????????????????????????????????????

ਪੰਜਾਬੀ ਮਾਤ ਭਾਸ਼ਾ ਟਰਾਫ਼ੀ ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ ਨੂੰ

ਲੁਧਿਆਣਾ :  ( ਵਿਜੇ ਭਾਂਬਰੀ )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ
ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਮਾਤ-ਭਾਸ਼ਾ ਮੇਲਾ ਕਰਵਾਇਆ ਗਿਆ। ਇਸ ਮੌਕੇ 15
ਕਾਲਜਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿਚ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਮਾਤ ਭਾਸ਼ਾ ਮੇਲੇ ਵਿਚ
ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ ਅਤੇ ਲੇਖਕਾਂ ਦਾ ਸਵਾਗਤ ਕਰਦਿਆਂ ਆਪਣੀ ਇਕ ਕਵਿਤਾ
ਰੋਟੀ ਤੇ ਭਾਸ਼ਾ ਸੁਣਾ ਕੇ ਮੇਲੇ ਦਾ ਆਗਾਜ਼ ਕੀਤਾ। ਇਸ ਸਮਾਗਮ ਦੇ ਸੰਯੋਜਕ ਸ੍ਰੀ
ਤ੍ਰੈਲੋਚਨ ਲੋਚੀ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਆਪਣੀ ਪ੍ਰਸਿੱਧ ਕਵਿਤਾ
‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਸੁਣਾਈ। ਸਹਿ
ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਨੇ ਬਾਖ਼ਬੀ ਮੰਚ ਸੰਚਾਲਨ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ
ਕਿ ਮਾਤ-ਭਾਸ਼ਾ ਦਿਵਸ ਮੌਕੇ ਅਕਾਡਮੀ ਹਰ ਸਾਲ ਇਸ ਦਿਨ ਕਾਲਜਾਂ ਦੇ ਵਿਦਿਆਰਥੀਆਂ ਦੇ
ਸਾਹਿਤਕ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਸਾਹਿਤ ਨਾਲ ਜੋੜਨ ਦਾ ਯਤਨ ਕਰਦੀ ਹੈ। ਸਾਡੇ
ਲਈ ਸ਼ੁਭ ਸ਼ਗਨ ਹੈ ਕਿ ਇਸ ਦਿਨ ਵਿਦਿਆਰਥੀ ਪੂਰੇ ਪੰਜਾਬ ’ਚੋਂ ਵੱਧ ਚੜ੍ਹ ਕੇ ਹਿੱਸਾ
ਲੈਂਦੇ ਹਨ।
ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਪਹੁੰਚੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਜੋਬਨਪ੍ਰੀਤ ਕੌਰ ਹਰਪ੍ਰਕਾਸ਼ ਕਾਲਜ
ਆਫ਼ ਐਜੂਕੇਸ਼ਨ ਫ਼ਾਰ ਵਿਮਨ ਸਿੱਧਵਾਂ ਖ਼ੁਰਦ, ਦੂਸਰਾ ਸਥਾਨ ਸਿਮਰਨਦੀਪ ਕੌਰ ਖ਼ਾਲਸਾ ਕਾਲਜ
ਫ਼ਾਰ ਮਿਨ ਸਿੱਧਵਾਂ ਖ਼ੁਰਦ, ਤੀਸਰਾ ਸਥਾਨ ਪ੍ਰਭਜੋਤ ਏ. ਪੀ. ਜੇ. ਕਾਲਜ ਆਫ਼ ਫ਼ਾਈਨ ਆਰਟਸ
ਜਲੰਧਰ, ਕਾਵਿ-ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਨਵਪ੍ਰੀਤ ਕੌਰ ਸਰਕਾਰੀ ਕਾਲਜ
ਲੜਕੀਆਂ, ਲੁਧਿਆਣਾ, ਦੂਸਰਾ ਸਥਾਨ ਜਸਪ੍ਰੀਤ ਸਿੰਘ ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ,
ਤੀਸਰਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਕਾਲਜ, ਰੂਪ ਨਗਰ, ਪੰਜਾਬੀ ਲੋਕਗੀਤ ਮੁਕਾਬਲੇ ਵਿਚ
ਪਹਿਲਾ ਸਥਾਨ ਗਗਨਦੀਪ ਸਿੰਘ ਏ. ਪੀ. ਜੇ. ਕਾਲਜ ਜਲੰਧਰ, ਦੂਸਰਾ ਸਥਾਨ ਪਰਮਜੀਤ ਕੌਰ
ਐਸ. ਡੀ. ਕਾਲਜ, ਮੋਗਾ, ਤੀਸਰਾ ਸਥਾਨ ਅਭੀ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮਨ,
ਲੁਧਿਆਣਾ, ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਗੁਰੂ ਨਾਨਕ ਗਰਲਜ਼ ਕਾਲਜ
ਮਾਡਲ ਟਾਊਨ, ਲੁਧਿਆਣਾ ਦੂਸਰਾ ਸਥਾਨ ਸਰਕਾਰੀ ਕਾਲਜ ਰੋਪੜ, ਤੀਸਰਾ ਸਥਾਨ ਸਰਕਾਰੀ ਕਾਲਜ
ਗਰਲਜ਼, ਲੁਧਿਆਣਾ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਗੁਰਪ੍ਰੀਤ ਕੌਰ
ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ, ਲੁਧਿਆਣਾ ਦੂਸਰਾ ਸਥਾਨ ਪਰਤੀਕ ਦੱਤ ਸ਼ਰਮਾ
ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਕਾਲਜ ਜਲੰਧਰ, ਤੀਸਰਾ ਸਥਾਨ ਮਨਪ੍ਰੀਤ ਕੌਰ ਖ਼ਾਲਸਾ
ਕਾਲਜ ਫ਼ਾਰ ਵਿਮਨ ਸਿੱਧਵਾਂ ਖ਼ੁਰਦ, ਲੁਧਿਆਣਾ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿਚ
ਪਹਿਲਾ ਸਥਾਨ ਕੁਨਿਕਾ ਸ਼ਰਮਾ ਗੁੱਜਰਾਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ, ਦੂਸਰਾ
ਸਥਾਨ ਖੁਸ਼ੀ ਸ਼ਰਮਾ ਏ. ਪੀ. ਜੇ. ਕਾਲਜ ਫ਼ਾਰ ਵਾਈਨ ਆਰਟਸ, ਜਲੰਧਰ, ਤੀਸਰਾ ਸਥਾਨ ਮਨਜੋਤ
ਕੌਰ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ, ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ
ਮੁਕਾਬਲੇ ਵਿਚ ਪਹਿਲਾ ਸਥਾਨ ਐੱਸ.ਡੀ. ਕਾਲਜ ਲੜਕੀਆਂ ਮੋਗਾ, ਦੂਸਰਾ ਸਥਾਨ ਏ. ਪੀ. ਜੇ.
ਫਾਈਨ ਆਰਟਸ ਕਾਲਜ ਜਲੰਧਰ , ਤੀਸਰਾ ਸਥਾਨ ਬੀ. ਸੀ.ਐਮ. ਕਾਲਜ ਆਫ਼ ਐਜ਼ੂਕੇਸ਼ਨ, ਲੁਧਿਆਣਾ
ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲੇ ਵਿਚ ਪਹਿਲਾ ਸਥਾਨ ਸੁਖਮਨ ਕੌਰ ਗੁਰੂ ਨਾਨਕ
ਖ਼ਾਲਸਾ ਕਾਲਜ ਗੁੱਜਰਖ਼ਾਨ, ਲੁਧਿਆਣਾ, ਦੂਸਰਾ ਸਥਾਨ ਜਸਲੀਨ ਕੌਰ ਗੁਰੂ ਨਾਨਕ ਖ਼ਾਲਸਾ
ਕਾਲਜ ਗੁੱਜਰਖ਼ਾਨ, ਲੁਧਿਆਣਾ, ਤੀਸਰਾ ਸਥਾਨ ਲੀਜ਼ਾ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
ਨੇ ਹਾਸਲ ਕੀਤਾ। ਪੰਜਾਬੀ ਮਾਤ-ਭਾਸ਼ਾ ਟਰਾਫ਼ੀ ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ
ਨੇ ਹਾਸਲ ਕੀਤੀ। ਜੇਤੂੂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਪੁਸਤਕਾਂ ਦੇ ਰੂਪ ਵਿਚ ਇਨਾਮ ਦੇਣ ਤੋਂ ਇਲਾਵਾ ਸੱਭ ਤੋਂ ਵੱਧ ਅੰਕ ਲੈਣ ਵਾਲੇ ਕਾਲਜ ਦੇ
ਵਿਦਿਆਰਥੀਆਂ ਨੂੰ ਅਕਾਡਮੀ ਦੇ ਸਰਪ੍ਰਸਤ ਸ. ਸੁਰਿੰਦਰ ਸਿੰਘ ਸੁੰਨੜ ਹੋਰਾਂ ਵਲੋਂ
ਇਕਵੰਜਾ ਸੌ ਰੁਪਏ ਦਾ ਇਨਾਮ ਵਿਸ਼ੇਸ਼ ਤੌਰ ’ਤੇ ਦਿੱਤਾ। ਸੱਭਿਆਚਾਰਕ ਪ੍ਰਸ਼ਨੋਤਰੀ ’ਚ ਸਭ
ਤੋਂ ਜ਼ਿਆਦਾ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਭਾਵਨਾ ਸ਼ਰਮਾ ਨੂੰ ਸ੍ਰੀਮਤੀ ਇੰਦਰਜਤੀਪਾਲ ਕੌਰ
ਵਲੋਂ ਵਿਸ਼ੇਸ਼ ਤੌਰ ’ਤੇ ਪੰਜ ਸੌ ਰੁਪਏ ਇਨਾਂਮ ਵਜੋਂ ਦਿੱਤੇ ਗਏ। ਇਨ੍ਹਾਂ ਸਾਹਿਤਕ
ਮੁਕਾਬਲਿਆਂ ਦੇ ਨਿਰਣਾਇਕਾਂ ਦੀ ਭੂਮਿਕਾ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ
ਸਿੰਘ, ਸ੍ਰੀਮਤੀ ਇੰਦਰਜੀਤ ਪਾਲ ਕੌਰ, ਸ੍ਰੀਮਤੀ ਸੁਰਿੰਦਰ ਜੈ ਪਾਲ, ਸ. ਜਨਮੇਜਾ ਸਿੰਘ
ਜੌਹਲ, ਸ. ਮਨਜੀਤ ਸਿੰਘ ਆਰਟਿਸਟ, ਸ੍ਰੀ ਰਾਜਦੀਪ ਤੂਰ, ਸੀ੍ਰ ਰਣਧੀਰ ਕੰਵਲ, ਸ੍ਰੀ
ਸੁਰਜੀਤ ਲਾਂਬੜਾ ਨੇ ਨਿਭਾਈ। ਸਮਾਗਮ ਦੇ ਅਖ਼ੀਰ ’ਚ ਅਕਾਡਮੀ ਦੇ ਜਨਰਲ ਸਕੱਤਰ ਡਾ.
ਗੁਰਇਕਬਾਲ ਸਿੰਘ ਨੇ ਪਹੁੰਚੇ ਅਕਾਡਮੀ ਦੇ ਮੈਂਬਰਾਂ, ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ,
ਵਿਦਿਆਰਥੀਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿ ਪੰਜਾਬੀ ਮਾਤ
ਭਾਸ਼ਾ ਮੇਲੇ ਦੀ ਸਫ਼ਲਤਾ ਲਈ ਇਹ ਸਾਰੇ ਵਧਾਈ ਦੇ ਪਾਤਰ ਹਨ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ
ਦਫ਼ਤਰੀ ਅਮਲੇ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਸ਼ਾਬਾਸ਼ ਦਿੱਤੀ ਜਿਨ੍ਹਾਂ ਨੇ ਸਿਰ ਤੋੜ
ਯਤਨ ਨਾਲ ਇਸ ਸਮਾਗਮ ਦੀ ਸਫ਼ਲਤਾ ਲਈ ਕੰਮ ਕੀਤਾ।
ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਿੰਦਰ ਕੈਲੇ, ਸ੍ਰੀ ਕੁਲਦੀਪ ਸਿੰਘ ਬੇਦੀ,
ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਕੁਲਵਿੰਦਰ ਕਿਰਨ, ਨੀਲੂ ਬੱਗਾ ਲੁਧਿਆਣਵੀ,
ਅਮਰਜਤੀ ਸ਼ੇਰਪੁਰੀ, ਸਰਬਜੀਤ ਸਿੰਘ ਵਿਰਦੀ, ਮੋਹੀ ਅਮਰਜੀਤ, ਹਰਭਜਨ ਫੱਲੇਵਾਲਵੀ,
ਕਾਲਜਾਂ ਦੇ ਅਧਿਆਪਕ ਅਤੇ ਕਾਫ਼ੀ ਗਿਣਤੀ ਵਿਚ ਵਿਦਿਆਰਥੀ ਅਤੇ ਸਰੋਤੇ ਹਾਜ਼ਰ ਸਨ।

Leave a Reply

Your email address will not be published.


*