ਪਾਇਲ (ਨਰਿੰਦਰ ਸ਼ਾਹਪੁਰ )ਹਲਕਾ ਪਾਇਲ ਦੇ ਦੋਰਾਹਾ ਸ਼ਹਿਰ ਵਿਚ ਤੇ ਵੱਖ ਵੱਖ ਪਿੰਡਾਂ
ਵਿਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਕੁਝ ਦਿਨ ਪਹਿਲਾ ਵਿਰੋਧੀ ਲੋਕਾ ਵੱਲੋ ਗੁਰੂ ਰਵਿਦਾਸ ਦੇ ਸਮਾਜ ਨਾਲ ਘਟੀਆ ਵਾਰਤਾਰਾ ਕਰ ਰਹੇ ਹਨ ਇਸ ਦੀ ਵੱਡੀ ਉਦਾਹਰਣ ਪਿੰਡ ਦੋਰਾਹਾ ਦੀ ਹੈ, ਜਿਥੇ ਗੁਰਪੁਰਬ ਤੋਂ ਪਹਿਲਾਂ 23-02-2024 ਵਾਲੇ ਦਿਨ ਗੁਰੂ ਰਵਿਦਾਸ ਜੀ ਪੋਸਟਰ ਪਾੜ ਕੇ ਉਹਨਾਂ ਦੀ ਫੋਟੋ ਗਾਇਬ ਕਰ ਦਿੱਤੀ ਗਈ ਜਿਸ ਸਬੰਧੀ ਪੁਲਿਸ ਤਫਤੀਸ਼ ਕਰ ਹੀ ਰਹੀ ਸੀ , ਬੇਖੌਫ ਸਮਾਜ ਵਿਰੋਧੀ ਅਨਸਰਾਂ ਨੇ ਦੁਬਾਰਾ ਫਿਰ ਪੋਸਟਰ ਪਾੜ ਦਿੱਤੇ,ਜਿਸ ਕਾਰਨ ਸਮਾਜ ਵਿੱਚ ਗੁੱਸੇ ਦੀ ਲਹਿਰ ਹੈ, ਇਸ ਸੰਬਧੀ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਅਤੇ ਪਿੰਡ ਅਤੇ ਗੁਰੂ ਰਵਿਦਾਸ ਕਮੇਟੀ ਮੈਂਬਰ ਪ੍ਰਧਾਨ ਜਗਜੀਵਨ ਸਿੰਘ ,ਹਰਨੇਕ ਸਿੰਘ ਨੇਕੀ,ਰਵੀ ਕੁਮਾਰ,ਮੈਡਮ ਨੀਤੂ ਸਿੰਘ,ਰਣਜੀਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਗੋਗੀ,ਪਰਦੀਪ ਸਿੰਘ, ਸੁਖਪਾਲ ਸਿੰਘ ਆਦਿ ਵਲੋਂ ਲਿਖਤੀ ਦਰਖਾਸਤ ਐਸਐਚਓ ਦੋਰਾਹਾ ਨੂੰ ਦਿੱਤੀ ਗਈ ਹੈ ਤਾਂ ਦੋਸ਼ੀਆਂ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ
ਅੱਗੇ ਬੁਲਾਰਿਆਂ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਇਸ ਤਰ੍ਹਾਂ ਦੀ ਹਰਕਤ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਘਟਨਾ ਜਾਣ ਬੁਝ ਕੇ ਨਹੀਂ ਸਗੋਂ ਗਿਣੀ-ਮਿੱਥੀ ਸਾਜ਼ਿਸ਼ ਲਗਦੀ ਹੈ, ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ,ਇਸ ਸਬੰਧੀ ਵੱਡਾ ਫੈਸਲਾ ਲੈਣ ਲਈ ਪਿੰਡ ਦੋਰਾਹਾ ਦੀ ਧਰਮਸ਼ਾਲਾ ਵਿਖੇ ਨੂੰ ਕੱਲ 10 ਵਜੇ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਇਸ ਸਬੰਧੀ ਫੈਸਲਾ ਲਿਆ ਜਾਵੇਗਾ ਸਮੂਹ ਸਮਾਜ ਦੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਣ ਦੀ ਕਿਰਪਾਲਤ ਕਰਨਾ ਜੀ
Leave a Reply