(ਹਮਸਫ਼ਰ ਯੂਥ ਕਲੱਬ ਵਲੋਂ ਮਾਂ ਬੋਲੀ ਦਿਵਸ ਮੌਕੇ ਕੀਤਾ ਵਿਜੇਤਾਵਾਂ ਨੂੰ ਸਨਮਾਨਿਤ)
ਜਲੰਧਰ,( A.M.)- ਗੁਰਮੁਖੀ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਗਹਿਣਾ ਆਖਿਆ ਜਾਂਦਾ ਹੈ ਜਿਸਤੋ ਬੇਗੈਰ ਪੰਜਾਬ ਅਤੇ ਪੰਜਾਬੀਆਂ ਦਾ ਹਾਰ ਸ਼ਿਘਾਰ ਵੀ ਫਿੱਕਾ ਜਿਹਾ ਹੋ ਜਾਂਦਾ ਹੈ ਜਿਸਦੀ ਪਹਿਚਾਣ ਦਾ ਵਡਮੁੱਲਾ ਅੰਗ ਵੀ ਪੰਜਾਬੀ ਮਾਂ ਬੋਲੀ ਹੈ ਜਿਸਦੇ ਸਾਲਾਨਾ ਦਿਵਸ ਨੂੰ ਸਮਰਪਿਤ ਹਮਸਫ਼ਰ ਯੂਥ ਕਲੱਬ ਵੱਲੋਂ ਰੈੱਡ ਕਰਾਸ ਸਕੂਲ ਡੀਫ ਐਂਡ ਡੰਬ ਅਤੇ ਲਿੱਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਮਾਂ ਬੋਲੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰਤੀਯੋਗਿਤਾ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵਿੱਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਦੇ ਵੱਖ ਵੱਖ ਅਦਾਰਿਆਂ ਉਤੇ ਸਲੋਗਨ ਲਿੱਖ ਕੇ ਪ੍ਰਤੀਯੋਗਿਤਾ ਹੋਈ।
ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਆਤੇ ਡਾਇਰੈਕਟਰ ਪੂਨਮ ਭਾਟੀਆ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਅਤੇ ਪਹਿਲੇ ਦੂਜੇ ਤੀਜੇ ਚੋਥੇ ਪੰਜਵੇਂ ਦਰਜੇ ਉਤੇ ਆਉਣ ਵਾਲੇ ਵਿਦਿਆਰਥੀਗਣਾ ਨੂੰ ਹਮਸਫ਼ਰ ਯੂਥ ਕਲੱਬ ਵੱਲੋਂ ਉਚੇਚੇ ਤੌਰ ਤੇ ਪ੍ਰਸ਼ੰਸਾ ਸਰਟੀਫੀਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰੈਡ ਕਰਾਸ ਸਕੂਲ ਦੇ ਪ੍ਰਿੰਸਿਪਲ ਪੁਸ਼ਪਿੰਦਰ ਸ਼ਰਮਾ ਰਮਨਦੀਪ ਕੌਰ ਦੀਪਤੀ ਸੁਰਿੰਦਰ ਕੌਰ ਸ਼ਕੁੰਤਲਾ ਰੀਨਾ ਪ੍ਰੇਸ਼ਰ ਕੰਚਨ ਸ਼ਰਮਾ ਰਜਿੰਦਰ ਕੌਰ ਲਿਟਲ ਫਲੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਡਾਇਰੈਕਟਰ ਮਨਜੀਤ ਸਿੰਘ ਚੈਅਰਮੈਨ ਮੁਖ਼ਤਿਆਰ ਸਿੰਘ ਸਪਨਾ ਕੁਮਾਰੀ ਪੂਨਮ ਭਾਟੀਆ ਰੋਹਿਤ ਭਾਟੀਆ ਡਾਕਟਰ ਅਰੁਨ ਕੁਮਾਰ ਆਯੂਰਵੈਦਿਕ ਜੁਆਇੰਟ ਪੰਚਕਰਮਾ ਸੈਂਟਰ ਗੁਰਪ੍ਰੀਤ ਬਸਰਾ ਆਦਿ ਮਜੂਦ ਸਨ
,……………………….. ……….
Leave a Reply