ਬੁਢਲਾਡਾ (ਅਮਿਤ ਜਿੰਦਲ) ਬੋਹਾ ਤੋਂ ਬੁਢਲਾਡਾ ਰੇਲਵੇ ਓਵਰ ਬ੍ਰਿਜ ਦੀ ਰੇਲਿੰਗ ਟੁੱਟਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਹਾ ਰੋਡ ਸਾਇਡ ਓਵਰ ਬ੍ਰਿਜ ਦੇ ਸ਼ੁਰੂ ਸਮੇਂ ਗਰਿਲ ਟੱੁਟਣ ਕਾਰਨ ਵਹੀਕਲ ਉਨ੍ਹਾਂ ਗਰਿਲਾਂ ਵਿੱਚ ਫਸ ਜਾਂਦੇ ਹਨ ਅਤੇ ਦੁਰਘਟਨਾਵਾਂ ਦਾ ਖਦਸਾ ਬਣਿਆ ਰਹਿੰਦਾ ਹੈ। ਗਰਿਲਾਂ ਕਾਫੀ ਟੁੱਟਣ ਕਾਰਨ ਰਾਤ ਸਮੇਂ ਵੀ ਦੁਰਘਟਨਾ ਹੋਣ ਦਾ ਡਰ ਬਣ ਜਾਂਦਾ ਹੈ। ਇਹ ਪੰਜਾਬ ਹਰਿਆਣਾ ਨੂੰ ਜੋੜਣ ਵਾਲਾ ਮੁੱਖ ਮਾਰਗ ਹੈ ਜਿਸ ਤੇ ਆਵਾਜਾਈ ਕਾਫੀ ਰਹਿੰਦੀ ਹੈ। ਸ਼ਹਿਰ ਦੇ ਬੁੱਧੀ ਜੀਵੀ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰਿਲਾਂ ਨੂੰ ਪਹਿਲ ਦੇ ਆਧਾਰ ਤੇ ਮੁਰੰਮਤ ਕਰਕੇ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਿਲਾਂ ਦੇ ਠੀਕ ਕਰਕੇ ਰੇਡੀਅਮ ਨਾਲ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਜੋ ਰਾਤ ਸਮੇਂ ਵੀ ਦੁਰਘਟਨਾ ਤੋਂ ਬਚਾਅ ਕੀਤਾ ਜਾ ਸਕੇ।
Leave a Reply