ਡਾ.ਸੰਦੀਪ ਘੰਡ
ਮਾਨਸਾ
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਵੱਲ੍ਹੋਂ ਪੰਜਾਬ ਭਰ ‘ਚ “ਨਵੀਆਂ ਕਲਮਾਂ, ਨਵੀਂ ਉਡਾਣ ” ਤਹਿਤ ਪੰਜਾਬ ਭਰ ਦੇ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਵਿਲੱਖਣ ਉਪਰਾਲੇ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ,ਉਨ੍ਹਾਂ ਵੱਲ੍ਹੋਂ ਹਰ ਜ਼ਿਲ੍ਹੇ ਦੇ ਬਾਲ ਲੇਖਕਾਂ ਦੀਆਂ ਰਚਨਾਵਾਂ ਨੂੰ ਜ਼ਿਲ੍ਹੇ ਵਾਰ ਕਿਤਾਬ ਦੇ ਰੂਪ ਵਿੱਚ ਸ਼ਾਮਲ ਕਰਕੇ ਉਤਸ਼ਾਹਿਤ ਕਰਨਾ ਸੱਚਮੁੱਚ ਉਨ੍ਹਾਂ ਲਈ ਨਵੀਂ ਉਡਾਣ ਹੋਵੇਗੀ।
ਸੁਖੀ ਬਾਠ ਵੱਲ੍ਹੋਂ ਪੰਜਾਬ ਭਰ ‘ਚ ਬਣਾਈ ਟੀਮ ਪੜ੍ਹਾਅਵਾਰ ਇਸ ਕਾਰਜ ਨੂੰ ਨੇਪਰੇ ਚਾੜ੍ਹ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਭਵਨ ਜਲੰਧਰ ਦੀ ਪ੍ਰਬੰਧਕੀ ਟੀਮ ਦੇ ਉਪਰਾਲੇ ਸਦਕਾ ਅਵਤਾਰ ਸਿੰਘ ਚੋਟੀਆਂ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਸੰਗਰੂਰ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਕਿਤਾਬ ‘ਨਵੀਆਂ ਕਲਮਾਂ ਨਵੀ ਉਡਾਣ’ ਭਾਗ ਸੱਤਵਾਂ 23 ਫਰਵਰੀ ਨੂੰ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪ੍ਰਸਿੱਧ ਸਾਹਿਤਕਾਰਾਂ ਦੀ ਹਾਜ਼ਰੀ ਚ ਲੋਕ ਅਰਪਣ ਕੀਤੀ ਜਾ ਰਹੀ ਹੈ। ਜਿਸ ਦੌਰਾਨ ਕਿਤਾਬ ਵਿੱਚ ਸ਼ਾਮਿਲ ਬਾਲ ਲੇਖਕਾਂ ਅਤੇ ਬਾਲ ਲੇਖਕਾਂ ਨੂੰ ਸੁਚੱਜੀ ਤੇ ਯੋਗ ਅਗਵਾਈ ਕਰਨ ਵਾਲੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਪੰਜਾਬ ਭਵਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਧਾਨਗੀ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਸਲ ਮਸਤੂਆਣਾ ਸਾਹਿਬ ਕਰਨਗੇ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪ੍ਰੀਤ ਹੀਰ ਮੁੱਖ ਸੰਚਾਲਕ ਪੰਜਾਬ ਭਵਨ ਆਫ਼ਿਸ ਜਲੰਧਰ, ਉਂਕਾਰ ਸਿੰਘ ਤੇਜੇ ਪ੍ਰੋਜੈਕਟ ਡਾਇਰੈਕਟਰ,ਰਣਯੋਧ ਸਿੰਘ ਸਿੱਧੂ ਜਿਲ੍ਹਾ ਭਾਸ਼ਾ ਅਫਸਰ,ਸੁਖਵਿੰਦਰ ਸਿੰਘ ਫੁੱਲ ਇੰਚਾਰਜ ਉੱਪ ਦਫਤਰ ਅਜੀਤ ਸੰਗਰੂਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ),ਗੁਰਵਿੰਦਰ ਸਿੰਘ ਕਾਂਗੜ ਸੰਪਾਦਕ ਬਠਿੰਡਾ ,ਰਮਨੀਤ ਚਾਨੀ ਸੰਪਾਦਕ ਮਾਨਸਾ, ਲਖਵਿੰਦਰ ਸਿੰਘ ਸੰਪਾਦਕ ਮਲੇਰਕੋਟਲਾ ਤੇ ਜਿਲ੍ਹਾ ਸੰਗਰੂਰ ਕਮੇਟੀ ਮੈਂਬਰ ਅਵਤਾਰ ਸਿੰਘ ਚੋਟੀਆਂ ਸੰਪਾਦਕ, ਬਲਜੀਤ ਸ਼ਰਮਾ ਪ੍ਰਸਿੱਧ ਪੰਜਾਬੀ ਕਲਾਕਾਰ, ਸ਼ਸ਼ੀ ਬਾਲਾ ਡੀ.ਐਮ ਪੰਜਾਬੀ,ਸਟੇਟ ਐਵਾਰਡੀ ਜੱਸ ਸ਼ੇਰਗਿੱਲ,ਮਨਦੀਪ ਕੌਰ ਜੱਸੀ,ਅਰਵਿੰਦਰ ਸਿੰਘ ਚਹਿਲ , ਭੀਮ ਸਿੰਘ ਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਹੋਣਗੇ ।
Leave a Reply