ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ ਉਤਸਵ ਪਿੰਡ ਨੱਥਾ ਨੰਗਲ ਵਿਖੇ ਬੜੀ ਧੂਮਧਾਮ ਅਤੇ ਸਰਧਾ ਨਾਲ ਮਨਾਇਆ ਗਿਆ

ਕਾਠਗੜ੍ਹ  (ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ ਉਤਸਵ ਕਾਠਗੜ੍ਹ ਦੇ ਨੇੜੇ ਦੇ ਪਿੰਡ ਨੱਥਾ ਨੰਗਲ ਦੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਧੂਮਧਾਮ ਅਤੇ ਸਰਧਾ ਨਾਲ ਮਨਾਇਆ ਗਿਆ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੰਤ ਰਾਏ ਭੁੱਟਾ ਅਤੇ ਵਾਈਸ ਪ੍ਰਧਾਨ ਰਵੀ ਭੁੱਟਾ ਨੇ ਦੱਸਿਆ ਕਿ ਸਵੇਰੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਇਲਾਹੀ ਬਾਣੀ ਦੇ ਭੋਗ ਪਾਏ ਗਏ। ਇਸ ਉਪਰੰਤ ਪੰਜਾਬ ਦੇ ਨਾਮਵਰ ਕਲਾਕਾਰ ਕਲੇਰ ਕੁਲਵੰਤ ਨਵਾਂਸ਼ਹਿਰ ਵਾਲੀਆਂ ਦੀ ਪਾਰਟੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬੂ ਸੀਤਾ ਰਾਮ, ਸਰਪੰਚ ਰੋਸ਼ਨ ਲਾਲ ਨੱਥਾ ਨੰਗਲ, ਸਕੱਤਰ ਮੀਕਾ, ਮੈਂਬਰ ਮੱਖਣ, ਰਜੇਸ਼ ਕੁਮਾਰ, ਅਮਨਿੰਦਰ ਪਾਲ, ਪਵਨ ਕੁਮਾਰ, ਰਵਿੰਦਰ ਕੁਮਾਰ, ਸੋਮਨਾਥ, ਮੋਹਿਤ ਭੁੱਟਾ, ਐਡਵੋਕੇਟ ਕ੍ਰਿਸ਼ਨ ਭੁੱਟਾ, ਜਗਦੀਪ ਕਨੇਡਾ, ਬਿੰਦਰੀ ਇੱਟਲੀ, ਬਲਵੀਰ ਦੁਬਈ, ਮਲਕੀਤ ਰਾਮ ਬਿੱਲੂ, ਬਲਵੀਰ ਕੁਮਾਰ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਚਾਹ ਪਕੌੜੀਆਂ ਅਤੇ ਗੁਰੂ ਦੇ ਲੰਗਰ ਵਰਤਾਇਆ ਗਿਆ ।

Leave a Reply

Your email address will not be published.


*