Haryana News

ਸੂਬਾ ਸਰਕਾਰ ਜੀਐਸਡੀਪੀ ਦੀ 3 ਫੀਸਦੀ ਦੀ ਸੀਮਾ ਦੇ ਅੰਦਰ ਹੀ ਲੈ ਰਹੀ ਹੈ ਕਰਜਾ  ਮੁੱਖ ਮੰਤਰੀ ਮਨੋੋਹਰ ਲਾਲ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋੋਂ ਲਿਆ ਜਾਣ ਵਾਲਾ ਕਰਜਾ ਜੀਐਸਡੀਪੀ ਦੇ ਅਨੁਪਤ ਯਾਨੀ 3 ਫੀਸਦੀ ਦੇ ਸੀਮਾ ਦੇ ਅੰਦਰ ਹੀ ਹੈ। ਵਿਕਾਸ ਦੇ ਅਨੁਰੂਪ ਜਿਵੇਂ-ਜਿਵੇਂ ਸੂਬੇ ਦੀ ਜੀਐਸਡੀਪੀ ਵੱਧਦੀ ਹੈ, ਉਸੀ ਦੇ ਅਨੁਪਾਤ ਵਿਚ ਕਰਜਾ ਲੈਣ ਦੀ ਸੀਮਾ ਵਿਚ ਵੀ ਵਾਧਾ ਹੁੰਦਾ ਹੈ। ਜੀਐਸਡੀਪੀ ਦੇ ਅਨੂਪਾਤ ਵਿਚ ਜਿੰਨ੍ਹਾ ਕਰਜਾ ਲੈਣਾ ਚਾਹੀਦਾ ਹੈ, ਸੂਬਾ ਸਰਕਾਰ ਉਸ ਸੀਮਾ ਵਿਚ ਹੀ ਕਰਜਾ ਲੈ ਰਹੀ ਹੈ।

          ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਾਲ 2024-25 ਦੇ ਬਜਟ ਅੰਦਾਜਿਆਂ ‘ਤੇ ਚਰਚਾ ਦੌਰਾਨ ਬੋਲ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਆਪਣੇ ਸਮੇਂ ਦਾ ਕਰਜਾ 70 ਹਜਾਰ ਕਰੋੜ ਰੁਪਏ ਦੱਸਦੇ ਹਨ, ਜਦੋਂ ਕਿ ਉਨ੍ਹਾਂ ਨੇ ਬਿਜਲੀ ਨਿਗਮਾਂ ਦਾ 27 ਹਜਾਰ ਕਰੋੜ ਰੁਪਏ ਦਾ ਕਰਜ ਵੀ ਜੋੜਨਾ ਚਾਹੀਦਾ ਹੈ। ਉਨ੍ਹਾਂ ਦੇ ਇਸ 27 ਹਜਾਰ ਕਰੋੜ ਰੁਪਏ ਨੂੰ ਅਸੀਂ ਸਰਕਾਰ ਦੇ ਖਾਤੇ ਵਿਚ ਲਿਆ ਅਤੇ ਇਸ ਕਰਜ ਨੂੰ ਪੰਜ ਸਾਲ ਵਿਚ ਉਤਾਰਨਾ ਸੀ। ਅਗਲੇ ਸਾਲ ਤਕ ਇਹ ਉਤਰ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੈਤਾ ਜੇਕਰ ਇਸ 27 ਹਜਾਰ ਕਰੋੜ ਰੁਪਏ ਦੀ ਰਕਮ ਨੂੰ ਆਪਣੇ ਕਰਜ ਦੀ ਰਕਮ ਵਿਚ ਨਹੀਂ ਜੋੋੜਦੇ ਹਨ, ਤਾਂ ਸਾਨੂੰ ਵੀ ਇਸ ਰਕਮ ਨੂੰ ਘੱਟ ਕਰ ਕੇ ਕਰਜ ਦੱਸਣਾ ਪਵੇਗਾ। ਇਸ ਤੋਂ ਇਲਾਵਾ, ਪਿਛਲੀ ਸਰਕਾਰ ਦਾ ਪਬਲਿਕ ਇੰਟਰਪ੍ਰਾਈਸਿਸ ਦੇ ਕਰਜ ਵਿੱਚੋਂ ਵੀ 17 ਹਜਾਰ ਕਰੋੜ ਰੁਪਏ ਘੱਟ ਕੀਤਾ ਹੈ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿੱਤ ਕਮਿਸ਼ਨ ਅਨੁਸਾਰ ਜੀਐਸਡੀਪੀ ਦੇ 3 ਫੀਸਦੀ ਤਕ ਦੇ ਅਨੁਪਤਾ ਵਿਚ ਸਰਕਾਰ ਵੱਲੋਂ ਕਰਜਾ ਲਿਆ ਜਾ ਸਕਦਾ ਹੈ। ਕੋਵਿਡ-19 ਦੌਰਾਨ ਇਸ ਸੀਮਾ ਨੂੰ ਵਧਾ ਕੇ 3.5 ਫੀਸਦੀ ਕੀਤਾ ਗਿਆ। ਉਸ ਸਮੇਂ ਵੀ ਸੂਬਾ ਸਰਕਾਰ 3 ਫੀਸਦੀ ਤੋਂ ਹੇਠਾਂ ਹੀ ਰਹੀ। ਜੀਐਸਡੀਪੀ ਦੇ ਅਨੁਪਾਤ ਵਿਚ ਜਿੰਨ੍ਹਾ ਕਰਜਾ ਲੈਣਾ ਚਾਹੀਦਾ ਹੈ, ਰਾਜ ਸਰਕਾਰ ਉਸ ਸੀਮਾ ਵਿਚ ਹੀ ਕਰਜਾ ਲੈ ਰਹੀ ਹੈ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਦੇਸ਼ ਅਤੇ ਸੂਬੇ ਵਿਚ ਮੌਤ ਨੂੰ ਪ੍ਰਾਪਤ ਹੋਈ ਮਹਾਨ ਸ਼ਖਸੀਅਤਾਂ ਦੇ ਸਨਮਾਨ ਵਿਚ ਅੱਜ ਸਦਨ ਵਿਚ ਸੋਗ ਪ੍ਰਸਤਾਵ ਪੜੇ ਗਏ ਅਤੇ ਸੋਗ ਪਰਿਵਾਰਾਂ ਦੇ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਗਈ।

          ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜ੍ਹੇ। ਜਿਨ੍ਹਾਂ ਦੇ ਸੋਗ ਪ੍ਰਸਤਾਵ ਪੜ੍ਹੇ ਗਏ ਉਨ੍ਹਾਂ ਵਿਚ ਲੋਕਸਭਾ ਦੇ ਸਾਬਕਾ ਸਪੀਕਰ ਸ੍ਰੀ ਮਨੋਹਰ ਜੋਸ਼ੀ, ਹਰਿਆਣਾ ਵਿਧਾਨਸਭਾ ਦੇ ਸਾਬਕਾ ਮੈਂਬਰ ਸ੍ਰੀ ਨਫੇ ਸਿੰਘ ਰਾਠੀ ਸ਼ਾਮਿਲ ਹੈ।

          ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਵੱਲੋਂ ਵਿਧਾਇਕ ਸ੍ਰੀ ਆਫਤਾਬ ਅਹਿਮਦ ਤੇ ਵਿਧਾਇਕ ਡਾ. ਰਘੂਬੀਰ ਸਿੰਘ ਕਾਦਿਆਨ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੀ ਵੱਲੋਂ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।

          ਉਪਰੋਕਤ ਤੋਂ ਇਲਾਵਾ, ਸਦਨ ਵਿਚ ਵਿਧਾਇਕ ਸ੍ਰੀ ਨਰੇਂਦਰ ਗੁਪਤਾ ਦੀ ਚਾਚੀ ਸ੍ਰੀਮਤੀ ਵੇਦਵਤੀ ਦੇ ਦੁਖਦ ਨਿਧਨ ‘ਤੇ ਵੀ ਸੋਗ ਪ੍ਰਗਟ ਕੀਤਾ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਪਾਣੀਪਤ ਵਿਚ ਐਨਐਚ 44 ‘ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ‘ਤੇ ਏਂਟਰੀ ਅਤੇ ਏਕਜਿਟ ਬਣਾਏ ਜਾਣਗੇ, ਜਿਸ ਦੇ ਲਈ ਮੰਜੂਰੀ ਤਹਿਤ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਮੰਜੂਰ ਮਿਲਣ ਦੇ ਬਾਅਦ ਜਲਦੀ ਤੋਂ ਜਲਦੀ ਇਹ ਏਂਟਰੀ ਅਤੇ ਏਕਜਿਟ ਬਣਾ ਦਿੱਤੇ ਜਾਣਗੇ। ਇਸ ਤੋਂ ਪਾਣੀਪਤ ਵਿਚ ਟ੍ਰੈਫਿਕ ਵਿਵਸਥਾ ਨੁੰ ਦਰੁਸਤ ਕਰਨ ਵਿਚ ਸਹਾਇਤਾ ਮਿਲੇਗੀ।

          ਡਿਪਟੀ ਸੀਐਮ ਅੱਜ ਵਿਧਾਨਸਭਾ ਵਿਚ ਵਿਧਾਇਕ ਪ੍ਰਮੋਦ ਵਿਜ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਗੇ ਦਸਿਆ ਕਿ ਪਾਣੀਪਤ ਵਿਚ ਹੀ ਪਾਣੀਪਤ ਬਰਸਤ ਰੋਡ ਤਕ ਡ੍ਰੇਨ ਨੰਬਰ 2 ਦੇ ਕਿਨਾਰੇ ‘ਤੇ 12.20 ਕਿਲੋਮੀਟਰ ਲੰਬਾ ਇਕ ਰੋਡ ਬਣਾਇਆ ਜਾ ਰਿਹਾ ਹੈ। ਇਸ ਵਿਚ ਬਕਾਇਆ ਰੋਡ 2.9 ਕਿਲੋਮੀਟਰ ਹੈ, ਜਿਸ ਦਾ ਵਨ ਵਿਭਾਗ ਦੀ ਕਲੀਅਰੇਂਸ ਦੀ ਜਰੂਰਤ ਹੈ। ਇਹ ਕਲੀਅਰੇਂਸ ਮਿਲਦੇ ਹੀ ਰੋਡ ਪੂਰਾ ਨਿਰਮਾਣਤ ਕਰ ਦਿੱਤਾ ਜਾਵੇਗਾ ਜੋ ਕਿ ਪਾਣੀਪਤ ਸ਼ਹਿਰ ਦੇ ਇਸਟਰਨ ਬਾਈਪਾਸ ਦਾ ਕੰਮ ਕਰੇਗਾ।

ਇਸ ਹਤਿਆਕਾਂਡ ਦੇ ਦੋਸ਼ੀਆਂ ਨੂੰ ਬਿਲਕੁੱਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ  ਅਨਿਲ ਵਿਜ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦੱਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ੍ਰੀ ਨਫੇ ਸਿੰਘ ਰਾਠੀ ਦੀ ਹਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਹਤਿਆਕਾਂਡ ਦੇ ਦੋਸ਼ੀਆਂ ਨੂੰ ਬਿਲਕੁੱਲ ਵੀ ਬਖਸ਼ਿਆ ਨਹੀਂ ਜਾਵੇਗੀ ਅਤੇ ਸਖਤ ਤ ਸਖਤ ਕਾਰਵਾਈ ਕੀਤੀ ਜਾਵੇਗੀ।

          ਸ੍ਰੀ ਵਿਜ ਅੱਜ ਇੱਥੇ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਲਿਆਏ ਗਏ ਕੰਮ ਰੋਕੋ ਪ੍ਰਸਤਾਵ ਦੇ ਸਬੰਧ ਵਿਚ ਆਪਣਾ ਜਵਾਬ ਦੇ ਰਹੇ ਸਨ।

          ਗ੍ਰਹਿ ਮੰਤਰੀ ਨੇ ਇਸ ਹਤਿਆਕਾਂਡ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਵਿਧਾਨਸਭਾ ਦੇ ਸਦਨ ਦੀ ਤਸੱਲੀ ਸੀਬੀਆਈ ਜਾਂਚ ਤੋਂ ਹੁੰਦੀ ਹੈ ਤਾਂ ਇਸ ਹਤਿਆਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਸ੍ਰੀ ਵਿਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ ਅਤੇ ਨਫੇ ਸਿੰਘ ਰਾਠੀ ਉਨ੍ਹਾਂ ਦੇ ਨਾਲ ਸਾਲ 1990 ਅਤੇ 2000 ਤੋਂ ਵਿਧਾਇਕ ਰਹੇ ਅਤੇ ਨਫੇ ਸਿੰਘ ਉਨ੍ਹਾਂ ਦੇ ਚੰਗੇ ਮਿੱਤਰ ਵੀ ਸਨ।

ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ  ਵਿਜ

          ਸ੍ਰੀ ਵਿਜ ਨੇ ਕਿਹਾ ਕਿ ਵਿਜੇਂ ਹੀ ਉਨ੍ਹਾਂ ਨੇ ਇਸ ਹਤਿਆਕਾਂਡ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਡਾਇਰੈਕਟਰ ਜਨਰਲ, ਝੱਜਰ ਦੇ ਪੁਲਿਸ ਸੁਪਰਡੈਂਟ ਅਤੇ ਐਸਟੀਐਫ ਦੇ ਪ੍ਰਮੁੱਖ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਨੂੰ ਐਸਟੀਐਫ ਦੇ ਪ੍ਰਮੁੱਖ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਸਬੰਧ ਵਿਚ ਕਈ ਪਹਿਲੂਆਂ ਦੇ ਬਾਰੇ ਵਿਚ ਉਹ ਸਦਨ ਨੂੰ ਨਹੀਂ ਦੱਸ ਸਕਦੇ ਹਨ ਪਰ ਇਸ ਹਤਿਆਕਾਂਡ  ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਹਤਿਆਕਾਂਡ ਵਿਚ ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

ਜੇਕਰ ਕੋਈ ਚਿੱਠੀ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ  ਵਿਜ

          ਸਦਨ ਵਿਚ ਇਸ ਹਤਿਆਕਾਂਡ ਦੇ ਸਬੰਧ ਵਿਚ ਵਿਰੋਧੀ ਧਿਰ ਵੱਲੋੋਂ ਚੁੱਕੇ ਗਏ ਨਫੇ ਸਿੰਘ ਰਾਠੀ ਵੱਲੋਂ ਮੰਗੀ ਗਈ ਸੁਰੱਖਿਆ ਦੇ ਸੁਆਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਹੀ ਹੈ ਕਿ ਨਫੇ ਸਿੰਘ ਰਾਠੀ ਜੀ ਨੇ ਸੁਰੱਖਿਆ ਮੰਗੀ ਸੀ ਅਤੇ ਝੱਜਰ ਦੇ ਪੁਲਿਸ ਸੁਪਰਡੈਂਟ ਦਾ 14 ਜੁਲਾਈ, 2022 ਨੂੰ ਸੁਰੱਖਿਆ ਦੇ ਸਬੰਧ ਪੱਤਰ ਪੇਸ਼ ਕੀਤਾ ਸੀ ਅਤੇ ਇਸ ਸਬੰਧ ਵਿਚ 343 ਨੰਬਰ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਵਾਲੀ ਧਮਕੀਆਂ ਦੇ ਬਾਰੇ ਵਿਚ ਤਫਤੀਸ਼ ਕੀਤੀ ਅਤੇ ਤਫਤੀਸ਼ ਵਿਚ ਪਾਇਆ ਕਿ ਕਲਕੱਤਾ ਦਾ ਇਕ ਵਿਅਕਤੀ ਉਨ੍ਹਾਂ ਨੂੰ ਟੈਲੀਫੋਨ ‘ਤੇ ਧਮਕੀਆਂ ਦਿੰਦਾ ਸੀ, ਜਿਸ ਨੂੰ ਫੜਿਆ ਗਿਆ। ਇਸ ਤੋਂ ਇਲਾਵਾ, ਸ੍ਰੀ ਵਿਜ ਨੇ ਕਿਹਾ ਕਿ ਇਸ ਬਾਰੇ ਵਿਚ ਉਨ੍ਹਾਂ ਦਾ ਦਫਤਰ ਵਿਚ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਸੀ, ਜੇਕਰ ਕੋਈ ਪੱਤਰ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ,  ਅਜਿਹਾ ਹੋ ਹੀ ਨਹੀਂ ਸਕਦਾ।

ਕਾਂਗਰਸ ਦੇ ਰਾਜ ਵਿਚ ਵਧੇ ਅਪਰਾਧ ਨੂੰ ਅਸੀਂ ਕੀਤਾ ਕੰਟਰੋਲ  ਵਿਜ

          ਸ੍ਰੀ ਵਿਜ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਸਬੰਧ ਵਿਚ ਕਿਹਾ ਕਿ ਅਪਰਾਧ ਵਧਿਆ ਪਰ ਕਦੋ ਵਧਿਆ ਅਤੇ ਕਿਸਨੇ ਗੁੰਡਾਗਰਦੀ ਵਧਾਈ, ਮੈਂ ਦੱਸਦਾ ਹਾਂ, ਕਾਂਗਰਸ ਦੇ ਰਾਜ ਵਿਚ ਗੁੰਡਾਗਰਦੀ ਵਧੀ। ਗ੍ਰਹਿ ਮੰਤਰੀ ਨੇ ਅਪਰਾਧ ਦੇ ਆਂਕੜਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਹਤਿਆ ਦੇ ਸਾਲ 2005 ਵਿਚ 784 ਮਾਮਲੇ ਸਨ ਜੋ 2014 ਵਿਚ ਵੱਧ ਕੇ 1106 ਹੋਏ। ਇਸੀ ਤਰ੍ਹਾ, ਡਕੈਤੀ ਸਾਲ 2005 ਵਿਚ 88 ਸੀ, ਜੋ ਸਾਲ 2014 ਵਿਚ ਵੱਧ ਕੇ 172 ਹੋ ਗਏ। ਲੁੱਟ-ਕਸੁੱਟ ਸਾਲ 2005 ਵਿਚ 390 ਸੀ, ਜੋ ਸਾਲ 2014 ਵਿਚ ਵੱਧ ਕੇ 874 ਹੋ ਗਈ। ਸਨੇਚਿੰਗ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1166 ਹੋ ਗਈ। ਜਬਰਜਨਾਹ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1174 ਹੋ ਗਈ। ਮਹਿਲਾਵਾਂ ਦੇ ਵਿਰੁੱਧ ਅਪਰਾਧ ਸਾਲ 2005 ਵਿਚ  380 ਸੀ, ਜੋ ਸਾਲ 2014 ਵਿਚ ਵੱਧ ਕੇ 1680 ਹੋ ਗਿਆ। ਬੱਚਿਆਂ ਦਾ ਅਗਵਾ ਸਾਲ 2005 ਵਿਚ 492 ਸੀ, ਜੋ ਸਾਲ 2014 ਵਿਚ ਵੱਧ ਕੇ 3082 ਹੋ ਗਈ। ਹਤਿਆ ਦਾ ਯਤਨ ਸਾਲ 2005 ਵਿਚ 513 ਸੀ, ਜੋ ਸਾਲ 2014 ਵਿਚ ਵੱਧ ਕੇ 783 ਹੋ ਗਈ। ਦਹੇਜ ਹਤਿਆ ਸਾਲ 2005 ਵਿਚ 212 ਸੀ, ਜੋ ਸਾਲ 2014 ਵਿਚ ਵੱਧ ਕੇ 293 ਹੋੋ ਗਈ। ਸ੍ਰੀ ਵਿਜ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਕੇ ਗਏ, ਉਸ ਨੂੰ ਅਸੀਂ ਕੰਟਰੋਲ ਕੀਤਾ।

ਸਾਲ 2022 ਵਿਚ 354 ਅਤੇ ਸਾਲ 2023 ਵਿਚ 438 ਵਾਂਟੇਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ  ਵਿਜ

          ਇਸੀ ਤਰ੍ਹਾ, ਉਨ੍ਹਾਂ ਨੇ ਡਿਟੇਂਸ਼ਨ ਰੇਟ ਦੇ ਬਾਰੇ ਵਿਚ ਦਸਿਆ ਕਿ ਹਤਿਆ ਦੇ ਮਾਮਲਿਆਂ ਵਿਚ ਡਿਟੇਂਸ਼ਨ ਰੇਟ 90.90 ਫੀਸਦੀ , ਅਗਵਾ ਵਿਚ 87 ਫੀਸਦੀ, ਡਕੈਤੀ ਵਿਚ 89 ਫੀਸਦੀ, ਲੁੱਟ-ਕਸੁੱਟ ਵਿਚ 78 ਫੀਸਦੀ, ਛੇੜਛਾੜ ਵਿਚ 98.30 ਫੀਸਦੀ, ਜਬਰ-ਜਨਾਹ ਵਿਚ 99.70 ਫੀਸਦੀ, ਦਹੇਜ ਹਤਿਆ ਵਿਚ 100 ਫੀਸਦੀ, ਦਹੇਜ ਉਤਪੀੜਨ ਵਿਚ 99 ਫੀਸਦੀ, ਮਹਿਲਾ ਅਗਵਾ ਵਿਚ 99 ਫੀਸਦੀ ਹੈ। ਉਨ੍ਹਾਂ ਨੇ ਦਸਿਆ ਕਿ ਗਿਰੋਹਾਂ ਨੂੰ ਫੜਨ ਲਈ ਐਸਟੀਐਫ ਦਾ ਗਠਨ ਕੀਤਾ ਹੋਇਆ ਹੈ ਅਤੇ ਸਾਲ 2022 ਵਿਚ 473 ਅਤੇ ਸਾਲ 2023 ਵਿਚ 466 ਗਿਰੋਹਾਂ ਨੂੰ ਫੜਿਆ ਅਿਗਾ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਵਿਚ 18 ਕਰੋੜ 11 ਲੱਖ 18 ਹਜਾਰ 425 ਰੁਪਏ ਗਿਰੋਹਾਂ ਤੋਂ ਰਿਕਵਰੀ ਕੀਤੀ ਗਈ ਅਤੇ ਸਾਲ 2023 ਵਿਚ 14 ਕਰੋੜ 89 ਲੱਖ 4 ਹਜਾਰ 395 ਰੁਪਏ ਰਿਕਵਰੀ ਇੰਨ੍ਹਾਂ ਗਿਰੋਹਾਂ ਤੋਂ ਕੀਤੀ ਗਈ ਹੈ। ਇਸੀ ਤਰ੍ਹਾ ਸਾਲ 2022 ਵਿਚ 354 ਵਾਂਟੇਂਡ ਦੋਸ਼ੀਆਂ ਨੂੰ ਫੜਿਆ ਗਿਆ ਹੈ ਅਤੇ ਅਜਿਹੇ ਹੀ ਸਾਲ 2023 ਤੋਂ 436 ਵਾਂਟੇਂਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਰਾਜ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ  ਵਿਜ

          ਉਨ੍ਹਾਂ ਨੇ  ਪੁਲਿਸ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਹਾਲ ਹੀ ਵਿਚ ਮਾਤੂਰਾਮ ਦਾ ਮਾਮਲਾ ਹੋਇਆ ਸੀ ਅਤੇ ਅਸੀਂ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਫੜਿਆ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ ਅਤੇ ਨਫੇ ਸਿੰਘ ਰਾਠੀ ਹਤਿਆਕਾਂਡ ਦਾ ਮਾਮਲਾ ਵੀ ਐਸਟੀਐਫ ਨੁੰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਵੀ ਅਸੀਂ ਹਤਿਆਰਿਆਂ ਨੂੰ ਫੜਾਂਗੇ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਪੰਡਿਤ ਨੇਕੀਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ ਭਿਵਾਨੀ ਦੇ ਪਰਿਸਰ ਅਤੇ ਨਵੇਂ ਹਸਪਤਾਲ ਭਵਨ ਦੇ ਨੇੜੇ ਇਕ ਨਿਰਸਿੰਗ ਹੋਸਟਲ ਦਾ ਨਿਰਮਾਣ ਕੀਤਾ ਗਿਆ ਹੈ , ਇਸ ਦਾ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ।

          ਸ੍ਰੀ ਵਿਜ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ 2024 ਦੌਰਾਨ ਇਕ ਸੁਆਲ ਦਾ ਜਵਾਬ ਦੇ ਰਹੇ ਸਨ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਕੰਮਿਊਨਿਟੀ ਸਿਹਤ ਕੇਂਦਰ ਖੇੜੀ ਕਲਾਂ ਦੇ ਤਹਿਤ ਆਉਣ ਵਾਲੇ ਪ੍ਰਾਥਮਿਕ ਸਿਹਤ ਕੇਂਦਰ, ਪੱਲਾ ਵਿਚ ਇਕ 50 ਬਿਸਤਰਿਆਂ ਦਾ ਸਿਵਲ ਹਸਪਤਾਲ ਸਥਾਪਿਤ ਕਰਨ ਦਾ ਪ੍ਰਸਤਾਵ ਪਹਿਲਾਂ ਤ ਹੀ ਵਿਚਾਰਧੀਨ ਹੈ ਅਤੇ ਤਿਗਾਂਓ ਵਿਧਾਨਸਭਾ ਖੇਤਰ ਦੇ ਪਿੰਡ ਖੇੜੀ ਤ ਸ੍ਰੀ ਅਟਲ ਬਿਹਾਰੀ ਵਾਜਪੇਈ ਸਰਕਾਰੀ ਮੈਡੀਕਲ ਕਾਲਜ ਛਾਂਇਸਾ 20 ਕਿਲੋਮੀਟਰ ਤ ਵੀ ਘੱਟ ਦੂਰੀ ‘ਤੇ ਸਥਿਤ ਹੈ।

          ਸ੍ਰੀ ਵਿਜ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ 2024 ਦਗ਼ਾਨ ਇਕ ਸੁਆਲ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਦਸਿਆ ਕਿ ਮਾਤਾ ਅਮ੍ਰਿਤਾਨੰਦਮਈ ਮੱਠ ਵੱਲ ਸੰਚਾਲਤ ਇਕ ਨਿਜੀ ਮੈਡੀਕਲ ਕਾਲਜ ਮਤਲਬ ਅਮ੍ਰਿਤਾ ਸਕੂਲ ਆਫ ਮੈਡੀਸਿਨ 05 ਕਿਲੋਮੀਟਰ ਤ ਵੀ ਘੱਟ ਦੂਰੀ ‘ਤੇ ਸਥਿਤ ਹੈ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਗਮ ਵਿਭਾਗ ਤਹਿਤ ਨਗਰ ਪਰਿਸ਼ਦ ਰਿਵਾੜੀ ਦੇ ਅਧਿਕਾਰ ਖੇਤਰ ਵਿਚ ਪਿਛਲੇ ਨੌ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਵਾਧਾ ਨਹੀਂ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੀਰੋ ਟੋਲਰੇਂਸ ਨੀਤੀ ਅਪਣਾਈ ਜਾ ਰਹੀ ਹੈ।

          ਡਾ. ਕਮਲ ਗੁਪਤਾ ਅੱਜ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਚਿਰਣਜੀਵ ਰਾਓ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਨੇ ਅਧਿਕਾਰ ਦੇ ਦੁਰਵਰਤੋ ਨੂੰ ਰੋਕਣ ਲਈ ਸੰਸਥਾਗਤ ਸਿਸਟਮ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਭ੍ਰਿਸ਼ਟਾਚਾਰ ਨਾਲ ਸਬੰਧਿਤ ਕਿਸੇ ਵੀ ਸ਼ਿਕਾਇਤ ‘ਤੇ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

          ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੁੰ ਕਰਵਾਇਆ ਕਿ ਨਗਰ ਪਰਿਸ਼ਦ ਰਿਵਾੜੀ ਦੀ ਰਿਪੋਰਟ ਅਨੁਸਾਰ, ਪਿਛਲੇ 8 ਸਾਲਾਂ ਦੌਰਾਨ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ , ਗੁਰੂਗ੍ਰਾਮ ਵੱਲੋਂ 29 ਮਾਰਚ, 2022 ਦੀ ਐਫਆਈਆਰ ਗਿਣਤੀ 005 ਰਾਹੀਂ ਨਗਰ ਪਰਿਸ਼ਦ ਰਿਵਾੜੀ ਦੇ ਅਧਿਕਾਰੀਆਂ ਦੇ ਖਿਲਾਫ ਸਿਰਫ ਇਕ ਮਾਮਲਾ ਦਰਜ ਕੀਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਨਗਰ ਪਾਲਿਕਾਵਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਿਪਟਾਨ ਲਈ ਅਤੇ ਸ਼ਹਿਰੀ ਸਥਾਨਕ ਵਿਭਾਗ ਨੇ ਸ਼ਿਕਾਇਤਾਂ ਦੇ ਤੇਜੀ ਨਾਲ ਹੱਲ ਦੇ ਲਈ ਜਨਤਾ ਅਤੇ ਸਥਾਨਕ ਨਿਗਮਾਂ ਦੇ ਅਧਿਕਾਰੀਆਂ ਦੇ ਵਿਚ ਗਲਬਾਤ ਨੂੰ ਪ੍ਰੋਤਸਾਹਿਤ ਕਰਨ ਲਈ ਐਸਓਪੀ ਅਤੇ ਆਈਟੀ ਦੀ ਵਰਤੋ ਦੇ ਸੰਦਰਭ ਵਿਚ ਸੰਸਥਾਗਤ ਸਿਸਟਮ ਬਨਾਉਣ ਲਈ ਸਰਗਰਮ ਕਦਮ ਚੁੱਕੇ ਹਨ। ਸ਼ਿਕਾਇਤ ਦਰਜ ਕਰਨ ਲਈ ਸੂਬੇ ਦੇ ਸਾਰੇ ਨਗਰ ਪਾਲਿਕਾਵਾਂ ਵਿਚ ਹੈਲਪਲਾਇਨ ਨੰਬਰ 1800-180-2022/1064 ਜਾਰੀ ਕੀਤਾ ਅਿਗਾ ਹੈ।

          ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੁੰ ਕਰਵਾਇਆ ਕਿ ਸ਼ਹਿਰੀ ਸਥਾਨਕ ਵਿਭਾਗ ਨੇ ਵੱਖ-ਵੱਖ ਨਗਰ ਪਾਲਿਕਾਵਾਂ ਵਿਚ ਪਈ ਸ਼ਿਕਾਇਤਾਂ ਦਾ ਜਲਦੀ ਨਿਪਟਾਨ ਕਰਨ ਲਈ ਖੇਤਰੀ ਦਫਤਰਾਂ ਵਿਚ ਵਿਜੀਲੈਂਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਖੇਤਰੀ ਇਕਾਇਈਆਂ ਦੇ ਫਲਾਇੰਗ ਸਕੁਆਡ ਅਧਿਕਾਰੀਆਂ ਨੂੰ ਵੀ ਮੁੱਖ ਦਫਤਰ ਦੀ ਵਿਜੀਲੈਂਸ ਬ੍ਰਾਂਚ  ਵੱਲੋਂ ਪ੍ਰਾਪਤ ਵਿਸ਼ੇਸ਼ ਸ਼ਿਕਾਇਤਾਂ ਸਮੇਤ ਇਸ਼ਤਿਹਾਰਾਂ ਅਤੇ ਅਵੈਧ ਨਿਰਮਾਣਾਂ ਨੂੰ ਜਾਚ ਕਰਨ ਲਈ ਨੇੜੇ ਦੀਆਂ ਨਗਰ ਪਾਲਿਕਾਾਂ ਦਾ ਦੌਰਾ ਕਰਨ ਲਈ ਸਰਗਰਮ ਕੀਤਾ ਹੈ।

          ਉਨ੍ਹਾਂ ਨੇ ਦਸਿਆ ਕਿ ਵਿਭਾਗ ਵੱਲੋਂ ਨਗਰ ਪਾਲਿਕਾਵਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਿਪਟਾਨ ਦੇ ਲਈ ਕੰਮ ਕਰ ਰਹੇ ਅਤੇ ਸੇਵਾਮੁਕਤ ਅਧਿਕਾਰੀਆਂ ਨੁੰ ਮੁੱਖ ਵਿਜੀਲੈਂਸ ਅਧਿਕਾਰੀ ਵਜੋ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਬਰਵਾਲਾ ਸ਼ਹਿਰ ਵਿਚ ਚਾਰ ਤਾਲਾਬਾਂ ਦੇ ਸੁੰਦਰੀਕਰਣ ਲਈ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਤੋਂ ਮੰਜੂਰੀ ਮਿਲਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ  ਇਸ ਨੂੰ ਪੂਰਾ ਹੋਣ ਵਿਚ ਡੇਢ ਸਾਲ ਦਾ ਸਮੇਂ ਲਗ ਸਕਦਾ ਹੈ।

          ਡਾ. ਕਮਲ ਗੁਪਤਾ ਅੱਜ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਜੋਗੀ ਰਾਮ ਸਿਹਾਗ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਕਿ ਨਗਰਪਾਲਿਕਾ ਬਰਵਾਲਾ ਸ਼ਹਿਰ ਦੀ ਸੀਮਾ ਵਿਚ ਪੰਜ ਤਾਲਾਬ ਹਨ, ਜਿਨ੍ਹਾਂ ਦੇ ਨਾਂਅ ਦਲੇਸ਼ਰ ਤਾਲਾਬ, ਟੋਕਨ ਤਾਲਾਬ, ਸਿਯਾਨੀ ਤਾਲਾਬ/ਸੈਨੀ ਤਾਲਾਬ, ਬੁਨਹੀ ਤਾਲਾਬ/ਗੁੜੀ ਤਾਲਾਬ ਅਤੇ ੀਰ ਤਾਲਾਬ ਸ਼ਿਵ ਘਾਟ ਤਾਲਾਬ ਹਨ ਅਤੇ ਸਾਰੇ ਪੰਜ ਤਾਲਾਬਾਂ ਦੇ ਮੁੜਵਿਸਥਾਰ ਤੇ ਨਵੀਨੀਕਰਣ ਦਾ ਕੰਮ ਵਿਚਾਰਧੀਨ ਹੈ।

          ਉਨ੍ਹਾਂ ਨੇ ਦਸਿਆ ਕਿ ਤਿੰਨ ਤਾਲਾਬਾਂ ਨੂੰ ਤਿਆਰ ਕਰਨ ਲਈ ਰਕਮ ਵੀ ਮੰਜੂਰ ਹੋ ਚੁੱਕੀ ਹੈ, ਜਿਸ ਵਿਚ ਦਲੇਸ਼ਰ ਤਾਲਾਬ  ਦੇ ਲਈ 98 ਲੱਖ ਰੁਪਏ, ਟੋਕਨ ਤਾਲਾਬ ਲਈ 68 ਲੱਖ ਰੁਪਏ ਅਤੇ ਸਿਯਾਨੀ ਤਾਲਾਬ ਲਈ 93.20 ਲੱਖ ਰੁਪਏ ਸ਼ਾਮਿਲ ਹਨ। ਇੰਨ੍ਹਾਂ ਤਿੰਨਾਂ ਤਾਲਾਬਾਂ ਦਾ ਕੰਮ ਲਗਭਗ ਤੇਢ ਸਾਲ ਵਿਚ ਪੂਰੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਚੌਥੇ ਤਾਲਾਬ ਦੇ ਕੰਮ ਦੀ ਡਰਾਇੰਗ ਵੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਅੰਦਾਜਾ ਰਕਮ ਮੰਜੂਰ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ

ਘੱਟ ਤੋਂ ਘੱਟ ਸਮੇਂ ਵਿਚ ਸਾਰੇ ਕੰਮਾਂ ਨੁੰ ਪੂਰਾ ਕੀਤਾ ਜਾਵੇਗਾ  ਦੇਵੇਂਦਰ ਸਿੰਘ ਬਬਲ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਦਸਿਆ ਕਿ ਮੁੱਖ ਮੰਤਰੀ ਕਿਸਾਨ ਖੇਤ ਖਲਿਆਣ ਸੜਕ ਯੋਜਨਾ ਦੇ ਤਹਿਤ ਹਰੇਕ ਵਿਧਾਇਕ ਦੀ ਸਿਫਾਰਿਸ਼ ‘ਤੇ 25 ਕਿਲੋਮੀਟਰ ਤਕ ਦੇ ਖੇਤਾਂ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਂਦਾ ਹੈ। ਸ੍ਰੀ ਬਬਲੀ ਅੱਜ ਵਿਧਾਨਸਭਾ ਦੇ ਬਜਟ ਸੇਸ਼ਨ ਦੌਰਾਨ ਇਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਸਦਨ ਨੁੰ ਜਾਣੁੰ ਕਰਵਾਇਆ ਕਿ ਮੁੱਖ ਕਾਰਜਕਾਰੀ ਅਧਿਕਾਰੀ ਜਿਲ੍ਹਾ ਪਰਿਸ਼ਦ ਪਾਣੀਪਤ ਦੇ ਦਫਤਰ ਵਿਚ 23 ਕੰਮਾਂ ਦੀ ਸਿਫਾਰਿਸ਼ ਪ੍ਰਾਪਤ ਹੋਈ ਜਿਸ ਵਿੱਚੋਂ 13 ਕੰਮ ਸਕੀਮ ਵਿਚ ਕਵਰ ਨਹੀਂ ਹੁੰਦੇ, ਬਚੇ ਹੋਏ 10 ਕੰਮ  ਹੀ ਸਕੀਮ ਵਿਚ ਕਵਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਅੰਦਾਜੇ ਤਿਆਰ ਕਰਨ ਬਾਅਦ ਮੁੱਖ ਕਾਰਜਕਾਰੀ ਅਧਿਕਾਰੀ ਜਿਲ੍ਹਾ ਪਰਿਸ਼ਦ ਸੋਨੀਪਤ ਵੱਲੋਂ ਮੁੱਖ ਦਫਤਰ ਨੁੰ ਭੇਜ ਦਿੱਤੇ ਜਾਣ ਹਨ।

          ਇਸ ਤੋਂ ਇਲਾਵਾ ਗੋਹਾਨਾ ਚੋਣ ਖੇਤਰ ਦੇ ਵਿਧਾਇਕ ਦੀ ਸਿਫਾਰਿਸ਼ ਦੇ ਨਾਲ25 ਕੰਮਾਂ ਦਾ ਪ੍ਰਸਤਾਵ ਪ੍ਰਾਪਤ ਹੋਇਆ ਜੋ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਸੋਨੀਪਤ ਦੇ ਦਫਤਰ ਵਿਚ ਸਿਖਲਾਈਧੀਨ ਹੈ। ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਬਬਲੀ ਨੇ ਭਰੋਸਾ ਦਿੱਤਾ ਕਿ ਘੱਟ ਤੋਂ ਘੱਟ ਸਮੇਂ ਵਿਚ ਸਾਰਿਆਂ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ।

ਚੋਣ ਕੀਤੀ ਗਈ ਬਿਲਡਿੰਗ ਵਿਚ ਖੁੱਲੇਗੀ ਈ-ਲਾਇਬ੍ਰੇਰੀ ਅਤੇ ਮਹਿਲਾ ਸਭਿਆਚਾਰ ਕੇਂਦਰ  ਵਿਕਾਸ ਅਤੇ ਪੰਚਾਇਤ ਮੰਤਰੀ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਅਟੇਲੀ ਵਿਧਾਨਸਭਾ ਖੇਤਰ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲਣ ਤਹਿਤ ਇਕ ਪਿੰਡ ਗੜੀ ਰੂਥਲ ਵਿਚ ਮੌਜੂਦਾ ਭਵਨ ਵਿਚ ਨਵੀਨੀਕਰਣ ਦਾ ਕੰਮ ਪ੍ਰਗਤੀ ‘ਤੇ ਹੈ।

          ਮਹਿਲਾ ਸਭਿਆਚਾਰ ਕੇਂਦਰਾਂ ਵਿਚ ਸਮੱਗਰੀ ਲਈ ਟੈਂਡਰ ਦੀ ਕਾਰਵਾਈ ਪ੍ਰਕ੍ਰਿਆਧੀਨ ਹੈ। ਜਿਵੇਂ ਹੀ ਟੈਂਡਰ ਨੁੰ ਆਖੀਰੀ ਰੂਪ ਦਿੱਤਾ ਜਾਵੇਗਾ, ਮਹਿਲਾ ਸਭਿਟਾਚਾਰ ਕੇਂਦਰ ਖੋਲਿਆ ਜਾਵੇਗਾ।

          ਸ੍ਰੀ ਬਬਲੀ ਅੱਜ ਵਿਧਾਨਸਭਾ ਦੌਰਾਨ ਇਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਈ-ਲਾਇਬ੍ਰੇਰੀ ਅਤੇ ਮਹਿਲਾ ਸਭਿਆਚਾਰ ਕੇਂਦਰ ਲਈ ਬਿਲਡਿੰਗ ਨੂੰ ਚੋਣ ਕੀਤਾ ਗਿਆ ਹੈ।

          ਉਨ੍ਹਾਂ ਨੇ ਸਦਨ ਨੁੰ ਜਾਣੂੰ ਕਰਵਾਇਆ ਕਿ ਜੋ ਪਿੰਡ ਪੰਚਾਇਤਾਂ 300-600 ਵਰਗ ਫੁੱਟ ਖੇਤਰਫਲ ਦੇ ਮੌਜੂਦਾ ਭਵਨਾਂ ਲਈ ਪ੍ਰਸਤਾਵ ਪਾਸ ਕਰੇਗੀ, ਉਨ੍ਹਾਂ ਪਿੰਡ ਪੰਚਾਇਤਾਂ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲਣ ਤਹਿਤ ਵਿਖਾਰ ਕੀਤਾ ਜਾਵੇਗਾ।

ਗ੍ਰਾਮੀਣ ਸਫਾਈ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਗਈ ਬਿਹਤਰ ਸਹੂਲਤਾਂ  ਵਿਕਾਸ ਅਤੇ ਪੰਚਾਇਤ ਮੰਤਰੀ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਹੁਣ ਗ੍ਰਾਮੀਣ ਸਫਾਈ ਕਰਮਚਾਰੀਆਂ ਦੀ ਕੁੱਲ ਅਹੁਦੇ ਗਿਣਤੀ 11,254 ਤੋਂ ਵੱਧ ਕੇ 18,580  ਕੀਤੀ ਗਈ ਹੈ। ਸ੍ਰੀ ਬਬਲੀ ਨੇ ਸਦਨ ਨੂੰ ਜਾਣੁੰ ਕਰਵਾਇਆ ਕਿ ਹੁਣ ਸਫਾਈ ਕਰਮਚਾਰੀਆਂ ਨੂੰ ਵੱਖ-ਵੱਖ ਤਰ੍ਹਾ ਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਮਾਨਭੱਤਾ ਵਙਾ ਕੇ 15 ਹਜਾਰ ਕੀਤਾ ਗਿਆ ਹੈ, ਹਾਲ ਹੀ ਵਿਚ ਮੁੱਖ ਮੰਤਰੀ ਜੀ ਨੇ ਇਸ ਦਾ ਐਲਾਨ ਵੀ ਕੀਤਾ ਸੀ। ਨਾਲ ਹੀ ਵਰਦੀ ਲਈ ਚਾਰ ਹਜਾਰ ਰੁਪਏ, ਵਰਦੀ ਧੁਲਾਈ ਲਈ ਇਕ ਹਜਾਰ ਰੁਪਏ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿਆਲੂ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦੇ ਬੀਮਾ ਦੀ ਸਹੂਲਤ ਹੈ। ਈਪੀਐਫ ਦੀ ਸਹੂਲਤ ਦਿੱਤੀ ਗਈ ਹੈ ਅਤੇ ਔਜਾਰ ਭੱਤਾ 2000 ਰੁਪਏ ਕੀਤਾ ਗਿਆ ਹੈ।

          ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਹਾਲਿਆ ਫੈਸਲੇ ਅਨੁਸਾਰ, ਆਬਾਦੀ ਦੀ ਗਿਣਤੀ ਲਈ ਪੀਪੀਪੀ ਆਬਾਦੀ ਨੂੰ ਅਪਣਾਇਆ ਗਿਆ ਹੈ ਅਤੇ ਮਾਨਦੰਡ ਵੀ ਬਦਲ ਦਿੱਤੇ ਗਏ ਹਨ। ਇਸ ਦੇ ਅਨੁਸਾਰ ਇਕ ਹਜਾਰ ਦੀ ਆਬਾਦੀ ‘ਤੇ ਇਕ ਗ੍ਰਾਮ ਸਫਾਈ ਕਰਮਚਾਰੀ, ਇਕ ਹਜਾਰ ਤੋਂ ਦੋ ਹਜਾਰ ਦੀ ਆਬਾਦੀ ‘ਤੇ ਦੋ ਗ੍ਰਾਮੀਣ ਸਫਾਈ ਕਰਮਚਾਰੀ , ਦੋ ਹਜਾਰ ਤੋਂ ਤਿੰਨ ਹਜਾਰ ਦੀ ਆਬਾਦੀ ‘ਤੇ ਤਿੰਨ , ਤਿੰਨ ਹਜਾਰ ਤੋਂ ਚਾਰ ਹਜਾਰ ਦੀ ਆਬਾਦੀ ‘ਤੇ ਚਾਰ, ਚਾਰ ਹਜਾਰ ਤੋਂ ਪੰਜ ਹਜਾਰ ਦੀ ਆਬਾਦੀ ‘ਤੇ ਪੰਜ, ਪੰਜ ਹਜਾਰ ਤੋਂ ਦੱਸ ਹਜਾਰ ਦੀ ਆਬਾਦੀ ‘ਤੇ ਛੇ, ਦੱਸ ਹਜਾਰ ਤੋਂ ਵੀਹ ਹਜਾਰ ਦੀ ਆਬਾਦੀ ‘ਤੇ ਅੱਠ, ਵੀਂਹ ਹਜਾਰ ਤੋਂ ਵੱਧ ਦੀ ਆਬਾਦੀ ‘ਤੇ ਦੱਸ ਗ੍ਰਾਮੀਣ ਸਫਾਈ ਕਰਮਚਾਰੀ ਹਨ।

ਰੋਹਤਕ ਵਿਚ 4 ਏਕੜ ਜਮੀਨ ‘ਤੇ ਵੱਧ ਜਲ ਘਰ ਬਣੇਗਾ  ਬਨਵਾਰੀ ਲਾਲ

ਚੰਡੀਗੜ੍ਹ, 26 ਫਰਵਰੀ – ਹਰਿਆਣਾ ਦੇ ਜਨ ਸਿਹਤ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਰੋਹਤਕ ਵਿਚ ਨਾਗਰਿਕਾਂ ਨੁੰ ਕਾਫੀ ਗਿਣਤੀ ਵਿਚ ਸਵੱਛ ਪੇਯਜਲ ਮਹੁਇਆ ਕਰਵਾਉਣ ਲਈ 4 ਏਕੜ ਜਮੀਨ ‘ਤੇ ਵੱਧ ਜਲ ਘਰ ਬਣੇਗਾ। ਇਸ ਲਈ ਜਮੀਨ ਦਾ ਚੋਣ ਕੀਤਾ ਜਾ ਰਿਹਾ ਹੈ।

          ਜਨ ਸਿਹਤ ਮੰਤਰੀ ਅੱਜ ਵਿਧਾਨਸਭਾ ਦੌਰਾਨ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਜਨਸਹਿਤ ਮੰਤਰੀ ਨੇ ਕਿਹਾ ਕਿ ਪੇਯਜਲ ਸਪਲਾਈ ਯਕੀਨੀ ਕਰਨ ਦੇ ਲਈ ਵਿਭਾਗ ਵੱਲੋਂ ਕਾਰਗਰ ਕਦਮ ਚੁੱਕੇ ਜਾ ਰਹੇ ਹਨ। ਜਨ ਸਿਹਤ ਮੰਤਰੀ ਨੇ ਕਿਹਾ ਕਿ ਪੇਯਜਲ ਸਪਲਾਈ ਵਿਚ ਕੰਦੇ ਪਾਣੀ ਦੀ ਸਮਸਿਆ ਦਾ ਹੱਲ ਕਰਨ ਲਈ ਵਿਭਾਗ ਵੱਲੋਂ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਇਪਲਾਇਨ ਵਿਚ ਠਹਿਰੇ ਹੋਏ ਪਾਣੀ ਨੁੰ ਲਾਗਰਿਕ ਮੋਟਰਾਂ ਤੋਂ ਚੁੱਕਣ ਦਾ ਯਤਨ ਕਰਦੇ ਹਨ ਜਿਸ ਨਾਲ ਗੰਦੇ ਪਾਣੀ ਦੀ ਸਪਲਾਈ ਆਉਂਦੀ ਹੈ ਇਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਵਿਚ ਬਿਨ੍ਹਾਂ ਰੁਕਾਵਟ  ਸਪਲਾਈ ਯਕੀਨੀ ਕਰਨ ਅਤੇ ਪੇਯਜਲ ਵਿਚ ਗੰਦੇ ਪਾਣੀ ਦੀ ਸਪਲਾਈ ‘ਤੇ ਪੂਰਨ ਰੂਪ ਨਾਲ ਪਾਬੰਦੀ ਲਗਾਉਣ।

 

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin