤਪੁਰਾ ਅਤੇ ਗਿਦੜਿਆਣੀ ਵਿਚਕਾਰ ਕਰਵਾਇਆ ਗਿਆ।
ਇਸ ਕਬੱਡੀ ਟੂਰਨਾਮੈਂਟ ਦੌਰਾਨ ਸ਼ਮੂਲੀਅਤ ਕਰਦਿਆਂ ਸੰਤ ਬਾਬਾ ਬ੍ਰਹਮ ਪੁਰੀ ਡੇਰਾ ਸਰਹਿੰਦ, ਬਾਬਾ ਜਗਦੀਸ਼ ਗਿਰ ਛਾਹੜ ਵਾਲ਼ੇ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਇੰਮਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਹਰਪਾਲ ਸਿੰਘ ਸੰਗਤਪੁਰਾ, ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਿੰਦਰ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ, ਜਗਦੇਵ ਸਿੰਘ ਗਾਗਾ, ਸ਼੍ਰੋਮਣੀ ਅਕਾਲੀ ਦਲ-ਮਾਨ ਦੇ ਗੋਬਿੰਦ ਸਿੰਘ ਸੰਧੂ, ਗੁਰਜੀਤ ਸਿੰਘ ਲਦਾਲ, ਬਲਾਕ ਸੰਮਤੀ ਮੈਂਬਰ ਸਿਵਜੀ, ਟਰੱਕ ਆਪ੍ਰੇਟਰ ਯੂਨੀਅਨ, ਲਹਿਰਾਗਾਗਾ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਖਜ਼ਾਨਚੀ ਅਮਰੀਕ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ ਕਲੱਬ ਮੈਂਬਰ ਸੰਦੀਪ ਸਿੰਘ ਖੋਖਰ, ਸੰਦੀਪ ਸਿੰਘ ਨੰਬਰਦਾਰ, ਕਰਮਜੀਤ ਸਿੰਘ ਮੰਡੇਰ, ਜਸਵਿੰਦਰ ਮਾਮੂ, ਜਸਵੀਰ ਬਾਠ, ਗੁਰਪ੍ਰੀਤ ਖੋਖਰ, ਪ੍ਰਗਟ ਸਿੰਘ ਬੱਗਾ, ਪ੍ਰੇਮ ਬਾਠ, ਗੁਰਪਾਲ ਨਿੱਕਾ, ਜਸਵਿੰਦਰ ਸਿੰਘ ਨੰਬਰਦਾਰ, ਕਰਮਜੀਤ ਕਾਲਾ, ਅਮਰਜੀਤ ਸਿੰਘ, ਰਾਮ ਸਿੰਘ ਨੰਬਰਦਾਰ ਅਤੇ ਧਰਮਜੀਤ ਸਿੰਘ ਮੰਡੇਰ ਨੇ ਟੂਰਨਾਮੈਂਟ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਇਆ।

Leave a Reply

Your email address will not be published.


*