ਦਿਵਿਆਂਗਜਨਾਂ ਨੂੰ ਸਪੁਰਦ ਕੀਤੇ ਜਾਣਗੇ ਬਣਾਉਟੀ ਉਪਕਰਨ – ਡਿਪਟੀ ਕਮਿਸ਼ਨਰ ਲੁਧਿਆਣਾ

ਲੁਧਿਆਣਾ    (Gurvinder sidhu) – ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਿਵਿਆਂਗਜਨਾਂ ਲਈ ਬੀਤੇ ਦਿਨੀਂ ਲੱਗੇ ਅਸੈਸਮੈਂਟ ਕੈਂਪਾਂ ਤੋਂ ਬਾਅਦ 4 ਅਤੇ 5 ਮਾਰਚ ਨੂੰ ਬਣਾਉਟੀ ਅੰਗ ਸਪੁਰਦ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ 04 ਮਾਰਚ ਨੂੰ ਬਾਬਾ ਵਿਸ਼ਕਰਮਾ ਰਾਮਗੜ੍ਹੀਆ ਭਵਨ, ਜੀ.ਟੀ. ਰੋਡ, ਖੰਨਾ ਜਦਕਿ 5 ਮਾਰਚ ਨੂੰ ਸਥਾਨਕ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ ਵਿਖੇ ਲਾਭਪਾਤਰੀਆਂ ਨੂੰ ਬਣਾਉਟੀ ਉਪਕਰਨ ਮੁਹੱਈਆ ਕਰਵਾਏ ਜਾਣਗੇ।

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਡਾ. ਬਲਜੀਤ ਕੌਰ ਵੱਲੋ ਜਾਰੀ ਹੋਈਆ ਹਦਾਇਤਾ ਅਨੁਸਾਰ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗ ਲਗਾਉਣ ਲਈ 20 ਫਰਵਰੀ ਨੂੰ ਸਿਵਲ ਹਸਪਤਾਲ ਖੰਨਾ, 21 ਫਰਵਰੀ ਨੂੰ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਅਤੇ 22 ਫਰਵਰੀ ਸ਼੍ਰੀ ਗੁਰੂ ਅਮਰਦਾਸ ਜੀ ਅਪਾਹਜ ਆਸ਼ਰਮ ਅਤੇ ਬਿਰਧ ਘਰ, ਪਿੰਡ ਸਰਾਭਾ ਵਿਖੇ ਅਸੈਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਕੈਂਪ ਦੌਰਾਨ ਜਿਹੜੇ ਦਿਵਿਆਗਜਨਾਂ ਦੀ ਅਸੈਸਮੈਂਟ ਕੀਤੀ ਗਈ ਸੀ, ਉਹਨਾ ਦਿਵਿਆਗਜਨਾ ਨੂੰ ਅਸੈਸਮੈਂਟ ਅਨੁਸਾਰ ਬਣਾਉਟੀ ਅੰਗਾਂ ਅਤੇ ਉਪਕਰਨਾ ਦੀ ਵੰਡ ਅਲਿਮਕੋ ਵੱਲੋ ਕੀਤੀ ਜਾਣੀ ਹੈ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਅਲਿਮਕੋ ਸੰਸਥਾ ਦਿਵਿਆਂਗਜਨਾ ਨੂੰ ਉਹਨਾ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਰੀਰਕ ਅੜਚਣਾ ਨੂੰ ਦੂਰ ਕਰਨ ਦੇ ਸੰਦਰਭ ਵਿੱਚ ਉਹਨਾ ਨੂੰ ਆਮ ਲੋਕਾ ਵਾਂਗ ਜੀਵਨ ਜਿਊਣ ਦੇ ਸਮਰੱਥ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਦੀ ਹੈ ਅਤੇ ਇਸ ਸੰਸਥਾ ਵੱਲੋ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 20, 21 ਅਤੇ 22 ਫਰਵਰੀ ਨੂੰ ਜਿਹੜੇ ਦਿਵਿਆਗਜਨਾ ਦੇ ਕੇਸ ਉਹਨਾ ਦੀ ਅਸੈਸਮੈਂਟ ਅਨੁਸਾਰ ਮੰਨਜੂਰ ਹੋਏ ਹਨ, ਉਨ੍ਹਾਂ ਨੂੰ ਹੀ ਇਹਨਾ ਬਣਾਉਟੀ ਅੰਗਾ ਦੀ ਵੰਡ 4 ਅਤੇ 5 ਮਾਰਚ ਨੂੰ ਕੀਤੀ ਜਾਣੀ ਹੈ। ਬਣਾਉਟੀ ਅੰਗਾ ਦੀ ਵੰਡ ਦਿਵਿਆਂਗਜਨਾਂ ਨੂੰ ਕੈਂਪਾਂ ਦੌਰਾਨ ਜਾਰੀ ਸਲਿਪ ਦੇ ਆਧਾਰ ‘ਤੇ ਕੀਤੀ ਜਾਵੇਗੀ।

ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵੱਲੋ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਅਸੈਸਮੈਂਟ ਸਲਿੱਪਾਂ, ਅਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਨਾਲ ਲਾਜ਼ਮੀ ਤੌਰ ‘ਤੇ ਲਿਆਉਣ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਵੱਖਰੇ ਤੌਰ ‘ਤੇ ਫੋਨ ਰਾਹੀ ਵੀ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਵਿਆਗਜਨਾ ਦੀ ਭਲਾਈ ਲਈ ਭਵਿੱਖ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਸੀ.ਐਸ.ਆਰ. ਪਹਿਲਕਦਮੀ ਤਹਿਤ ਕੈਂਪ ਲਗਾਏ ਜਾਣਗੇ।

Leave a Reply

Your email address will not be published.


*